Wednesday, June 27, 2012

ਸਰਬਜੀਤ ਦੇ ਵਕੀਲ ਨੇ ਵੀ ਕਿਹਾ:ਇਹ ਕੋਈ ਗਲਤੀ ਨਹੀਂ ਹੋ ਸਕਦੀ

ਗਿਰਗਟ ਵਾਂਗ ਰੰਗ ਬਦਲਦੇ ਪਾਕਿਸਤਾਨੀ ਹਾਕਮ
ਰੋਜ਼ਾਨਾ ਜਗ ਬਾਣੀ ਦੇ ਮੁੱਖ ਸਫੇ ਤੇ ਪ੍ਰਕਾਸ਼ਿਤ ਖਬਰ 
ਪਾਕਿਸਤਾਨ ਦੇ ਹਾਕਮਾਂ ਨੇ ਇੱਕ ਵਾਰ ਫੇਰ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਓਹ ਆਪਣੇ ਨਾਪਾਕ ਅਤੇ ਸਾਜਿਸ਼ੀ ਇਰਾਦਿਆਂ ਤੋਂ ਕਦੇ ਵੀ ਬਾਜ਼ ਨਹੀਂ ਆ ਸਕਦੇ।  ਸਰਬਜੀਤ ਸਿੰਘ ਦੀ ਰਿਹਾਈ ਨਾਲ ਜੁੜੇ  ਜਜਬਾਤਾਂ ਦਾ ਇੱਕ ਵਾਰ ਫੇਰ ਮਜਾਕ ਉਡਾਉਂਦਿਆਂ ਕਿਹਾ ਹੈ ਕੀ ਨੂਹ ਸਰਬਜੀਤ ਨੂੰ ਰਿਹਾ ਨਹੀਂ ਕਰ ਰਹੇ। ਜਦੋਂ ਲੋਕ ਸਰਬਜੀਤ ਦੀ ਉਡੀਕ ਵਿੱਚ ਜਸ਼ਨ ਮਨਾ ਰਹੇ ਸਨ ਉਦੋਂ ਅਚਾਨਕ ਹੀ ਖਬਰ ਆਈ ਕਿ ਸਰਬਜੀਤ ਨੂੰ ਨਹੀਂ ਬਲਕਿ ਸੁਰਜੀਤ ਸਿੰਘ ਨੂੰ ਰਿਹਾ ਕੀਤਾ ਜਾ ਰਿਹਾ ਹੈ। ਸਰਬਜੀਤ ਸਿੰਘ ਦੇ ਵਕੀਲ ਅਵਾਇਜ਼ ਸ਼ੇਖ ਨੇ ਇੱਕ ਭਾਰਤੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਸਾਫ਼ ਸਾਫ਼ ਕਿਹਾ ਹੈ ਕਿ ਇਹ ਕੁਝ ਕਿਸੇ ਗਲਤੀ ਨਾਲ ਨਹੀਂ ਬਲਕਿ ਹਾਈ ਲੈਵਲ ਤੇ ਪਾਏ ਕਿਸੇ ਪ੍ਰੈਸ਼ਰ ਕਾਰਨ ਹੋਇਆ ਹੈ। ਜਨਾਬ ਸ਼ੇਖ ਨੇ ਭਾਰਤੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਯਕੀਨ ਵੀ ਦੁਆਇਆ ਕਿ ਉਹ ਸਰਬਜੀਤ ਦੀ ਰਿਹਾਈ ਲੈ ਆਪਣੀਆਂ ਕੋਸ਼ਿਸ਼ਾਂ ਪਹਿਲਾਂ ਵਾਂਗ ਹੀ ਜਾਰੀ ਰਖਣਗੇ।
ਕਾਬਿਲ-ਏ-ਜ਼ਿਕਰ ਹੈ ਕਿ ਸਰਬਜੀਤ ਸਿੰਘ ਦੀ ਰਿਹਾਈ ਦਾ ਐਲਾਨ ਪਾਕਿਸਤਾਨ ਟੀਵੀ ਚੈਨਲਾਂ ਤੇ ਅਜੇ ਕਲ੍ਹ 26 ਜੂਨ 2012 ਦੀ ਸ਼ਾਮ ਨੂੰ ਹੀ ਕੀਤਾ ਗਿਆ ਸੀ। ਭਾਰਤੀ ਮੀਡੀਆ ਨੇ ਵੀ ਇਸਨੂੰ ਪਾਕਿ ਸਰਕਾਰ ਦਾ ਅਹਿਮ ਫੈਸਲਾ :ਕਰਾਰ ਦੇਂਦੀਆਂ ਪ੍ਰਮੁਖਤਾ ਨਾਲ ਇਸ ਖਬਰ ਨੂੰ ਥਾਂ ਦਿੱਤੀ ਪਰ ਅਧੀ ਰਾਤ ਨੂੰ ਪਾਕਿਸਤਾਨ ਨੇ ਫਿਰ ਆਪਣਾ ਰੰਗ ਦਿਖਾਇਆ ਅਤੇ ਆਪਣੇ ਹੀ ਐਲਾਨ ਅਤੇ ਫੈਸਲੇ ਤੋਂ ਪਿੱਛੇ ਹਟ ਗਿਆ। 
ਚੇਤੇ ਰਹੇ ਕਿ ਸਰਬਜੀਤ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਬਾਰੇ ਕਲ੍ਹ ਹੀ ਫੈਸਲਾ ਸੁਣਾਇਆ ਗਿਆ ਸੀ।
ਇਸ ਕਾਰਨ ਲੰਮੇ ਸਮੇਂ ਤੋਂ ਕੀਤੀ ਜਾ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਸਫਲਤਾ ਮਿਲਦੀ ਨਜਰ ਆ ਰਹੀ ਸੀ। ਲੋਕਾਂ ਨੇ ਜਸ਼ਨ ਮਨਾਉਣੇ ਵੀ ਸ਼ੁਰੂ ਕਰ ਦਿੱਤੇ ਸਨ।ਪਾਕਿਸਤਾਨ ਸਰਕਾਰ ਦੇ ਇਸ ਅਹਿਮ ਫੈਸਲੇ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਨੇ ਜ਼ਰਦਾਰੀ ਦਾ ਧੰਨਵਾਦ ਕੀਤਾ। ਖੁਸ਼ੀਆਂ ਦਾ ਇਹ ਨਵਾਂ ਸਿਲਸਿਲਾ ਅਜੇ  ਸ਼ੁਰੂ ਹੀ ਹੋਇਆ ਸੀ ਪਾਕਿਸਤਾਨ ਨੇ ਇੱਕ ਵਾਰ ਫੇਰ ਜਜਬਾਤਾਂ ਨਾਲ ਖੇਡਦਿਆਂ ਸਰਬਜੀਤ ਦੀ ਰਿਹਾਈ ਨੂੰ ਖਟਾਈ ਵਿੱਚ ਪਾ ਦਿੱਤਾ ਹੈ। ਪਤਾ ਨਹੀਂ ਗਿਰਗਟ ਵਾਂਗ ਰੰਗ ਬਦਲਦੇ ਅਜਿਹੇ ਹਾਕਮਾਂ ਸਮਾਜ ਦੇ ਲੋਕਾਂ ਨੂੰ ਕਦ ਨਿਜਾਤ ਮਿਲੇਗੀ ?

No comments: