Thursday, February 17, 2011

ਤੇਰੀ ਰਹਿਬਰੀ ਪਰ ਮਲਾਲ ਹੈ....!

ਹਰ ਸਿਸਟਮ ਦੀਆਂ ਖੂਬੀਆ ਵੀ ਹੁੰਦੀਆਂ ਹਨ ਅਤੇ ਬੁਰਾਈਆਂ ਵੀ. ਇਹ ਕੁਝ ਜਮਹੂਰੀਅਤ ਵਾਲੇ ਸਿਸਟਮ ਤੇ ਵੀ ਲਾਗੂ ਹੁੰਦਾ ਹੈ. ਜਦੋਂ ਲੋਕਤੰਤਰ ਆਪਣੀਆਂ ਖੂਬੀਆਂ ਅਨੁਸਾਰ  ਵਿਕਾਸ ਕਰਦਾ ਹੈ ਤਾਂ ਇਹ ਗੁਣ-ਤੰਤਰ ਬਣ ਕੇ ਦੁਨੀਆ ਸਾਹਮਣੇ ਇੱਕ ਫਖਰਯੋਗ ਮਿਸਾਲ ਕਾਇਮ ਕਰਦਾ ਹੈ ਪਰ ਜਦੋਂ ਇਹ ਆਪਣੀਆਂ ਕਮੀਆਂ ਕਮਜੋਰੀਆਂ ਦੇ ਅਧੀਨ ਹੋ ਕੇ ਗਿਰਾਵਟ ਵੱਲ ਨਿਘਰਦਾ ਹੈ ਤਾਂ ਭੀੜਤੰਤਰ ਬਣ ਜਾਂਦਾ ਹੈ. ਇੱਕ ਅਜਿਹਾ ਸਿਸਟਮ ਜਿਸ ਵਿੱਚ ਮਿੱਟੀ ਏ ਦੋ ਡਲੇ ਇੱਕ ਹੀਰੇ ਸਾਹਮਣੇ ਕੀਮਤੀ ਹੁੰਦੇ ਹਨ. ਇੱਕ ਸ਼ੇਰ ਦੇ ਸਾਹਮਣੇ ਦੋ ਭੇਡਾਂ ਸ਼ਕਤੀਸ਼ਾਲੀ ਹੁੰਦੀਆਂ ਹਨ. ਉਦੋਂ ਪਤਾ ਲੱਗਦਾ ਹੈ ਕਿ ਕਿਵੇਂ ਕਿਸੇ ਬੇਹੱਦ ਸ਼ਰੀਫ਼ ਅਤੇ ਦਿਆਨਤਦਾਰ ਵਿਅਕਤੀ ਨੂੰ ਵੀ ਲੋਕਾਂ ਦੇ ਕਟਹਿਰੇ ਵਿੱਚ  ਆ ਕੇ ਉਹਨਾਂ ਜੁਰਮਾਂ ਲਈ ਵੀ ਸਫਾਈਆਂ ਦੇਣੀਆਂ ਪੈਂਦੀਆਂ ਹਨ ਜਿਹੜੇ ਉਸਨੇ ਕੀਤੇ ਹੀ ਨਹੀਂ ਹੁੰਦੇ. ਉਦੋਂ ਪਤਾ  ਲੱਗਦਾ ਹੈ ਕਿ ਗਠਜੋੜਾਂ ਵਾਲੇ ਤਾਸ਼ ਦੇ ਮਹਿਲ ਨੂੰ ਬਚਾਉਣ ਲਈ ਕੋਈ ਉੱਚੇ ਤੋਂ ਉੱਚੇ ਰੁਤਬੇ ਤੇ ਬੈਠ ਕੇ ਵੀ ਕਈ ਵਾਰ ਕਿੰਨਾ ਮਜਬੂਰ ਹੋ ਜਾਂਦਾ ਹੈ. ਇਹੋ ਜਿਹੀਆਂ ਬਹੁਤ ਸਾਰੀਆਂ ਤਰਸਯੋਗ ਹਾਲਤਾਂ ਵੱਲ ਇਸ਼ਾਰਾ ਕਰਦੀ ਹੈ ਇੰਦਰਜੀਤ ਕਾਲਾ ਸੰਘਿਆਂ ਦੀ ਇਹ ਲਿਖਤ ਜਿਸ ਵਿੱਚ ਇੱਕ ਆਮ ਬੰਦੇ ਦੇ ਮਾਨਸਿਕ ਪ੍ਰਤੀਕਰਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ. ਇਸ ਸਾਰੇ ਘਟਨਾਕ੍ਰਮ ਬਾਰੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ ਕਿ ਜੇ ਇਹ ਕੁਝ ਜਾਰੀ ਰਿਹਾ ਤਾਂ ਭਵਿੱਖ ਕੀ ਹੋਵੇਗਾ ? ਹਾਲਾਤ ਕਿਸ ਤਰਫ਼  ਮੋੜਾ ਖਾ ਸਕਦੇ ਹਨ ? ਲਓ ਪੜ੍ਹੋ ਇਹ ਲਿਖਤ--ਰੈਕਟਰ ਕਥੂਰੀਆ  
ਸਰਵ ਸ਼੍ਰੀ ਮਹਾਨ ਵਿਦਵਾਨ ਡਾ.ਮਨਮੋਹਨ ਸਿੰਘ ਜੀ 
ਗੱਲ ਭਲਿਆ ਸਮਿਆਂ ਦੀ ਹੈ.ਮੇਰੇ ਪਿੰਡ ਗੁਰਦਵਾਰੇ ਦੀ ਕਮੇਟੀ ਦੀ ਚੋਣ ਕੀਤੀ ਗਈ.ਇੱਕ ਬੰਦੇ ਨੂੰ "ਸ਼ਰੀਫ਼ ਤੇ ਸਾਊ" ਸਮਝ ਕੇ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਗੁਰਦਵਾਰੇ ਦਾ ਪ੍ਰਧਾਨ ਬਣਾ ਦਿੱਤਾ.ਤੇ ਬਾਕੀ ਮੈਬਰ ਪ੍ਰਧਾਨ ਨੇ ਖੁਦ ਚੁਣ ਲੈ ਆਪਣੇ ਵਰਗੇ ਹੀ ਸ਼ਰੀਫ਼ ਤੇ ਸਾਊ.ਦੋ ਸਾਲ ਬੀਤ ਗਏ ਉਨ੍ਹਾਂ ਨੇ ਕੋਈ ਹਿਸਾਬ ਕਿਤਾਬ ਨਾ ਕੀਤਾ.ਲੋਕ ਕਹਿਣ ਲੱਗ ਪਏ ਕਿ ਉਹ ਪੈਸੇ ਖਾ ਰਹੇ ਹਨ. ਅਖੀਰ ਪਿੰਡ ਵਾਲਿਆਂ ਨੇ ਪੰਚਾਇਤ ਕਰਕੇ ਪ੍ਰਧਾਨ ਨੂੰ ਹਿਸਾਬ ਦੇਣ ਲਈ ਬੁਲਾਇਆ. ਹੁਣ ਨਾ ਆਉਂਦਾ ਤਾਂ ਵੀ ਮਾੜਾ ਬਣਦਾ.ਸੋ ਪ੍ਰਧਾਨ ਨੇ ਆਉਂਦੇ ਹੀ ਹੱਥ ਜੋੜ ਕੇ ਕਿਸੇ ਦੇ ਕੁਝ ਕਹਿਣ ਤੋ ਪਹਿਲਾਂ ਸਫਾਈ ਦੇਣੀ ਸ਼ੁਰੂ ਕਰ ਦਿੱਤਾ."ਭਾਈ ਗੱਲ ਹੈ ਨਾ ਤਾ ਅਸੀਂ ਪੜੇ ਲਿਖੇ ਸੀ ਤੇ ਨਾ ਹੀ ਸਾਡੇ ਕੋਲ ਕੋਈ ਹਿਸਾਬ ਕਿਤਾਬ ਹੈ.ਜਿਨ੍ਹਾਂ ਚਿਰ ਤੁਸੀਂ ਖਾਲਈ ਗਏ ਅਸੀਂ ਖਾਈ ਗਏ.ਜਿਨੇ ਪੈਸੇ ਆਏ ਅਸੀਂ ਗੁਰਦਵਾਰੇ ਤੇ ਲਾਈ ਗਏ ਹਿਸਾਬ ਸਾਡੇ ਕੋਲ ਕੋਈ ਹੈ ਨਹੀ,ਜੇ ਨਹੀ ਚੰਗੇ ਲੱਗਦੇ ਤਾ ਕਮੇਟੀ ਬਦਲ ਲੋ " ਚਲੋ ਖੈਰ ਕੁਝ ਇਸ ਤਰ੍ਹਾ ਦੀ ਹੀ ਸਫਾਈ ਅੱਜ ਲੋਕਾਂ ਨੂੰ ਉਨ੍ਹਾਂ ਦੇ ਚੁਣੇ ਇੱਕ ਸ਼ਰੀਫ਼ ਤੇ ਸਾਊ ਪ੍ਰਧਾਨ ਮੰਤਰੀ ਨੇ ਵੀ ਦਿੱਤੀ. 

ਹਿੰਦੋਸਤਾਨ ਟਾਈਮਜ਼ ਚੋਂ ਧੰਨਵਾਦ ਸਹਿਤ     
ਬਾਬੂ ਸਿੰਘ ਮਾਨ ਦਾ ਇੱਕ ਗੀਤ ਸੀ "ਗੁੱਝੇ ਨੇਤਰ ਨਾ ਰਹਿੰਦੇ,ਠੱਗ,ਚੋਰ ਯਾਰ ਦੇ" ਬਾਕੀ ਦਾ ਤਾ ਮੈਨੂੰ ਪਤਾ ਨਹੀ ਪਰ  ਠੱਗ ਤੇ ਚੋਰਾਂ ਉੱਤੇ ਬਾਬੂ ਸਿੰਘ ਮਾਨ ਦੀ ਗੱਲ ਬਿਲਕੁਲ ਠੀਕ ਹੈ.ਘਪਲਾ ਸਰਕਾਰ ਨੇ ਪਿਛਲੇ ਦਿਨੀ ਕੁਝ "ਮਹਾਨ ਕਾਰਨਾਮੇ" ਕੀਤੇ.ਜਿਵੇ ੨ਜੀ ਸਪੈਕਟਰਮ ਘੋਟਲਾ,ਐਸ ਬੈਡ ਘੋਟਲਾ,ਆਦਰਸ਼ ਸੋਸਇਟੀ ਘੋਟਲਾ,ਕਮਾਨਵੈਲਥ ਗੇਮ ਘੋਟਲਾ ਅਤੇ ਇਸ ਸਭ ਦੇ ਵਿਚ ਹੀ ਸਿਵਿਸ ਬੈਕ ਤੇ ਕਾਲੇ ਧਨ ਦੇ ਮਸਲੇ ਤੇ ਸੁਪ੍ਰੀਮ ਕੋਰਟ ਵਲੋ ਮਿਲਿਆ "ਸਨਮਾਨ" ਵੀ ਸ਼ਾਮਲ ਹੈ.ਹੁਣ ਸਰਕਾਰ ਇਸ ਸਭ ਤੋ ਪਿੱਛਾ ਛਡਾਉਣ ਦੇ ਕਈ ਯਤਨ ਕਰ ਚੁੱਕੀ ਹੈ.ਆਪਣੇ ਅਕਲ ਦੇ ਬੋਹੜ ਵਿਦਵਾਨਾ ਨੂੰ ਇਸ ਬਾਰੇ ਇੱਕ "ਵਾਈਟ ਪੇਪਰ" ਲਿਖਣ ਤੇ ਲਾਇਆ ਹੋਇਆ ਸੀ.ਜੋ ਸਰਵ ਸ਼੍ਰੀ ਡਾ.ਮਨਮੋਹਨ ਸਿੰਘ ਜੀ ਨੇ ਬਜਟ ਸੈਸ਼ਨ ਵਿਚ ਪੜ੍ਹਨਾਂ ਸੀ.ਕਹਿੰਦੇ ਨੇ ਜਾ ਤਾ ਬੰਦਾ ਝੂਠ ਨਾ ਬੋਲੇ ਤੇ ਜੇ ਬੋਲਣ ਲੱਗ ਹੀ ਪਵੇ ਤਾਂ ਫਿਰ ਬੇ ਇੱਜ਼ਤੀ ਦੀ ਪਰਵਾਹ ਨਾ ਕਰੇ.
ਲਓ ਜੀ ਹੁਣ ਸੁਣੋ ਮਹਾਪੁਰਖ ਮਨਮੋਹਨ ਸਿੰਘ ਜੀ ਦੇ ਮੁਖਾਰਬਿੰਦ ਤੋ ਨਿਕਲੇ ਕੁਝ ਸੁਭ ਪ੍ਰਵਚਨ:-
ਉਨ੍ਹਾਂ ਨੇ ਪਹਿਲਾਂ ਮਹਾਨ "ਦਾਰਸ਼ਨਿਕ" ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ 
ਜਗ ਬਾਣੀ ਚੋਂ ਧੰਨਵਾਦ ਸਹਿਤ 
ਕੁਝ ਗਲਤੀਆਂ ਮੇਰੇ ਕੋਲ ਵੀ ਹੋਈਆਂ ਹਨ ,ਪਰ ਇਨ੍ਹੀਆਂ ਵੀ ਨਹੀ ਜਿਨਾਂ ਪਰਚਾਰ ਕੀਤਾ ਗਿਆ ਹੈ
{ਵਾਹ ਜੀ ਵਾਹ ਗੱਲ ਠੀਕ ਹੈ ਮਨਮੋਹਨ ਜੀ ਦੀ ਐਵੇ ਹਰ ਕੰਮ ਮਿਤਰਾਂ ਦੇ ਨਾਂ ਲੱਗਦਾ ਹੈ.ਨਾਲੇ ਇਲ੍ਜ਼ਾਮ ਤੁਹਾਡੇ ਵੀ ਸੱਚੇ ਨੇ,ਪਰ ਕੌਣ ਇਸ ਉਮਰੇ ਗੁਨਾਹ ਨਹੀ ਕਰਦਾ}
ਇਸ ਤੋ ਅੱਗੇ ਉਨ੍ਹਾਂ ਨੇ ਏ.ਰਾਜਾ ਦੇ ਮਸਲੇ ਵਿਚ ਕਿਹਾ ਕਿ ਉਸ ਨੂੰ ਦੁਬਾਰਾ ਮੰਤਰੀ ਡੀ.ਐਮ.ਕੇ ਦੇ ਕਹਿਣ ਤੇ ਬਣਾਇਆ ਸੀ.
{ਕਿਆ ਕਮਾਲ ਦੀ ਗੱਲ ਹੈ ਇਹ ਤਾ ਹੁਣ ਪਤਾ ਲੱਗਾ ਕੀ ਇਸ ਕਠਪੁਤਲੀ ਦੀ ਵਾਗਡੋਰ "ਮੈਡਮ" ਤੋ ਬਿਨਾ ਕਿਸੇ ਹੋਰ ਦੇ ਹੱਥ ਵੀ ਹੈ}
ਅੱਗੇ ਸੁਣੋ ਘੋਟਾਲਿਆ ਦੀ ਜੁੰਮੇਵਾਰੀ ਦਾ ਅਹਿਸਾਸ ਤਾ ਮੈਨੂੰ ਹੈ ਪਰ ਕੁਝ ਮਜਬੂਰੀਆਂ ਵੀ ਹਨ
{ਲਓ ਜੀ ਹੁਣ ਘਪਲੇਬਾਜ਼ੀ ਦਾ ਬਚਾਵ ਕਰਨ ਦਾ ਨਵਾਂ ਕਾਰਗਰ ਤਰੀਕਾ ਤੇ ਨਾਲੇ ਬਈ ਅਸੀਂ ਯਾਰਾ ਦੀ ਯਾਰੀ ਲਈ ਜਿੰਦ ਵਾਰ ਦੇਨੇ ਹਾ }
ਅਗਲਾ ਪ੍ਰਵਚਨ ਵੀ ਪੜ ਲਓ ਯਾਰ-ਬੀ.ਜੇ.ਪੀ ਬਦਲਾ ਲੈ ਰਹੀ ਹੈ ਕਿਓਕੀ ਅਸੀਂ ਗੁਜਰਾਤ ਵਿਚ ਉਨ੍ਹਾਂ ਦੇ ਇੱਕ ਮੰਤਰੀ ਖਿਲਾਫ ਕਾਰਵਾਈ ਕੀਤੀ ਸੀ. {ਇਹ ਤਾਂ ਡਾ.ਸਾਹਿਬ  ਨੇ ਕੈਪਟਨ ਸਾਹਿਬ ਦਾ ਫ਼ਾਰ੍ਮੂਲਾ ਚੋਰੀ ਕੀਤਾ  ਹੈ ਜੋ ਸਿਆਸੀ ਬਦਲ ਖੋਰੀ ਦਾ ਜੋਰ ਸ਼ੋਰ ਨਾਲ ਪਰਚਾਰ ਕਰਦੇ ਹਨ }  
ਇੰਦਰਜੀਤ ਕਾਲਾਸੰਘਿਆਂ
ਇਸ ਤੋ ਅੱਗੇ ਉਨ੍ਹਾਂ ਨੇ ਪ੍ਰਵਚਨ ਦਿੱਤਾ ਕਿ ਹੁਣ ਘਪਲੇਬਾਜ਼ਾਂ ਨੂੰ ਸਜ਼ਾ ਜ਼ਰੂਰ ਮਿਲੇਗੀ
{ਵੈਸੇ ਇਹ ਵੀ ਕਿਹਾ ਸੀ ਕਿ ਉਹ ਘਪਲੇਬਾਜ਼ੀ ਲਈ ਉਹ ਇੱਕਲੇ ਦੋਸ਼ੀ ਨਹੀ ਹਨ,ਪਰ ਖੁਦ ਨੂੰ ਕੀ ਸਜ਼ਾ ਮਿਲੇਗੀ ਇਹ ਨਹੀ ਦੱਸਿਆ ਸ਼ਾਇਦ ਇਹ ਸੋਚ ਕੇ ਲੋਕ ਉਨ੍ਹਾਂ ਨੂੰ ਸਾਊਪੁਣੇ ਤੇ ਸ਼ਰਾਫਤ ਕਾਰਨ ਮਾਫ਼ ਕਰ ਦੇਣਗੇ}
ਮਨਮੋਹਨ ਜੀ ਨੇ ਇਸ ਤੋ ਬਿਨਾ ਇਹ ਵੀ ਕਿਹਾਂ ਕੀ ਓਹ ਜੇ.ਪੀ.ਸੀ ਜਾਂ ਕਿਸੇ ਵੀ ਜਾਚ ਕਮੇਟੀ ਅੱਗੇ ਪੇਸ਼ ਹੋਣ ਤੋ ਨਹੀ ਡਰਦੇ
{ਇਨ੍ਹਾਂ ਚਿਰ ਜੇ.ਪੀ.ਸੀ ਦੀ ਮੰਗ ਨਾ ਮੰਨ ਕੇ ਸ਼ਾਇਦ ਓਹ ਵਿਰੋਧੀ ਧਿਰ ਨੂੰ ਸਿਰਫ ਖੱਜਲ ਹੀ ਕਰਨਾ ਚਾਹੁਦੇ ਸੀ }
ਬਾਕੀ ਇਕ ਸੁਭ ਪ੍ਰਵਚਨ ਉਨ੍ਹਾਂ ਨੇ ਹੋਰ ਦਿੱਤਾ ਕਿ ਮੰਹਿਗਾਈ ਨੂੰ ਮਾਰਚ ਤਕ ਕੰਟ੍ਰੋਲ ਕਰ ਲਾਇਆ ਜਾਵੇਗਾ
{ਸ਼ਾਇਦ ਹੋ ਸਕਦਾ ਉਨ੍ਹਾਂ ਨੂੰ ਕੋਈ ਜਾਦੂ ਦੀ ਛੜੀ ਲੱਭ ਗਈ ਹੈ ਜਾਂ ਫਿਰ ਲਾਰਾ ਤੇ ਹੈ ਹੀ.ਝੂਠੀਆਂ ਨੀ ਲਾਰੇ ਤੇਰੇ ਨਹੀ  ਮੁੱਕਣੇ  ........}
ਇਸ ਤੋ ਬਿਨਾ ਉਨ੍ਹਾਂ ਨੇ ਹੋਰ ਵੀ ਕਈ ਕੁਝ ਅਪਨੀ ਤਾਰੀਫ਼ ਵਿਚ ਕਿਹਾ ਜਿਵੇ ਮੈਂ ਦਸ ਵਿਚ ਸੱਤ ਕੰਮ ਹਮੇਸ਼ਾ ਠੀਕ ਹੀ ਕਰਦਾ ਹਾ
{ਚਾਹੇ ਘਪਲੇ ਹੀ  ਹੋਣ}
ਮੈਂ ਕਦੇ ਹਾਰ ਨਹੀ ਮੰਨੀ
{ਓਹ ਵਖਰੀ ਗੱਲ ਹੈ ਕਿ ਕਦੇ ਲੋਕ ਸਭਾ ਦੀ ਕੋਈ ਚੋਣ ਨਹੀ ਜਿੱਤੀ }
ਬਾਕੀ ਕਿਹਾ ਕੀ ਅਸਤੀਫਾ ਦੇਣ ਦੀ ਕਦੇ ਨਹੀ ਸੋਚੀ. 
{ਆਹੋ ਜੀ ਬੰਦਾ ਬੇਸ਼ਰਮ ਹੋਵੇ ਕਿਸੇ ਦੀ ਕੀ ਮਜਾਲ ਬੇਇਜਤੀ ਕਰ ਜਾਵੇ }
ਤੇ  ਇਹ ਵੀ ਕਿਹਾ ਕੀ ਅਗਲੀ ਵਾਰੀ ਪ੍ਰਧਾਨ ਮੰਤਰੀ ਬਣਾਗਾ ਜਾ ਨਹੀ ਇਸ ਬਾਰੇ ਕੁਝ ਕਹਿਣ ਜਲਦਬਾਜ਼ੀ ਹੋਵੇਗੀ
{ਵੈਸੇ ਵੀ ਇਹ ਮੈਡਮ ਹੀ ਦੱਸ ਸਕਦੇ ਹਨ } 
ਚਲੋ ਖੈਰ ਇਸ ਵਿਦਵਾਨ ਪ੍ਰਧਾਨ ਮੰਤਰੀ ਨਾਲੋ ਤਾ ਮੇਰੇ ਪਿੰਡ ਦੇ ਸਾਊ ਤੇ ਅਨਪੜ ਗੁਰਦਵਾਰੇ ਦੇ  ਪ੍ਰਧਾਨ ਨੇ ਹੀ ਚੰਗੀ ਸਫਾਈ ਦੇ ਦਿੱਤੀ ਸੀ.
ਜਾਂਦੇ ਜਾਂਦੇ ਸਿਰਫ ਏਨਾ  ਹੀ
ਇਧਰ ਉਧਰ ਕੀ ਨਾ ਬਾਤ  ਕਰ 
ਯੇਹ ਬਤਾ ਕਾਫਲਾ ਕਿਉ ਲੁੱਟਾ
ਹਮੇ ਰਹਿਜਨੋ ਸੇ ਗਰਜ ਨਹੀ
ਤੇਰੀ ਰਹਿਬਰੀ ਪਰ ਮਲਾਲ ਹੈ 

--ਇੰਦਰਜੀਤ ਕਾਲਾਸੰਘਿਆਂ (98156 -39091)  

No comments: