Tuesday, May 17, 2011

ਮਾਟੀ ਕਾ ਭੀ ਹੈ ਕੁਛ ਮੋਲ ਮਗਰ ਇਨਸਾਨ ਕੀ ਕੀਮਤ ਕੁਛ ਭੀ ਨਹੀਂ

Tue, May 17, 2011 at 5:15 PM
ਅੱਜ ਮੈਂ ਕਿਸੇ ਪਿੰਡ ਗਿਆ ... ਨਰੇਗਾ ਮਜਦੂਰਾਂ ਦੀ ਇੱਕ ਮੀਟਿੰਗ ਕਰਵਾਉਣੀ ਸੀ.. ਤੇ ਇਕ ਦੋ ਮਸਲੇ ਹੋਰ ਸਨ .. ਕੁਝ ਲੇਟ ਹੋ ਗਿਆ .. ਤਾਂ ਨਰੇਗਾ ਉਡੀਕਦੇ ਘਰੋ ਘਰੀ ਚਾਹ ਪਾਣੀ ਪੀਣ ਚਲੇ ਗਏ ਸਨ.. ਖੈਰ ਇਕ ਮਜਦੂਰ ਸਾਥੀ ਜੋ ਓਹਨਾ ਦੀ ਅਗਵਾਈ ਕਰਦਾ ਹੈ.. ਓਹ ਕਹੰਦਾ ਕੇ ਆਓ ਘਰੇ ਬੈਠ ਜਾਵੋ...ਸਾਰੇ 15-20 ਮਿੰਟਾਂ 'ਚ ਹੀ ਦੋਬਾਰਾ ਕਠੇ ਹੋ ਜਾਂਦੇ ਹਂਨ... ਓਹਨਾ ਚਾਹ ਧਰ ਲਈ ...ਤੇ ਅਸੀੰ ਗੱਲਾਂ ਕਰਨ ਲੱਗੇ...ਤਾਂ ਓਹਨਾ ਅੱਜਕਲ ਪਿੰਡਾਂ ਚ ਵਾਪਰ ਰਹੀਆਂ ਨਵੀਆਂ ਗੱਲਾਂ ਤੇ ਚਾਨਣਾ ਪਾਇਆ .. ਪਹਿਲਾਂ ਤਾਂ ਓਹਨਾ ਮੈਨੂ ਵਿਖਾਇਆ ਕੇ ਨਵੀਂ ਪਾਰਟੀ ਪੀ ਪੀ ਪੀ ਦੀ ਮੈਂਬਰਸ਼ਿਪ ਕਿਵੇਂ ਚਲ ਰਹੀ ਹੈ..ਓਹਨਾ ਕਿਹਾ ਕਿ ਓਹਨਾ ਦੇ ਘਰਾਂ ਵਿਚ ਮੈਂਬਰਸ਼ਿਪ ਪਰਚੀਆਂ ਕੱਟ ਕੇ ਸਿੱਟ ਗਏ...ਓਹਨਾ ਮੈਨੂੰ ਓਹ ਪਰਚੀਆਂ ਵੀ ਦਿਖਾਈਆਂ ... ਫਿਰ ਉਹਨਾਂ ਕਿਹਾ ਕਿ ਹੁਣ ਸੁਖਬੀਰ ਬਾਦਲ ਨੇ ਮੈਂਬਰਸ਼ਿਪ ਕਾਰਡ ਪਿੰਡ
ਪਿੰਡ ਭੇਜੇ ਹੋਏ ਨੇ.. ਕਿ  ਜਿਹੜਾ ਜਿਹੜਾ  ਮੈਂਬਰਸ਼ਿਪ ਕੱਟਵਾਊ ਉਹਨੂੰ ਹੀ 
 ਮਿਲਣਗੀਆਂ ਸਹੂਲਤਾਂ ..ਜਿਵੇਂ ਗਰੀਬੀ   ਰੇਖਾ ਤੋਂ ਹੇਠਾਂ ਵਾਲਿਆਂ ਨੂੰ ਮਿਲਣ ਵਾਲੇ BPL ਕਾਰਡ, ਇੰਦਿਰਾ ਆਵਾਸ ਯੋਜਨਾ ਵਰਗੀਆਂ ਸਹੂਲਤਾਂ ਵਗੈਰਾ. 
ਖੈਰ ਨਰੇਗਾ ਵਾਲੇ ਕਠੇ ਹੋ ਗਏ .. ਅਸੀੰ ਮੀਟਿੰਗ ਕੀਤੀ.. ਓਹਨਾ ਦੀਆਂ ਮੁਸ਼ਕਿਲਾਂ ਹੀ ਮੁਸ਼ਕਿਲਾਂ ਸਨ ..ਹਰ ਥਾਂ ਦੁਰਕਾਰੇ ਜਾਂਦੇ ਲੋਕ ਅਜੇ ਵੀ ਪਰ ਹੌਂਸਲੇ ਚ ਸਨ .. ਖੈਰ ਓਹ ਮੀਟਿੰਗ ਤੋਂ ਬਾਅਦ ਦੋਬਾਰਾ ਕੰਮ ਤੇ ਲੱਗ ਗਏ.. ਜਦ ਮੈਂ ਓਹਨਾ ਨੂ ਕੰਮ ਕਰਦੇ ਦੇਖਿਆ ਤਾਂ ਅਖਾਂ ਭਰ ਆਈਆਂ... ਬਜੁਰਗ ਮਾਤਾਵਾਂ ਕੁਡ਼ੀਆਂ ਬੰਦੇ ਸਭ ਛੱਪਡ਼ ਸਾਫ਼ ਕਰਨ ਲੱਗੇ
ਹੋਏ ਸਨ...ਛੱਪਡ਼ ਗੰਦ ਨਾਲ ਭਰਿਆ ਹੋਯਾ...ਲੱਕ ਥੀਂ ਗੰਦ ਵਿਚ ਡੁੱਬੇ ਓਹ ਅੱਤ ਦੀ ਗਰਮੀ ਵਿਚ ਕੰਮ ਕਰ ਰਹੇ ਸਨ..ਦਿਹਾਡ਼ੀ ਮਿਲਣੀ ਹੈ 123 ਰੁਪਏਏ..ਕਈ ਵਾਰ ਤਾਂ ਓਹ ਵੀ ਦੱਬ ਲਈ ਜਾਂਦੀ ਹੈ...ਮੈ ਆਪਣੇ ਮੋਬਾਇਲ ਤੋਂ ਦੂਰ ਖਡ਼ੇ ਨੇ ਤਸਵੀਰ ਖਿਚੀ ਤੇ ਇਹ ਸੋਚਦਾ ਵਾਪਿਸ ਆ ਗਯਾ ਕੇ ਇਹਨਾ ਦੀ ਬਾਂਹ ਕੌਣ ਫਡ਼ੂ ..ਇਹਨਾ ਦੀ ਗੱਲ ਕੌਣ ਕਰੂ.... ਹਰਮੀਤ ਢਿੱਲੋਂ 

No comments: