Monday, August 26, 2013

ਗੈਸ ਦੇ ਰੇਟ ਵਧਾਉਣਾ ਰਾਸ਼ਟਰ ਨਾਲ ਇੱਕ ਫਰਾਡ

ਮਕਸਦ:ਰਿਲਾਇੰਸ ਨੂੰ ਗੱਫ਼ੇ ਦੇ ਕੇ ਚੋਣਾਂ ਦੇ ਲਈ ਮੋਟੇ ਪੈਸੇ ਲੈਣਾ ਹੈ-ਸੀ ਪੀ ਆਈ
ਵੱਡਾ ਕਰਕੇ ਪੜ੍ਹਨ ਲਈ ਕਲਿੱਕ ਕਰੋ
ਵੱਡਾ ਕਰਕੇ ਪੜ੍ਹਨ ਲਈ ਕਲਿੱਕ ਕਰੋ 
ਰਿਲਾਇੰਸ ਕੰਪਨੀ ਵਲੋਂ ਪੈਦਾ ਕੀਤੀ ਜਾਣ ਵਾਲੀ ਗੈਸ ਦੀ ਕੀਮਤ ਨੂੰ 4.2 ਤੋਂ ਵਧਾ ਕੇ 8.4 ਅਮਰੀਕੀ ਡਾਲਰ ਪ੍ਰਤੀ ਯੁਨਿਟ (ਐਮ ਅੇਮ ਬੀ ਟੀ ਯੂ) ਕੇਂਦਰੀ ਮੰਤਰੀ ਮੰਡਲ ਵਲੋਂ ਤੈ ਕਰਨਾ ਅੰਬਾਨੀਆਂ ਨੂੰ ਗੱਫ਼ੇ ਦੇਣ ਲਈ ਲਿਆ ਗਿਆ ਫ਼ੈਸਲਾ ਹੈ ਜਦੋਂ ਕਿ ਪੈਟ੍ਰੋਲ ਤੇ ਕੁਦਰਤੀ ਗੈਸ ਮੰਤਰਾਲੇ ਵਲੋ ਇਹ ਗੱਲ ਮੰਨੀ ਗਈ ਹੈ ਕਿ ਗੈਸ ਦੀ ਪੈਦਾਵਾਰ ਤੇ ਕੇਵਲ 2.74 ਪ੍ਰਤੀ ਯੂਨਿਟ ਖਰਚਾ ਆਉਂਦਾ ਹੈ। ਇਹ ਗੱਲ ਭਾਰਤੀ ਕਮਿਉਨਿਸਟ ਪਾਰਟੀ (ਭਾ ਕ ਪਾ ) ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਇੱਥੇ ਪਾਰਟੀ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਹੀ। ਉਹਨਾ ਨੇ ਦੋਸ਼ ਲਾਇਆ ਕਿ ਇਹ ਸਭ ਆਉਣ ਵਾਲੀਆਂ ਚੋਣਾਂ ਵਿੱਚ ਮੋਟੇ ਪੈਸੇ ਲੈਣ ਦੇ ਲਈ ਕੀਤਾ ਜਾ ਰਿਹਾ ਹੈ। ਇਸ ਕਿਸਮ ਨਾਲ ਲਏ ਪੈਸੇ ਦੇ ਨਾਲ ਲੋਕਤਾਂਤਿ੍ਰਕ ਕਿਰਿਆ ਕਮਜ਼ੋਰ ਹੁੰਦੀ ਹੈ ਜੋ ਕਿ ਦੇਸ਼ ਦੇ ਭੱਵਿਖ ਦੇ ਲਈ ਘਾਤਕ ਹੈ। ਇਸਤੋਂ ਪਤਾ ਲਗਦਾ ਹੈ ਕਿ ਯੂ ਪੀ ਏ 2 ਸਰਕਾਰ ਲੋਕਤਾਂਤਿ੍ਰਕ ਕਿਰਿਆਵਾਂ ਨੂੰ ਛਿੱਕੇ ਤੇ ਟੰਗ ਕੇ ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਤੇ ਆਮ ਲੋਕਾਂ ਨੂੰ ਹਾਸ਼ੀਏ ਤੇ ਧੱਕਣ ਤੇ ਲੱਗੀ ਹੋਈ ਹੈ ਤੇ ਉਸਨੂੰ ਉਹਨਾ ਦੀ ਕੋਈ ਪਰਵਾਹ ਲਹੀਂ ਹੈ।ਇਸ ਕੀਮਤ ਦੇ ਵਧਣ ਦੇ ਨਾਲ ਰਸੋਈ ਗੈਸ ਮਹਿੰਗੀ ਹੋ ਜਾਏਗੀ, ਬਿਜਲੀ ਦੀ ਦਰ 2 ਰੁਪਏ ਪ੍ਰਤੀ ਯੂਨਿਟ ਵਧ ਜਾਏਗੀ ਅਤੇ ਯੂਰੀਆ ਆਦਿ ਸਾਰੀਆਂ ਖਾਦਾਂ ਮਹਿੰਗੀਆਂ ਹੋ ਜਾਣ ਗੀਆਂ ਜਿਸਦੇ ਲਾਲ ਆਉਣ ੫ ਸਾਲਾਂ ਵਿੱਚ ਦੇਸ਼ ਦੇ ਲੋਕਾਂ ਤੇ 2,20,000 ਕਰੋੜ ਦਾ ਭਾਰ ਪਏਗਾ ਪਰ ਰਿਲਾਇੰਸ ਕੰਪਨੀ 81,000 ਕਰੋੜ ਦਾ ਵਧੇਰੇ ਮੁਨਾਫ਼ਾ ਕਮਾਏਗੀ। ਇਸ ਨਾਲ ਇਹ ਜ਼ਾਹਿਰ ਹੁੰਦਾ ਹੈ ਕਿ ਕਿੳਂ ਕਾਂਗਰਸ ਪਾਰਟੀ ਸੂਚਨਾ ਦੇ ਅਧਿਕਾਰ ਰਾਹੀਂ ਪਾਰਟੀਆਂ ਦੇ ਚੰਦਿਆਂ ਬਾਰੇ ਪਾਰਦਰਸ਼ਿਤਾ ਲਿਆਉਣ ਦਾ ਵਿਰੋਧ ਕਰ ਰਹੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਭਾ ਕ ਪਾ ਦੇ ਐਮ ਪੀ ਕਾਮਰੇਡ ਗੁਰੁਦਾਸ  ਦਾਸ ਗੁਪਤਾ ਨੇ ਇਸ ਗੱਲ ਬਾਰੇ ਮੰਤਰਾਲਿਆਂ ਨੂੰ ਲਿਖਿਆ ਸੀ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਇਸ ਲਈ ਉਹਨਾ ਨੂੰ ਸੁਪਰੀਮ ਕੋਰਟ ਵਿੱਚ ਪੀ ਆਈ ਐਲ ਕਰਨੀ ਪਈ ਜਿਸਤੇ ਕੋਰਟ ਨੇ ਸਰਕਾਰ ਦੇ ਕਈ ਮੰਤਰਾਲਿਆਂ ਅਤੇ ਰਿਲਾਇੰਸ ਨੂੰ ਨੋਟਿਸ ਭੇਜਿਆ ਹੈ। ਪਰ ਹੁਣ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ੨  ਅਗਸਤ 2013 ਨੂੰ ਜਵਾਬ ਦਿੱਤਾ ਹੈ। ਕਾ ਗੁਰੁਦਾਸ ਨੇ ਹੁਣ ਪਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸਰਕਾਰ ਦੀ ਇਸ ਸੰਦਰਭ ਵਿੱਚ ਜਲਦਬਾਜ਼ੀ ਕਰਨ ਦਾ ਕਾਰਨ ਪੁੱਛਿਆ ਹੈ ਜਦੋਂ ਕਿ ਇਹ ਰੇਟ ਅਪ੍ਰੈਲ 2014 ਤੋ ਲਾਗੂ ਹੋਣੇ ਹਨ। 

No comments: