Tuesday, May 21, 2019

ਛੇਤੀ ਹੋਣ ਐਸ ਜੀ ਪੀ ਸੀ ਦੀਆਂ ਲਟਕਦੀਆਂ ਆ ਰਹੀਆਂ ਚੋਣਾਂ

ਫੂਲਕਾ ਵੱਲੋਂ ਮੁੱਖ ਮੰਤਰੀ ਕੈਪਟਨ ਨੂੰ ਵਿਸ਼ੇਸ਼ ਚਿੱਠੀ 
ਲੁਧਿਆਣਾ: 21 ਮਈ 2019: (ਪੰਜਾਬ ਸਕਰੀਨ ਬਿਊਰੋ)::
ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਰਗਰਮ ਹੋਏ ਉੱਘੇ ਵਕੀਲ ਅਤੇ ਸਿੱਖ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਚੋਣਾਂ ਮੁੱਕਦੀਆਂ ਹੀ ਇੱਕ ਵਾਰ ਫੇਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮੁੱਦਾ ਚੁੱਕ ਲਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਇੱਕ ਚਿੱਠੀ ਵਿੱਚ ਉਹਨਾਂ ਯਾਦ ਦੁਆਇਆ ਹੈ ਕਿ 14 ਫਰਵਰੀ 2019 ਨੂੰ ਪੰਜਾਬ ਵਿਧਾਨ ਸਭਾ ਨੇ ਇੱਕ ਮਤਾ ਪਾਸ ਕੀਤਾ ਸੀ ਜਿਸ ਵਿਛ ਕੇਂਦਰ ਸਰਕਾਰ ਨੂੰ ਬੈਨਰ
ਕੀਤੀ ਗਈ ਸੀ ਕਿ ਐਸ ਜੀ ਪੀ ਸੇ ਦੀਆਂ ਚੋਣਾਂ ਛੇਤੀ ਕਰਾਈਆਂ ਜਾਨ ਜਿਹੜੀਆਂ ਕਿ ਦਸੰਬਰ 2016 ਤੋਂ ਲਟਕਦੀਆਂ ਚਲੀਆਂ ਆ ਰਹੀਆਂ ਹਨ।
ਉਹਨਾਂ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਤੁਸੀਂ ਵਿਧਾਨ ਸਭਾ ਹਾਊਸ  ਵਿੱਚ ਇਹ ਐਲਾਨ ਵੀ ਕੀਤਾ ਸੀ ਕਿ ਤੁਸੀਂ ਇਸ ਮਕਸਦ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਉਹਨਾਂ ਨੂੰ ਇਸ ਬਾਰੇ ਪਭਾਵਿਤ  ਕਰੋਗੇ ਕਿ ਇਹ ਚੋਣਾਂ ਛੇਤੀ ਕਰਾਈਆਂ ਜਾਣ ਪਰ ਤੁਹਾਡੀ ਇਸ ਮੀਟਿੰਗ ਬਾਰੇ ਅਜੇ ਤਕ ਇਸਦਾ ਕੋਈ ਅਤੇ ਪਤਾ ਨਹੀਂ। ਸਰਦਾਰ ਫੂਲਕਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਈ ਮੀਟੰਗ ਅਜੇ ਤੱਕ ਨਹੀਂ ਹੋਈ। 
ਸਰਦਾਰ ਫੂਲਕਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਾਇਆ ਕਿ ਤੁਸੀਂ ਚੋਣ ਰੈਲੀਆਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵੀ ਬਹੁਤ ਵਾਰ ਕਿਹਾ ਕਿ ਇਹ ਛੇਤੀ ਹੋਣੀਆਂ ਚਾਹੀਦੀਆਂ ਹਨ। ਅਸਲ ਵਿੱਚ ਐਸ ਜੀ ਪੀ ਸੀ ਦੀਆਂ ਚੋਣਾਂ ਦਾ ਮੁੱਦਾ ਹੈ ਵੀ ਬਹੁਤ ਮਹੱਤਵਪੂਰਨ। ਇਸ ਲਈ ਇਹ ਮੁੱਦਾ ਸਿਰਫ ਤੁਹਾਡੀਆਂ ਸਪੀਚਾਂ ਵਿੱਚ ਨਹੀਂ ਰਹਿਣਾ ਚਾਹੀਦਾ ਬਲਕਿ ਅਮਲ ਵਿੱਚ ਵੀ ਹੋਣਾ ਚਾਹੀਦਾ ਹੈ। ਤੁਹਾਡੀ ਇਹ ਡਿਊਟੀ ਬੰਦੀ ਹੈ ਕਿ ਇਹਨਾਂ ਚੋਣਾਂ ਨੂੰ ਛੇਤੀ ਕਰਾਓ। 
ਉਹਨਾਂ ਕਿਹਾ ਕਿ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਨਵੇਂ ਕੇਂਦਰੀ ਗ੍ਰਹਿ ਮੰਤਰੀ ਨੂੰ ਨੂੰ ਜਲਦੀ ਮਿਲੋ ਅਤੇ ਇਹਨਾਂ ਚਨਾਂ ਦਾ ਜਲਦੀ ਹੋਣਾ ਯਕੀਨੀ ਬਣਾਓ। 

No comments: