Monday, July 02, 2018

ਪਿੰਡ ਭੋਡੀਪੂਰ ਵਿੱਚ ਆਯੁਰਵੈਦਿਕ ਮੈਡੀਕਲ ਅਤੇ ਯੋਗ ਕੈਂਪ ਲਗਾਇਆ

Jul 2, 2018, 5:18 PM
ਆਯੁਰਵੈਦਿਕ ਵਿਭਾਗ ਜਲੰਧਰ ਵਲੋਂ ਵਿਸ਼ੇਸ਼ ਉਪਰਾਲਾ
ਜਲੰਧਰ: 2 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ): 
ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਤੰਗ ਆਏ ਲੋਕ ਬੜੀ ਤੇਜ਼ੀ ਨਾਲ ਬਦਲਵੇਂ ਡਾਕਟਰੀ ਸਿਸਟਮ ਵੱਲ ਮੁੜ ਰਹੇ ਹਨ। ਬਹੁਤ ਸਾਰੇ ਲੋਕ ਆਯੁਰਵੈਦਿਕ ਦਵਾਈਆਂ ਨੂੰ ਆਪਣਾ ਰਹੇ ਹਨ ਅਤੇ ਬਹੁਤ ਸਾਰੇ ਹੋਮਿਓਪੈਥੀ ਨੂੰ। ਹਾਲਾਂਕਿ ਇਹਨਾਂ ਦਵਾਈਆਂ ਵਿੱਚ ਤੁਰੰਤ ਐਕਸ਼ਨ ਅਤੇ ਨਿਸਚਿਤ ਬਰੈਂਡਿੰਗ ਨਹੀਂ ਹੁੰਦੀ ਫਿਰ ਵੀ ਇਹ ਦਵਾਈਆਂ ਹਰਮਨ ਪਿਆਰੀਆਂ ਹੋ ਰਹੀਆਂ ਹਨ।  ਯੋਗ ਸਾਧਨਾ ਦਾ ਅਭਿਆਸ ਵਿਅਕਤੀ ਨੂੰ ਜਲਦੀ ਹੀ ਤੰਦਰੁਸਤ ਬਣਾ ਦੇਂਦਾ ਹੈ। 
ਅੱਜ ਡਾਇਰੈਕਟਰ ਆਯੂਰਵੈਦ ਡਾ.ਰਕੇਸ਼ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਜਲੰਧਰ ਡਾ.ਸਮਰਾਟ ਵਿਕਰਮ ਸਹਗਲ ਦੀ ਯੋਗ ਅਗਵਾਈ ਹੇਠ ਆਯੂਰਵੈਦਿਕ ਵਿਭਾਗ ਜਲੰਧਰ ਵਲੋਂ ਲੋਕਹਿਤ ਲਈ ਪਿੰਡ ਭੋਡੀਪੂਰ ਵਿੱਚ ਆਯੁਰਵੈਦਿਕ ਮੈਡੀਕਲ ਅਤੇ ਯੋਗ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ.ਸਮਰਾਟ ਵਿਕਰਮ ਸਹਿਗਲ ਵਲੋਂ ਕੀਤਾ ਗਿਆ। । ਏ.ਐਮ.ਓ ਡਾ.ਸੁਖਦੇਵ ਰਤਨ ਵਲੋਂ ਕੈਂਪ ਦਾ ਸੰਚਾਲਨ ਕੀਤਾ ਗਿਆ। ਕੈਂਪ ਵਿੱਚ ਆਯੂਰਵੈਦਿਕ ਮੈਡੀਕਲ ਅਫਸਰਾਂ ਡਾ.ਸੁਖਦੇਵ, ਡਾ.ਹੇਮੰਤ ਮਲਹੋਤਰਾ , ਡਾ.ਯੋਗੇਸ਼, ਡਾ.ਸੋਨੀਆ, ਡਾ.ਸੁਮਨਪ੍ਰੀਤ, ਉਪਵੈਦ ਪਵਨਿਕ ਅਤੇ ਟਰੈਂਡ ਦਾਈ ਪਰਮਜੀਤ ਦੀ ਟੀਮ ਨੇ ਲਗਭਗ 550 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ। ਡਾ.ਸੁਮਨਪਰੀਤ ਵਲੋਂ ਲੋੜਵੰਡ ਮਰੀਜ਼ਾਂ ਨੂੰ ਯੋਗ ਆਸਨ ਵੀ ਸਿਖਾਏ ਗਏ। ਕੈਂਪ ਵਿੱਚ ਆਏ ਲੋਕਾਂ ਨੂੰ ਡਾ.ਸਮਰਾਟ ਨੇ ਆਯੁਰਵੈਦਿਕ ਇਲਾਜ, ਯੋਗ, ਸਵੱਛਤਾ ਅਪਨਾਉਣ ਅਤੇ ਨਸ਼ਿਆਂ ਦੇ ਬਾਈਕਾਟ  ਬਾਰੇ ਜਾਗਰੂਕ ਕੀਤਾ। ਪਿੰਡ ਦੀ ਪੰਚਾਇਤ ਨੇ ਆਯੂਰਵੈਦਿਕ ਵਿਭਾਗ ਦੇ ਇਸ ਉੱਦਮ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਡਾ.ਸਮਰਾਟ ਅਤੇ ਕੈਂਪ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਰਪੰਚ ਕੁਲਵੰਤ ਕੌਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਸੋਹਣ ਰਾਮ, ਵੈਦ ਨਿਰਮਲਜੀਤ ਕੌਰ, ਲੰਬੜਦਾਰ ਤਰਸੇਮ ਸਿੰਘ, ਲੰਬੜਦਾਰ ਬਾਵਾ ਸਿੰਘ, ਗੁਰਨਾਮ ਸਿੰਘ ਅਤੇ ਦੀਵਾਨ ਸਿੰਘ ਧੀਮਾਨ ਹਾਜਿਰ ਸਨ।

No comments: