Thursday, May 16, 2013

......ਤੇ ਹੁਣ ਪੰਚਾਇਤ ਚੋਣਾਂ 'ਚ ਵੀ ਹਿੰਸਾ

ਪੰਜਾਬ ਵਿੱਚ ਇੱਕ ਵਾਰ ਫੇਰ ਚੱਲੀ ਗੋਲੀ ਪੀ. ਪੀ. ਪੀ. ਸਮਰਥਕ ਦੀ ਮੌਤ

ਇੱਕ ਵਾਰ ਫਿਰ ਇਹੀ ਲੱਗ ਰਿਹਾ ਹੈ ਕਿ ਦੌਲਤ ਅਤੇ ਬੰਦੂਕਾਂ ਆਸਰੇ ਮਨਆਈਆਂ ਕਰਨ ਵਾਲੇ ਬਾਹੂਬਲੀਆਂ ਨੂੰ ਹੁਣ ਪੰਜਾਬ ਵਿੱਚ ਸਰਕਾਰ ਅਤੇ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਕਦੇ ਕਿਸੇ ਪੁਲਿਸ ਅਧਿਆਕਰੀ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ, ਕਦੇ ਕਿਸੇ ਰਾਜਨੀਤਿਕ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਅਤੇ ਕਦੇ ਦਿਨਦਹਾੜੇ ਘਰ ਪਰਿਵਾਰ ਨੂੰ ਡਰਾ ਧਮਕਾ ਕੇ ਕੁੜੀ ਅਗਵਾ ਕਰ ਲਈ ਜਾਂਦੀ ਹੈ। ਹੁਣ ਗੋਲੀ ਚੱਲਣ ਦੀ ਨਵੀਂ ਘਟਨਾ ਵਾਪਰੀ ਹੈ ਬਠਿੰਡਾ ਦੇ ਪਿੰਡ ਆਦਮਪੁਰ 'ਚ ਜਿਥੇ ਪੀ. ਪੀ. ਪੀ. ਦੇ ਨੇਤਾ ਲੱਖਾ ਸਿਧਾਨਾ 'ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ।  ਫਾਇਰਿੰਗ ਦੀ ਇਸ ਘਟਨਾ ਵਿੱਚ ਉਸ ਦੇ ਸਾਥੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਖੁਦ ਲੱਖਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ। ਉਸਦਾ ਇਲਾਜ ਹੁਣ ਇਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਪੂਰੀ ਬਾਰੀਕੀ ਨਾਲ ਜਾਂਚ ਪੜਤਾਲ ਦਾ ਦਾਅਵਾ ਕਰ ਰਹੀ ਪੁਲਸ  ਦਾ ਕਹਿਣਾ ਹੈ ਕੀ ਇਹ ਤਾਂ ਨਿਜੀ ਰੰਜਿਸ਼ ਦਾ ਮਾਮਲਾ ਲੱਗਦਾ ਹੈ।  

ਕਾਬਿਲੇ ਜ਼ਿਕਰ ਹੈ ਕਿ ਇਹ ਗੋਲੀ ਇੱਕ ਚੋਣ ਰੈਲੀ 'ਚ ਚੱਲੀ। ਰਾਮਪੁਰਾਫੂਲ ਦੇ ਪਿੰਡ ਆਦਮਪੁਰ 'ਚ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਆਜ਼ਾਦ ਉਮੀਦਵਾਰ ਦੇ ਸਹਿਯੋਗ ਲਈ ਪੀ. ਪੀ. ਪੀ. ਨੇਤਾ ਲੱਖਾ ਸਿਧਾਨਾ ਆਪਣੇ ਕੁਝ ਸਾਥੀਆਂ ਦੇ ਰੈਲੀ 'ਚ ਪ੍ਰਚਾਰ ਲਈ ਆਇਆ ਸੀ। ਇਹ ਵੀ ਸਾਰੇ ਜਾਣਦੇ ਹਨ ਕਿ ਜਿਵੇਂ ਹੀ ਰੈਲੀ ਖਤਮ ਹੋਈ ਅਚਾਨਕ 15 ਤੋਂ 20 ਲੋਕ ਰੈਲੀ 'ਚ ਆਏ ਜਦੋਂ ਲੱਖਾ ਆਪਣੀ ਕਾਰ 'ਚ ਬੈਠਣ ਲੱਗਾ ਤਾਂ ਉਨ੍ਹਾਂ ਨੇ ਲੱਖਾ ਸਿਧਾਨਾ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ 'ਚ ਉਸ ਦਾ ਇੱਕ ਅਤਿਅੰਤ ਨੇੜਲਾ ਸਾਥੀ ਜਸਪ੍ਰੀਤ ਸਿੰਘ ਮਰ ਗਿਆ ਅਤੇ ਲੱਖਾ ਸਿਧਾਨਾ, ਬਲਬੀਰ ਸਿੰਘ ਤੇ ਹੋਰ ਸਮਥਕਾਂ 'ਚ ਮਨਪ੍ਰੀਤ ਅਤੇ ਰਾਜਵਿੰਦਰ ਸਿੰਘ ਇਸ ਹਮਲੇ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਇਲਾਜ ਦੇ ਨਾਲ ਨਾਲ ਜਾਂਚ ਪੜਤਾਲ ਦਾ ਸਿਲਸਿਲਾ ਵੀ ਜਾਰੀ ਹੈ। 
ਹੁਣ ਦੇਖਣਾ ਹੈ ਕਿ ਪੁਲਿਸ ਅਤੇ ਕਾਨੂੰਨ ਨੂੰ ਟਿਚ ਸਮਝਣ ਵਾਲੇ ਅਜਿਹੇ ਗੁੰਡਾ ਅਤੇ ਅਪਰਾਧੀ ਅਨਸਰਾਂ ਨੂੰ ਸਰਕਾਰ ਆਪਣੇ ਡੰਡੇ ਦਾ ਅਹਿਸਾਸ ਕਦ ਕਰਾਉਂਦੀ ਹੈ?
ਪੰਜਾਬ ਦੇ ਹਾਲਾਤ ਹੋ ਰਹੇ ਨੇ ਲਗਾਤਾਰ ਨਾਜ਼ੁਕNo comments: