Monday, July 02, 2018

ਪੰਜਾਬ ਦੇ ਪਾਣੀਆਂ ਦੀ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ ਦੁਨੀਆ ਵਾਲੇ

Jul 2, 2018, 2:57 PM
ਲੁਧਿਆਣਾ ਦੇ ਬੁੱਢੇ ਦਰਿਆ ਦਾ ਮਾਮਲਾ ਵੀ ਦੁਨੀਆ ਭਰ ਦੀ ਨਜ਼ਰ ਵਿੱਚ  
*ਸਦੀਆਂ ਤੋਂ ਪਾਣੀ ਦੀ ਸਮਸਿਆਵਾਂ ਚਲਦੀਆਂ ਆ ਰਹੀਆਂ ਹਨ- ਮੈਕਗਿਲ ਯੂਨੀਵਰਸਿਟੀ ਦੇ ਮਾਹਰ
*ਸੀਟੀ ਯੂਨੀਵਰਸਿਟੀ ਵਿਖੇ ਪਾਣੀ ਦੀ ਬਚਤ ’ਤੇ ਅੰਤਰਰਾਸ਼ਟਰੀ ਵਰਕਸ਼ਾਪ ਆਯੋਜਿਤ ਕਰਵਾਈ ਗਈ
*ਇਸ ਸੈਮਿਨਾਰ ਵਿੱਚ ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ ਪ੍ਰਾਸ਼ਰ ਅਤੇ ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ ਮੁੱਖ ਸਪੀਕਰ ਦੇ ਤੌਰ ’ਤੇ ਮੌਜੂਦ ਰਹੇ। 
ਲੁਧਿਆਣਾ: 2 ਜੁਲਾਈ 2018: (ਪੰਜਾਬ ਸਕਰੀਨ ਟੀਮ)
ਪੰਜਾਬ ਵਾਸੀਆਂ ਨੂੰ ਭਾਵੇਂ ਆਪਣੇ ਸਿਰਾਂ 'ਤੇ ਮੰਡਰਾ ਰਹੇ ਪਾਣੀ ਦੇ ਖਤਰਿਆਂ ਦੀ ਚਿੰਤਾ ਭੁੱਲ ਗਈ ਹੋਵੇ ਪਰ ਦੇਸ਼ ਵਿਦੇਸ਼ ਵਿੱਚ ਵੱਸਦੇ  ਮਨੁੱਖਤਾ ਹਿਤੈਸ਼ੀ ਇਸ ਸਥਿਤੀ ਨੂੰ ਲੈ ਕੇ ਚਿੰਤਾ ਵਿੱਚ ਹਨ। ਵੱਖ ਦੇਸ਼ਾਂ ਅਤੇ ਵੱਖ ਯੂਨੀਵਰਸਿਟੀਆਂ ਨਾਲ ਜੁੜੇ ਇਹਨਾਂ ਵਿਦਵਾਨਾਂ ਨੇ ਅੱਜ ਲੁਧਿਆਣਾ ਦੀ ਫਿਰੋਜ਼ਪੁਰ ਰੋਡ 'ਤੇ ਸਥਿਤ ਸੀ ਟੀ ਯੂਨੀਵਰਸਿਟੀ ਵਿੱਚ ਭਾਗ ਲਿਆ। 
ਸੀਟੀ ਯੂਨੀਵਰਸਿਟੀ ਲੁਧਿਆਣਾ ਵਿਖੇ ਇਨੋਵੇਸ਼ਨ ਇੰਨ ਸਸਟੇਨੇਬਲ ਵਾਟਰ ਰਿਸੋਰਸਿਸ ਮੈਨੇਜਮੈਂਟ (ਆਈ.ਐੱਸ.ਡਬਲਿਓ.ਆਰਐੱਮ-2018) ਵਿਸ਼ੇ ’ਤੇ ਅਤਰਰਾਸ਼ਟਰੀ ਪੱਧਰ ਦੀ ਵਰਕਸ਼ਾਪ ਆਯੋਜਿਤ ਕਰਵਾਈ ਗਈ। ਇਸ ਵਰਕਸ਼ਾਪ ਵਿੱਚ ਕੈਨੇਡਾ, ਯੂ.ਐੱਸ.ਏ ਅਤੇ ਭਾਰਤ ਦੇ ਮਾਹਿਰਾਂ ਨੇ ਪਾਣੀ ਦੀ ਬਚਤ ਦੇ ਵਿਚਾਰ ਸਾਂਝੇ ਕੀਤੇ।
ਇਹ ਵਰਕਸ਼ਾਪ ਆਈਸੀ-ਇੰਪੈਕਟਸ, ਆਈਸੀ-ਇੰਪੈਕਟਸ ਐੱਚ.ਕਿਓ.ਪੀ ਅਤੇ ਮੈਕਗਿਲ ਯੂਨੀਵਰਸਿਟੀ ਦੀ ਸਹਾਇਤਾ ਨਾਲ ਕਰਵਾਈ ਗਈ। ਇਸ ਵਰਕਸ਼ਾਪ ਵਿੱਤ ਵਰਤਮਾਨ ਪਾਣੀ ਦੀ ਸਮੱਸਿਆਵਾਂ ਦੇ ਚਰਚਾ ਕੀਤੀ ਗਈ। 
ਇਸ ਸਮਾਗਮ ਵਿੱਚ ਜੈਵ ਸੰਸਾਧਨ ਅਤੇ ਜੈਵ ਪ੍ਰਣਾਲਿਆ ਦੇ ਮਸ਼ਹੂਰ ਵੈਗਾਨਿਆ ਦੀ ਟੀਮ ਮੈਕਗਿਲ ਯੂਨੀਵਰਸਿਟੀ ਕੈਨੇਡਾ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਅਤੇ ਡਾ. ਜਸਕਰਨ ਧਿਮਾਨ, ਯੂਨੀਵਰਸਿਟੀ ਆਫ਼ ਗਲਫ਼ ਕੈਨੇਡਾ ਤੋਂ ਡਾ. ਰਮੇਸ਼ ਪੀ ਰੁਦਰਾ, ਕਾਨਸਾਸ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਮਨਜੀਤ ਸਿੰਘ ਕੰਗ, ਲੋਵਾ ਸਟੇਟ ਯੂਨੀਵਰਸਿਟੀ ਯੂਐੱਸਏ ਤੋਂ ਡਾ. ਰਮੇਸ਼ਵਰ ਕੰਵਰ ਅਤੇ ਖੇਤੀਬਾੜੀ ਵਿਭਾਗ ਤੋਂ ਡਾ. ਬਲਦੇਵ ਸਿੰਘ ਨੋਰਥ ਮੁੱਖ ਸਪੀਕਰ ਦੇ ਤੌਰ ’ਤੇ ਹਾਜ਼ਰ ਸਨ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਸ਼ਵ ਵਿੱਚ ਲੋਕਾਂ ਦੀ ਸੰਖਿਆ ਵਧੱਦੀ ਜਾ ਰਹੀ ਹੈ ਅਤੇ ਉਸ ਮੁਤਾਬਿਕ ਲੋਕਾਂ ਦੀ ਜ਼ਰੂਰਤ ਵੀ ਵਧੱਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰਾ, ਉਦਯੋਗਿਕਾ ਸੰਸਥਾਵਾਂ ਅਤੇ ਖੇਤੀਬਾੜੀ ਦੇ ਲਈ ਵੀ ਪਾਣੀ ਦੀ ਕਮੀ ਉਬਰ ਕੇ ਬਾਹਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਨਵੀਂ ਨੀਤੀ, ਤਕਨੀਕਾਂ, ਪ੍ਰਬੰਧ ਅਤੇ ਪਾਣੀ ਦੇ ਨਿਰੰਤਰ ਇਸਤੇਮਾਲ ਨਾਲ ਪਾਣੀ ਨੂੰ ਬਚਾਇਆ ਜਾ ਸਕਦਾ ਹੈ। ਪੰਜਾਬ ਦਾ ਨਾਂ ਖੁੱਦ ਪੰਜ ਨਦੀਆਂ ਤੋਂ ਰੱਖਿਆ ਗਿਆ ਹੈ, ਜੋ ਕਿ ਪੰਜਾਬ ਸਭਿਅਤਾ ਦੇ ਨਿਰਮਾਣ ਵਿੱਚ ਸਹਾਇਕ ਹੈ।
ਸੀਟੀ ਯੂਨੀਵਰਿਸਟੀ ਦੇ ਪ੍ਰੋ ਵਾਈਸ਼ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਆਏ ਮਹਿਮਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਨੂੰ ਪਾਣੀ ਦੀ ਬਚਤ ਕਰਨੀ ਚਾਹੀਦੀ ਹੈ। ਜਿਸ ਨਾਲ ਆਉਣ ਵਾਲਾ ਭਵਿੱਖ ਸੁਰੱਖਿਅਤ ਰਹਿ ਸਕੇ।
ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਧਿਮਾਨ ਨੇ ਕਿਹਾ ਕਿ ਪੰਜਾਬ ਦੇ ਦੱਖਿਣੀ ਖੇਤਰ ਵਿੱਚ ਖੇਤੀਬਾੜੀ ਲਈ ਪਾਣੀ ਦੀ ਕਮੀ ਬਹੁਤ ਵੱਧ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਲਈ ਸਾਨੂੰ ਨਵੀਆਂ ਤਕਨੀਕਾਂ ਬਣਾਉਣੀਆਂ ਚਾਹੀਦੀਆਂ ਹਨ।
ਮੈਕਗਿਲ ਯੂਨੀਵਰਸਿਟੀ ਤੋਂ ਡਾ. ਸ਼ਿਵ ਓ. ਪ੍ਰਾਸ਼ਰ ਨੇ ਦੱਸਿਆ ਕੀ ਬਾਓ-ਕਾਰ ਅਤੇ ਹਾਈਡ੍ਰੋਜਲ ਤੋਂ ਆਈਸੀ-ਇੰਪੈਕਟਸ ਪਾਣੀ ਦੀ ਸੁਰੱਖਿਆ ਅਤੇ ਪ੍ਰਬੰਧ ਕਰ ਰਿਹਾ ਹੈ। ਇਸ ਦੇ ਨਾਲ ਡਾ. ਜਸਕਰਨ ਧਿਮਾਨ ਨੇ ਕਿਹਾ ਕਿ ਸਦੀਆਂ ਤੋਂ ਪਾਣੀ ਦੀ ਕਿਲਤ ਚਲਦੀ ਆ ਰਹੀ ਹੈ। ਵੱਧਦੀ ਫੈਕਟਰੀਆਂ ਦੇ ਨਾਲ ਪਾਣੀ ਵਿੱਚ ਪ੍ਰਦੂਸ਼ਨ ਅਤੇ ਜ਼ਹਿਰੀਲੇ ਪਦਾਰਥ ਵੱਧ ਰਹੇ ਹਨ। 
ਇਸ ਦੇ ਚਲਦੇ ਆਈਸੀ-ਇੰਪੈਕਟਸ ਅਪਸ਼ਿਸ਼ਟ ਜਲ ਦੀ ਸਿੰਚਾਈ ਦੇ ਇਸਤੇਮਾਲ ਲਈ ਨਵੀਂ ਤਕਨੀਕਾਂ ਦਾ ਅਵਿਸ਼ਕਾਰ ਕਰ ਰਿਹਾ ਹੈ।
ਡਾ. ਰਮੇਸ਼ ਰੁਦਰਾ ਨੇ ਕਿਹਾ ਕਿ ਪਾਣੀ ਦੀ ਸਮੱਸਿਆਵਾਂ ਨੂੰ ਹਲ ਕਰਨ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਇਸ ਵਰਕਸ਼ਾਪ ਵਿੱਚ ਡਾ. ਨੀਤਾ ਰਾਜ ਸ਼ਰਮਾ ਨੇ ਬਾਓ-ਚਾਰ ਪ੍ਰੋਡਕਸ਼ਨ ਅਤੇ ਜਲ ਉਪਚਾਰ ’ਤੇ ਵਿਚਾਰ ਸਾਂਝੇ ਕੀਤੇ। ਇਸ ਵਰਕਸ਼ਾਪ ਵਿੱਚ (ਲੈਟ ਅਸ ਸੇਵ ਵਾਟਰ, ਐਵਰੀ ਡ੍ਰਾਪ ਮੈਟਰਸ) ਦਸਤਖ਼ਤ ਅਭਿਆਨ ਚਲਾਇਆ ਗਿਆ ਅਤੇ ਲੋਕਾਂ ਨੇ ਪਾਣੀ ਨੂੰ ਬਚਾਉਣ ਦੀ ਪ੍ਰਤਿਗਆ ਲਈ। ਇਸ ਵਿੱਚ ਗਵਾਟੇਮਾਲਾ, ਲੀਬਿਆ, ਚਾਇਨਾ, ਤੁਰਕਿ, ਕੈਨੇਡਾਸ ਯੂਐੱਸਏ ਅਤੇ ਭਾਰਤ ਪਾਣੀ ਸੁਰੱਖਿਆ ਲਈ ਕਈ ਵੀਡੀਓ ਚਲਾਈ ਗਈ।
ਡਾ. ਰਮੇਸ਼ਵਰ ਕੰਵਰ ਨੇ ਪੰਜਾਬ ਵਿੱਚ ਪਾਣੀ ਦੀ ਸਮੱਸਿਆਵਾਂ ’ਤੇ ਵਿਚਾਰ ਸਾਂਝੇ ਕੀਤੇ ਅਤੇ ਕਈ ਹੱਲਾਂ ’ਤੇ ਗੱਲ ਕੀਤੀ ਗਈ। ਖੇਤੀਬਾੜੀ ਪੰਜਾਬ ਵਿਭਾਗ ਦੇ ਸਦੱਸ ਡਾ. ਬਲਦੇਵ ਸਿੰ੍ਵ ਨੋਰਥ ਨੇ ਪੰਜਾਬ ਵਿੱਚ ਪਾਣੀ ’ਚੇ ਬਣਿਆ ਪਾਲੀਸੀ ਅਤੇ ਦ ਇੰਪੈਕਟ ਆਫ਼ ਪ੍ਰਜ਼ਰਵੇਸ਼ਨ ਆਫ਼ ਸਬਸੋਅਲ ਵਾਟਰ ਐਕਟ 2009 ਦੇ ਬਿਲ ਪ੍ਰਤੀ ਜਾਣਕਾਰੀ ਦਿੱਤੀ ਗਈ। 

  

No comments: