Wednesday, January 02, 2019

ਜੋ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਕੀਤਾ ਲੁਧਿਆਣਾ ਮੈਡੀਵੇਜ ਹਸਪਤਾਲ ਨੇ

ਲੋਕ ਹਿਤ ਤੇ ਲੋਕ ਭਲਾਈ ਨੂੰ ਮਿਲੇਗੀ ਪਹਿਲ
*ਜਨਰਲ ਓਪੀਡੀ ਦੀ ਫੀਸ ਹੋਵੇਗੀ 100 ਰੁਪਏ
*ਹਸਪਤਾਲ ਵਿੱਚ ਅਲਟਰਾ ਮਾਡਰਨ ਕੈਥਲੈਬ ਸ਼ੁਰੂ 
*ਐਂਜਿਓਗਰਾਫੀ ਤੇ ਮਿਲੇਗੀ ਛੂਟ
*ਹਰ ਮਹੀਨੇ ਦੇ ਪਹਿਲੇ ਮੰਗਲਵਾਰ ਸਾਰੀ ਓਪੀਡੀ ਤੇ ਕਈ ਮਹੱਤਵਪੂਰਣ ਟੈਸਟ ਵੀ ਹੋਣਗੇ ਮੁਫਤ
*ਭਾਊ ਭਗਵਾਨ ਸਿੰਘ ਵੱਲੋਂ ਖੁਦ ਵੀ ਕੀਤੇ ਗਏ ਅਹਿਮ ਐਲਾਨ 
ਲੁਧਿਆਣਾ: 2 ਜਨਵਰੀ 2018: (ਪੰਜਾਬ ਸਕਰੀਨ ਟੀਮ)::
ਫਿਰੋਜਪੁਰ ਰੋਡ ਸਥਿੱਤ ਲੁਧਿਆਣਾ ਮੈਡੀਵੇਜ ਹਸਪਤਾਲ ਦੀ ਮੈਨੇਜਮੈਂਟ ਬਦਲਣ ਦੇ ਨਾਲ ਹੀ ਜਰੂਰਤਮੰਦ ਲੋਕਾਂ ਨੂੰ ਕਈ ਤਰਾਂ ਦੀਆਂ ਨਵੀਆਂ ਸੁਵਿਧਾਵਾਂ ਵੀ ਦਿੱਤੀਆ ਜਾ ਰਹੀਆਂ ਹਨ। ਨਵੀਂ ਮੈਨੇਜਮੈਂਟ ਨੇ ਕਿਹਾ ਕਿ ਲੋਕ ਹਿਤ ਤੇ ਲੋਕ ਭਲਾਈ ਨੂੰ ਹਮੇਸ਼ਾ ਪਹਿਲ ਦਿੱਤੀ ਜਾਵੇਗੀ। 
ਬੁੱਧਵਾਰ ਨੂੰ ਹਸਪਤਾਲ ਵਿਖੇ ਹੋਈ ਪਰੈਸ ਕਾਨਫਰੰਸ ਦੌਰਾਨ ਹਸਪਤਾਲ ਦੇ ਨਵੇਂ ਚੇਅਰਮੈਨ ਤੇ ਗੁਰਮੇਲ ਮੈਡੀਕੇਅਰ ਦੇ ਮਾਲਿਕ ਭਗਵਾਨ ਸਿੰਘ ਭਾਊ ਨੇ ਕਿਹਾ ਕਿ ਉਹਨਾਂ ਦਾ ਮਕਸਦ ਉਹਨਾਂ ਮਰੀਜਾਂ ਦੀ ਸੇਵਾ ਕਰਨਾ ਹੈ, ਜਿਹੜੇ ਵੱਡੇ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਨਹੀਂ ਕਰਾ ਸਕਦੇ। ਇਸ ਕਰਕੇ ਮਰੀਜਾਂ ਨੂੰ ਕਿਫਾਇਤੀ ਰੇਟ ਤੇ ਐਂਜਿਓਗਰਾਫੀ ਦੀ ਸੁਵਿਧਾ ਮੁਹੱਈਆ ਕਰਾਉਣ ਲਈ ਅਲਟਰਾ ਮਾਡਰਲ ਕੈਥਲੈਬ ਸਥਾਪਿਤ ਕੀਤੀ ਗਈ ਹੈ। ਹਰ ਮਹੀਨੇ ਦੇ ਪਹਿਲੇ ਮੰਗਲਵਾਰ ਸਾਰੀ ਓਪੀਡੀ ਦੇ ਨਾਲ-ਨਾਲ ਕਈ ਮਹੱਤਵਪੂਰਣ ਟੈਸਟ ਵੀ ਬਿਲਕੁਲ ਮੁਫਤ ਕੀਤੇ ਜਾਣਗੇ। ਹਸਪਤਾਲ ਵਿੱਚ ਅਨੁਭਵੀ ਕੈੰਸਰ ਸਰਜਨ, ਪਲਾਸਟਿਕ ਸਰਜਨ, ਕਿਡਨੀ ਰੋਗਾਂ ਦੇ ਮਾਹਿਰ,  ਦਿਮਾਗ ਤੇ ਰੀੜ ਦੀ ਹੱਡੀ ਰੋਗਾਂ ਦੇ ਮਾਹਿਰ, ਪੇਸ਼ਾਬ ਦੇ ਰੋਗਾਂ ਦੇ ਮਾਹਿਰ, ਹੱਡੀਆਂ ਨਾਲ ਸਬੰਧਿਤ ਰੋਗਾਂ ਦੇ ਮਾਹਿਰ, ਮੈਡੀਸਨ ਸਪੈਸ਼ਲਿਸਟ, ਔਰਤਾਂ ਤੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਅਤੇ ਡਾਈਟੀਸ਼ੀਅਨ ਨਿਯੁੱਕਤ ਕੀਤੇ ਗਏ ਹਨ। ਤਾਂ ਜੋ ਮਰੀਜਾਂ ਨੂੰ ਹਰ ਤਰਾਂ ਦੇ ਇਲਾਜ ਦੀ ਸੁਵਿਧਾ ਇੱਕੋ ਥਾਂ ਮਿਲ ਸਕੇ। ਇਸ ਹਸਪਤਾਲ ਵਿੱਚ ਹਰ ਕੈਟਾਗਿਰੀ ਦੇ ਮੁਤਾਬਿਕ ਹੀ ਇਲਾਜ ਦਾ ਪੈਕੇਜ ਬਣਾਇਆ ਗਿਆ ਹੈ। ਕਿਓੰਕਿ ਮੈਨੇਜਮੈਂਟ ਦਾ ਮਕਸਦ ਲੋਕ ਹਿਤ ਤੇ ਲੋਕ ਭਲਾਈ ਨੂੰ ਪਹਿਲ ਦਿੰਦੇ ਹੋਏ ਮਰੀਜਾਂ ਦੀ ਸੇਵਾ ਕਰਨਾ ਹੈ।
ਮੈਡੀਕਲ ਡਾਇਰੈਕਟਰ ਡਾ. ਸਤੀਸ਼ ਜੈਨ ਨੇ ਕਿਹਾ ਕਿ ਹਸਪਤਾਲ ਵਿੱਚ ਹਰ ਬੀਮਾਰੀ ਲਈ ਸੁਪਰ ਸਪੈਸ਼ਲਿਸਟ ਡਾਕਟਰ ਤੇ ਟ੍ਰੇਂਡ ਸਟਾਫ ਮੌਜੂਦ ਹੈ। ਇੱਥੇ ਮਰੀਜਾਂ ਦਾ ਇਲਾਜ ਉਹਨਾਂ ਦੀ ਸੇਵਾ ਹਿਤ ਕੀਤਾ ਜਾਂਦਾ ਹੈ। ਇਸ ਕਰਕੇ ਜਨਰਲ ਓਪੀਡੀ ਸ਼ੁਰੂ ਕੀਤੀ ਗਈ ਹੈ। ਜਿਸਦੀ ਫੀਸ ਕੇਵਲ 100 ਰੁਪਏ ਹੋਵੇਗੀ। ਹਸਪਤਾਲ ਦੀ ਸੀਈਓ ਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਮਾਨਵਤਾ ਦੀ ਸੇਵਾ ਨੂੰ ਸਭ ਤੋਂ ਊੱਪਰ ਮੰਨਦੇ ਹਾਂ। ਇਸ ਮੌਕੇ ਤੇ ਡਾ. ਰਵਿੰਦਰ ਤਾਹ, ਡਾ. ਕਰਮਵੀਰ ਗੋਇਲ, ਡਾ. ਸੰਜੀਵ ਰਾਜਪੂਤ, ਡਾ. ਸਰਵੇਸ਼ ਮਾਥੁਰ, ਡਾ. ਸੁਪਰੀਤ ਓਬਰਾਏ, ਡਾ. ਐਸਜੇਐਸ ਖੁਰਾਨਾ, ਡਾ. ਨੀਰਜ ਗੋਇਲ, ਡਾ. ਵੀਨਾ ਜੈਨ, ਡਾ, ਮਨਦੀਪ ਕੌਰ, ਡਾ. ਕਾਰਤਿਕ ਬਾਂਸਲ, ਹਸਪਤਾਲ ਦੇ ਜਰਨਲ ਮੈਨੇਜਰ ਨਵੀਨ ਅਗਰਵਾਲ ਤੇ ਕਾਰਪੋਰੇਟ ਸੈਲ ਦੀ ਮੈਨੇਜਰ ਮੋਨਿਕਾ ਸੂਦ ਵੀ ਮੌਜੂਦ ਰਹੀ।

No comments: