Sunday, August 05, 2018

ਨਾਮਧਾਰੀ ਮੁਖੀ ਸਰੀ ਠਾਕੁਰ ਦਲੀਪ ਸਿੰਘ ਜੀ ਦਾ 65ਵਾਂ ਜਨਮਦਿਹਾੜਾ ਮਨਾਇਆ ਗਿਆ

Aug 5, 2018, 5:45 PM
ਜਗਬੀਰ ਸਿੰਘ ਸੋਖੀ ਅਤੇ ਹੋਰਾਂ ਨੇ ਵੀ ਖੁਸ਼ੀਆਂ ਮਨਾਈਆਂ 
ਲੁਧਿਆਣਾ: 5 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਹਰ ਪਲ ਕਿੰਨੇ ਲੋਕ ਜਨਮ ਲੈਂਦੇ ਹਨ--ਸਾਨੂੰ ਪਤਾ ਵੀ ਨਹੀਂ ਲੱਗਦਾ।  ਕੁਝ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਹਨਾਂ ਦਾ ਜਨਮਦਿਨ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਉਹਨਾਂ ਨੂੰ ਚਾਹੁਣ ਵਾਲੇ ਮਨਾਉਂਦੇ ਹਨ। ਇਹ ਖੁਸ਼ੀ ਵੀ ਵਿਦੇਸ਼ ਰੀਤੀ ਰਿਵਾਜਾਂ ਵਾਂਗ ਕੇਕ ਕਟ ਕੇ ਨਹੀਂ ਬਲਕਿ ਰਵਾਇਤੀ ਅੰਦਾਜ਼ ਵਾਲੇ ਲੱਡੂਆਂ ਨਾਲ ਮੂੰਹ ਮਿੱਠਾ ਕਰਕੇ ਮਨਾਏ ਜਾਂਦੇ ਹਨ ਤਾਂਕਿ ਹਰ ਇੱਕ ਦੇ ਹਿਰਦੇ ਤੱਕ ਮਿਠਾਸ ਪਹੁੰਚੇ। ਨਾਮਧਾਰੀ ਮੁਖੀ ਸਰੀ ਠਾਕੁਰ ਦਲੀਪ ਸਿੰਘ ਜੀ ਵੀ ਅਜਿਹੀਆਂ ਹੀ ਸ਼ਖਸੀਅਤਾਂ ਵਿੱਚੋਂ ਹਨ। ਨਾ ਕੋਈ ਵਿਖਾਵਾ, ਨਾ ਕੋਈ ਰੌਲਾ ਰੱਪਾ, ਨਾ ਕੋਈ ਬੈਂਡ ਵਾਜੇ--ਬਸ ਬੜੀ ਖਾਮੋਸ਼ੀ ਨਾਲ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣਾ। ਉਸ ਦਿਲ ਦਾ ਦਰਦ ਬਿਨਾ ਪੁੱਛੇ ਜਾਣ ਲੈਣਾ ਅਤੇ ਉਸ ਵਿਅਕਤੀ ਨੂੰ ਉਦੋਂ ਹੀ ਪਤਾ ਲੱਗਣਾ ਜਦੋਂ ਉਸਦੀਆਂ ਮੁਸੀਬਤਾਂ ਦਾ ਹਲ ਸ਼ੁਰੂ ਹੋ ਜਾਣਾ। ਜਤਾਣਾ  ਉਦੋਂ ਵੀ ਨਹੀਂ। ਅੱਖ ਮਿਲ ਵੀ ਜਾਵੇ ਤਾਂ ਇਹੀ ਆਖਣਾ--ਨਾਮ ਜਪਿਆ ਕਰੋ-ਸੇਵਾ ਕਰਿਆ ਕਰੋ ਸਭ ਠੀਕ ਹੋ ਜਾਵੇਗਾ। ਨਾ ਹਿੰਦੂ ਸਿੱਖ ਦਾ ਵਿਤਕਰਾ ਨਾ ਹੀ ਛੋਟੇ ਵੱਡੇ ਵਾਲਾ ਕੋਈ ਭੇਦ। ਸਭ ਨੂੰ ਇੱਕੋ ਨਜ਼ਰ ਨਾਲ ਦੇਖਣਾ।  ਅਜਿਹੇ ਅਧਿਆਤਮਕ ਗੁਰੂ ਦੀ ਸੰਗਤ ਦੇ ਨਾਲ ਨਾਲ ਗੈਰ ਨਾਮਧਾਰੀ ਸੰਗਤਾਂ ਨੇ ਵੀ ਠਾਕੁਰ ਜੀ ਦਾ ਜਨਮ ਦਿਨ ਆਪੋ ਆਪਣੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। 
ਅੱਜ ਨਾਮਧਾਰੀ ਪੰਥ ਦੇ ਮੁੱਖੀ ਸਰੀ ਠਾਕੁਰ ਦਲੀਪ ਸਿੰਘ ਜੀ ਦਾ 65ਵਾਂ ਜਨਮ ਦਿਹਾੜਾ ਨਾਮਧਾਰੀ ਸੰਗਤ ਵੱਲੋਂ ਦੇਸ਼ ਅਤੇ ਵਿਦੇਸ਼ ਦੇ ਅਲੱਗ ਅਲੱਗ ਖੇਤਰਾਂ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸਦੇ ਅਧੀਨ ਅੱਜ ਨਿਉ ਸ਼ਿਮਲਾਪੁਰੀ ਵਿਖੇ ਠਾਕੁਰ ਦਲੀਪ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਵਿੱਚ ਉਚੇਚੇ ਤੋਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਮੂਹ ਨਾਮਧਾਰੀ ਸੰਗਤ ਨੂੰ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਆਈ ਹੋਈ ਸੰਗਤ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ।
ਇਸ ਮੌਕੇ ਤੇ ਜਗਬੀਰ ਸਿੰਘ ਸੋਖੀ ਨੇਕਿਹਾ ਕਿ ਠਾਕੁਰ ਦਲੀਪ ਸਿੰਘ ਜੀ ਵੱਲੋਂ ਜੋ ਕਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ।ਜਿਵੇ ਕਿ ਪੰਥਕ ਏਕਤਾ,ਹਿੰਦੂ-ਸਿੱਖ ਏਕਤਾ, ਜਨਤਕ ਥਾਵਾਂ ਦੀ ਸਫਾਈ, ਪੁਲਿਸ ਸੇਵਾ, ਆਪਣੇ ਗਰੀਬ ਸਿੱਖ ਵੀਰਾਂ ਦੀ ਲੋੜ ਅਨੁਸਾਰ ਮਦੱਦ ਕਰਨਾ, ਝੁਗੀਆਂ ਵਿੱਚ ਰਹਿ ਰਹੇ ਬੱਚਿਆਂ ਨੂੰ ਵਿੱਦਿਆਂ ਦਾਨ ਦੀਆਂ ਕਲਾਸਾਂ ਅਤਿ ਸ਼ਲਾਘਾਯੋਗ ਕਦਮ ਹਨ।ਜਿਸ ਨਾਲ ਸਾਡਾ ਦੇਸ਼ ਜਲਦ ਉੰਨਤੀ ਦੀ ਦਿਸ਼ਾ ਵੱਲ ਜਾ ਸਕਦਾ ਹੈ। ਇਸ ਮੌਕੇ ਤੇ ਬਚਿੱਤਰ ਸਿੰਘ ਭੁਰਜੀ, ਨਰਿੰਦਰ ਨੋਨਾ, ਅਮ੍ਰਿਤਪਾਲਸਿੰਘ, ਅਮਰਜੀਤ ਸਿੰਘ ਕਲਸੀ ਹਾਜ਼ਰ ਸਨ।   

No comments: