Thursday, August 02, 2018

ਕਨ੍ਹਈਆ ਕੁਮਾਰ ਵਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ

Thu, Aug 2, 2018 at 3:56 PM
ਲੋਕਤੰਤਰ, ਸੰਵਿਧਾਨ ਅਤੇ  ਧਰਮ ਨਿਰਪੱਖਤਾ ਦੀ ਰਾਖੀ ਲਈ ਅੱਗੇ ਆਉਣ  
ਲੁਧਿਆਣਾ: 2 ਅਗਸਤ 2018:(ਪੰਜਾਬ ਸਕਰੀਨ ਬਿਊਰੋ)::
ਕੱਨ੍ਹਈਆ ਕੁਮਾਰ ਅੱਜ ਲੁਧਿਆਣਾ ਵਿੱਚ ਸੀ। ਇੱਕ ਵੱਡੇ ਸਮਾਗਮ ਵਿੱਚ ਸ਼ਾਮਲ ਹੋਣ ਲਈ। ਇਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਕੱਨ੍ਹਈਆ ਕੁਮਾਰ ਨੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ ਅਤੇ ਕਾਰਕੁੰਨਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੱਨ੍ਹਈਆ ਕੁਮਾਰ ਨੇ ਜਿੱਥੇ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਪੁਛੇ ਸੁਆਲਾਂ ਦੇ ਜੁਆਬ ਦਿੱਤੇ  ਉੱਥੇ ਉਹਨਾਂ ਨੂੰ ਦੇਸ਼ ਦੀ ਮੌਜੂਦਾ ਸਥਿਤੀ ਵਿੱਚ ਪੈਦਾ ਹੋਏ ਭੰਬਲਭੂਸੇ ਚੋਣ ਬਾਹਰ ਨਿਕਲਣ ਦੇ ਗੁਰ ਵੀ ਦੱਸੇ। ਫਿਰਕੂ ਪਾਰਟੀਆਂ ਦੇ ਅਤੀਤ ਅਤੇ ਸਮੇਂ ਸਮੇਂ ਬਦਲਦੇ ਉਹਨਾਂ ਦੇ ਰੰਗਾਂ ਦੀ ਵੀ ਗੱਲ ਕੀਤੀ। ਉਹਨਾਂ ਪ੍ਰਧਾਨ ਮੰਤਰੀ ਮੋਦੀ ਅਤੇ ਸੂਬਾ ਸਰਕਾਰ ਬਾਰੇ ਪੁਛੇ ਗਏ ਸੁਆਲਾਂ ਦੇ ਜੁਆਬ ਵੀ ਦਿੱਤੇ। 
ਅੱਜ ਇੱਥੇ ਲੁਧਿਆਣਾ ਫ਼ੇਰੀ ਦੌਰਾਨ ਕੱਨ੍ਹਈਆ ਕੁਮਾਰ ਨੇ ਏ ਆਏ ਐਸ ਐਫ਼  ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਲੋਕਤੰਤਰ, ਸੰਵਿਧਾਨ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਨੇ ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਵਿੱਦਿਆ ਅਤੇ ਰੁਜ਼ਗਾਰ ਦੀ ਬਦਹਾਲੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਤਾਂ ਹੁਣ ਜੁਮਲਾ ਸਾਬਤ ਹੋ ਚੁੱਕਿਆ ਹੈ। ਵਿੱਦਿਆ ਸਧਾਰਣ ਪਰਿਵਾਰਾਂ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਇਹ ਸਰਕਾਰ ਨਹੀਂ ਚਾਹੁੰਦੀ ਕਿ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਨ; ਇੱਸੇ ਕਰਕੇ ਗਰੀਬ ਵਿਦਿਆਰਥੀਆਂ ਨੂੰ ਵਜ਼ੀਫ਼ੇ ਖਤਮ ਕੀਤੇ ਜਾ ਰਹੇ ਹਨ, ਯੂਨੀਵਰਸਿਟੀ ਗ੍ਰਾਂਟਸ ਕਮੀਸ਼ਨ ਨੂੰ ਨਾਕਾਰਾ ਕਰ ਦਿੱਤਾ ਗਿਆ ਹੈ ਤੇ ਹਰ ਵਿਦਿੱਅਕ ਅਦਾਰੇ ਵਿੱਚ ਆਰ ਐਸ ਐਸ ਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਊੱਚ ਅਹੁਦਿਆਂ ਤੇ ਥਾਪ ਦਿੱਤਾ ਗਿਆ ਹੈ। ਹਰਪ ਪਾਸੇ ਅਸਫ਼ਲ ਹੋਣ ਤੋਂ ਲੋਕਾਂ ਵਿੰਚ ਕੱਟੇ ਜਾਣ ਦੇ ਬਾਅਦ ਇਹ ਹੁਣ ਫਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਲੱਗੇ ਹਨ ਅਤੇ ਗਊ ਹੱਤਿਆ ਦੇ ਨਾਮ ਥੱਲੇ ਭੀੜਾਂ ਵਲੋਂ ਇਨਸਾਨਾ ਦੀ ਹੱਤਿਆਵਾਂ ਦਾ ਮਾਹੌਲ ਬਣਾ ਰਹੇ ਹਨ ਅਤੇ ਹੱਤਿਅਰਿਆਂ ਨੂੰ ਸ਼ਹਿ ਦੇ ਰਹੇ ਹਨ। ਸੰਵਿਧਾਨ ਦੀਆਂ ਇਹਨਾਂ ਵਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੱਨ੍ਹਈਆ ਕੁਮਾਰ ਅੱਜ ਇੱਥੇ ਇਨੀਏਸ਼ਟਰਜ਼ ਆਫ਼ ਚੇਂਜ ਨਾਮ ਦੀ ਸੰਸਥਾ ਵਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਬੁਲਾਰੇ ਤੌਰ ਤੇ  ਆਏ ਹੋਏ ਹਨ।     

No comments: