Monday, July 16, 2012

ਕੱਟਣਾ ਪਿਆ ਬੱਚੀ ਦਾ ਕੰਨ

ਡਾਕਟਰੀ ਖੇਤਰ ਵਿੱਚ ਲਾਪਰਵਾਹੀ ਕਦੋਂ ਤੱਕ ?
ਸਾਡੇ ਦੇਸ਼ ਵਿੱਚ ਤਾਂ ਡਾਕਟਰੀ ਲਾਪਰਵਾਹੀ ਦੇ ਮਾਮਲੇ ਅਕਸਰ ਸੁਣ ਜਾਂਦੇ ਪਰ ਵਿਦੇਸ਼ਾਂ ਵਿਚ ਅਜਿਹਾ ਹੋਣ ਬਾਰੇ ਕਦੇ ਸੋਚਿਆ ਹੀ ਨਹੀਂ ਜਾ ਸਕਦਾ। ਪਰ ਹੁਣ ਇਹ ਖਿਆਲ ਵੀ ਬਦਲ ਰਿਹਾ ਹੈ। ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਹੜੀ ਦਸੀ ਹੈ ਕਿ ਡਾਕਟਰੀ ਲਾਪਰਵਾਹੀ ਕੀਤੇ ਵੀ ਵਾਪਰ ਸਕਦੀ ਹੈ। ਇਸ ਵਾਰ ਇਹ ਲਾਪਾਰ੍ਵਾਹ੍ਗੀ ਸਾਹਮਣੇ ਆਈ ਹੈ ਬਰਤਾਨੀਆ ਵਿੱਚ ਜਿਥੇ ਡਾਕਟਰੀ ਦੇ ਨਿਯਮ ਕਾਨੂੰਨ ਬਹੁਤ ਸਖ਼ਤ ਹਨ। ਉਥੋਂ ਦੀ ਸਰ੍ਕਾਰ ਲਾਪਰਵਾਹੀ ਕਰਨ ਵਾਲੇ ਡਾਕਟਰਾਂ ਨੂੰ ਨਹੀਂ ਬਖਸ਼ਦੀ।ਜੇ ਲੋੜ ਆਵੇ ਤਾਂ ਮੈਡੀਕਲ ਕਾਉਂਸਿਲ ਅਜਿਹੇ ਡਾਕਟਰਾਂ ਦਾ ਲਾਈਸੈਂਸ ਰੱਦ ਕਰਨ ਤੋਂ ਵੀ ਸੰਕੋਚ ਨਹੀਂ ਕਰਦੀ।
                                                                                                                       ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਡਾਕਟਰੀ ਲਾਪਰਵਾਹੀ ਦੀ ਇਸ ਖਬਰ ਨੂੰ ਪ੍ਰਕਾਸ਼ਿਤ ਕੀਤਾ ਹੈ ਹਰਮਨ ਪਿਆਰੇ ਅਖਬਾਰ ਰੋਜ਼ਾਨਾ ਜਗ ਬਾਣੀ ਨੇ ਆਪਣੇ ਵਿਸ਼ਵ ਦਰਸ਼ਨ ਵਾਲੇ ਸਫੇ 'ਤੇ। । ਅਜਿਹੀ ਲਾਪਰਵਾਹੀ ਨੂੰ ਰੋਕਣ ਲਈ ਜੇ ਕੋਈ ਢੰਗ ਤਰੀਕਾ ਤੁਹਾਡੀ ਨਜ਼ਰ ਵਿੱਚ ਹੋਵੇ ਤਾਂ ਉਸ ਬਾਰੇ ਸੰਖੇਪ ਵਿੱਚ ਜ਼ਰੂਰ ਲਿਖ ਭੇਜੋ। ਪੰਜਾਬ ਸਕ੍ਰੀਨ ਵਿੱਚ ਉਸ ਢੰਗ ਤਰੀਕੇ ਦਾ ਵੇਰਵਾ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।--ਰੈਕਟਰ ਕਥੂਰੀਆ 

No comments: