Sunday, June 17, 2012

ਅਖੇ ਮੋਟੇ ਲੋਕ ਸੈਕਸੀ ਨਹੀਂ ਹੁੰਦੇ...!

ਮੋਟਾਪੇ ਅਤੇ ਸੈਕਸ ਦੇ ਸਬੰਧਾਂ ਬਾਰੇ ਕਰੀਨਾ ਕਪੂਰ   
ਅਕਸਰ ਹੈਰਾਨ ਹੁੰਦਾ ਕੀ ਜ਼ੀਰੋ ਫਿੱਗਰ ਦਾ ਜਨੂੰ ਏਨਾ ਜਿਆਦਾ ਕਿਓਂ ਵਧ  ਹੈ। ਕੁੜੀਆਂ ਤਾਂ ਕੁੜੀਆਂ ਮੁੰਡੇ ਵੀ ਅਕਸਰ ਹੀ ਏਸ ਫੈਸ਼ਨ ਦਾ ਸ਼ਿਕਾਰ ਹੋਏ ਨਜਰ ਆਉਂਦੇ ਹਨ। ਨਾ ਕੁਝ ਖਾਣ  ਨਾ ਕੁਝ ਪੀਣਾ. ਜਿਸਮ ਦੀ ਹਾਲਤ ਦੇਹਕ  ਕੇ ਇੱਕ ਪੁਰਾਣੇ ਗੀਤ ਦੀਆਂ ਸਤਰਾਂ ਯਾਦ ਆ ਜਾਂਦੀਆਂ: ਤੰਗ ਪੈੰਟ ਪਤਲੀ ਟਾਂਗੇੰ।..ਲਗਤੀ ਹੈਂ ਸਿਗਰੇਟ  ਜੈਸੀ/.  ਜਦੋਂ ਵੀ ਕੀਤੇ ਜ਼ੀਰੋ ਫਿੱਗਰ ਵਰਗਾ ਜੋਈ ਜਿਸਮ ਨਜਰ ਆਉਂਦਾ ਤਾਂ ਏਹੋ ਜਿਹੀਆਂ ਕਈ ਹੋਰ ਗੱਲਾਂ ਵੀ ਯਾਦ ਆਉਂਦੀਆਂ ਪਰ ਅੱਜ ਇਸ ਵਿੱਚ ਇੱਕ ਨਵੀਂ ਹੈਰਾਨੀ ਦਾ ਵਾਧਾ ਹੋਇਆ ਹੈ. ਇੱਕ ਖਬਰ ਪ੍ਰਕਾਸ਼ਿਤ ਹੋਈ ਹੈ ਕਿ  ਮੋਟੇ ਲੋਕ ਸੈਕਸੀ ਨਹੀਂ ਹੁੰਦੇ। ਇਹ ਨਵੀਂ ਜਾਣਕਾਰੀ ਵਾਲਾ ਪ੍ਰਵਚਨ ਕੀਤਾ ਹੈ ਬਾਲੀਵੁਡ ਦੀ ਬਹੁ ਚਰਚਿਤ ਸਟਾਰ ਕਰੀਨਾ ਕਪੂਰ ਨੇ। ਇਹ ਖਬਰ ਤੁਸੀਂ ਜਗ ਬਾਣੀ ਦੇ ਸੰਡੇ ਅੰਕ ਵਿੱਚ ਪੜ੍ਹ ਸਕਦੀ ਹੋ ਸਫਾ ਨੰਬਰ 12 'ਤੇ।
ਲੋਕਾਂ ਨੇ  ਕਾਮ ਤੋਂ ਮੁਕਤੀ ਪ੍ਰਾਪਤ ਕਰਨ ਲਈ  ਬੜੇ ਬੜੇ ਪਾਪੜ ਵੇਲੇ ਪਰ  ਸਫਲ ਨਾ ਹੋ ਸਕੇ। ਬੜੇ ਨੜੇ ਰਿਸ਼ੀ ਮੁਨੀ ਇਸ ਦੇ ਸਾਹਮਣੇ ਹਾਰ ਮੰਨ ਗਏ। ਦੇਵਰਾਜ ਇੰਦਰ ਵਰਗਿਆਂ ਰਗੀਆਂ ਦੀ ਤੱਪਸਿਆ ਵੀ ਭੰਗ ਹੋ ਗਈ। ਕਾਸ਼ ਉਹਨਾਂ ਨੂੰ ਪਤਾ ਹੁੰਦਾ ਕਿ ਮੋਟੇ ਲੋਕ ਸੈਕਸੀ ਨਹੀਂ ਹੁੰਦੇ ਤਾਂ ਮੋਟਾਪਾ ਇੱਕ ਵਰਦਾਨ ਬਣ ਜਾਂਦਾ। ਓਹ ਮੋਟੇ ਹੁੰਦੇ ਅਤੇ ਸੈਕਸ ਤੋਂ ਮੁਕਤ ਹੋ ਜਾਂਦੇ ਪਰ ਮੰਦੇ ਭਾਗਾਂ ਨੂੰ ਉਸ ਵੇਲੇ ਕੋਈ ਕਰੀਨਾ ਕਪੂਰ ਨਹੀਂ ਸੀ ਨਾ ਹੁੰਦੀ।
ਇਸੇ ਅਖਬਾਰ ਵਿੱਚ ਹੀ ਪ੍ਰਕਾਸ਼ਿਤ ਇੱਕ ਵੱਖਰੀ ਖਬਰ ਵਿੱਚ ਕਰੀਨਾ ਆਖਦੀ ਹੈ ਕੀ ਸੈਕਸੀ ਦਿੱਸਣ ਨਾਲ ਹੀ ਕਿਸੇ ਵਿਅਕਤੀ ਨੂੰ ਕ੍ਸੈਕਸੀ ਕਿਹਾ ਜਾ ਸਕਦਾ ਹੈ।  
ਖਬਰ ਮੁਤਾਬਿਕ ਫਿਲਮ 'ਟਸ਼ਨ' ਵਿਚ ਆਪਣੇ ਕਿਰਦਾਰ ਲਈ ਕਰੀਨਾ ਕਪੂਰ ਨੇ ਭਾਰ ਘਟਾਇਆ ਸੀ। ਉਸ ਨੂੰ ਸਾਈਜ਼ ਜ਼ੀਰੋ ਵਿਚ ਦੇਖ ਕੇ ਹਰ ਕੁਡ਼ੀ ਉਸ ਵਰਗੀ ਨਜ਼ਰ ਆਉਣਾ ਚਾਹੁੰਦੀ ਸੀ ਪਰ ਕੁਝ ਸਮੇਂ ਬਾਅਦ ਕਰੀਨਾ ਨੇ ਆਪਣਾ ਭਾਰ ਮੁਡ਼ ਵਧਾ ਲਿਆ। ਫਿਲਮ 'ਹੀਰੋਇਨ' ਵਿਚ ਸੈਕਸੀ ਸਾਡ਼੍ਹੀ ਵਿਚ ਕਰੀਨਾ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਕਰੀਨਾ ਦਾ ਆਪਣੀ ਦਿੱਖ ਬਾਰੇ ਕਹਿਣਾ ਹੈ ਕਿ ਉਹ ਹੁਣ ਸਾਈਜ਼ ਜ਼ੀਰੋ 'ਚੋਂ ਬਾਹਰ ਆ ਚੁੱਕੀ ਹੈ ਅਤੇ ਐਤਕੀਂ ਥੋਡ਼੍ਹੇ ਨਵੇਂ ਅੰਦਾਜ਼ ਵਿਚ ਦਿਸ ਰਹੀ ਹੈ। ਇਸ ਫਿਲਮ ਵਿਚ ਆਈਟਮ ਸੌਂਗ ਲਈ ਉਸ ਨੇ ਆਪਣੀ ਬਾਡੀ ਨੂੰ ਨਵੀਂ ਸ਼ੇਪ ਦਿੱਤੀ ਹੈ। ਜਿਥੇ-ਜਿਥੇ ਸਰੀਰ ਨੂੰ ਤਰਾਸ਼ਣ ਦੀ ਲੋਡ਼ ਪਈ, ਉਸ ਨੇ ਮੋਟਾਪਾ ਘਟਾਇਆ। ਕਰੀਨਾ ਅਨੁਸਾਰ ਮੋਟੇ ਹੋਣ ਨਾਲ ਨਹੀਂ, ਸਗੋਂ ਕਾਮੀ ਦਿਸਣ ਨਾਲ ਹੀ ਕਿਸੇ ਵਿਅਕਤੀ ਨੂੰ ਸੈਕਸੀ ਕਿਹਾ ਜਾ ਸਕਦਾ ਹੈ। 
ਤੁਹਾਨੂੰ ਕਰੀਨਾ ਕਪੂਰ ਦੇ ਵਿਚਾਰ ਕਿਹੋ ਜਿਹੇ ਲੱਗੇ ਜ਼ਰੂਰ ਦੱਸਣਾ; ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ।।--ਰੈਕਟਰ ਕਥੂਰੀਆ 

No comments: