Wednesday, May 15, 2019

ਕਾਤੀਆ ਰੇਪ ਕਾਂਡ ਵਾਲੇ ਪਰਿਵਾਰ ਨੂੰ ਲੋਕ ਕਦੇ ਮੂੰਹ ਨਹੀਂ ਲਾਉਣਗੇ

May 15, 2019, 6:35 PM
ਚੋਣ ਜਿੱਤਣ ਮਗਰੋਂ ਰੇਪ ਕਾਂਡ ਦੀ ਉੱਚ ਕਮੇਟੀ ਤੋਂ ਜਾਂਚ ਕਰਾਵਾਂਗੇ:ਬੈਂਸ
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਤ ਕਰਦੇ ਹੋਏ ਇਲਾਕਾ ਵਾਸੀ
ਲੁਧਿਆਣਾ: 15 ਮਈ 2019: (ਪੰਜਾਬ ਸਕਰੀਨ ਬਿਊਰੋ)
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਸਾਂਝੇ ਉਮੀਦਵਾਰ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਕਾਤੀਆ ਰੇਪ ਕਾਂਡ ਦੇ ਦੋਸ਼ੀ ਬੇਅੰਤ ਸਿੰਘ ਪਰਿਵਾਰ ਨੂੰ ਲੁਧਿਆਣਾ ਵਾਸੀ ਕਦੀ ਮੂੰਹ ਨਹੀਂ ਲਗਾਉਣਗੇ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਉਹਨਾਂ ਇਹ ਵੀ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਜਿੱਤਣ ਤੋਂ ਬਾਅਦ ਇਸ ਮਾਮਲੇ ਨੂੰ ਸੰਸਦ ਵਿੱਚ ਉਠਾਵਾਂਗੇ ਅਤੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਵਾਂਗੇ। 
ਵਿਧਾਇਕ ਬੈਂਸ ਅੱਜ ਕਿਦਵਾਈ ਨਗਰ ਵਿੱਖੇ ਚੋਣ ਮੀਟਿੰਗ ਦੌਰਾਨ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। 
ਇਸ ਦੌਰਾਨ ਵਿਧਾਇਕ ਬੈਂਸ ਨੇ ਕਿਹਾ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਣ ਅਕਾਲੀ ਦਲ ਤੋਂ ਲੋਕਾਂ ਦਾ ਪਹਿਲਾਂ ਹੀ ਮੋਹ ਭੰਗ ਹੋ ਚੁੱਕਾ ਹੈ ਅਤੇ ਲੋਕ ਗੁੱਸੇ ਵਿੱਚ ਹਨ, ਜਦੋਂ ਕਿ ਕਾਂਗਰਸ ਪਾਰਟੀ ਵੀ ਲੋਕਾਂ ਨਾਲ ਵਾਅਦੇ ਕਰਕੇ ਕੋਈ ਵੀ ਵਾਅਦਾ ਪੂਰਾ ਨਾ ਕਰ ਸਕੀ। ਉਹਨਾਂ ਕਿਹਾ ਕਿ ਉਹ ਚੋਣ ਮੈਦਾਨ ਵਿੱਚ ਆਏ ਹਨ ਪਰ ਕਿਸੇ ਨਾਲ ਵੀ ਕੋਈ ਵਾਅਦਾ ਨਹੀਂ ਕਰਦੇ ਪਰ ਏਨਾ ਜ਼ਰੂਰ ਹੈ ਕਿ ਤੁਹਾਡੇ ਵਲੋਂ ਪਾਈ ਗਈ ਇੱਕ ਇੱਕ ਵੋਟ ਦਾ ਇਮਾਨਦਾਰੀ ਨਾਲ ਮੁੱਲ ਮੋੜਨ ਦੀ ਕੋਸ਼ਿਸ਼ ਕਰਾਂਗਾ ਅਤੇ ਲੋਕ ਉਹਨਾਂ ਦਾ ਸਾਥ ਦੇਣ ਤਾਂ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਜੀ ਤੋੜ ਕੋਸ਼ਿਸ਼ ਕਰਨਗੇ। ਇਸ ਮੌਕੇ ਤੇ ਇਲਾਵਾ ਵਾਸੀਆਂ ਨੇ ਵਿਧਾਇਕ ਬੈਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਤੇ ਪਵਨਦੀਪ ਸਿੰਘ ਮਦਾਨ, ਸਰਬਜੀਤ ਸਿੰਘ ਜਨਕਪੁਰੀ, ਮਨਜੀਤ ਸਿੰਘ, ਗੋਲਡੀ ਅਰਨੇਜਾ, ਰਾਜੀਵ ਮੌਰਿਆ, ਮਹਿੰਦਰ ਪਾਲ ਸਿੰਘ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ ਗਿੱਲ, ਅਮਿਤ ਕਪੂਰ, ਜਤਿੰਦਰ ਪੰਧੇਰ, ਹਰਵਿੰਦਰ ਸਿੰਘ ਕਲੇਰ, ਲਖਬੀਰ ਸਿੰਘ ਸੰਧੂ, ਰਾਜਿੰਦਰ ਸ਼ਰਮਾ, ਜਯੋਤੀ ਵਰਮਾ, ਗੁਰਨੀਤ ਪਾਲ ਸਿੰਘ ਪਾਹਵਾ, ਜਗਜੀਤ ਸਿੰਘ ਸੋਨਿਕ, ਸੁਮਿਤ ਯਾਦਵ, ਬਲਬੀਰ ਕੌਰ, ਹਰਦੀਪ ਕੌਰ ਗਿੱਲ,  ਮਨਪ੍ਰੀਤ ਕੌਰ, ਜਗਮੀਤ ਕੌਰ, ਅਮਿਤ ਕੁਮਾਰ ਭਵਾਨੀ, ਸਤਨਾਮ ਸਿੰਘ, ਲਖਬੀਰ ਸਿੰਘ ਲਾਡੀ ਤੇ ਹੋਰ ਸ਼ਾਮਲ ਸਨ।  

No comments: