Pages

Friday, September 15, 2017

ਐਸਪੀਐਸ ਹਸਪਤਾਲ 30 ਸਤੰਬਰ ਨੂੰ ਕਰਾਵੇਗਾ ਦਿਲ ਕੀ ਦੌੜ

Fri, Sep 15, 2017 at 1:57 PM
ਗੁਰੂ ਨਾਨਕ ਦੇਵ ਸਟੇਡੀਅਮ ਤੋਂ ਸ਼ੁਰੂ ਹੋਵੇਗੀ ਮਿਨੀ ਮੈਰਾਥਨ
ਲੁਧਿਆਣਾ: 15 ਸਤੰਬਰ 2017:(ਪੰਜਾਬ ਸਕਰੀਨ ਬਿਊਰੋ)::
ਸਤਿਗੁਰ ਪ੍ਰਤਾਪ ਸਿੰਘ (ਐਸਪੀਐਸ) ਹਸਪਤਾਲ ਵੱਲੋਂ ਵਰਲਡ ਹਾਰਟ ਡੇ ਦੇ ਸੰਬੰਧ ਵਿੱਚ 30 ਸਤੰਬਰ ਨੂੰ ਦਿਲ ਕੀ ਦੌੜ ਨਾਮ ਨਾਲ ਮਿਨੀ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਸਟੇਡੀਅਮ ਵਿੱਚ ਹੋਣ ਵਾਲੀ ਇਸ ਮਿਨੀ ਮੈਰਾਥਨ ਲਈ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। 
ਸ਼ੁੱਕਰਵਾਲ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਹਸਪਤਾਲ ਦੇ ਐਮਡੀ ਜੁਗਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਅਤੇ ਪੰਜਾਬ ਦੇ ਲੋਕਾਂ ਨੂੰ ਸੇਹਤ ਮੰਦ ਜਿੰਦਗੀ ਜੀਣ ਦਾ ਸੁਨੇਹਾ ਦੇਣ ਲਈ ਐਸਪੀਐਸ ਹਸਪਤਾਲ ਵੱਲੋਂ 10 ਕਿਲੋਮੀਟਰ ਤੇ 5 ਕਿਲੋਮੀਟਰ ਲੰਬੀ ਇਹ ਦੌੜ ਕਰਾਈ ਜਾ ਰਹੀ ਹੈ। ਹਰ ਸਾਲ ਵਰਲਡ ਹਾਰਟ ਡੇ ਦੇ ਕੋਲ ਹੀ ਇਹ ਪ੍ਰੋਗਰਾਮ ਕਰਾਇਆ ਜਾਂਦਾ ਹੈ। ਤਾਂ ਜੋ ਲੋਕਾਂ ਨੂੰ ਬਚਾਅ ਇਲਾਜ ਨਾਲੋਂ ਬੇਹਤਰ ਹੈ ਦਾ ਸੁਨੇਹਾ ਦੇ ਕੇ ਉਹਨਾਂ ਨੂੰ ਸੇਹਤਮੰਦ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।
ਹਸਪਤਾਲ ਦੇ ਡਾਇਰੈਕਟਰ ਜੈ ਸਿੰਘ ਨੇ ਦੱਸਿਆ ਕਿ ਮਿਨੀ ਮੈਰਾਥਨ ਦੇ ਨਾਲ ਹੀ ਐਥਲੀਟਾਂ ਲਈ 400 ਮੀਟਰ ਤੇ 800 ਮੀਟਰ ਜੈਵਲਿਨ ਤੇ ਸ਼ਾਟਪੁੱਟ ਥ੍ਰੋ ਦਾ ਆਯੋਜਨ ਵੀ ਕਰਾਇਆ ਜਾਵੇਗਾ। ਤਾਂ ਜੋ ਸ਼ਹਿਰ ਅਤੇ ਪੰਜਾਬ ਦੇ ਐਥਲੀਟਾਂ ਨੂੰ ਇੱਕ ਚੰਗਾ ਮੌਕਾ ਦਿੱਤਾ ਜਾ ਸਕੇ। ਸੀਓਓ ਡਾ. ਅਜੇ ਅੰਗਰੀਸ਼ ਨੇ ਕਿਹਾ ਕਿ ਸੁਸਾਇਟੀ ਤੇ ਸੰਗਠਨਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਹੋਰ ਵੀ ਬੇਹਤਰ ਹੋ ਜਾਂਦਾ ਹੈ। ਪਿਛਲੇ ਤਿੰਨ ਸਾਲੋਂ ਤੋ ਸਾਨੂੰ ਲੋਕਾਂ ਦਾ ਭਰਪੂਰ ਸਹਿਯੋਗ ਲਿ ਰਿਹਾ ਹੈ। ਇਸੇ ਕਾਰਣ ਅਸੀ ਲੋਕ ਹਰ ਸਾਲ ਹੈਲਥ ਨਾਲ ਸੰਬੰਧਿਤ ਪ੍ਰੋਗਰਾਮ ਕਰਦੇ ਆ ਰਹੇ ਹਾਂ। 
ਸੀਨੀਅਰ ਮਾਰਕੀਟਿੰਗ ਮੈਨੇਜਰ ਤੇਜਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਦੌੜ 10 ਤੇ 5 ਕਿਲੋਮੀਟਰ ਲਈ ਹੋਵੇਗੀ। ਦੋਵੇਂ ਦੌੜਾਂ 30 ਸਤੰਬਰ ਨੂੰ ਸਵੇਰੇ 6 ਵਜੇ ਗੁਰੂ ਨਾਨਕ ਦੇਵ ਸਟੇਡੀਅਮ ਤੋਂ ਸ਼ੁਰੂ ਹੋਵੇਗੀ। ਇਸ ਵਿੱਚ ਹਿੱਸਾ ਲੈਣ ਦੇ ਇੱਛੁਕ ਐਥਲੀਟ ਐਸਪੀਐਸ ਹਸਪਤਾਲ ਸ਼ੇਰਪੁਰ ਚੌਕ, ਐਸਪੀਐਸ ਡਾਇਲਸਿਸ ਸੈਂਟਰ ਮਾਡਲ ਟਾੳੂਨ ਤੇ ਫੁਹਾਰਾ ਚੌਕ ਸਥਿੱਤ ਪੈਵੇਲੀਅਨ ਮਾਲ ਦੇ ਨਾਲ-ਨਾਲਤੇ ਵੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ। ਇਸ ਮੌਕੇ ਤੇ ਮਾਰਕੀਟਿੰਗ ਮੈਨੇਜਰ ਗੁਰਦਰਸ਼ਨ ਸਿੰਘ ਮਾਂਗਟ ਵੀ ਮੌਜੂਦ ਰਹੇ।

No comments:

Post a Comment