Sunday, July 08, 2018

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਹੋਈ ਮਹੀਨਾਵਾਰ ਇਕੱਤਰਤਾ

ਹੁੰਦਾ ਰਹਿੰਦਾ ਹੈ ਕੋਈ ਨ ਕੋਈ ਸਾਹਿਤਿਕ ਆਯੋਜਨ 

ਲੁਧਿਆਣਾ: 8 ਜੁਲਾਈ 2018:(ਪੰਜਾਬ ਸਕਰੀਨ ਟੀਮ):: 
ਹੁਣ ਜਦੋਂ ਕਿ ਹਰ ਖੇਤਰ ਨੂੰ ਕਿਸੇ ਨ ਕਿਸੇ ਵਲਗਣ ਵਿੱਚ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਉਦੋ ਕੁਝ ਸਾਹਿਤਕਾਰਾਂ ਨੇ ਰਲ ਕੇ ਇੱਕ ਉੱਦਮ ਉਪਰਾਲਾ ਸ਼ੁਰੂ ਕੀਤਾ ਹੈ ਪੰਜਾਬੀ ਸਾਹਿਤ ਦੀ ਗੱਲ ਸੰਸਾਰ ਪੱਧਰ 'ਤੇ  ਕਰਨ ਦਾ ਉਪਰਾਲਾ। ਬਿਨਾ ਕਿਸੇ ਗੁੱਟਬੰਦੀ ਅਤੇ ਬਿਨਾਕ ਕਸੇ ਵਿਵਾਦ ਵਿੱਚ ਉਲਝੇ ਇਸ ਸੰਗਠਨ ਦੇ ਮੈਂਬਰ ਆਪੋ ਆਪਣੀਆਂ ਰਚਨਾਵਾਂ ਪੜਦੇ ਹਨ ਅਤੇ ਚਾਹ ਦਾ ਕੱਪ ਪੀ ਕੇ ਵਿਦਾ ਹੋ ਜਾਂਦੇ ਹਨ ਅਗਲੀ ਵਾਰ ਜੁੜ ਬੈਠਣ ਲਈ। ਪੁਰਾਣੀਆਂ ਦਾ ਆਦਰ ਅਤੇ ਨਵਿਆਂ ਦੀ ਹੋਂਸਲਾ ਅਫ਼ਜ਼ਾਈ ਇਹਨਾਂ ਮੀਟਿੰਗਾਂ ਦੀ ਖਾਸੀਅਤ ਹੁੰਦੀ ਹੈ। "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਦੀਆਂ ਮੀਟੀਨਾਗ ਵਿੱਚ ਉਹ ਪਿਆਰ ਅਤੇ ਖ਼ਲੂਸ ਮਹਿਸੂਸ ਹੁੰਦਾ ਹੈ ਜਿਹੜਾ ਕਰੀਬ ਤਿੰਨ ਕੁ ਦਹਾਕੇ ਪਹਿਲਾਂ ਹੁੰਦਾ ਸੀ। ਬਹੁਤ ਸਾਰੇ ਲੇਖਕਾਂ ਨੂੰ ਲਿਖਣ ਦੀ ਪਰੇਰਨਾ ਅਤੇ ਹੋਂਸਲਾ  ਅਜਿਹੀਆਂ ਸਾਹਿਤਿਕ ਬੈਠਕਾਂ ਵਿੱਚੋਂ ਹੀ ਮਿਲਿਆ ਕਰਦਾ ਸੀ। ਫਿਰੋਜ਼ਪੁਰ, ਜਲਾਲਾਬਾਦ, ਜਲੰਧਰ, ਅੰਮ੍ਰਿਤਸਰ-ਹਰ ਪਾਸੇ ਅਜਿਹੀਆਂ ਸਾਹਿਤਿਕ ਬੈਠਕਾਂ ਹੁੰਦੀਂ ਸਨ। ਸਮੇਂ ਦੇ ਨਾਲ ਨਾਲ ਕਦੋਂ ਸਾਹਿਤਿਕ ਆਯੋਜਨਾਂ ਦੀ ਚਮਕ ਦਮਕ ਵਧੀ ਤਾਂ ਅਜਿਹੀਆਂ ਸਾਦੀਆਂ ਜਿਹੀਆਂ ਬੈਠਕਾਂ ਗਏ ਗੁਜ਼ਰੇ ਜ਼ਮਾਨੇ ਦੀ ਗੱਲ ਬਣਦੀਆਂ ਗਈਆਂ। ਹੁਣ "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਨੇ ਸਾਦਗੀ ਭਰੇ ਉਹਨਾਂ ਆਯੋਜਨਾਂ ਦਾ ਸਿਲਸਿਲਾ ਫਿਰ ਤੇਜ਼ ਕੀਤਾ ਹੈ। 
ਇਸ ਵਾਰ ਦੀ "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਦੀ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੀਰ ਝੱਜ ਅਤੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਹਾਜ਼ਿਰ ਸਨ।  
ਰਚਨਾਵਾਂ ਦੇ ਦੌਰ ਵਿਚ ਨਸ਼ਿਆਂ 'ਤੇ ਕੁਲਵਿੰਦਰਹੈਲੋ ਮੈਂ ਸੁਦਾਮਾ ਬੋਲਦਾਂ, ਕਿਰਨ ਨੇ ਕਵਿਤਾ 'ਮਾਂ ਦੀ ਵੇਦਨਾ', ਹਰਬੰਸ ਮਾਲਵਾ ਨੇ ਗੀਤ 'ਸਭੇ ਸਪਲਾਈ ਲਾਈਨਾਂ ਤੋੜ ਸਰਕਾਰੇ ਨੀ', ਜਗਸ਼ਰਨ ਸਿੰਘ ਛੀਨਾਂ ਨੇ 'ਪੁੱਤ ਤੇਰੇ ਲਾਲਾਂ ਨੂੰ ਬਢਾਪੇ ਚੋਂ ਲੁਕਾਵਾਂ', ਮਨਜਿੰਦਰ ਧਨੋਆ ਨੇ 'ਲੁੱਟ ਕੇ ਖਾ ਗਏ ਜਹਾਨ ਕੀ ਕਰੀਏ', ਹਰਬੰਸ ਸਿੰਘ ਅਖਾੜਾ ਨੇ 'ਹੁਣ ਇਹ ਜੀਅ ਕਰਦਾ', ਰਵਿੰਦਰ ਸਿੰਘ ਦੀਵਾਨਾਂ ਨੇ ਤੂੰਬੀ ਨਾਲ ਗੀਤ 'ਘਰ ਸਾਡੇ ਪਾ ਲੈ ਆਲ੍ਹਣਾ ਬਣ ਕੇ ਕਬੂਤਰ ਛੀਨਾ',  ਬਲਵੰਤ ਸਿੰਘ ਮੁਸਾਫਿਰ ਨੇ 'ਕੀ ਆਖਾਂ ਤੇ ਕਿਹਨੂੰ  ਆਖਾਂ',  ਮਲਕੀਤ ਸਿੰਘ ਮਾਲੜਾ ਨੇ 'ਮੈਂ ਮੇਰੀ ਨੂੰ ਮਾਰ ਕੇ', ਜਰਨੈਲ ਸਿੰਘ ਮਾਂਗਟ ਨੇ 'ਚੱਲ ਉੱਠ ਬਾਬਾ ਨਾਨਕਾ ਮੁੜ ਧਰਤੀ ਤੇ ਢੁੱਕ', ਦਲਬੀਰ ਕਲੇਰ  ਨੇ 'ਸੱਚਾ ਸੌਦਾ ਝੂਠ ਦਿਖਾਇਆ ਦੁਨੀਆਂ ਸਲਾਮ ਕਰਦੀ', ਭਗਵਾਨ ਢਿੱਲੋਂ ਨੇ 'ਹੈਲੋ ਮੈਂ ਸੁਦਾਮਾ ਬੋਲਦਾ',  ਗੁਰਸ਼ਰਨ ਸਿੰਘ ਨਰੂਲਾ ਨੇ ਪੋਤੇ ਨੂੰ ਸਪਰਪਿਤ ਕਵਿਤਾ, ਜਨਮੇਜਾ ਸਿੰਘ ਜੌਹਲ ਨੇ 'ਯਾਰ ਸਾਡੇ ਬੇਈਮਾਨ ਹੋ ਗਏ', ਰਾਜਦੀਪ ਤੂਰ ਨੇ ਗ਼ਜ਼ਲ, ਰਵਿੰਦਰ ਰਵੀ ਨੇ 'ਨਸ਼ਿਆਂ ਦੇ ਦਰਿਆ ਨੇ ਕੀਤੇ ਪਾਣੀ ਪਾਣੀ ਸਾਰੇ, ਮੈਨੂੰ ਸਾਂਭ ਲਵੋ ਮੈਨੂੰ ਮੇਰਾ ਪੰਜਾਬ ਆਵਾਜਾਂ ਮਾਰੇ', ਡਾ. ਬਲਵਿਦਰ ਔਲਖ ਗਲੈਕਸੀ ਨੇ ਕਵਿਤਾ 'ਖਲਕ ਤੋ ਮੁੱਠੀ ਭਰ ਹੈ', ਸਮਿੱਤਰ ਸਿੰਘ ਨੇ 'ਭੋਰਾ ਵੀ ਸੱਚ ਨਾ ਮਿਲਿਆ ਸਿਆਸਤ ਦੀ ਖੇਡ ਵਿਚ', ਦੀਪ ਦਿਲਵਰ ਨੇ 'ਜ਼ਿੰਦਗੀ ਦੀ ਦੌੜ ਵਿਚ ਮਾਵਾਂ ਭੁੱਲ ਜਾਣ ਨਾ', ਭੁਪਿੰਦਰ ਸਿੰਘ ਧਾਲੀਵਾਲ ਨੇ ਨਿਬੰਧ 'ਸਰਕਾਰ ਦੀ ਸਥਾਪਨਾ ਵਿਚ ਲੋਕ ਕਿਰਦਾਰ', ਸੁਰਿੰਦਰ ਕੈਲੇ ਨੇ ਕਹਾਣੀ 'ਤਲਾਕ' ਪੇਸ਼ ਕੀਤੀ। ਇਨ੍ਹਾਂ ਤੋਂ ਇਲਾਵਾ ਸੁਰਜੀਤ ਜੱਜ, ਤ੍ਰੈਲੋਚਨ ਲੋਚੀ, ਪ੍ਰਿੰ: ਇੰਦਰਜੀਤਪਾਲ ਕੌਰ, ਪਰਜੀਤ ਕੌਰ ਮਹਿਕ, ਰਘਬੀਰ ਸਿੰਘ ਸੰਧੂ, ਉਜਾਗਰ ਲੱਲਤੋਂ, ਜਸਮੀਤ ਆਰਿਫ਼, ਇੰਜ ਸੁਰਜਨ ਸਿੰਘ, ਬਲਵੀਰ ਜਸਵਾਲ, ਭਿੰਦਰ ਪਾਲ ਸਿੰਘ, ਅਮਰਜੀਤ ਸ਼ੇਰਪੁਰੀ, ਸੁਖਚਰਨਜੀਤ ਗਿੱਲ, ਗੁਰਦੀਪ ਸਿੰਘ, ਸੁਰਿੰਦਰ ਦੀਪ, ਕਰਮਜੀਤ ਗਰੇਵਾਲ, ਹਰੀ ਕ੍ਰਿਸ਼ਨ ਮਾਇਰ ਆਦਿ ਨੇ ਆਪ-ਆਪਣੀਆਂ ਤਾਜ਼ੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਸੁਝਾਂਅ ਵੀ ਦਿੱਤੇ ਗਏ।   

No comments: