Sunday, September 29, 2013

ਦਿੱਲੀ ਅਤੇ ਐਨਸੀਆਰ 'ਚ ਭੁਚਾਲ ਦੇ ਹਲਕੇ ਝਟਕੇ

ਭੁਚਾਲ ਦੀ ਤੀਬਰਤਾ 6. 8 ਨਾਪੀ ਗਈ
ਨਵੀਂ ਦਿੱਲੀ, 28 ਸਤੰਬਰ 2013: ਕੁਦਰਤ ਨਾਲ ਲਗਾਤਾਰ ਵਧ  ਛੇੜਛਾੜ ਦੇ ਨਤੀਜਿਆਂ ਨੇ ਆਪਣਾ ਵਿਕਰਾਲ ਰੂਪ ਲਗਾਤਾਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਦਿੱਲੀ-ਐਨਸੀਆਰ 'ਚ ਸ਼ਨੀਵਾਰ ਨੂੰ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਇਸ ਵਾਰ ਭੁਚਾਲ ਦਾ ਕੇਂਦਰ ਪਾਕਿਸਤਾਨ 'ਚ ਸੀ। ਪਾਕਿਸਤਾਨ ਦੇ ਕਰਾਚੀ, ਲੜਕਾਨਾ ਤੇ ਕੋਇਟਾ 'ਚ ਭੁਚਾਲ ਆਇਆ। ਰਿਕਟਰ ਸਕੇਲ 'ਤੇ ਇਸ ਭੁਚਾਲ ਦੀ ਤੀਬਰਤਾ 6.8 ਨਾਪੀ ਗਈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਬਲੂਚਿਸਤਾਨ 'ਚ ਮੰਗਲਵਾਰ ਨੂੰ ਆਏ ਸ਼ਕਤੀਸ਼ਾਲੀ ਭੁਚਾਲ 'ਚ ਲਾਸ਼ਾਂ ਦੀ ਗਿਣਤੀ ਵੱਧ ਕੇ 359 ਹੋ ਗਈ। ਇੱਥੇ ਭੁਚਾਲ ਦੀ ਤੀਵਰਤਾ 7. 7 ਮਾਪੀ ਗਈ ਸੀ। ਮੀਡੀਆ ਦੀਆਂ ਖ਼ਬਰਾਂ 'ਚ ਲਾਸ਼ਾਂ ਦੀ ਗਿਣਤੀ 'ਚ ਵਾਧੇ ਦਾ ਖਦਸ਼ਾ ਦਰਸਾਇਆ ਜਾ ਰਿਹਾ ਹੈ। ਸਰਕਾਰ ਦੇ ਬੁਲਾਰੇ ਜਾਨ ਮੋਹੰਮਦ ਬੁਲੇਦੀ ਨੇ ਕਿਹਾ ਕਿ ਲਾਸ਼ਾਂ ਦੀ ਗਿਣਤੀ 359 ਤੇ ਜ਼ਖ਼ਮੀਆਂ ਦੀ 755 ਹੋਣ ਦੀ ਪੁਸ਼ਟੀ ਹੋਈ ਹੈ। ਕਾਬਿਲੇ ਜ਼ਿਕਰ ਹੈ ਕਿ ਮੰਗਲਵਾਰ ਨੂੰ ਵੀ ਦਿੱਲੀ ਤੇ ਐਨਸੀਆਰ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਹੁਣ ਦੇਖਣਾ ਹੈ ਕਿ ਕੁਦਰਤ ਦੀ ਕਰੋਪੀ ਨੂੰ ਸ਼ਾਂਤ ਕਰਨ ਵਿੱਚ ਕਿੰਨੀ ਕੁ ਜਲਦੀ ਸਫਲਤਾ ਮਿਲਦੀ ਹੈ

No comments: