Pages

Monday, August 01, 2016

PAU ਵੱਲੋਂ ਕਿਸਾਨ ਕਾਲ ਸੈਂਟਰ ਦੇ ਏਜੰਟਾਂ ਲਈ ਸਿਖਲਾਈ ਆਯੋਜਿਤ

Mon, Aug 1, 2016 at 4:38 PM
ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
ਲੁਧਿਆਣਾ: 1 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਿਸਾਨ ਕਾਲ ਸੈਂਟਰ ਦੇ ਏਜੰਟਾਂ ਅਤੇ ਨਿਗਰਾਨਾਂ ਲਈ ਦੋ ਰੋਜਾ ਸਿਖਲਾਈ ਦਾ ਆਯੋਜਨ ਕੀਤਾ ਗਿਆ। ਇਹ ਸਿਖਲਾਈ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਆਯੋਜਿਤ ਕੀਤੀ ਗਈ। ਸਮਾਪਤੀ ਸਮਾਰੋਹ ਸਮੇਂ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆ ਕਿਹਾ ਕਿ ਖੇਤੀ ਸੰਬੰਧੀ ਸੂਚਨਾ ਕਿਸਾਨਾਂ ਤੱਕ ਪਹੁੰਚਾਣਾ ਬਹੁਤ ਜ਼ਰੂਰੀ ਹੈ। ਇਸ ਲਈ ਕਿਸਾਨ ਕਾਲ ਸੈਂਟਰ ਇੱਕ ਵੱਡਮੁੱਲਾ ਯੋਗਦਾਨ ਪਾ ਸਕਦਾ ਹੈ। ਡਾ. ਦੀਦਾਰ ਸਿੰਘ ਭੱਟੀ ਨੇ ਇਸ ਮੌਕੇ ਸਿਖਿਆਰਥੀਆਂ ਨੂੰ ਤੱਤਾਂ ਦੀ ਘਾਟ ਸੰਬੰਧੀ ਜਾਣਕਾਰੀ ਦਿੱਤੀ ਜਦਕਿ ਬਿਮਾਰੀਆਂ ਬਾਰੇ ਜਾਣਕਾਰੀ ਡਾ. ਚੰਦਰਮੋਹਨ ਅਤੇ ਕੀੜਿਆਂ ਬਾਰੇ ਜਾਣਕਾਰੀ ਡਾ. ਜਗਦੇਵ ਸਿੰਘ ਕੁਲਾਰ ਨੇ ਦਿੱਤੀ। ਇਸੇ ਤਰ੍ਹਾਂ ਫ਼ਸਲ ਪ੍ਰਬੰਧਨ ਸੰਬੰਧੀ ਜਾਣਕਾਰੀ ਡਾ. ਅਮਰਜੀਤ ਸਿੰਘ ਬਰਾੜ ਨੇ ਦਿੱਤੀ। ਸਿਖਿਆਰਥੀਆਂ ਨੂੰ ਸਬਜ਼ੀਆਂ ਸੰਬੰਧੀ ਜਾਣਕਾਰੀ ਡਾ. ਕੁਲਵੀਰ ਸਿੰਘ ਅਤੇ ਫ਼ਲਾਂ ਸੰਬੰਧੀ ਜਾਣਕਾਰੀ ਡਾ. ਨਵਪ੍ਰੀਤ ਸਿੰਘ ਨੇ ਪ੍ਰਦਾਨ ਕੀਤੀ। ਇਹ ਕੋਰਸ ਸਾਂਝੇ ਤੌਰ ਤੇ ਡਾ. ਐਚ ਐਸ ਬਾਜਵਾ ਅਤੇ ਡਾ. ਤਜਿੰਦਰ ਸਿੰਘ ਰਿਆੜ ਵੱਲੋਂ ਬਤੌਰ ਕੋਡੀਨੇਟਰ ਵਜੋਂ ਲਗਾਇਆ ਗਿਆ।

No comments:

Post a Comment