Saturday, June 15, 2019

ਪੰਜਾਬ ਵਿੱਚ ਜਾਗ ਪਈ ਸਰਕਾਰ !

Jun 15, 2019, 2:34 PM
ਖੁੱਲੇ ਬੋਰਾਂ ਦੀ ਜਾਣਕਾਰੀ ਦੇਣ ਲਈ ਜਾਰੀ ਕੀਤਾ ਵਟਸਐਪ ਨੰਬਰ
ਲੁਧਿਆਣਾ: 15 ਜੂਨ  2019: (ਪੰਜਾਬ ਸਕਰੀਨ ਬਿਊਰੋ):: 
ਉੱਤੋੜਿੱਤੀ ਹੋਏ ਦੋ ਹਾਦਸਿਆਂ ਵਿੱਚ ਹੋਈ ਸਰਕਾਰ ਦੀ ਰਿਕਾਰਡਤੋੜ ਬਦਨਾਮੀ ਤੋਂ ਬਾਅਦ ਆਖਿਰ ਪੰਜਾਬ ਸਰਕਾਰ ਜਾਗ ਪਈ ਹੈ ਅਤੇ ਥਾਂ ਥਾਂ ਖੁੱਲੇ ਬੋਰਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਖੁੱਲੇ ਬੋਰਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਕਿਸੇ ਖੁੱਲੇ ਬੋਰ ਦਾ ਮਾਮਲਾ ਆਉਂਦਾ ਹੈ ਤਾਂ ਉਹ ਇਸ ਸਬੰਧੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਸੂਚਨਾ ਦੇ ਸਕਦੇ ਹਨ। ਉਨ੍ਹਾਂ ਇਸ ਸਬੰਧੀ ਇੱਕ ਵਟਸਐਪ ਨੰਬਰ (99154-08834) ਜਾਰੀ ਕਰਕੇ ਲੋਕਾਂ ਨੂੰ ਇਸ ਨੰਬਰ 'ਤੇ ਸੂਚਨਾ ਦੇਣ ਲਈ ਕਿਹਾ ਹੈ। ਸ੍ਰੀ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਖੁੱਲੇ ਬੋਰਾਂ ਨੂੰ ਤੁਰੰਤ ਬੰਦ ਕਰਾਉਣ ਲਈ ਵੱਖ-ਵੱਖ ਵਿਭਾਗਾਂ ਅਤੇ ਸਮੂਹ ਐਸ.ਡੀ.ਐਮਜ਼ ਸਹਿਬਾਨ ਨੂੰ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਹ ਤਾਂ ਹੋਇਆ ਬੋਰਾਂ ਦਾ ਮਾਮਲਾ ਪਰ ਬਿਜਲੀ ਦੀਆਂ ਲਟਕਦੀਆਂ ਤਾਰਾਂ ਅਤੇ ਬਹੁਤ ਹੀ ਨਵੇਂ ਲੱਗੇ ਬਿਜਲੀ ਦੇ ਮੀਟਰਾਂ ਵਾਲੇ ਪਾਸੇ ਅਜੇ ਧਿਆਨ ਦਿੱਤਾ ਜਾਣਾ ਬਾਕੀ ਹੈ। ਸਰਕਾਰ ਤਾਂ ਜਾਗ ਪਈ ਹੈ ਅਤੇ ਇਸ ਮਕਸਦ ਲਈ ਕਾਫੀ ਕੁਝ ਕੀਤਾ ਜਾ ਰਿਹਾ ਹੈ ਪਰ ਦੇਖਣਾ ਹੈ ਕਿ ਹੁਣ ਲੋਕ ਕਦੋਂ ਜਾਗਦੇ ਹਨ!

No comments: