Wednesday, August 01, 2012

"ਏਕ ਉਮੀਦ" ਮੈਡੀਸਿਨ ਸੈਂਟਰ ਦੇ ਉਦਘਾਟਨ ਸਮੇਂ ਕਈ ਅਹਿਮ ਐਲਾਨ

ਮਿਲਾਵਟੀ ਭੋਜਨ ਵੇਚਣ ਵਾਲਿਆਂ ਵਿਰੁਧ ਹੋਵੇਗੀ ਸਖਤੀ-ਮਦਨ ਮੋਹਨ ਮਿੱਤਲ
-ਨਸ਼ਿਆਂ ਦੀ ਬੁਰਾਈ ਨੂੰ ਜੜ੍ਹੋਂ ਪੁੱਟਣ ਦਾ ਨਿਸ਼ਾਨਾ ਵੀ ਦੁਹਰਾਇਆ


-*15 ਅਗਸਤ ਤੋਂ ਬਾਅਦ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਦੀ ਦੇਖ-ਭਾਲ ਲਈਤਾਇਨਾਤ ਕੀਤੇ ਜਾਣਗੇ ਜ਼ਨਾਨਾ ਡਾਕਟਰ 

ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਪੰਜਾਬ ਸਿਵਲ ਹਸਪਤਾਲ ਵਿਖੇ ਗੈਰ-ਸਰਕਾਰੀ ਸੰਸਥਾ ਨਿਖਿਲ ਸਿੰਗਲ ਨੋਬਲ ਟਰੱਸਟ (ਰਜਿ:) ਵੱਲੋਂ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦੇ ਹੌ
ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਸਿਵਲ ਹਸਪਤਾਲ ਵਿਖੇ  ਸਨਮਾਨਿਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ
ਗੈਰ-ਸਰਕਾਰੀ ਸੰਸਥਾ ਨਿਖਿਲ ਸਿੰਗਲ ਨੋਬਲ ਟਰੱਸਟ (ਰਜਿ:) ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਨਵੀਂ ਸਥਾਪਿਤ ਬਿਲਡਿੰਗ 'ਏਕ ਉਮੀਦ' ਦਾ ਉਦਘਾਟਨ ਕਰਦੇ ਹੌਏ ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਪੰਜਾਬ
ਲੁਧਿਆਣਾ 1 ਅਗਸਤ:(ਰੈਕਟਰ ਕਥੂਰੀਆ) ਮਿਲਾਵਟੀ ਭੋਜਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਮਿਲਾਵਟ-ਖੋਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
 ਇਹ ਪ੍ਰਗਟਾਵਾ ਸ੍ਰੀ ਮਦਨ ਮੋਹਨ ਮਿੱਤਲ ਸਿਹਤ ਤੇ ਪ੍ਰੀਵਾਰ ਭਲਾਈ ਅਤੇ ਸਮਾਜਿਕ ਸਰੁੱਖਿਆ ਮੰਤਰੀ ਪੰਜਾਬ ਨੇ ਮੈਡੀਸ਼ਨ ਕੇਂਦਰ ਚਲਾ ਰਹੀ ਗੈਰ-ਸਰਕਾਰੀ ਸੰਸਥਾ ਨਿਖਿਲ ਸਿੰਗਲ ਨੋਬਲ ਟਰੱਸਟ (ਰਜਿ:) ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਨਵੀਂ ਸਥਾਪਿਤ ਬਿਲਡਿੰਗ 'ਏਕ ਉਮੀਦ' ਦਾ ਉਦਘਾਟਨ ਕਰਨ ਸਮੇਂ ਕੀਤਾ।
 ਸ੍ਰੀ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰਾਜ ਦੇ ਨੌਜਵਾਨਾਂ ਵਿੱਚੋਂ ਨਸ਼ਿਆਂ ਦੀ ਬੁਰਾਈ ਨੂੰੰ ਖਤਮ ਕਰਨ ਲਈ ਦ੍ਰਿੜ ਸੰਕਲਪ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਅੰਮ੍ਰਿਤਸਰ, ਪਟਿਆਲਾ, ਜਲੰਧਰ, ਫ਼ਰੀਦਕੋਟ ਅਤੇ ਬਠਿੰਡਾ ਵਿਖੇ 5 ਨਸ਼ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਲੁਧਿਆਣਾ ਵਿਖੇ ਵੀ ਜਲਦੀ ਹੀ ਨਸ਼ਾ-ਛੁਡਾਉੂਂ ਕੇਂਦਰ ਖੋਲ੍ਹਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਨਸ਼ਾ-ਛੁਡਾਊ ਕੇਂਦਰਾਂ ਵਿੱਚ ਤਾਇਨਾਤ ਹੋਣ ਵਾਲੇ ਡਾਕਟਰਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਟ੍ਰੇਨਿੰਗ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਮਾਜ ਵਿੱਚੋਂ ਭਰੂਣ-ਹੱਤਿਆ ਦੀ ਬੁਰਾਈ ਖਤਮ ਕਰਨ ਲਈ ਵੀ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸਦਕਾ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਗਈ 108-ਐਂਬੂਲੈਂਸ ਵੈਨ ਸੇਵਾ ਰਾਹੀਂ ਥੋੜ੍ਹੇ ਅਰਸੇ ਵਿੱਚ ਹੀ ਸਰਕਾਰੀ ਹਸਪਤਾਲਾਂ ਵਿੱਚ ਡਿਲਵਰੀ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਕਿਉਂਕਿ ਇਹ ਐਬੂਲੈਸ ਵੈਨਾਂ ਬੱਚੇ ਦੇ ਜਨਮ ਸਮੇਂ ਔਰਤ ਨੂੰ ਘਰ ਤੋਂ ਲਿਜਾ ਕੇ ਜਣੇਪੇ ਬਾਅਦ ਘਰ ਪਹੁੰਚਾਇਆ ਜਾਂਦਾ ਹੈ ਅਤੇ ਸਹਾਇਤਾ ਵੱਜੋਂ 1000 ਰੁਪਏ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ।
 ਸ੍ਰੀ ਮਿੱਤਲ ਨੇ ਕਿਹਾ ਕਿ 15 ਅਗਸਤ ਤੋਂ ਬਾਅਦ ਰਾਜ ਦੀਆਂ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਦੀ ਦੇਖ-ਭਾਲ ਲਈ ਜ਼ਨਾਨਾ ਡਾਕਟਰ ਤਾਇਨਾਤ ਕੀਤੇ ਜਾਣਗੇ ਤਾਂ ਜੋ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਉਪਲੱਭਦ ਕਰਵਾਈਆਂ ਜਾ ਸਕਣ। ਉਹਨਾਂ ਡਾਕਟਰਾਂ ਨੂੰ ਕਿਹਾ ਕਿ ਉਹ ਸਰਕਾਰੀ ਹਸਪਤਾਲਾਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਵਿਸੇਸ਼ ਦੇਖ-ਭਾਲ ਕਰਨ ਅਤੇ ਸਵੇਰੇ 8 ਵਜੇ ਤੋਂ 2 ਵਜੇ ਤੱਕ ਇਮਾਨਦਾਰੀ ਨਾਲ ਡਿਊਟੀ ਨਿਭਾ ਕੇ ਲੋਕਾਂ ਦੀ ਸੇਵਾ ਕਰਨ। ਉਹਨਾਂ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਲੋਕਾਂ ਨੂੰ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਇਹ ਟਰੱਸਟ ਗਰੀਬ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਕੇ ਸਮਾਜ-ਸੇਵਾ ਦੇ ਖੇਤਰ ਵਿੱਚ ਮਹੱਤਵ-ਪੂਰਣ ਯੋਗਦਾਨ ਪਾ ਰਿਹਾ ਹੈ। ਉਹਨਾਂ ਸਮਾਜ-ਸੇਵੀ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਵੀ ਮਾਨਵਤਾ ਦੀ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ।     ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਂਗਰਸ ਦੀ ਦੇਣ ਹੈ ਅਤੇ ਕੇਂਦਰ ਦੀ ਯੂ.ਪੀ.ਏ ਸਰਕਾਰ ਦੇ ਮੰਤਰੀ ਭ੍ਰਿਸ਼ਟਾਚਾਰ ਵਿੱਚ ਗ੍ਰਸਤ ਹਨ। ਉਹਨਾਂ ਕਿਹਾ ਕਿ ਰਾਜ ਵਿੱਚ ਭ੍ਰਿਸ਼ਟਾਚਾਰ ਨੂੰ ਬਿੱਲਕੁਲ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਭ੍ਹਿਸ਼ਟਾਚਾਰ ਸਬੰਧੀ ਕੋਈ ਵੀ ਮੁੱਦਾ ਸਾਹਮਣੇ ਆਉਣ ਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਅਤੇ ਦੋਸ਼ ਸਾਬਤ ਹੋਣ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
 ਬਾਅਦ ਵਿੱਚ ਪੱਤਰਕਾਰਾਂ ਵੱਲੋਂ ਲੁਧਿਆਣਾ ਵਿਖੇ ਮੰਨੀ-ਪ੍ਰਮੰਨੀ ਕੰਪਨੀ ਵੱਲੋਂ ਤਿਆਰ ਕੀਤੇ ਬਰਗਰ ਵਿੱਚੋਂ ਮਿਲਾਵਟੀ ਵਸਤੂ ਨਿਕਲਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆ ਸ੍ਰੀ ਮਿੱਤਲ ਨੇ ਸਿਵਲ ਸਰਜਨ ਸੀ ਸੁਭਾਸ਼ ਬੱਤਾ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਇਸ ਤੇ ਸਿਵਲ ਸਰਜਨ ਨੇ ਦੱਸਿਆ ਕਿ ਬਰਗਰ ਦਾ ਸ਼ੈਪਲ ਲੈ ਕੇ ਸਬੰਧਤ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਮੰਤਰੀ ਨੇ ਕਿਹਾ ਕਿ ਸੈਂਪਲ ਫ਼ੇਲ੍ਹ ਹੋਣ ਦੀ ਸੂਰਤ ਵਿੱਚ ਕੰਪਨੀ ਖਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
 ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਸਤਪਾਲ ਗੋਸਾਂਈ ਸਾਬਕਾ ਮੰਤਰੀ, ਸ੍ਰੀ ਪ੍ਰਵੀਨ ਬਾਂਸਲ ਸੀਨੀਅਰ ਡਿਪਟੀ ਮੇਅਰ, ਸ੍ਰੀ ਗੁਰਦੀਪ ਸਿੰਘ ਨੀਟੂ ਕੌਂਸਲਰ, ਸ੍ਰੀ ਸੰਜੇ ਕਪੂਰ ਯੁਵਾ ਭਾਜਪਾ ਨੇਤਾ, ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਸ੍ਰੀ ਏ.ਕੇ.ਹਾਂਡਾ ਡਿਪਟੀ ਮੈਡੀਕਲ ਕਮਿਸ਼ਨਰ, ਸ੍ਰੀ ਐਮ.ਐਮ.ਵਿਆਸ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸ੍ਰੀ ਅਮਿਤ ਗੋਸਾਂਈ, ਸ੍ਰੀ ਚਰਨਜੀਤ ਵਿਸ਼ਵਕਰਮਾ, ਸ੍ਰੀ ਕੇ.ਕੇ.ਸੇਠ, ਸ੍ਰੀ ਗੁਰਮੀਤ ਸਿੰਘ ਕੁਲਾਰ, ਸ੍ਰੀ ਬਦੀਸ਼ ਜਿੰਦਲ, ਮੈਨੇਜਿੰਗ ਟਰੱਸਟੀ ਸ੍ਰੀ ਵਿਨੇ ਸਿੰਗਲ, ਚੇਅਰਮੈਨ ਸ੍ਰੀ ਜਗਦੀਪ ਸਿੰਗਲ, ਸ੍ਰੀ ਗੌਰਵ ਸਿੰਗਲ, ਡਾ. ਕੇ.ਐਸ.ਸੋਇਨ, ਸ੍ਰੀ ਪ੍ਰਦੀਪ ਅਗਰਵਾਲ, ਸ੍ਰੀ ਧਰਮਪਾਲ ਗੁਪਤਾ, ਸ੍ਰੀ ਰਾਜੀਵ ਸਿੰਗਲ,ਸ੍ਰੀ ਭਗਵਾਨ ਸਿੰਘ ਅਤੇ.ਸ੍ਰੀ ਜਸਵੰਤ ਸਾਲਦੀ ਆਦਿ ਹਾਜ਼ਰ ਸਨ।

No comments: