Thursday, July 19, 2018

ਕੰਵਲਪਰੀਤ ਕੌਰ ਬਰਾੜ ਨੇ ਸੰਭਾਲਿਆ ਨਗਰਨਿਗਮ ਕਮਿਸ਼ਨਰ ਦਾ ਅਹੁਦਾ

Thu, Jul 19, 2018 at 6:30 PM
ਅਸ਼ਵਨੀ ਸਹੋਤਾ ਅਤੇ ਕਈ ਹੋਰਾਂ ਨੇ ਦਿੱਤੀਆਂ ਵਧਾਈਆਂ 
ਲੁਧਿਆਣਾ: 19 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਕਈ ਵਾਰ ਸਿਆਸੀ ਕਿੜਾਂ ਅਤੇ ਸਾਜ਼ਿਸ਼ਾਂ ਦਾ ਸ਼ਿਕਾਰ ਹੋਣ ਵਾਲੀ ਉੱਚ ਅਧਿਕਾਰੀ ਕੰਵਲਪਰੀਤ ਕੌਰ ਬਰਾੜ ਹੁਣ ਫਿਰ ਲੁਧਿਆਣਾ ਵਿੱਚ ਹਨ। ਉਹਨਾਂ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਨਿਗਮ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲਿਆ। ਇਹ ਅਹੁਦਾ ਦਾ ਸੰਭਾਲਣ ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਹੋਇਆ। ਕਈ ਸੰਗਠਨਾਂ ਨੇ ਉਹਨਾਂ ਦੇ ਦਫਤਰ ਪੁੱਜ ਕੇ ਉਹਨਾਂ ਨੂੰ ਵਧਾਈ ਦਿੱਤੀ। 
ਇੰਪਲਾਈਜ਼ ਸੰਘਰਸ਼ ਕਮੇਟੀ ਚੈਅਰਮੈਨ ਨੋਡਲ ਅਫਸਰ ਅਸ਼ਵਨੀ ਸਹੋਤਾ ਅਗਵਾਈ ਹੇਠ ਇੱਕ ਵਿਸ਼ੇਸ਼ ਵਫਦ ਨੇ ਨਵ ਨਿਯੁਕਤ ਨਿਗਮ ਕਮਿਸ਼ਨਰ ਕਮਲਜੀਤ ਬਰਾੜ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।  ਇਸ ਮੌਕੇ ਸਾਰੀਆਂ ਬਰਾਂਚਾਂ ਦੇ ਕਰਮਚਾਰੀਆਂ, ਨੁਮਾਇੰਦਿਆਂ, ਮਿਨਿਸਟਰੀਅਲ ਸਟਾਫ, ਇੰਜੀਨੀਰਿੰਗ ਸ਼ਾਖਾ, ਸਿਹਤ ਸ਼ਾਖਾ, ਓ.ਐਂਡ.ਐਮ.ਸੈਲ, ਰਿਟਾਇਰ ਕਰਮਚਾਰੀ ਯੂਨਿਯਨ, ਦੇ ਕਰਮਚਾਰੀ ਆਦਿ ਦੇ ਨੁਮਾਇੰਦੇ ਸ਼ਾਮਲ ਸਨ। ਇਸ ਮੌਕੇ ਨਿਗਮ ਕਮਿਸ਼ਨਰ ਵਲੋਂ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਵਲੋਂ ਹਰ ਪੱਖੋਂ ਕਰਮਚਾਰੀਆਂ ਦਾ ਸਹਿਯੋਗ ਮਿਲਦਾ ਰਹੇਗਾ। ਇਸ ਮੌਕੇ ਅਸ਼ਵਨੀ ਸਹੋਤਾ, ਸੁਨੀਲ ਕੁਮਾਰ ਸ਼ਰਮਾ, ਦੇਵੀ ਸਹਾਇ ਟੰਡਨ, ਰਿਟਾਇਰ ਜ਼ੋਨਲ ਕਮਿਸ਼ਨਰ ਹਰਪਾਲ ਸਿੰਘ, ਅਬਦੁੱਲ ਸੱਤਾਰ, ਸਕੱਤਰ ਨਿਗਮ ਲੁਧਿਆਣਾ ਤਜਿੰਦਰ ਪੰਛੀ, ਪਵਨ ਸ਼ਰਮਾ,ਵਿੱਕੀ ਸਹੋਤਾ, ਪ੍ਰਿਤਪਾਲ ਸਿੰਘ ਪਰਮਜੀਤ ਸਿੰਘ,ਬਲਦੇਵ ਵਾਲਿਆ,ਸੁਰੇਸ਼ ਕੁਮਾਰ ਨਿਸ਼ੂ ਘਈ ਆਦਿ ਹਾਜਰ ਸਨ।

No comments: