Monday, June 25, 2018

ਲਗਾਤਾਰ ਸ਼ਹੀਦੀਆਂ ਰੋਕਣ ਲਈ ਖਾਲਸਾ ਰਾਜ ਜ਼ਰੂਰੀ-ਠਾਕੁਰ ਦਲੀਪ ਸਿੰਘ

Jun 25, 2018, 4:40 PM
ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਖਰੀਆਂ ਖਰੀਆਂ ਸੁਣਾਈਆਂ
ਲੁਧਿਆਣਾ: 26 ਜੂਨ 2018: (ਪੰਜਾਬ ਸਕਰੀਨ ਬਿਊਰੋ):: 
ਠਾਕੁਰ ਦਲੀਪ ਸਿੰਘ ਆਪਣੀਆਂ ਖੁੱਲੀਆਂ ਜਨਤਕ ਮਿਲਣੀਆਂ ਅਤੇ ਖੁੱਲੀਆਂ ਟਿੱਪਣੀਆਂ ਕਰਕੇ ਤੇਜ਼ੀ ਨਾਲ ਨਾਮਧਾਰੀ ਅਤੇ ਗੈਰ ਨਾਮਧਾਰੀ ਸਮਾਜ ਵਿੱਚ ਵੀ ਬੇਤਾਜ  ਬਾਦਸ਼ਾਹ ਬਣਦੇ ਜਾ ਰਹੇ ਹਨ। ਬਿਨਾ ਕਿਸੇ ਸੁਰੱਖਿਆ ਤੋਂ ਆਮ ਵਾਂਗ ਵਿਚਰਦਿਆਂ ਠਾਕੁਰ ਜੀ ਦਾ ਰਾਬਤਾ ਜਿੱਥੇ ਬਹੁਤ ਉੱਚੀਆਂ ਹਸਤੀਆਂ ਨਾਲ ਆਮ ਵਾਂਗ ਬਣਦਾ ਜਾ ਰਿਹਾ ਹੈ ਉੱਥੇ ਝੁੱਗੀਆਂ ਝੋਪਨਦੀਆਂ ਵਿੱਚ ਰਹਿੰਦੇ ਨਿਮਾਣਿਆ ਨਿਤਾਣਿਆਂ ਨਾਲ ਵੀ ਬਹੁਤ ਨੇੜਤਾ ਵਾਲਾ ਹੁੰਦਾ ਜਾ ਰਿਹਾ ਹੈ।  ਕੁਝ ਸਾਜ਼ਿਸ਼ੀ ਅਨਸਰਾਂ ਵੱਲੋਂ ਇਤਿਹਾਸ ਦੀਆਂ ਭੁਲਾਈਆਂ ਜਾ ਰਹੀਆਂ ਸ਼ਰਮਨਾਕ ਹਕੀਕਤਾਂ ਨੂੰ ਇੱਕ ਵਾਰ ਫੇਰ ਜਨਤਾ ਵਿੱਚ ਲਿਆ ਕੇ ਉਹ ਨਵੀਂ ਚੇਤਨਾ ਵੀ ਲਿਆ ਰਹੇ ਹਨ। ਇਸਦੇ ਨਾਲ ਹੀ ਠਾਕੁਰ ਦਲੀਪ ਸਿੰਘ ਨੇ ਨਾ ਤਾਂ ਰਾਜ ਕਰੇਗਾ ਖਾਲਸਾ ਕਹਿਣਾ ਛੱਡਿਆ ਹੈ ਅਤੇ ਨਾ ਹੀ ਬੋਲੇ ਸੋ ਨਿਹਾਲ ਜਾਂ ਫਤਹਿ ਦੇ ਜੈਕਾਰੇ। ਹੁਣ ਉਹਨਾਂ ਨੇ ਜਿਹੜੇ ਨਵੇਂ ਖੁਲਾਸੇ ਕੀਤੇ ਹਨ ਉਹਨਾਂ ਨਾਲ ਰਵਾਇਤੀ ਰੁਝਾਨਾਂ ਵਿੱਚ ਤਿੱਖੀਆਂ ਤਬਦੀਲੀ ਆਏਗੀ ਅਤੇ ਇਸਦਾ ਅਸਰ ਸਮਾਜ 'ਤੇ ਵੀ ਪੈਣ ਵਾਲਾ ਹੈ। 
ਨਾਮਧਾਰੀ ਸੰਪਰਦਾ ਦੇ ਹਰਮਨ ਪਿਆਰੇ ਹੋ ਰਹੇ ਸਤਿਗੁਰੂ ਠਾਕੁਰ ਦਲੀਪ ਸਿੰਘ ਨੇ ਦੇਸ਼ ਦੁਨੀਆ ਅਤੇ ਸਿੱਖ ਜਗਤ ਦੀ ਮੌਜੂਦਾ ਸਥਿਤੀ ਬਾਰੇ ਇੱਕ ਵਾਰ ਫੇਰ ਗੰਭੀਰ ਟਿੱਪਣੀਆਂ ਕੀਤੀਆਂ ਹਨ। ਉਹਨਾਂ ਇਸ ਮੁੱਦੇ ਬਾਰੇ ਗੱਲ ਕਰਦਿਆਂ ਜਿੱਥੇ ਅਮਰੀਕਾ ਨੂੰ ਲੰਮੇ ਹੱਥੀਂ ਲਿਆ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਵੀ ਸ਼ੀਸ਼ਾ ਦਿਖਾਇਆ ਹੈ। ਉਹਨਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਕਈ ਕਈ ਵਿਆਹਾਂ ਅਤੇ ਅਯਾਸ਼ੀ ਵਾਲੀ ਜ਼ਿੰਦਗੀ ਬਾਰੇ ਦੱਸਿਆ ਉੱਥੇ ਅਮਰੀਕਾ ਵੱਲੋਂ ਆਪਣੀ ਦਾਦਾਗਿਰੀ ਅਤੇ ਚੌਧਰ ਲਈ ਵੱਖ ਵੱਖ ਮੁਲਕਾਂ ਉੱਤੇ ਕੀਤੇ ਗਏ ਹਮਲਿਆਂ ਦੀ ਵੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿੱਥੇ ਅਮਰੀਕਾ ਆਪਣੀ ਚੌਧਰ ਦੇ ਨਾਲ ਨਾਲ ਈਸਾਈਅਤ ਉਣ ਸਾਰੇ ਸੰਸਾਰ ਵਿੱਚ ਲਾਗੂ ਕਰ ਰਿਹਾ ਹੈ ਉੱਥੇ ਸਾਡੇ ਮੁਲਕ ਦੇ ਕਈ ਲੋਕ ਵੀ ਹਿਨੁੰ ਸਿੱਖਾਂ ਦਾ ਵਖਰੇਵਾਂ ਖੜਾ ਕਰਕੇ ਦੇਸ਼ ਅਤੇ ਸਮਾਜ ਨੂੰ ਕਮਜ਼ੋਰ ਕਰ ਰਹੇ ਹਨ। 
ਉਹਨਾਂ ਦੱਸਿਆ ਕਿ ਜਦੋਂ ਸ੍ਰੀ ਹਰਿਮੰਦਿਰ ਸਾਹਿਬ ਬਣਾਇਆ ਗਿਆ ਉਦੋਂ ਇਸਦਾ ਪਹਿਲਾ ਨਾਮ ਸੁਧਾ ਸਰ ਸੀ--ਫਿਰ ਸੰਤੋਖਸਰ ਹੋਇਆ। ਉਹਨਾਂ ਇਹ ਵੀ ਕਿਹਾ ਕਿ ਸਿੱਖ ਪੰਥ ਹਿੰਦੂਆਂ ਵਿੱਚੋਂ ਹੀ ਨਿਕਲਿਆ ਹੈ। 
ਸਹੀਦਾਂ ਦੇ ਸਰਤਾਜ ਸਤਿਗੁਰੁ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਨਾਮਧਾਰੀ ਸਮਾਜ ਵੱਲੋਂ ਠਾਕੁਰ ਦਲੀਪ ਸਿੰਘ ਜੀ ਦੀ ਸਰਪਰਸਤੀ ਹੇਠ ਸਮਾਨਾ ਜ਼ਿਲਾ ਪਟਿਆਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ  ਆਪਣੀ ਹਾਜਰੀ ਲਗਵਾਈ। ਇਸ ਤੋਂ ਇਲਾਵਾ ਕਈ ਧਾਰਮਿਕ ਅਤੇ ਸਿਆਸੀ ਨੇਤਾਵਾਂ ਨੇ ਵੀ ਉਚੇਕ ਹੇ ਤੌਰ ਤੇ ਪੁੱਜ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਹਨਾਂ ਲੀਡਰਾਂ ਨੇ ਆਪਣੇ ਵਿਚਾਰ ਵੀ ਸੰਗਤਾਂ ਨਾਲ ਸਾਂਝੇ ਕੀਤੇ। ਸ਼ਹੀਦੀ ਪੁਰਬ ਮਨਾਉਣ ਲਈ ਜੁੜੀਆਂ ਸੰਗਤਾਂ ਵਿੱਚ ਸਭ ਤੋਂ ਵਧ ਚਰਚਾ ਹੋਈ ਹਿੰਦੂ ਸਿੱਖ ਏਕਤਾ ਵਾਲੇ ਉਪਰਾਲੇ ਦੀ। ਇਹ ਉਹ ਉਪਰਾਲਾ ਹੈ ਜਿਸ ਨੂੰ ਠਾਕੁਰ ਦਲੀਪ ਸਿੰਘ ਜੀ ਨੇ ਆਪਣਾ ਵਿਸ਼ੇਸ਼ ਮਿਸ਼ਨ ਬਣਾਇਆ ਹੋਇਆ ਹੈ। ਸਾਰੇ ਬੁਲਾਰਿਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। 
ਠਾਕੁਰ ਦਲੀਪ ਸਿੰਘ ਜੀ ਵੱਲੋਂ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹੀਦੀ ਬਾਰੇ ਨਿਵੇਕਲੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਉਸ ਵੇਲੇ ਮੁਗਲ ਰਾਜ ਸੀ। ਮੁਗਲ ਰਾਜ ਨੇ ਚੰਦੁ ਨੂੰ ਮੋਹਰਾ ਬਣਾ ਕੇ ਆਪਣੀ ਸਿੱਖਾਂ ਪ੍ਰਤੀ ਈਰਖਾ ਨੂੰ ਅੰਜਾਮ ਦਿੱਤਾ। ਇਸ ਨਾਲ ਜਿੱਥੇ ਪੰਚਮ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਉੱਥੇ ਚੰਦੁ ਨੂੰ ਹਥਿਆਰ ਬਣਾ ਕੇ  ਹਿੰਦੂ ਸਿੱਖਾਂ ਵਿੱਚ ਤਣਾਅ ਵੀ ਪੈਦਾ ਕੀਤਾ ਗਿਆ। 
ਜਿੰਨੀਆਂ ਵੀ ਗੁਰੂ ਸਾਹਿਬਾਨ ਅਤੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਹਨ ਉਹਨਾਂ ਦਾ ਮੁੱਖ ਕਾਰਨ ਹੈ ਖਾਲਸਾ ਰਾਜ ਦਾ ਸਥਾਪਤ ਨਾ ਹੋਣਾ। ਅੱਜ ਵੀ ਸਾਡੇ ਸਿੱਖ ਵੀਰ ਪਰਧਾਨਗੀਆਂ ਅਤੇ ਗੁਰਦੁਆਰਿਆਂ ਉੱਤੇ ਕਬਜ਼ੇ ਕਰਨ ਲਈ ਆਪਸ ਵਿੱਚ ਲੜਦੇ ਹਨ ਪਾਰ ਪੰਥ ਦੀ ਏਕਤਾ ਕਰਨ ਬਾਰੇ ਕਦੇ ਮਤਾ ਪਾਸ ਨਹੀਂ  ਕੀਤਾ ਗਿਆ।  ਸਾਡੇ ਸਿੱਖ ਲੀਡਰ ਅਤੇ ਵਿਦਵਾਨ ਹਮੇਸ਼ਾਂ ਹੀ ਹਿੰਦੂਆਂ ਦੀ ਦੀ ਵਿਰੋਧਤਾ ਕਰਦੇ ਹਨ। ਦੂਜੇ ਪਾਸੇ ਈਸਾਈਆਂ ਅਤੇ ਮੁਸਲਮਾਨਾਂ ਨਾਲ ਨੇੜਤਾ ਵਧਾਉਂਦੇ ਹਨ ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਰਾਮ ਚੰਦਰ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਉਸ ਸਮੇਂ ਦੇ ਅਵਤਾਰ ਦੱਸਿਆ ਗਿਆ ਹੈ। 

ਠਾਕੁਰ ਦਲੀਪ ਸਿੰਘ ਜੀ ਨੇ ਫਿਰ ਦੁਹਰਾਇਆ ਕਿ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਾ ਹਰ ਵਿਅਕਤੀ ਸਿੱਖ ਹੈ ਭਾਵੇਂ ਉਹ ਕੇਸਾਧਾਰੀ ਹੈ ਅਤੇ ਭਾਵੇਂ ਕੇਸਾਂ ਤੋਂ ਰਹਿਤ। 

ਉਹਨਾਂ ਇਹ ਵੀ ਕਿਹਾ ਕਿ ਸੜਕਾਂ ਉੱਤੇ ਥਾਂ ਥਾਂ 'ਤੇ ਛਬੀਲਾਂ ਅਤੇ ਲੰਗਰ ਲੈ ਕੇ ਅਸੀਂ ਆਪਣੀ ਮਾਇਆ ਅਤੇ ਐਨ ਦੀ ਬਰਬਾਦੀ ਹੀ ਕਰਦੇ ਹਾਂ। ਉਸਦੀ ਥਾਂ ਸਾਨੂੰ ਉਹਨਾਂ ਮਿਹਨਤਕਸ਼ਾਂ ਨੂੰ ਜਲ ਅਤੇ ਲੰਗਰ ਛਕਾਉਣਾ ਚਾਹੀਦਾ ਹੈ ਜੋ ਕੜਕਦੀ ਧੁੱਪ ਵਿੱਚ ਖੇਤਾਂ ਵਿਹੁੱਚ ਝੋਨਾ ਲਾਉਂਦੇ ਹਨ। ਆਂ ਰਾਜ ਮਿਸਤਰੀ ਅਤੇ ਮਜ਼ਦੂਰ ਜਿਹੜੇ ਧੁੱਪਾਂ ਵਿੱਚ ਲੋਕਾਂ ਲਈ ਮਕਾਨ ਬਣਾਉਂਦੇ ਹਨ। ਉਹਨਾਂ ਕਿਹਾ ਕਿ ਸਾਨੂੰ ਭਾਈ ਘਨਈਆ ਜੀ ਵਾਲੀ ਸੋਚ ਅਪਨਾਉਣੀ ਚਾਹੀਦੀ ਹੈ। 
ਇਸਦੇ ਨਾਲ ਹੀ ਹਿੰਦੂ ਸਿੱਖ ਏਕਤਾ ਕਰਕੇ ਖਾਲਸਾ ਰਾਜ ਦੀ ਸਥਾਪਨਾ ਕਰਨੀ ਚਾਹੀਦੀ ਹੈ ਤਾਂਕਿ ਸਾਨੂੰ ਆਏ ਦਿਨ ਸ਼ਹੀਦ ਨਾ ਹੋਣਾ ਪਵੇ। ਖਾਲਸਾ ਰਾਜ ਨਾ ਹੋਣ ਕਰਕੇ ਸਿੱਖ ਪੰਥ ਦੀਨੋ ਦਿਨ ਘਟ ਰਿਹਾ ਹੈ। ਮੁਸਲਮਾਨ ਅਤੇ ਈਸਾਈ ਮਤ ਇਸੇ ਕਰਕੇ ਵਧੇ ਹਨ ਕਿਓਂਕਿ ਇਹਨਾਂ ਦਾ ਕਈ ਦੇਸ਼ਾਂ ਵਿੱਚ ਰਾਜ ਹੈ।    
ਉਹਨਾਂ ਅਫਸੋਸ ਜ਼ਾਹਿਰ ਕੀਤਾ ਕਿ ਅੱਜ ਦੇ ਸਿੱਖ ਅਯਾਸ਼ੀਆਂ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਤਾਂ ਸਿੱਖ ਰਾਜ ਮੰਨਦੇ ਹਨ ਪਾਰ ਮਨਮੋਹਨ ਸਿੰਘ ਜਾਂ ਬਾਦਲ ਨੂੰ ਸਿੱਖ ਰਾਜ ਨਹੀਂ ਮੰਨਦੇ। 

ਠਾਕੁਰ ਦਲੀਪ ਸਿੰਘ ਜੀ ਨੇ ਦੱਸਿਆ ਕਿ ਮੈਂ ਦਿੱਲੀ ਵਿੱਚ ਜਨਮ ਅਸ਼ਟਮੀ  ਮੌਕੇ ਇੱਕ ਕੇਸਾਧਾਰੀ ਮਹਾਤਮਾ ਨੂੰ ਪੁੱਛਿਆ ਕਿ ਕਿ ਤੁਸੀਂ ਸਿੱਖ ਹੋ? ਇਹ ਸੁਆਲ ਸੁਨ ਕੇ ਉਹ ਭੜਕ ਗਏ ਅਤੇ ਆਖਣ ਲੱਗੇ ਕਿ ਮਤਲਬ? ਮੈਂ ਦੁਬਾਰਾ ਪੁੱਛਿਆ--ਕਿ ਕਿਆ  ਆਪ ਸ਼ਿਸ਼ਯ  ਹੈਂ--ਇਸਤੇ ਆਖਣ ਲੱਗੇ ਜੀ ਹਾਂ ਬਿਲਕੁਲ।  ਇਸਤੇ ਮੈਂ ਉਹਨਾਂ ਨੂੰ ਦੱਸਿਆ ਕਿ ਸਿੱਖ ਅਤੇ ਸ਼ਿਸ਼ ਵਿੱਚ ਕੋਈ ਫਰਕ ਨਹੀਂ ਹੁੰਦਾ। 
ਸਾਨੂੰ ਵੀ ਸਮਝਣਾ ਚਾਹੀਦਾ ਹੈ ਕਿ ਹਰ ਕੇਸਾਧਾਰੀ ਸਿੱਖ ਨਹੀਂ ਅਤੇ ਹਰ ਮੋਨਾ ਵਿਅਕਤੀ ਹਿੰਦੂ ਨਹੀਂ। 
ਠਾਕੁਰ ਦਲੀਪ ਸਿੰਘ ਜੀ ਨੇ ਕਿਹਾ ਕਿ ਸਾਨੂੰ ਸਮਾਜ ਅਤੇ ਦੇਸ਼ ਨੂੰ ਕਮਜ਼ੋਰ ਕਰਨ ਵਾਲਿਆਂ ਗੱਲਾਂ ਤੋਂ ਦੂਰ ਰਹਿਣਾ ਚਾਹੀਦਾ ਹੈ।  ਹਿੰਦੂਆਂ ਸਿੱਖਾਂ ਨੂੰ ਮਿਲਾ ਕੇ ਹੀ ਬਣੇਗਾ ਖਾਲਸਾ ਰਾਜ। 

No comments: