Monday, July 09, 2018

ਵਿਦਾਇਗੀ ਸਮਾਰੋਹ ਤੇ ਕਵੀ ਦਰਬਾਰ ਅਯੋਜਿਤ ਕਰਵਾ ਕੇ ਪਾਈ ਨਵੀਂ ਪਿਰਤ

Jul 9, 2018, 3:35 PM
ਇੰਨਕ਼ਲਾਬੀ ਗੀਤਾਂ ਨਾਲ ਦਿੱਤੀ ਸੇਵਾ ਮੁਕਤੀ ਮਗਰੋਂ ਵਿਦਾਇਗੀ 
ਲੁਧਿਆਣਾ: 9 ਜੁਲਾਈ 2018: (ਪੰਜਾਬ ਸਕਰੀਨ ਟੀਮ)::
ਸਥਾਨਕ ਪੰਜਾਬੀ ਭਵਨ ਵਿਖੇ ਮੈਡਮ ਕਮਲੇਸ਼ ਕੁਮਾਰੀ ਸਰਕਾਰੀ ਹਾਈ ਸਕੂਲ ਸ਼ਾਹਪੁਰ ਰੋਡ ਦੀ ਸੇਵਾ ਮੁਕਤੀ ਮੌਕੇ ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾ ਕੇ ਨਵੇਕਲੀ ਪਿਰਤ ਪਾਈ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਕਮਲੇਸ਼ ਕੁਮਾਰੀ, ਸੁਰਿੰਦਰ ਕੌਰ, ਕਸਤੂਰੀ ਲਾਲ, ਰੁਪਿੰਦਰਪਾਲ ਸਿੰਘ ਗਿੱਲ ਅਤੇ ਸੁਖਵਿੰਦਰ ਲੀਲ ਨੇ ਕੀਤੀ। ਇਸ ਮੌਕੇ ਵੱਖ ਵੱਖ ਕਵੀਆਂ ਜਿਨਾਂ ਵਿੱਚ ਸਵਜੀਤ ਸਿੰਘ, ਤਰਲੋਚਨ ਲੋਚੀ, ਜਗਵਿੰਦਰ ਯੋਧਾ, ਹਰਬੰਸ ਮਾਲਵਾ, ਸੁਖਚਰਨਜੀਤ ਕੌਰ ਗਿੱਲ, ਜਤਿੰਦਰ ਮਲਿਕ, ਵਾਹਿਦ, ਕੁਲਵਿੰਦਰ ਮੋਰਕਰੀਮਾ, ਰਾਮ ਸਿੰਘ, ਕਰਮਜੀਤ ਗਰੇਵਾਲ, ਮਾਸਟਰ ਹਰਬੰਸ ਅਖਾੜਾ, ਲਖਵਿੰਦਰ ਆਦਿ ਨੇ ਭੱਖਦੇ ਸਮਾਜਿਕ ਮੁੱਦਿਆ ਅਤੇ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਤਿਕਰਤਾਰ ਸਿੰਘ ਅਤੇ ਗੁਰਮੀਤ ਸਿੰਘ ਮਾਲੜਾ ਨੇ ਵੀ ਇਨਕਲਾਬੀ ਗੀਤ ਪੇਸ਼ ਕੀਤੇ।
ਇਸ ਮੌਕੇ "ਪਲਸ ਮੰਚ" ਦੇ ਆਗੂ ਕਸਤੂਰੀ ਲਾਲ ਨੇ ਮੁਲਾਜ਼ਮ ਵਰਗ ਨੂੰ ਅਪੀਲ ਕੀਤੀ ਕਿ ਉਨਾ ਨੂੰ ਵੀ ਅਜਿਹੇ ਉਸਾਰੂ ਪਰੋਗਰਾਮ ਉਲੀਕਣੇ ਚਾਹੀਦੇ ਹਨ। ਇਸ ਮੌਕੇ ਕਮਲੇਸ਼ ਕੁਮਾਰੀ ਦੇ ਸੰਘਰਸ਼ੀ ਜੀਵਨ ਉੱਪਰ ਮੈਡਮ ਸੁਰਿੰਦਰ ਕੌਰ ਨੇ ਵਿਸਥਾਪੂਰਵਕ ਚਾਨਣਾ ਪਾਇਆ। ਅੰਤ ਵਿੱਚ ਕਮਲੇਸ਼ ਕੁਮਾਰੀ ਨੇ ਸਾਰੇ ਆਏ ਸਰੋਤਿਆਂ ਅਤੇ ਕਵੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਦੇਸ਼ ਨੂੰ ਵਿਕਾਸ ਵੱਲ ਤੋਰਨਾ ਹੈ ਤਾਂ ਸਾਨੂੰ ਆਪਣੇ ਕੰਮ ਆਪਣੇ ਹੱਥੀਂ ਆਪ ਕਰਕੇ ਨੌਕਰਸ਼ਾਹੀ ਕਲਚਰ ਨੂੰ ਖਤਮ ਕਰਨਾ ਪਵੇਗਾ। ਇਸ ਮੌਕੇ ਹਰੀਸ਼ ਪੱਖੋਵਾਲ,ਪਿੰਸੀਪਲ ਪਰੇਮ ਸਿੰਘ ਬਜਾਜ, ਰਮਨਜੀਤ ਸੰਧੂ, ਇੰਦਰਜੀਤ ਸਿੰਘ, ਪਿੰ:ਹਰੀ ਕਿਸ਼ਨ ਮਾਇਰ, ਦਲਬੀਰ ਕਲੇਰ, ਰਵਿੰਦਰ ਦਿਵਾਨਾ ਅਤੇ ਜਸਕਰਨ ਸ਼ੀਨਾ ਆਦਿ ਹਾਜ਼ਰ ਸਨ।
  

No comments: