Pages

Thursday, September 04, 2025

ਪੰਜਾਬ ਇਸਤਰੀ ਸਭਾ ਫਾਜਿਲਕਾ ਵੱਲੋਂ ਹੜ ਮਾਰੇ ਇਲਾਕਿਆਂ ਦਾ ਦੌਰਾ

Received From Surjeet Kaur on Thursday 4th September 2025 at 16:10 Regarding Flood Relief 

ਤਬਾਹੀ ਅਤੇ ਦੁਰਦਸ਼ਾ ਨੂੰ ਬਹੁਤ ਨੇੜਿਓਂ ਜਾ ਕੇ ਦੇਖਿਆ ਇਸਤਰੀ ਆਗੂਆਂ ਨੇ 


ਚੰਡੀਗੜ੍ਹ//ਮੋਹਾਲੀ: 4 ਸਤੰਬਰ 2025: (ਸੁਰਜੀਤ ਕੌਰ/ /ਪੰਜਾਬ ਸਕਰੀਨ)::

ਅੱਜ ਜਦੋਂ ਕਿ ਪੰਜਾਬ ਇੱਕ ਵਾਰ ਫੇਰ ਹੜ੍ਹਾਂ ਕਾਰਨ ਬਣੇ ਭਿਆਨਕ ਹਾਲਾਤ ਵਿੱਚੋਂ ਗੁਜ਼ਰ ਰਿਹਾ ਹੈ।ਚਾਰੇ ਪਾਸੇ ਤਬਾਹੀ ਦਾ ਮੰਜਰ ਹੈ।ਲੋਕ ਘਰੋਂ ਬੇਘਰ ਹੋ ਗਏ ਹਨ ਤਾਂ ਉਹਨਾਂ ਦੀ ਮਦਦ ਵਾਸਤੇ ਇਸਤਰੀ ਸਭਾ ਇੱਕ ਵਾਰ ਫੇਰ ਮੈਦਾਨ ਵਿੱਚ ਹੈ। ਪੰਜਾਬ ਇਸਤਰੀ ਸਭਾ ਜ਼ਿਲ੍ਹਾ ਫਾਜ਼ਿਲਕਾ ਦੀ ਇਕਾਈ ਵੀ ਹੜ੍ਹ ਮਾਰੇ ਇਲਾਕਿਆਂ ਦਾ ਜਾਇਜ਼ਾ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ। 

ਇਸ ਸੰਗਠਨ ਦਾ ਇੱਕ ਵਫਦ ਜਿਸ ਵਿੱਚ ਪ੍ਰਧਾਨ ਸੁਮਿਤਰਾ ਮੀਤ ,ਪ੍ਰਧਾਨ ਸੁਸ਼ਮਾ ਗੋਲਡਨ, ਸਹਾਇਕ ਸਕੱਤਰ ਹਰਜੀਤ ਢੰਡੀਆਂ ਵੀ ਹੜ ਵਾਲੇ ਇਲਾਕਿਆਂ ਵਿੱਚ ਗਏ ਅਤੇ ਉੱਥੇ ਉਹਨਾਂ  ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਉਹਨਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਦੀ ਹਾਲਤ ਬਹੁਤ  ਤਰਸ ਯੋਗ ਹੈ। 

ਇਸ ਵਫਦ ਨੇ ਵੇਖਿਆ ਕਿ ਲੋਕਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਹਨ ਅਤੇ ਖੇਤਾਂ ਦਾ ਇੰਨਾ ਬੁਰਾ ਹਾਲ ਹੈ ਕਿ ਅਗਲੀ ਫਸਲ ਦੀ ਵੀ ਬੇਯਕੀਨੀ ਹੈ।  ਲੋਕਾਂ ਦੇ ਘਰ ਵੀ ਢਹਿ ਗਏ ਹਨ ਸਭ ਕੁਝ ਤਬਾਹ ਹੋ ਗਿਆ ਹੈ। ਇਸ ਵਖਤਾਂ ਮਾਰੀ ਹਾਲਤ ਵਿੱਚ ਇਹ ਲੋਕ ਹੜ੍ਹ ਪੀੜਿਤਾਂ ਲਈ ਬਣੇ ਕੈਂਪਾਂ ਵਿੱਚ ਬੜੀ ਵਿਚਾਰਗੀ ਦੀ ਹਾਲਤ ਵਿੱਚ ਦਿਨ ਬਤੀਤ ਕਰ ਰਹੇ ਹਨ। 

ਇਸ ਦੌਰੇ ਮਗਰੋਂ ਟੀਮ ਦੀ ਸਰਗਰਮ ਮੈਂਬਰ ਆਗੂ ਸੁਸ਼ਮਾ ਗੋਲਡਨ ਨੇ ਬੜੇ ਭਰੇ ਮਨ ਨਾਲ ਦੱਸਿਆ ਕਿ ਇਸ ਵੇਲੇ ਲੋਕਾਂ ਦਾ ਜਿੰਨਾ ਬੁਰਾ ਹਾਲ ਹੈ ਉਹ ਦੱਸਿਆ ਵੀ ਨਹੀਂ ਜਾ ਸਕਦਾ। ਮੁਸੀਬਤਾਂ ਵਿੱਚ ਘਿਰੇ ਲੋਕਾਂ ਨੂੰ ਇਸ ਵੇਲੇ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਲਈ ਅਸੀਂ ਜਿੰਨੀ ਵੀ ਹੋ ਸਕੀਏ ਹੜ੍ਹਾਂ ਤੋਂ ਪੀੜਿਤ ਪੀੜਤ ਪਰਿਵਾਰਾਂ ਦੀ ਮਦਦ ਕਰਨ ਲਈ ਅੱਗੇ ਆਈਏ।

ਪੰਜਾਬ ਇਸਤਰੀ ਸਭਾ ਨੇ ਪੀੜਿਤ ਪਰਿਵਾਰਾਂ ਨੂੰ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਮਦ ਵੀ ਜ਼ਰੂਰ ਕਰਨਗੇ ਅਤੇ ਲੋਕਾਂ ਦੀ ਇਸ ਹਾਲਤ ਵਾਲੀ ਰਿਪੋਰਟ ਵੀ ਦੇਸ਼ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਣਗੇ। 

ਅਗਲੇ ਦਿਨ ਫਿਰ ਇਹ ਜਥਾ ਪਿੰਡ ਢਾਣੀ,ਆਤੂ ਵਾਲਾ ਹਿਠਾੜ ਕਾਂਵਾਂ ਵਿਖੇ ਸੁਮਿੱਤਰਾ ਦੀ ਅਗਵਾਈ ਵਿੱਚ ਗਿਆ ਅਤੇ ਖਾਣ ਪੀਣ ਦਾ ਸਮਾਨ ਵੰਡ ਕੇ ਆਇਆ। ਇਸ ਟੀਮ ਦੀਆਂ ਅੱਖਾਂ ਵੀ  ਲੋਕਾਂ ਦੀ ਹਾਲਤ ਦੇਖ ਕੇ ਭਰ ਆਈਆਂ। ਇਸ ਟੀਮ ਨੇ ਇਹ ਵੀ ਦੱਸਿਆ ਕਿ ਅਜਿਹੀ ਹਾਲਤ ਦੇ ਬਾਵਜੂਦ ਲੋਕ ਚੜ੍ਹਦੀਕਲਾ ਵਿੱਚ ਹਨ ਅਤੇ ਉਹਨਾਂ ਦੇ ਹੌਂਸਲੇ ਬੁਲੰਦ ਹਨ। ਉਹ ਪੂਰੀ ਹਿੰਮਤ ਅਤੇ ਜੋਸ਼ੋਖਰੋਸ਼ ਨਾਲ ਹਾਲਾਤ ਦਾ ਸਾਹਮਣਾ ਕਰ ਰਹੇ ਹਨ। 

ਇਸ ਵੇਲੇ ਕਈ ਐਨਜੀਓਜ ਮੈਦਾਨ ਵਿੱਚ ਹਨ ਜਿਹੜੀਆਂ ਹੜ ਪੀੜਤਾਂ ਦੀ ਮਦਦ ਕਰ ਰਹੀਆਂ ਹਨ। ਪੰਜਾਬ ਇਸਤਰੀ ਸਭਾ ਆਪਣੇ ਤਰੀਕੇ ਨਾਲ ਵੀ ਲੋਕਾਂ ਦੀ ਬਾਅਦ ਵਿੱਚ ਮਦਦ ਕਰੇਗੀ ਜਦੋਂ ਬਾਕੀ ਐਨਜੀਓਜ ਆਪਣਾ ਕੰਮ ਖਤਮ ਕਰ ਜਾਣਗੀਆਂ ਕਿਉਂਕਿ ਉਦੋਂ ਵੀ ਉਹਨਾਂ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਪਵੇਗੀ। 

ਪੰਜਾਬ ਇਸਤਰੀ ਸਭਾ ਫਾਜ਼ਿਲਕਾ ਦੀ ਜਨਰਲ ਸਕੱਤਰ ਜੋਗਿੰਦਰ ਕੌਰ ਨੇ ਵੀ ਦੱਸਿਆ ਕਿ ਫਾਜਲਿਕਾ ਜ਼ਿਲਾ ਆਪਣੀ ਸਾਰੀ ਸ਼ਕਤੀ ਮੁਤਾਬਿਕ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਵੇਗਾ ਅਤੇ ਵੱਧ ਤੋਂ ਵੱਧ ਮਦਦ ਕਰੇਗਾ। 

ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ ਖੁਦ ਵੀ ਇਸ ਮਕਸਦ ਲਈ ਸਰਗਰਮ ਹਨ ਅਤੇ ਹੜ੍ਹ ਪੀੜਿਤਾਂ ਲਈ ਚੱਲ ਰਹੇ ਕਾਰਜਾਂ ਨਾਲ ਸਬੰਧਤ ਟੀਮਾਂ ਨੂੰ ਅਗਵਾਈ ਵੀ ਦੇ ਰਹੇ ਹਨ। ਜਨਰਲ ਸਕਤੱਰ ਨਰਿੰਦਰ ਸੋਹਲ ਵੀ ਪੂਰੀ ਤਰ੍ਹਾਂ ਸਰਗਰਮ ਗਾਂ ਕਿਉਂਕਿ ਉਹਨਾਂ ਨੇ ਵੀ ਪੰਜਾਬ ਦੇ ਸਾਰੇ ਇਲਾਕੇ ਦੇਖੇ ਭਾਲੇ ਹੋਏ ਹਨ।


No comments:

Post a Comment