Received From MPS Khalsa on Monday 5th September 2025 at 17:39 Regarding Flood Relief
ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਕੇਂਦਰ ਕੋਲੋਂ 1 ਲੱਖ ਕਰੋੜ ਦਾ ਪੈਕੇਜ ਜਾਰੀ ਕਰਵਾਣ:ਰਮਨਦੀਪ ਸਿੰਘ ਸੋਨੂੰ
ਨਵੀਂ ਦਿੱਲੀ: 5 ਸਤੰਬਰ 2025: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ ਡੈਸਕ)::
ਯੂਥ ਨੇਤਾ ਸੋਨੂੰ ਨੇ ਕਿਹਾ ਕਿ ਭਾਰਤ ‘ਚ ਕਿਤੇ ਵੀ ਕੋਈ ਕੁਦਰਤੀ ਆਫ਼ਤ ਜਾਂ ਮੁਸੀਬਤ ਆਉਂਦੀ ਹੈ ਤਾਂ ਸਿੱਖ ਹਰ ਜਗ੍ਹਾਂ ਪਹੁੰਚ ਕੇ ਲੰਗਰ ਲਾਉਂਦੇ ਹਨ, ਮਦਦ ਕਰਦੇ ਹਨ, ਪ੍ਰੰਤੂ ਪੰਜਾਬ ਵਿਚ ਆਈ ਹੜ੍ਹਾਂ ਦੀ ਇਸ ਮੁਸੀਬਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਬਾਕੀ ਰਾਜ ਚੁਪ ਹਨ।
ਉਹਨਾਂ ਕਿਹਾ ਕਿ ਸੰਸਾਰ ਵਿਚ ਬੈਠੇ ਸਿੱਖ ਪੰਜਾਬ ਲਈ ਆਪਣਾ ਦਸਵੰਦ ਦੇਣ ਦੇ ਨਾਲ ਨਾਲ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ ਤੇ ਦਿੱਲੀ ਨੇ ਹਮੇਸ਼ਾਂ ਪੰਜਾਬ, ਪੰਜਾਬੀਅਤ ਨਾਲ ਵਿਤਕਰਾ ਹੀ ਕੀਤਾ ਹੈ। ਕੇਂਦਰ ਮਦਦ ਨਾ ਦੇ ਕੇ, ਸਾਜ਼ਿਸ਼ ਅਧੀਨ, ਪੰਜਾਬ ਨੂੰ ਅਣਦੇਖਾ ਕਰਦੇ ਹੋਏ ਕਿਸਾਨ ਅੰਦੋਲਨ ਦਾ ਪੰਜਾਬ ਤੋਂ ਬਦਲਾ ਲੈ ਰਿਹਾ ਹੈ।
ਅਫਗਾਨਿਸਤਾਨ ਜੋ ਕਿ ਹਜ਼ਾਰਾਂ ਲ ਦੂਰ ਹੈ ‘ਚ ਭੁਚਾਲ ਦੀ ਆਫ਼ਤ ਆਈ ਤਾਂ ਉਥੇ ਪੀਐਮ ਮੋਦੀ ਨੇ ਤੁਰੰਤ ਮਨੁੱਖੀ ਮਦਦ ਦੇਣ ਦਾ ਭਰੋਸਾ ਦੇ ਦਿਤਾ ਪਰ ਪੰਜਾਬ ਅਤੇ ਓਥੋਂ ਦੀ ਸਿੱਖ ਵਸੋਂ ਜੋ ਕਿ ਕੁਝ ਕੁ ਕਿਲੋਮੀਟਰ ਦੂਰੀ ਤੇ ਹਨ ਉਹ ਨਜ਼ਰ ਨਹੀਂ ਆਏ। ਇਸ ਨਾਲ ਇਹ ਵੀਂ ਸਾਬਿਤ ਹੁੰਦਾ ਹੈ ਕਿ ਇੰਨ੍ਹਾ ਦੀ ਸੋਚ ਹਾਲੇ ਵੀਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਹੀ ਹੈ ਤੇ ਦੁੱਖ ਇਸ ਗੱਲ ਦਾ ਕਿ ਸਿੱਖ ਮੰਤਰੀ ਵੀਂ ਇਹਨਾਂ ਨਾਲ ਮਿਲ਼ ਕੇ ਆਪਣਾ ਫਰਜ਼ ਅਦਾ ਨਾ ਕਰਕੇ ਸਿੱਖਾਂ ਵਿਰੁੱਧ ਹੀ ਭੁਗਤ ਰਿਹਾ ਹੈ।
No comments:
Post a Comment