Wednesday, September 25, 2013

ਲੁਧਿਆਣਾ ਜ਼ਿਲੇ ਦੀ ਉੱਪ ਪੰਚਾਇਤੀ ਚੋਣ ਬਾਰੇ ਆਦੇਸ਼ ਜਾਰੀ

 Wed, Sep 25, 2013 at 5:38 PM
ਇੱਕ ਮੁਕੰਮਲ ਪੰਚਾਇਤ ਅਤੇ 34 ਪੰਚਾਂ ਦੀ ਉਪ ਚੋਣ 20 ਅਕਤੂਬਰ ਨੂੰ ਹੋਵੇਗੀ
--ਜ਼ਿਲਾ ਚੋਣਕਾਰ ਅਫਸਰ ਵੱਲੋਂ ਚੋਣ ਪ੍ਰਕਿਰਿਆ ਦਾ ਪੂਰਾ ਵੇਰਵਾ ਜਾਰੀ
ਲੁਧਿਆਣਾ, 25 ਸਤੰਬਰ (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣਕਾਰ ਅਫਸਰ ਲੁਧਿਆਣਾ ਸ੍ਰੀ ਰਜਤ ਅਗਰਵਾਲ ਨੇ ਦੱਸਿਆ ਕਿ ਜਿਲੇ ਦੇ ਜਿਹੜੇ ਬਲਾਕਾਂ ਵਿੱਚ 3 ਜੁਲਾਈ, 2013 ਨੂੰ ਹੋਈਆ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਕਿਸੇ ਕਾਰਨ ਕੁੱਝ ਪਿੰਡਾਂ ਵਿੱਚ ਪੰਚਾਇਤ ਅਤੇ ਪੰਚਾਂ ਦੀਆ ਚੋਣਾਂ ਨਹੀ ਹੋ ਸਕੀਆ, ਉੱਥੇ ਉਪ ਚੋਣਾਂ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਐਡਵਾਂਸ ਨੋਟੀਫੀਕੇਸ਼ਨ ਦੀ ਕਾਪੀ ਭੇਜ ਕੇ ਅਗੇਤਾ ਪ੍ਰੋਗਰਾਮ ਜ਼ਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਇਹਨਾਂ ਉਪ ਚੋਣਾਂ ਲਈ 3 ਅਕਤੂਬਰ ਤੋਂ 7 ਅਕਤੂਬਰ, 2013 ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕਰ ਸਕਣਗੇ, 8 ਅਕਤੂਬਰ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ, 10 ਅਕਤੂਬਰ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਕਾਗਜ਼ ਵਾਪਸ ਲੈ ਸਕਣਗੇ, 20 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪਵਾਈਆ ਜਾਣਗੀਆ ਅਤੇ 22 ਅਕਤੂਬਰ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਵੋਟਾਂ ਦੀ ਗਿਣਤੀ ਸਬੰਧਤ ਪੋਲਿੰਗ ਸਟੇਸ਼ਨ ਤੇ ਹੀ ਹੋਵੇਗੀ। ਉਹਨਾਂ ਦੱਸਿਆ ਕਿ 5 ਅਕਤੂਬਰ ਨੂੰ ਸ਼ਨਿੱਚਰਵਾਰ ਵਾਲੇ ਦਿਨ ਛੁੱਟੀ ਨਹੀ ਹੋਵੇਗੀ ਅਤੇ ਉਮੀਦਵਾਰ ਇਸ ਦਿਨ ਆਪਣੇ ਨਾਮਜ਼ਦਗੀ ਦੇ ਪੇਪਰ ਸਬੰਧਤ ਰਿਟਰਨਿੰਗ ਅਫਸਰ ਅਤੇ ਸਹਇਕ ਰਿਟਰਨਿੰਗ ਅਫਸਰ ਕੋਲ ਦਾਖਲ ਕਰ ਸਕਣਗੇ।
      ਜਿਲਾ ਚੋਣਕਾਰ ਅਫਸਰ ਨੇ ਦੱਸਿਆ ਕਿ ਇਹਨਾਂ ਉਪ ਚੋਣਾਂ ਦੌਰਾਨ ਬਲਾਕ ਡੇਹਲੋ ਦੇ ਪਿੰਡ ਦੁਧਾਲ ਦੇ ਵਾਰਡ ਨੰ: 4 ਦੇ ਪੰਚ, ਖੰਨਾ ਬਲਾਕ ਦੇ ਪਿੰਡ ਅਸਗਰੀਪੁਰ ਦੇ ਵਾਰਡ ਨੰ: 2,3,4,5, ਪਿੰਡ ਬੂਥਗੜ ਦੇ ਵਾਰਡ ਨੰ: 1, ਪਿੰਡ ਬੋਹਾਪੁਰ ਦੇ ਵਾਰਡ ਨੰ: 1 ਤੇ 3, ਪਿੰਡ ਹੋਲ ਦੇ ਵਾਰਡ ਨੰ: 4 ਤੇ 5, ਪਿੰਡ ਖਟੜਾ ਦੇ ਵਾਰਡ ਨੰ: 3, ਪਿੰਡ ਪੰਜਰੁੱਖਾ ਦੇ ਵਾਰਡ ਨੰ: 2, ਬਲਾਕ ਲੁਧਿਆਣਾ-1 ਦੇ ਪਿੰਡ ਭੋਲੇਵਾਲ ਜਦੀਦ ਦੇ ਵਾਰਡ ਨੰ: 3, ਪਿੰਡ ਛੋਲੇ ਦੇ ਵਾਰਡ ਨੰ: 1, ਪਿੰਡ ਜਨਤਾ ਇਨਕਲੇਵ ਦੇ ਵਾਰਡ ਨੰ: 1 ਤੇ 4, ਪਿੰਡ ਮੰਝ ਫੱਗੂਵਾਲ ਦੇ ਵਾਰਡ ਨੰ:3, ਪਿੰਡ ਨਵਾ ਖਹਿਰਾ ਬੇਟ ਦੇ ਵਾਰਡ ਨੰ: 2, ਬਲਾਕ ਲੁਧਿਆਣਾ-2 ਦੇ ਪਿੰਡ ਚੌਤਾ ਦੇ ਵਾਰਡ ਨੰ: 6, ਪਿੰਡ ਨੂਰਵਾਲਾ ਇਨਕਲੇਵ ਦੇ ਵਾਰਡ ਨੰ: 3, ਪਿੰਡ ਕਰੋੜ ਦੇ ਵਾਰਡ ਨੰ: 2, ਬਲਾਕ ਸਮਰਾਲਾ ਦੇ ਪਿੰਡ ਸ਼ਾਮਗੜ ਦੀ ਮੁਕੰਮਲ ਪੰਚਾਇਤ, ਬਲਾਕ ਸਿੱਧਵਾ ਬੇਟ ਦੇ ਪਿੰਡ ਖੁਦਾਈ ਚੱਕ ਦੇ ਵਾਰਡ ਨੰ: 4 ਤੇ 5, ਪਿੰਡ ਗੋਰਸੀਆ ਖਾਨ ਦੇ ਵਾਰਡ ਨੰ: 3, ਪਿੰਡ ਕੋਟ ਉਮਰਾ ਦੇ ਵਾਰਡ ਨੰ: 3, ਪਿੰਡ ਆਲੀਵਾਲ ਦੇ ਵਾਰਡ ਨੰ: 5, ਪਿੰਡ ਤਲਵੰਡੀ ਨੌਅਬਾਦ ਦੇ ਵਾਰਡ ਨੰ: 1,4,5, ਪਿੰਡ ਮਾਣੀਏਵਾਲ ਦੇ ਵਾਰਡ ਨੰ: 4, ਪਿੰਡ ਅੱਕੂਵਾਲ ਦੇ ਵਾਰਡ ਨੰ: 3, ਪਿੰਡ ਖੁਰਸੈਦੇ ਵਾਰਡ ਨੰ: 3, ਪਿੰਡ ਗੱਗ ਕਲਾਂ ਵਾਰਡ ਨੰ: 3 ਅਤੇ ਪਿੰਡ ਹੁਜ਼ਰਾ ਦੇ ਵਾਰਡ ਨੰ: 3 ਦੇ ਪੰਚਾਂ ਦੀ ਚੋਣ ਹੋਵੇਗੀ।
------------------------ 

No comments: