Wednesday, June 06, 2018

"ਪਰਵਾਜ਼" ਨੇ ਕੀਤੀ ਵਾਤਾਵਰਣ ਬਚਾਉਣ ਲਈ ਵਿਸ਼ੇਸ਼ ਪਹਿਲ

ਐਕਸਟੈਨਸ਼ਨ ਲਾਇਬਰੇਰੀ ਦੀਆਂ ਕੰਧਾਂ 'ਤੇ ਲਗਾਏ 500 ਪੌਦੇ
ਲੁਧਿਆਣਾ: 5 ਜੂਨ 2018: (ਗੁਰਦੇਵ ਸਿੰਘ//ਪੰਜਾਬ ਸਕਰੀਨ)::
ਅੱਜਕਲ ਵਾਤਾਵਰਣ ਦੀ ਸੁਰੱਖਿਆ ਦਾ ਪਰਚਾਰ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਪਰ ਅਸਲ ਵਿੱਚ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।ਇਸ ਗੱਲ ਦਾ ਨੋਟਿਸ ਲਿਆ ਇਥੋਂ ਦੀ ਇੱਕ ਐਨ ਜੀ ਓ ਸੰਸਥਾ "ਪਰਵਾਜ਼" ਨੇ। ਬਹੁਤ ਹੀ ਸਮਰਪਿਤ ਭਾਵਨਾਵਾਂ ਵਾਲੇ ਪਰਿਵਾਰਾਂ ਵੱਲੋਂ ਚਲਾਈ ਜਾਂਦੀ ਇਹ ਸੰਸਥਾ ਅਕਸਰ ਕੁਝ ਨ ਕੁਝ ਕਰਦੀ ਰਹਿੰਦੀ ਹੈ। 
ਇਸ ਮਾਮਲੇ ਵਿੱਚ ਵੀ "ਪਰਵਾਜ਼" ਬੜੇ ਜੋਸ਼ੋ ਖਰੋਸ਼ ਨਾਲ ਅੱਗੇ ਆਈ ਹੈ। "ਪਰਵਾਜ਼" ਨੇ "ਇੰਡੀਅਨ ਨੈਸ਼ਨਲ ਬਾਰ ਐਸੋਸੀਏਸ਼ਨ" ਦੇ ਸਰਗਰਮ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਦੇ ਖੇਤਰੀ ਸੈਂਟਰ ਵਿੱਚ ਕੰਧਾਂ ਨਾਲ ਲਟਕਦੇ ਬਾਗ ਵਾਲੇ ਰੁਝਾਨ ਨੂੰ ਹੋਰ ਉਤਸ਼ਾਹਿਤ ਕਰਦਿਆਂ ਇੱਕ ਹੋਰ ਕਦਮ ਵਧਾਇਆ। ਐਕਸਟੈਨਸ਼ਨ ਲਾਇਬਰੇਰੀ ਵੱਜੋਂ ਜਾਣੇ ਜਾਂਦੇ ਇਸ ਖੇਤਰੀ ਸੈਂਟਰ ਵਿੱਚ "ਪਰਵਾਜ਼" ਨੇ ਹਰ ਪਾਸੇ ਹਰਿਆਵਲ ਹੀ ਹਰਿਆਵਲ ਕਰ ਦਿੱਤੀ।  
ਇਸ ਮਕਸਦ ਲਈ ਇਸ ਸੰਗਠਨ ਨੂੰ ਪਰੇਰਨਾ ਅਤੇ ਅਗਵਾਈ ਦਿੱਤੀ ਇਨਕਮ ਟੈਕਸ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਰੋਹਿਤ ਮਹਿਰਾ ਨੇ। ਇਸ ਮੁਹਿੰਮ ਦੇ ਆਰੰਭਿਕ ਦੌਰ ਵਿੱਚ 500 ਪੌਦੇ ਲਗਾਏ ਗਏ। ਇਸ ਮੌਕੇ ਤੇ ਆਈ ਆਰ ਐਸ ਅਫਸਰ ਰੋਹਿਤ ਮਹਿਰਾ ਹੁਰਾਂ ਦੇ ਨਾਲ ਉਹਨਾਂ ਦੀ ਧਰਮਪਤਨੀ ਗੀਤਾਂਜਲੀ ਮਹਿਰਾ ਵੀ ਸੀ। ਜ਼ਿਕਰਯੋਗ ਹੈ ਕਿ "ਪਰਵਾਜ਼" ਦੀ ਸਥਾਪਨਾ ਅਨਾਦੀ ਕਾਂਤ ਨੇ ਕੀਤੀ ਸੀ। ਉਹਨਾਂ ਨੂੰ ਦਿੱਤਾ ਈਸ਼ਾ ਧਵਨ ਨੇ। ਉਮੀਦ ਕਰਨੀ ਚਾਹੀਦੀ ਹੈ ਕਿ ਇਹ ਮੁਹਿੰਮ ਹੋਰਨਾਂ ਨੂੰ ਵੀ ਇਸ ਪਾਸੇ ਆਕਰਸ਼ਿਤ ਕਰੇਗੀ। ਸ਼ਾਇਦ ਇਸ ਤਰਾਂ ਦੇ ਉਪਰਾਲੇ ਲੂ ਨਾਲ ਤਪਦੇ ਵਾਤਾਵਰਣ  ਨੂੰ ਕੁਝ ਠੰਡਕ ਅਤੇ ਸਕੂਨ ਦੇ ਸਕਣ। 

No comments: