Friday, May 24, 2019

ਸ਼੍ਰੋਮਣੀ ਖਾਲਸਾ ਪੰਚਾਇਤ ਨੇ ਦਿੱਤੀ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ

ਅਸੀਂ ਲਗਾਤਾਰ  ਸਟੈਂਡ ਲਵਾਂਗੇ ਸੰਘ ਪਰਿਵਾਰ ਦੀਆਂ ਸਾਜ਼ਿਸ਼ਾਂ ਦੇ ਖਿਲਾਫ 
ਲੁਧਿਆਣਾ/ਪਟਿਆਲਾ: 24 ਮਈ 2019: (ਪੰਜਾਬ ਸਕਰੀਨ ਟੀਮ)::
ਚੋਣ ਨਤੀਜੇ ਭਾਵੇਂ ਬਹੁ ਗਿਣਤੀ ਲੋਕਾਂ ਦੀਆ ਆਸਾਂ ਉਮੀਦਾਂ ਮੁਤਾਬਿਕ  ਨਹੀਂ ਆਏ ਇਸਦੇ ਬਾਵਜੂਦ ਅਜੇ ਵੀ ਅਜਿਹੇ ਲੋਕ ਬਹੁਤ ਹਨ ਜਿਹੜੇ ਡਟ ਕੇ ਆਪਣੇ ਇਸ ਸਟੈਂਡ 'ਤੇ ਖੜੇ ਹਨ ਕਿ ਅਸੀਂ ਮੋਦੀ ਲਹਿਰ ਦੇ ਖਿਲਾਫ ਡਟ ਕੇ ਲੜੇ ਹਨ ਅਤੇ ਇਸੇ ਤਰਾਂ ਹੀ ਡਟੇ ਰਹਾਂਗੇ। ਅਜਿਹੇ ਲੋਕਾਂ ਵਿੱਚੋਂ ਹੀ ਲੁਧਿਆਣਾ ਦੇ ਪੰਥਕ ਸੰਗਠਨ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰ ਵੀ ਸ਼ਾਮਲ ਹਨ। ਇਹਨਾਂ ਮੈਂਬਰਾਂ ਦੀ ਟੀਮ ਲੁਧਿਆਣਾ ਤੋਂ ਉਚੇਚੇ ਤੌਰ 'ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਗਈ ਸੀ। ਇਹ ਜਾਣਕਾਰੀ ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਇਸ ਟੀਮ ਨੇ ਦਿਨ ਰਾਤ ਇੱਕ ਕੀਤਾ ਅਤੇ ਪਟਿਆਲਾ ਦੀ ਹਰ ਗਲੀ ਦਾ ਹਰ ਘਰ ਘੁੰਮਿਆ।  
ਹਰ ਘਰ ਦੇ ਹਰ ਮੈਂਬਰ ਨਾਲ ਸ਼੍ਰੋਮਣੀ ਖਾਲਸਾ ਪੰਚਾਇਤ ਦੀ ਟੀਮ ਨੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਤਿਆਰ ਕੀਤਾ। ਨਤੀਜਾ ਸਭ ਦੇ ਸਾਹਮਣੇ ਹੈ।  ਮੋਦੀ ਲਹਿਰ ਦੇ ਬਾਵਜੂਦ ਪਟਿਆਲਾ ਵਿੱਚਸ਼ਾਨਦਾਰ ਜਿੱਤ ਨੇ ਮਹਾਰਾਣੀ ਪ੍ਰਨੀਤ ਕੌਰ ਦੇ ਚੁੰਮੇ। ਪੰਜਾਬ ਵਿੱਚ ਕਾਂਗਰਸ ਨੇ ਮੋਦੀ ਲਹਿਰ ਦੀ ਇੱਕ ਨਹੀਂ ਚੱਲਣ ਦਿੱਤੀ। ਇਸ ਮੌਕੇ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਮਹਾਰਾਣੀ ਪ੍ਰਨੀਤ ਕੌਰ ਨੂੰ ਵਧਾਈ ਦਿੱਤੀ ਅਤੇ ਭਰੋਸਾ ਦੁਆਇਆ ਕਿ ਅਸੀਂ ਭਵਿੱਖ ਵਿਚ ਵੀ ਇਸੇ ਤਰਾਂ ਉਹਨਾਂ ਦੇ ਪਰਿਵਾਰ ਨਾਲ ਜੁੜੇ ਰਹਾਂਗੇ। ਮਹਾਰਾਣੀ ਪ੍ਰਨੀਤ ਕੌਰ ਨੇ ਵੀ ਉਹਨਾਂ ਨੂੰ ਸਿੱਖ ਮਾਮਲਿਆਂ ਬਾਰੇ ਸਹਿਯੋਗ ਦਾ ਭਰੋਸਾ ਦੁਆਇਆ।  ਜ਼ਿਕਰਯੋਗ ਹੈ ਕਿ ਖਾਲਸਾ ਪੰਚਾਇਤ ਨੂੰ ਆਪਣੀਆਂ ਪੰਥਕ ਨੀਤੀਆਂ ਕਾਰਨ ਕਈ ਵਾਰ ਸਰਕਾਰੀ, ਸਿਆਸੀ ਅਤੇ ਡੇਰਾਵਾਦੀ ਕਰੋਪੀ ਦਾ ਸ਼ਿਕਾਰ ਬਣਨਾ ਪਿਆ। 
ਖਾਲਸਾ ਪੰਚਾਇਤ ਦੇ ਮੁਖੀ ਚਰਨਜੀਤ ਸਿੰਘ ਖਾਲਸਾ ਨੂੰ ਗੋਲੀਆਂ ਦਾ ਨਿਸ਼ਾਨਾ ਵੀ ਬਣਾਇਆ ਗਿਆ। ਇਸਦੇ ਬਾਵਜੂਦ ਨਾ ਚਰਨਜੀਤ ਸਿੰਘ ਚਨੀ ਨੇ ਦਿਲ ਛੱਡਿਆ ਤੇ ਨਾ ਹੀ ਕਾਹਲਸ ਪੰਚਾਇਤ ਨੇ ਆਪਣੀਆਂ ਨੀਤੀਆਂ ਵਿੱਚ ਕੋਈ ਤਬਡੇਲੀ ਲਿਆਂਦੀ। 
ਪੰਥ ਨੂੰ ਘੁਣ ਵਾਂਗ ਲੱਗੇ ਡੇਰਾਵਾਦ ਦੇ ਖਿਲਾਫ ਖਾਲਸਾ ਪੰਚਾਇਤ ਨੇ ਦਿਨਰਾਤ ਇੱਕ ਕਰਕੇ ਆਪਣੀ ਮੁਹਿੰਮ ਚਲਾਈ ਰੱਖੀ। ਇਸ ਸਾਰੇ ਸੰਘਰਸ਼ ਦੌਰਾਨ ਬਾਦਲ ਅਕਾਲੀ ਦਲ ਅਤੇ ਇਸ ਨਾਲ ਸਬੰਧਤ ਫੈਡਰੇਸ਼ਨਾਂ ਵੀ ਖਾਲਸਾ ਪੰਚਾਇਤ ਦੀਆਂ ਦੁਸ਼ਮਣ ਬਣੀਆਂ ਰਹੀਆਂ। ਕਈ ਵਾਰ ਅੰਡਰਗਰਾਊਂਡ ਹੋਣਾ ਪਿਆ। ਕਈ ਵਾਰ ਘਰੋਂ ਬੇਘਰ ਵੀ ਹੋਣਾ ਪਿਆ। ਇਸਦੇ ਬਾਵਜੂਦ ਖਾਲਸਾ ਪੰਚਾਇਤ ਆਪਣੀਆਂ ਨੀਤੀਆਂ 'ਤੇ ਅਡੋਲ ਰਹੀ। ਇਸ ਵਾਰ ਦੀ ਜਿੱਤ ਅਸਲ ਵਿੱਚ ਖਾਲਸਾ ਪੰਚਾਇਤ ਦੀਆਂ ਨੀਤੀਆਂ ਦੀ ਵੀ ਜਿੱਤ ਹੈ। ਹੁਣ ਦੇਖਣਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਦਾ ਪਰਿਵਾਰ ਖਾਲਸਾ ਪੰਚਾਇਤ ਦੇ ਮਿਸ਼ਨ ਵਿੱਚ ਕਿੰਨਾ ਕੁ ਸਹਾਈ ਹੁੰਦਾ ਹੈ। ਆਉਣ ਵਾਲੇ ਦਿਨਾਂ ਵਿੱਚ ਡੇਰਾਵਾਦ ਦੇ ਖਿਲਾਫ ਸੰਘਰਸ਼ ਹੋਰ ਤਿੱਖਾ ਹੋਣ ਦੀ ਸੰਭਾਵਨਾ ਹੈ। 
ਇਸ ਸਾਰੀ ਮੁਹਿੰਮ ਦੌਰਾਨ ਸਰਦਾਰ ਭੁਪਿੰਦਰ ਸਿੰਘ ਨਿਮਾਣਾ ਵੀ ਬਹੁਤ ਸਰਗਰਮ ਮੈਂਬਰ ਵੱਜੋਂ ਕੰਮ ਕਰਦੇ ਰਹੇ ਪਰ ਸਿਹਤ ਦੇ ਕਾਰਨਾਂ ਕਰਕੇ ਉਹ ਬਹੁਤ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ। ਇਸਦੇ ਬਾਵਜੂਦ ਖਾਲਸਾ ਪੰਚਾਇਤ ਮਜ਼ਬੂਤੀ ਨਾਲ ਆਪਣੇ ਵਿਚਾਰਾਂ ਤੇ ਫਿਰ ਦੇਂਦੀ ਹੋਈ ਨਿਰੰਤਰ ਡਟੀ ਹੋਈ ਹੈ। 

No comments: