Wednesday, August 01, 2018

ਵੀਰਪਾਲ ਦੇ ਗਰਭ ਵਿੱਚ ਸਨ 3 ਮਰੇ ਤੇ 2 ਜਿੰਦਾ ਭਰੂਣ

Aug 1, 2018, 11:05 AM
ਐਸਪੀਐਸ ਦੀ ਟੀਮ ਨੇ ਬਚਾ ਲਈ 5 ਮਹੀਨੇ ਦੀ ਗਰਭਵਤੀ ਔਰਤ ਦੀ ਜ਼ਿੰਦਗੀ 
ਆਈਵੀਐਫ ਤਕਨੀਕ ਨਾਲ ਮੋਲਰ ਪ੍ਰੈਗਨੈਂਸੀ ਦੀ ਸ਼ਿਕਾਰ ਹੋ ਗਈ ਸੀ 40 ਸਾਲ ਦੀ ਵੀਰਪਾਲ
ਲੁਧਿਆਣਾ। ਵਿਆਹ ਤੋਂ 20 ਸਾਲ ਬਾਦ ਵੀ ਜਦੋਂ ਔਲਾਦ ਨਹੀਂ ਹੋਈ ਤਾਂ ਵੀਰਪਾਲ ਕੌਰ ਨੇ ਆਈਵੀਐਫ ਤਕਨੀਕ ਰਾਹੀਂ ਮਾਂ ਬਨਣ ਬਾਰੇ ਸੋਚਿਆ। ਉਸਨੇ ਇਸ ਲਈ ਜਰੂਰੀ ਇਲਾਜ ਕਰਾਇਆ ਤੇ ਭਗਵਾਨ ਨੇ ਉਸਦੀ ਝੋਲੀ ਵਿੱਚ ਇੱਕ-ਦੋ ਨਹੀਂ ਬਲਕਿ ਪੂਰੇ 5 ਭਰੂਣ ਪਾ ਦਿੱਤੇ। ਪਰੰਤੁ ਇਹ ਮੋਲਰ ਪ੍ਰੈਗਨੈਂਸੀ ਬਣ ਗਈ ਤੇ ਉਸਦੀ ਆਪਣੀ ਜਿੰਦਗੀ ਵੀ ਖਤਰੇ ਵਿੱਚ ਆ ਗਈ। ਉਸਦੇ ਗਰਭ ਵਿੱਚ ਪਲ ਰਹੇ 5 ਵਿੱਚੋਂ 3 ਭਰੂਣ ਮਰ ਗਏ। 5 ਮਹੀਨੇ ਦੇ ਭਰੂਣ ਮਰਨ ਕਾਰਣ ਉਸਦਾ ਜੀਵਨ ਬਚਾਉਣਾ ਵੱਡਾ ਚੈਲੇਂਜ ਬਣ ਗਿਆ। ਉਸਦਾ ਐਚਬੀ 4 ਗਰਾਮ ਰਹਿ ਗਿਆ। ਕਈ ਹਸਪਤਾਲਾਂ ਨੇ ਜਦੋਂ ਉਸਦਾ ਕੇਸ ਕਰਨ ਤੋਂ ਨਾ ਕਰ ਦਿੱਤੀ ਤਾਂ, ਪਿਛਲੇ ਹਫਤੇ ਉਸਦੇ ਪਰਿਵਾਰ ਦੇ ਲੋਕ ਉਸਨੂੰ ਲੈ ਕੇ ਐਸਪੀਐਸ ਹਸਪਤਾਲ ਆ ਗਏ। ਜਿੱਥੇ ਡਾਕਟਰਾਂ ਨੇ ਇਸ ਕੇਸ ਨੂੰ ਵੱਡਾ ਚੈਲੇਂਜ ਮੰਨਦੇ ਹੋਏ ਰਿਸਕੀ ਸਰਜਰੀ ਕਰਕੇ ਉਸਦੀ ਜਾਨ ਬਚਾ ਲਈ।
ਫਿਰੋਜਪੁਰ ਦੀ ਰਹਿਣ ਵਾਲੀ ਵੀਰਪਾਲ ਕੌਰ ਦੀ ਪੰਜ ਮਹੀਨੇ ਪਹਿਲਾਂ ਪ੍ਰੈਗਨੈਂਸੀ ਰਿਪੋਰਟ ਪੌਜੀਟਿਵ ਆਈ ਤਾਂ ਪੂਰਾ ਪਰਿਵਾਰ ਖੁਸ਼ ਸੀ। ਪਰੰਤੁ ਜਦੋਂ ਪ੍ਰੈਗਨੈਂਸੀ ਦਾ ਸਮਾਂ ਵਧਿਆ ਤਾਂ ਉਸਨੂੰ ਕੰਪਲੀਕੇਸ਼ਨ ਹੋਣ ਲੱਗ ਪਈ। ਉਸਦਾ ਪੇਟ ਤਰਬੂਜ ਦਾ ਆਕਾਰ ਲੈਣ ਲੱਗ ਪਿਆ ਸੀ। ਡਾਕਟਰ ਨੂੰ ਦਿਖਾਇਆ ਤਾਂ ਉਸਨੇ ਅਬਨਾਰਮਲ ਪ੍ਰੈਗਨੈਂਸੀ ਕਹਿ ਕੇ ਇਲਾਜ ਕਰਨ ਤੋਂ ਨਾਂ ਕਰ ਦਿੱਤੀ। ਇਸਤੋਂ ਬਾਦ ਕਈ ਵੱਡੇ ਹਸਪਤਾਲਾਂ ਤੇ ਡਾਕਟਰਾਂ ਕੋਲ ਗਏ, ਪਰ ਕਿਸੇ ਨੇ ਵੀ ਇਸ ਹਾਈ ਰਿਸਕੀ ਕੇਸ ਨੂੰ ਕਰਨ ਦੀ ਹਾਮੀ ਨਹੀਂ ਭਰੀ। ਪਿਛਲੇ ਹਫਤੇ ਉਸਦੇ ਪਰਿਵਾਰ ਦੇ ਲੋਕ ਉਸਨੂੰ ਐਸਪੀਐਸ ਹਸਪਤਾਲ ਲੈ ਆਏ। ਜਿੱਥੇ ਸੀਨੀਅਰ ਗਾਈਨੀਕੋਲੋਜਿਸਟ ਡਾ. ਵੀਨਸ ਬੰਸਲ ਨੇ ਇਸਨੂੰ ਚੈਲੇਂਜ ਰੂਪ ਵਿੱਚ ਸਵੀਕਾਰ ਕਰ ਲਿਆ। ਉਸਦਾ ਐਚਬੀ 4 ਗ੍ਰਾਮ ਤੇ ਬੇਟਾ ਹਿਉਮਨ ਕ੍ਰੋਨਿਕ ਗੌਰਡੋਟ੍ਰੋਪਿਨ (ਐਚਸੀਜੀ) ਲੈਵਲ ਲੱਖਾਂ ਵਿੱਚ ਪਹੁੰਚ ਚੁੱਕਾ ਸੀ। ਇਸ ਕਾਰਣ ਡਾ. ਵੀਨਸ ਨੇ ਜਨਰਲ ਸਰਜਨ ਡਾ. ਪ੍ਰਫੁੱਲ ਆਰੀਆ, ਐਨਾਸਥਿਸਟ ਡਾ. ਰਿਤੁਲ, ਹਿਮੋਟੋਲੋਜਿਸਟ ਡਾ. ਨਾਰੰਗ, ਇਨਟੇਂਸਵਿਸਟ ਡਾ. ਗੁਰਪ੍ਰੀਤ ਤੇ ਡਾ. ਸਮਤਾ ਅਤੇ ਗਾਈਨੀਕੋਲੋਜਿਸਟ (ਰੈਜੀਡੈਂਟ) ਡਾ. ਜਸਪ੍ਰੀਤ ਤੇ ਡਾ. ਭਾਵਿਕਾ ਦੇ ਨਾਲ ਟੀਮ ਬਣਾ ਕੇ ਕੇਸ ਦੀ ਸਟੱਡੀ ਕੀਤੀ। ਸਭ ਤੋਂ ਵੱਡਾ ਚੈਲੇਂਜ ਇਸ ਕੇਸ ਨੂੰ ਸਹੀ ਤਰੀਕੇ ਨਾਲ ਡਾਇਗਨੋਸ ਕਰਨਾ ਸੀ। ਡਾ. ਬਖਸ਼ੀ ਤੇ ਡਾ. ਵਿਕਰਮ ਮੁਤਨੇਜਾ ਨੇ ਮੋਲਰ ਦੀ ਸਹੀ ਸਥਿਤੀ ਬਾਰੇ ਦੱਸਣ ਵਿੱਚ ਮਦਦ ਕੀਤੀ। 
ਰਿਤੁਲ ਨੇ ਦੱਸਿਆ ਕਿ ਟ੍ਰੋਫੋਬਲਾਸਟਿਕ ਇੰਬੋਲਿਜਮ ਦੇ ਕਾਰਣ ਇਸ ਕੇਸ ਵਿੱਚ ਵੱਡਾ ਰਿਸਕ ਸੀ। ਕਿਓੰਕਿ ਮੋਲਰ ਪ੍ਰੈਗਨੈਂਸੀ ਦੀ ਕੋਸ਼ਿਕਾਵਾਂ ਬਲੱਡ ਸਰਕੂਲੇਸ਼ਨ ਵਿੱਚ ਜਾ ਕੇ ਜੀਵਨ ਲਈ ਖਤਰਾ ਬਣ ਚੁੱਕੀਆਂ ਸਨ। ਡਾ. ਗੁਰਪ੍ਰੀਤ ਤੇ ਡਾ. ਸਮਤਾ ਨੂੰ ਸਰਜਰੀ ਤੋ ਬਾਦ ਆਈਸੀਯੂ ਵਿੱਚ ਦੇਖਭਾਲ ਲਈ ਅਲਰਟ ਕੀਤਾ ਗਿਆ। ਇਸੋਂ ਬਾਦ ਡਾ. ਵੀਨਸ ਨੇ ਟੀਮ ਨਾ ਮਿਲ ਕੇ ਉਸਦੇ ਗਰਭ ਵਿੱਚ ਪਲ ਰਹੇ 5 ਭਰੂਣ ਕੱਢ ਦਿੱਤੇ। ਡਾ. ਵੀਨਸ ਨੇ ਦੱਸਿਆ ਕਿ ਫਰਟੀਲਾਈਜੇਸ਼ਨ ਦੇ ਤੁਰੰਤ ਬਾਦ ਕੁਝ ਗਲਤ ਹੋਣ ਕਾਰਣ ਮੋਲਰ ਪ੍ਰੈਗਨੈਂਸੀ ਬਣ ਗਈ ਸੀ। ਜੋ ਅੱਗੇ ਚਲ ਕੇ ਕੈਂਸਰ ਦਾ ਰੂਪ ਲੈ ਸਕਦੀ ਸੀ। ਹੁਣ ਵੀਰਪਾਲ ਕੌਰ ਬਿਲਕੁਲ ਸੁਰੱਖਿਅਤ ਹੈ ਤੇ ਉਸਦੀ ਹਾਲਤ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ। ਡਾ. ਵੀਨਸ ਦੇ ਮੁਤਾਬਿਕ ਐਸਪੀਐਸ ਹਸਪਤਾਲ ਦੇ ਸਾਰੇ ਡਾਕਟਰ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਨ ਤੇ ਸਾਰਿਆਂ ਦੀ ਸਪੈਸ਼ਲਾਇਜੇਸ਼ਨ ਮਰੀਜਾਂ ਦੀ ਭਲਾਈ ਦੇ ਕੰਮ ਆਉਦੀ ਹੈ। ਹਸਪਤਾਲ ਵਿੱਚ ਸਾਰੀਆਂ ਆਧੁਨਿਕ ਸੁਵਿਧਾਵਾਂ ਹੋਣ ਕਾਰਣ ਹਾਈ ਰਿਸਕ ਵਾਲੇ ਕੇਸਾਂ ਨੂੰ ਵੀ ਸਫਲਤਾਪੂਰਵਕ ਹੱਲ ਕਰ ਲਿਆ ਜਾਂਦਾ ਹੈ।

No comments: