Friday, July 26, 2013

ਸਾਬਕਾ ਕੇਂਦਰੀ ਮੰਤਰੀ ਅਰੁਣ ਨਹਿਰੂ ਦਾ ਦਿਹਾਂਤ

ਸਾਬਕਾ ਕੇਂਦਰੀ ਮੰਤਰੀ ਅਰੁਣ ਨਹਿਰੂ ਦਾ ਦਿਹਾਂਤ
ਗੁੜਗਾਵਾਂ: (ਪੰਜਾਬ ਸਕਰੀਨ ਬਿਊਰੋ): ਰਾਜਨੀਤੀ ਵਿਚ ਸਮੇਂ ਸਮੇਂ ਤੇ ਅਹਿਮ ਭੂਮਿਕਾਵਾਂ ਨਿਭਾਉਣ ਵਾਲੇ ਸਰਗਰਮ ਸਿਆਸਤਦਾਨ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਨਹਿਰੂ ਦਾ ਬੀਤੀ ਰਾਤ ਕਰੀਬ 11 ਵਜੇ ਗੁੜਗਾਵਾਂ ਦੇ ਫੋਰਟਿਸ ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਹ 69 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਹ ਰਾਜੀਵ ਗਾਂਧੀ ਦੀ ਸਰਕਾਰ ਵਿਚ ਮੰਤਰੀ ਰਹੇ। ਉਹ ਰਾਏਬਰੇਲੀ ਤੋਂ 2 ਵਾਰ ਸੰਸਦ ਮੈਂਬਰ ਚੁਣੇ ਗਏ। ਉਨ੍ਹਾਂ ਦਾ ਜਨਮ 24 ਅਪ੍ਰੈਲ 1944 ਨੂੰ ਲਖਨਊ ਵਿਚ ਹੋਇਆ ਸੀ। ਕਦੇ ਉਹ ਗਾਂਧੀ ਪਰਿਵਾਰ ਦੇ ਕਾਫੀ ਕਰੀਬ ਸਨ ਪਰ ਕੁਝ ਮਤਭੇਦਾਂ ਕਾਰਨ ਉਨ੍ਹਾਂ ਨੇ ਵੀ. ਪੀ. ਸਿੰਘ ਦੇ ਨਾਲ ਕਾਂਗਰਸ ਪਾਰਟੀ ਛੱਡ ਦਿੱਤੀ ਸੀ। ਸਿਆਸਤ ਦੇ ਮੰਚ 'ਤੇ ਉਹਨਾਂ ਜਿੰਨਾ ਕੁਝ ਸਭ ਦੇ ਸਾਹਮਣੇ ਕੀਤਾ ਉਸਤੋਂ ਕੀਤੇ ਵਧ ਉਹਨਾਂ ਨੇ ਪਰਦੇ ਪਿਛੇ ਰਹਿ ਕੇ ਵੀ ਕਈ ਵਾਰ ਅਹਿਮ ਰੋਲ ਅਦਾ ਕੀਤਾ। ਰਾਏ ਬਰੇਲੀ ਤੋਂ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਟਿਕਟ 'ਤੇ ਸੱਤਵੀਂ ਅਤੇ ਅਠਵੀਂ ਲੋਕਸਭਾ ਲਈ ਚੁਣੇ ਗਏ ਸਨ ਜਦਕਿ ਨੌਵੀਂ ਲੋਕ ਸਭਾ ਲਈ ਉਹ ਲੋਕ ਸਭਾ ਹਲਕਾ ਬਿਲਹੌਰ ਤੋਂ ਜਨਤਾ ਦਲ ਆਗੂ ਵੱਜੋਂ ਚੁਨੇ ਗਏ ਸਨ  ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ  ਕੀਤਾ ਜਾਣਾ ਹੈ।

*ਅਰੁਣ ਨਹਿਰੂ 

No comments: