Friday, May 25, 2012

ਪੈਟ੍ਰੋਲ ਦੀਆਂ ਕੀਮਤਾਂ ;ਚ ਹੋਏ ਵਾਧੇ ਵਿਰੁਧ ਲੋਕ ਰੋਹ ਹੋਰ ਤਿੱਖਾ

ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ 31 ਦੇ ਭਾਰਤ ਬੰਦ ਦੀ ਹਮਾਇਤ
ਚੰਡੀਗਡ਼੍ਹ: ਲੋਕਾਂ ਦੀ ਜੇਬ ਊਟੀ ਬਾਰ ਬਾਰ ਮਾਰੇ ਜਾ ਰਹੇ ਡਾਕਿਆਂ ਦੀਆ ਸਾਰੀਆਂ ਹੱਦਾਂ ਬੰਨੇ ਪਾਰ ਕਰਦਿਆਂ ਇੱਕ ਵਾਰ ਫੇਰ  ਪੈਟਰੋਲ ਦੀਆਂ ਕੀਮਤਾਂ ਵਿਚ ਭੇਈ ਵਾਧਾ ਲਾਗੂ ਕਰ ਦਿੱਤਾ ਗਿਆ ਹੈ। ਇਹਨਾਂ ਕੀਮਤਾਂ ਵਿੱਚ ਹੋਏ ਸਾਢੇ ਸੱਤ ਰੁਪਏ ਪ੍ਰਤੀ ਲਿਟਰ ਦੇ ਵਾਧੇ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਧਣ ਦੇ ਖਿਲਾਫ਼ ਕੌਮੀ ਜਮਹੂਰੀ ਗਠਜੋਡ਼ (ਐੱਨ. ਡੀ. ਏ.) ਵਲੋਂ 31 ਮਈ ਨੂੰ ਦਿੱਤੇ ਗਏ ਦੇਸ਼ ਬੰਦ ਦੇ ਸੱਦੇ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਵਧੀਆਂ ਕੀਮਤਾਂ ਨੂੰ ਤੁਰੰਤ ਵਾਪਸ ਕਰਵਾਉਣ ਲਈ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਭਾਰਤ ਬੰਦ ਦਾ ਸਮਰਥਨ ਕਰੇਗਾ ਕਿਉਂਕਿ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋਡ਼ ਲਈ ਅਸਹਿ ਹੈ। ਇਕ ਬਿਆਨ ਰਾਹੀਂ ਬਾਦਲ ਨੇ ਕਿਹਾ ਕਿ ਇਹ ਬਡ਼ੀ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਇਕ ਪਾਸੇ ਤਾਂ ਆਮ ਆਦਮੀ ਦੇ ਹਿੱਤਾਂ ਦੀ ਖੈਰ-ਖਵਾਹ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਜਦਕਿ ਇਸੇ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ 16 ਵਾਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਆਮ ਆਦਮੀ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ।
 ਇਸੇ ਦੌਰਾਨ ਲੁਧਿਆਣਾ ਵਿੱਚ ਇਸੇ ਮੁੱਦੇ ਨੂੰ ਲੈ ਕੇ ਕੀਤੇ ਗਏ ਰੋਸ ਵਖਾਵੇ ਦੌਰਾਨ ਖੱਬੇ ਪੱਖੀ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ।. ਦੀਪ੍ਤੀ ਕਮਿਸ਼ਨਰ ਦੇ ਦਫਤਰ ਸਾਹਮਣੇ ਤੁਰੰਤ ਪਹਿਲ ਕਦਮੀ ਕਰਦਿਆਂ  ਖੱਬੀਆਂ ਪਾਰਟੀਆਂ ਨੇ ਜ਼ੋਰਦਾਰ ਰੋਸ ਵਖਵਾ ਕੀਤਾ। ਰੋਸ ਵਖਾਵੇ ਵਿੱਚ ਸੀ ਪੀ ਆਈ  ਅਤੇ ਸੀ ਪੀ ਐਮ ਦੋਹਾਂ ਪਾਰਟੀਆਂ ਦੇ ਲੀਡਰ ਸ਼ਾਮਿਲ ਹੋਏ। 
ਡਾਕਟਰ ਅਰੁਣ ਮਿੱਤਰ , ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਸੁਖਵਿੰਦਰ ਸਿੰਘ  ਸੇਖੋਂ, ਕਾਮਰੇਡ ਰਮੇਸ਼ ਰਤਨ, ਕਾਮਰੇਡ ਜਤਿੰਦਰ ਪਾਲ ਸਿੰਘ ਅਤੇ ਸੀਨੀਅਰ ਕ੍ਮਿਊਨਿਸਟ  ਲੀਡਰ ਕਾਮਰੇਡ ਓਮ ਪ੍ਰਕਾਸ਼ ਮਹਿਤਾ ਨੇ ਪੂਰੇ ਵਿਸਥਾਰ ਨਾਲ ਬੜੇ ਹੀ ਸਾਡੇ ਜਹੇ ਸ਼ਬਦਾਂ ਨਾਲ ਆਪਣੀ ਗੱਲ ਸਮਝਾਈ  । ਇਸ ਮੌਕੇ ਵੱਡੇ ਐਕਸ਼ਨ ਦੀ ਚੇਤਾਵਨੀ ਦਿੱਤੀ ਗਈ।  

No comments: