Thursday, July 05, 2018

ਭਾਜਪਾ ਦੀ ਮੋਦੀ ਸਰਕਾਰ ਨੂੰ ਜੜੋਂ ਉਖਾੜ ਸੁੱਟਣ ਦਾ ਸਮਾਂ ਆ ਗਿਐ-CPI

ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਸਰਕਾਰ-ਕਾ. ਅਮਰਜੀਤ ਕੌਰ 
ਲੁਧਿਆਣਾ: 5 ਜੁਲਾਈ 2018: (ਪੰਜਾਬ ਸਕਰੀਨ ਟੀਮ)::
ਦੇਸ਼ ਦੀ ਏਕਤਾ ਅਖੰਡਤਾ, ਫ਼ਿਰਕੂ ਤੇ ਸਮਾਜਿਕ ਸਦਭਾਵਨਾ ਰਾਖੀ ਦੇ ਲਈ ਅਤੇ ਦੀਆਂ ਲੋਕਤੰਤਰ ਤੇ ਧਰਮ ਨਿਰਪੱਖਤਾ ਦੀਆਂ ਮੂਲ ਮੱਦਾਂ ਨੂੰ ਖ਼ਤਮ ਕਰਨ ਦੀਆਂ ਮੋਦੀ ਸਰਕਾਰ ਦੀਆਂ ਸਾਜ਼ਿਸ਼ਾਂ ਨੂੰ ਖਦੇੜਨ ਲਈ ਸੰਘਰਸ਼ ਤਿੱਖੇ ਕਰਨ ਦਾ ਭਾਰਤੀ ਕਮਿਉਨਿਸਟ ਪਾਰਟੀ ਨੇ ਸੱਦਾ ਦਿੱਤਾ। ਅੱਜ ਇੱਥੇ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਆਰ ਐਸ ਐਸ ਦੀ ਥਾਪੜੀ  ਭਾ ਜ ਪਾ ਦੀ  ਮੋਦੀ ਸਰਕਾਰ ਦਾ ਲੇਖਾ ਜੋਖਾ ਸਾਬਤ ਕਰਦਾ ਹੈ ਕਿ ਉਹ ਲੋਕਾਂ ਦੇ ਲਈ ਕੁਝ ਵੀ ਸਾਰਥਕ ਕੰਮ ਕਰਨ ਤੋਂ ਅਸਫ਼ਲ ਰਹੀ ਹੈ। ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਝੂਠ ਸਾਬਿਤ ਹੋਈ; ਜੇਕਰ ਇਹ ਵਾਅਦਾ ਪੂਰਾ ਕੀਤਾ ਜਾਂਦਾ ਤਾਂ ਹੁਣ ਤੱਕ 8 ਕਰੋੜ ਬੋਰੁਜ਼ਗਾਰ ਨੌਜਵਾਨਾ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਸਨ। ਪਰ ਅਸਲੀਅਤ ਹੈ ਕਿ ਕੇਵਲ 1 ਲੱਖ 35 ਹਜ਼ਾਰ ਨੌਕਰੀਆਂ ਹੀ ਮੁਹੱਈਆ ਕਰਵਾਈਆ ਜਾ ਸਕੀਆਂ ਹਨ। ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਕੁਝ ਮਿਸਾਲਾਂ ਹਨ।  ਪਿਛਲੀਆਂ ਚੋਣਾ ਦੌਰਾਨ ਕਹੀ  15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ।  ਨੋਟਬੰਦੀ ਦੇ ਕਾਰਲ 2 ਲੱਖ ਤੋਂ ਵੀ ਵੱਧ ਮੱਧਮ ਤੇ ਛੋਟੇ ਅਦਾਰੇ ਬੰਦ ਹੋ ਗਏ ਜਿਸਦੇ ਕਾਰਨ 70 ਲੱਖ ਤੋਂ ਵੀ ਵੱਧ ਰੋਜਗਾਰ ਖਤਮ ਹੋ ਗਏ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਈ। ਸਾਡੇ ਨੌਜਵਾਨ ਫ਼ੌਜੀਆਂ ਨੂੰ ਇਹਨਾਂ ਦੇ ਦਮਗਜ਼ਿਆਂ ਦਾ ਖ਼ਮਿਆਜ਼ਾ ਭੁਗਤਣਾ ਪੈਅ ਰਿਹਾ ਹੈ। ਮਹਿੰਗਾਈ ਵਧਦੀ ਹੀ ਜਾ ਰਹੀ ਹੈ; ਪੈਟ੍ਰੋਲ 85 ਰੁਪਏ ਪ੍ਰਤੀ ਲੀਟਰ ਨੂੰ ਟੱਪ ਗਿਆ ਹੈ।  ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਦੇ ਨਾਮ ਤੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਰੋਮੀਓ ਸਕਵੈਡ ਦੇ ਨਾਮ ਦੇ ਥੱਲੇ ਇਹ ਗੁੰਡੇ ਸਰਕਾਰੀ ਸ਼ੈਅ ਤੇ ਹੁੜਦੰਗ ਮਚਾ ਰਹੇ ਹਨ। ਭੀੜਾਂ ਵਲੋਂ ਕਤਲ ਕਰਨ ਦੀ ਨਵੀਂ ਖਤਰਨਾਕ ਰਵਾਇਤ ਪੈਦਾ ਕਰ ਦਿੱਤੀ ਗਈ ਹੈ। ਸਮਾਜ ਨੂੰ ਵੰਡਣ ਦੀ ਪੂਰੀ ਸਾਜ਼ਿਸ਼ ਰਚੀ ਜਾ ਰਹੀ ਹੈ। ਦਲਿਤਾਂ ਅਤੇ ਘਟਗਿਣਤੀਆਂ ਤੇ ਹਮਲੇ ਵਧ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਤਰਕਸੀਲ ਸੋਚ ਰੱਖਣ ਵਾਲਿਆਂ ਜਿਵੇਂ ਕਿ ਗੌਰੀ ਲੰਕੇਸ ਦੇ ਕਤਲ ਕੀਤੇ ਜਾ ਰਹੇ ਨ। ਹਿੰਸਾ ਦੀ ਸੋਚ ਸਮਾਜ ਵਿੱਚ ਵਧਾਈ ਜਾ ਰਹੀ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਬੋਲ ਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ ਕੀਤਾ ਜਾ ਰਿਹਾ ਹੈ। ਪਰ ਲੋਕਾਂ ਦੇ ਵਿੱਚ ਫ਼ੈਲੇ ਭਰਮ ਹੌਲੀ ਹੌਲੀ ਦੂਰ ਹੋ ਰਹੇ ਹਨ। ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਰ ਕਿਸਮ ਦੀਆਂ ਫ਼ਿਰਕਾਪ੍ਰਸਤ ਤਾਕਤਾਂ ਇੱਕ ਦੂਜੇ ਦੀਆਂ ਪੂਰਕ ਹੁੰਦੀਆਂ ਹਨ।  ਇਸ ਲਈ ਦੇਸ਼ ਨੂੰ ਬਚਾਉਣ ਦੇ ਲਈ ਅੱਜ ਜੰਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਸਾਡੇ ਦੇਸ਼ ਦੇ ਹਰ ਧਰਮ, ਜਾਤ ਤੇ ਵਰਗ ਦੇ ਲੋਕਾਂ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਇਆ ਤੇ ਅਥਾਹ ਕੁਰਬਾਨੀਆਂ ਦਿੱਤੀਆਂ। ਪਰ ਇਹ ਗੱਲ ਪਰਤੱਖ ਹੈ ਕਿ ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ।  ਹਿੰਦੂ ਰਾਜ ਬਣਾਉਣ ਦੇ ਨਾਮ ਤੇ ਜੋ ਕਾਰੇ ਕੀਤੇ ਜਾ ਰਹੇ ਹਨ ਉਹਨਾਂ ਨੂੰ ਲੋਕਾਂ ਨੇ ਹੁਣ ਪਛਾਣ ਲਿਆ ਹੈ ਤੇ ਇਸਨੂੰ ਪਛਾੜ ਦੇਣਗੇ।

ਭਾਰਤੀ ਕਮਿਉਨਿਸਟ ਪਾਰਟੀ ਦੇ ਪੰਜਾਬ ਦੇ ਸੂਬਾ ਸਕੱਤਰ ਕਾ: ਬੰਤ ਬਰਾੜ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਪਰ ਸਰਕਾਰ ਸੁੱਤੀ ਪਈ ਹੈ। ਨਸੇ  ਖਤਮ ਕਰਨ ਦਾ ਵਾਅਦਾ ਕਰਕੇ ਇਹ ਸਰਕਾਰ ਸੱਤਾ ਵਿੱਚ ਆਈ ਸੀ ਪਰ ਨਸੇ ਪਹਿਲਾਂ ਨਾਲੋਂ ਵੀ ਵੱਧ ਗਏ ਹਨ। ਨੌਜਵਾਨ ਮਰ ਰਹੇ ਹਨ ਪਰ ਸਰਕਾਰ ਸਿਰਫ ਅਲਫਾਜੀ ਗੱਲਾਂ ਕਰ ਰਹੀ ਹੈ। ਕਿਸਾਨੀ ਦੀ ਹਾਲਤ ਡਿਗ ਰਹੀ ਹੈ। ਉਦਯੋਗ ਮਰ ਰਹੇ ਹਨ।

ਡੀ ਪੀ ਮੌੜ
ਮੋ: 9417602333
  

No comments: