Wednesday, May 15, 2019

ਪੰਥਕ ਸੰਗਠਨ ਖੁੱਲ ਕੇ ਕਾਂਗਰਸ ਦੇ ਹੱਕ ਵਿੱਚ ਨਿੱਤਰੇ

ਸ਼੍ਰੋਮਣੀ ਖਾਲਸਾ ਪੰਚਾਇਤ ਅਤੇ ਹੋਰ ਕਈ ਜੱਥੇ ਲੁਧਿਆਣਾ ਤੋਂ ਪਟਿਆਲਾ ਪੁੱਜੇ 
ਲੁਧਿਆਣਾ: 15 ਮਈ 2019: (ਪੰਜਾਬ ਸਕਰੀਨ ਡੈਸਕ)::
ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵੱਲੋਂ ਸਿੱਖ ਕਾਰਡ ਦੀ ਵਰਤੋਂ ਕਰਨ ਤੋਂ ਬਾਅਦ ਕਈ ਪੰਥਕ ਸੰਗਠਨ ਖੁੱਲ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਗਏ ਹਨ। ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਪੰਥਕ ਸੰਗਠਨਾਂ ਦੇ ਜੱਥੇ  ਲੁਧਿਆਣਾ ਤੋਂ ਵੀ ਪਟਿਆਲਾ ਜਾ ਰਹੇ ਹਨ। ਇਸ ਨਾਲ ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀ ਡੀ ਏ) ਲਈ ਵੀ ਪੰਥ ਦੇ ਨਾਮ 'ਤੇ ਵੋਟਾਂ ਮੰਗਣੀਆਂ ਆਸਾਨ ਨਹੀਂ ਰਹੀਆਂ। ਬਲਿਊ ਸਟਾਰ ਆਪਰੇਸ਼ਨ ਨਵੰਬਰ-84 ਤੋਂ ਬਾਅਦ ਕੰਗਰਸ ਪਾਰਟੀ ਦੇ ਨਾਲ ਖੜੋਣ ਦੀ ਗੱਲ ਕੋਈ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ। ਇਸ ਹਕੀਕਤ ਦੇ ਬਾਵਜੂਦ ਹਾਲਾਤ ਨੇ ਰੁੱਖ ਬਦਲਿਆ ਅਤੇ ਪੰਥਕ ਸੰਗਠਨ ਕਾਂਗਰਸ ਦੇ ਨਾਲ ਕਹੇ ਹੋ ਗਏ। ਪੰਜਾਬ ਵਿੱਚ ਇਸ ਮੁਹਿੰਮ ਦੇ ਜ਼ਾਹਰਾ ਅਗਵਾਈ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਦੇ ਸਾਥੀ। ਇਹ ਉਹੀ ਚਨੀ ਜਿਸਨੂੰ ਕਈ ਵਾਰ ਪੰਥਕ ਮਾਮਲਿਆਂ ਲਈ ਜੇਲ੍ਹ ਜਾਣਾ ਪਿਆ, ਰੂਪੋਸ਼ ਵੀ ਰਹਿਣਾ ਪਿਆ,  ਡਾਂਗਾਂ ਵੀ ਖਾਣੀਆਂ ਪੈਣ ਅਤੇ ਗੋਲੀਆਂ ਦਾ ਨਿਸ਼ਾਨਾ ਵੀ ਬਣਨਾ ਪਿਆ। ਇਸਦੇ ਬਾਵਜੂਦ ਚੰਨੀ ਨੇ ਭਾਰਤੀ ਜਨਤਾ ਪਾਰਟੀ, ਆਰ ਐਸ ਐਸ ਅਤੇ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਖਿਲਾਫ ਨਾ ਕਦੇ ਆਪਣੇ ਸ਼ਬਦ ਨਰਮ ਕੀਤੇ ਅਤੇ ਨਾ ਹੀ ਐਕਸ਼ਨ। ਘਰੋਂ  ਬੇਘਰ  ਵੀ ਹੋਣਾ ਪਿਆ। ਤੰਗੀਆਂ ਤੁਰਸ਼ੀਆਂ ਤਾਂ ਕਈ ਕਈ ਵਾਰ ਦੇਖਣੀਆਂ ਪਈਆਂ।  ਬੜੀ ਵਾਰ ਗੰਭੀਰ ਦੋਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ ਇਸਦੇ ਬਾਵਜੂਦ ਆਪਣਾ ਸਟੈਂਡ ਨਹੀਂ ਬਦਲਿਆ। ਹੁਣ ਇਹ ਜੱਥਾ ਪੂਰੀ ਤਰਾਂ ਮਹਾਰਾਣੀ ਪ੍ਰਨੀਤ ਕੌਰ ਦੀ ਚਨ ਮੁਹਿੰਮ ਵਿੱਚ ਸਰਗਰਮ ਹੈ। ਕੌਂਸਲਰ ਅਮਰਬੀਰ ਕੋਰ ਬੇਦੀ, ਮੈੰਡਮ ਮਨਜੀਤ ਕੋਰ  ਜੇਜੀ ਅਤੇ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਪਟਿਆਲਾ ਵਿੱਚ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਖਾਲਸਾ ਕਲੋਨੀ ਪਟਿਆਲਾ ਵਿੱਚ ਘਰ ਘਰ  ਵੋਟਰਾਂ ਨੂੰ ਪ੍ਰੇਰਦੇ ਹੋਏ ਬੜੇ ਜੋਸ਼ ਵਿੱਚ ਰਹੇ। ਇਹਨਾਂ ਪੰਥਕ ਸੰਗਠਨਾਂ ਦੇ ਆਗੂਆਂ ਨੇ ਲੋਕਾਂ ਨੂੰ ਦਸਿਆ ਕਿ ਕਿਸਤਰਾਂ ਕਾਂਗਰਸ ਦਾ ਵਿਰੋਧ ਕਰਨ ਵਾਲੇ ਅਨਸਰ ਅਸਲ ਵਿੱਚ ਸਿਰੇ ਦੇ ਫਿਰਕੂ ਹਨ। 
ਇਸੇ ਤਰਾਂ ਕਈ  ਹੋਰ ਇਲਾਕਿਆਂ ਵਿੱਚ ਵੀ ਇਹ ਪ੍ਰਚਾਰ ਮੁਹਿੰਮ ਜਾਰੀ ਰਹੀ।ਜਦੋਂ ਕਾਂਗਰਸ ਪਾਰਟੀ ਦੇ ਵਿਰੋਧੀਆਂ ਵੱਲੋਂ ਸਿੱਖ ਕਾਰਡ ਵਰਤਿਆ ਜਾ ਰਿਹਾ ਹੈ ਉਦੋਂ ਪੰਥਕ ਸੰਗਠਨਾਂ ਦਾ ਦੇ ਹੱਕ ਵਿੱਚ ਅੱਗੇ ਆਉਣਾ ਬਹੁਤ ਮਹੱਤਵਪੂਰਨ ਹੈ। ਹੀਰਾ ਨਗਰ,ਗਿੱਲ ਇਨਕਲੇਵ ਅਤੇ ਪਟਿਆਲਾ ਦੇ ਹੀ 22 ਨੰਬਰ ਫਾਟਕ ਏਰੀਆ ਵਿੱਚ ਕੌਂਸਲਰ ਮਨਜੀਤ ਬੇਦੀ,ਮੈਡਮ ਸਿਮਰਨ ਹਰੀਕਾ,ਜੇਜੀ ਮੈਡਮ,ਚਰਨਜੀਤ ਸਿੰਘ ਚੰਨੀ ਮੁੱਖੀ ਸ਼ਰੋਮਣੀ ਖਾਲਸਾ ਪੰਚਾਇਤ ਆਪਣੇ ਸਾਥੀਆਂ ਸਮੇਤ ਮਹਾਰਾਣੀ ਪ੍ਰਨੀਤ ਕੌਰ ਦੇ ਹਕ ਵਿੱਚ ਵੋਟਾਂ ਪਾਉਣ ਲਈ ਇਲਾਕਾ ਨਿਵਾਸੀਆਂ ਨੂੰ ਪ੍ਰੇਰਦੇ ਹੋਏ। ਲੋਕਾਂ ਨੇ ਸੰਕਲਪ ਲਿਆ ਕਿ ਅਸੀਂ ਫਿਰਕਾਪ੍ਰਸਤ ਅਨਸਰਾਂ ਦੇ ਜਾਲ ਵਿੱਚ ਨਹੀਂ ਫਸਾਂਗੇ ਅਤੇ ਸਿਰਫ ਕਾਂਗਰਸ ਪਾਰਟੀ ਨੂੰ ਹੀ ਵੋਟ ਪਾਵਾਂਗੇ। ਹੁਣ ਦੇਖਣਾ ਹੈ ਕਿ ਇਹ ਮੁਹਿੰਮ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਵਿੱਚ ਕਿੰਨੀ ਕੁ ਸਫਲ ਰਹਿੰਦੀ ਹੈ। ਗਿੱਲ ਐਂਕਲੇਵ, ਹੀਰਾ ਕਲੋਨੀ, ਪਾਵਰ ਕਲੋਨੀ ਵਰਗੇ ਬਹੁਤ ਸਾਰੇ ਇਲਾਕਿਆਂ ਵਿੱਚ ਇਹ ਮੁਹਿੰਮ ਆਪਣਾ ਰੰਗ ਦਿਖਾ ਰਹੀ ਹੈ। 

No comments: