Monday, August 06, 2018

ਜਲੰਧਰ ਵਿੱਚ ਮਾਈਗਰੇਟਰੀ ਪੋਲੀਓ ਮੁਹਿੰਮ ਦੀ ਸ਼ੁਰੂਆਤ

ਹਾਈ ਰਿਸਕ ਇਲਾਕਿਆਂ ਨੂੰ ਦਿੱਤੀ ਗਈ ਪਹਿਲ
ਜਲੰਧਰ: 5 ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਬਦਲਦੇ ਮੌਸਮ ਵਿੱਚ ਜਿੱਥੇ ਕਈ ਤਰਾਂ ਦੀਆਂ ਬਿਮਾਰੀਆਂ ਉੱਠ ਖੜੋਂਦੀਆਂ ਹਨ ਉੱਥੇ  ਸਿਹਤ ਵਿਭਾਗ ਆਪਣੇ ਰੂਟੀਨ ਦੇ ਪਰੋਜੈਕਟ  ਵੀ ਜਾਰੀ ਰੱਖਦਾ ਹੈ। ਇਹਨਾਂ ਕੰਮਾਂ ਵਿੱਚ ਜਾਗਰੂਕ ਸਮਾਜ ਸੇਵੀ ਸੰਗਠਨ ਵੀ ਸਰਗਰਮ ਸਹਿਯੋਗ ਦੇਂਦੇ ਹਨ। ਇਸਦੀ ਤਾਜ਼ਾ ਮਿਸਾਲ ਮਿਲੀ ਜਲੰਧਰ ਦੇ ਕੁਝ ਉਹਨਾਂ ਹਲਕਿਆਂ ਵਿੱਚ ਜਿਹਨਾਂ ਨੂੰ ਹੈ ਰਿਸਕ ਵਾਲੇ ਇਲਾਕਿਆਂ ਵਿੱਚ ਗਰਦਾਨਿਆ ਜਾਂਦਾ ਹੈ। 
ਅੱਜ ਐਸ.ਐਮ.ਓ ਕਰਤਾਰਪੁਰ ਡਾ.ਹਰਦੇਵ ਸਿੰਘ ਦੇ ਦਿਸ਼ਾਨਿਰਦੇਸ ਤੇ ਏ.ਐਮ.ਓ ਡਾ.ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਪੀ.ਐਚ.ਸੀ ਰੰਧਾਵਾ ਮਸੰਦਾਂ ਦੇ ਅਧੀਨ ਪੈਂਦੇ ਏਰੀਆ ਵਿਚ ਮਾਈਗ੍ਰੇਟਰੀ ਪੋਲੀਓ ਮੁਹਿੰਮ ਦੀ ਸ਼ੁਰੂਆਤ ਉੱਘੇ ਸਮਾਜ ਸੇਵੀ ਪਰਵਿੰਦਰ ਸਿੰਘ, ਮੈਡਮ ਰਾਜਪਾਲ ਕੌਰ ਅਤੇ ਜਰਨੈਲ ਸਿੰਘ ਰੰਧਾਵਾ ਨੇ ਕੀਤੀ। ਜਾਣਕਾਰੀ ਦਿੰਦਿਆਂ ਡਾ.ਹੇਮੰਤ ਨੇ ਦੱਸਿਆ ਕਿ ਓਹਨਾ ਦੀ ਟੀਮਾਂ ਵਲੋਂ ਸ਼ਹਿਰ ਦੇ ਹਾਈ ਰਿਸਕ ਏਰੀਆ ਗੁਦਾਈਪੁਰ, ਸਵਰਨ ਪਾਰਕ, ਉਧਯੋਗ ਨਗਰ, ਰਾਜਾ ਗਾਰਡਨ ਅਤੇ ਨਾਲ ਲਗਦੇ ਪਿੰਡਾਂ ਵਿਚ 0 ਤੋਂ 5 ਸਾਲ ਦੇ ਲਗਭਗ 2500 ਬੱਚਿਆਂ ਨੂੰ ਦੋ ਬੂੰਦ ਪੋਲੀਓ ਦਵਾਈ ਪਿਲਾਈ ਜਾਏਗੀ । ਇਸ ਮੌਕੇ ਐਸ.ਆਈ ਇੰਦਰਜੀਤ ਸਿੰਘ, ਐਲ.ਐਚ.ਵੀ ਉਰਮਿਲ ਗਿੱਲ, ਜਯੋਤੀ ਸੁਮਨ, ਨੀਤੂ, ਪੂਨਮ, ਮਨਜੀਤ, ਸਰਬਜੀਤ, ਰਮਨਦੀਪ, ਦਲਬੀਰ, ਰੀਨਾ, ਰਾਜ ਰਾਣੀ, ਗੁਰਬਕਸ਼ ਆਦਿ ਹਾਜਰ ਸਨ।

No comments: