Thursday, June 21, 2018

ਪੀ.ਏ.ਪੀ. ਗਰਾਉਂਡ ਵਿਖੇ ਜਿਲਾ ਪੱਧਰੀ ਯੋਗ ਦਿਵਸ ਮਨਾਇਆ

Jun 21, 2018, 1:56 PM
ਜਲੰਧਰ:ਜ਼ਿਲਾ ਪੱਧਰੀ ਯੋਗ ਦਿਵਸ ਪੀ.ਏ.ਪੀ ਗਰਾਊਂਡ ਵਿਖੇ ਮਨਾਇਆ ਗਿਆ
ਜਲੰਧਰ: 21ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਚੌਥੇ ਅੰਤਰਾਸ਼ਟਰੀ ਯੋਗਾ ਦਿਵਸ ਮੌਕੇ ਅੱਜ ਵੀ ਦੇਸ਼ ਭਰ ਵਿੱਚ ਯੋਗ ਸਾਧਨਾ ਦੇ ਕੈਂਪ ਜੋਸ਼ੋ ਖਰੋਸ਼ ਨਾਲ ਲਾਏ ਗਏ। ਜਲੰਧਰ ਵਿੱਚ ਵੀ ਕਈ ਥਾਵਾਂ ਤੇ ਅਜਿਹੇ ਕੈਂਪ ਲੱਗੇ। ਪੀ ਏ ਪੀ ਜਲੰਧਰ ਵਿੱਚ ਵੀ ਇਸ ਮੌਕੇ ਇੱਕ ਵਿਸ਼ੇਸ਼ ਆਯੋਜਨ ਹੋਇਆ। Click here to see More Pics on Facebook 
ਪੀ.ਐਚ.ਸੀ.ਰੰਧਾਵਾ ਮਸੰਦਾਂ ਦੇ ਏ.ਐਮ.ਓ.ਡਾਕਟਰ ਹੇਮੰਤ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਆਯੁਰਵੇਦ ਡਾ.ਰਾਕੇਸ਼ ਸ਼ਰਮਾ ਦੇ ਨਿਰਦੇਸ਼ਾਨੁਸਾਰ ਅਤੇ ਜ਼ਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਦੀ ਯੋਗ ਅਗਵਾਈ ਹੇਠ ਜ਼ਿਲਾ ਪੱਧਰੀ ਯੋਗ ਦਿਵਸ ਪੀ.ਏ.ਪੀ ਗਰਾਊਂਡ ਵਿਖੇ ਮਨਾਇਆ ਗਿਆ। ਆਈ.ਪੀ.ਐਸ ਸ਼੍ਰੀ ਪਵਨ ਕੁਮਾਰ ਉੱਪਲ ਕਮਾਂਡੈਂਟ ਪੀ.ਏ.ਪੀ ਮੁੱਖ ਮਹਿਮਾਨ ਵਜੋਂ  ਪੁਜੇ । ਉਹਨਾਂ ਨੇ ਸੰਬੋਧਨ ਕਰਦੇ ਹੋਏ ਸਬਨੁ ਨਿਰੋਗ ਰਹਿਣ ਲਈ ਯੋਗ ਅਪਨਾਉਣ ਲਈ ਆਖਿਆ । ਡਾ.ਸਮਰਾਟ ਨੇ ਵੀ ਵੱਧ ਰਹੀ ਮਾਨਸਿਕ ਬਿਮਾਰੀਆਂ ਰੋਕਣ ਲਈ ਯੋਗ ਨੂੰ ਕਾਰਗਾਰ ਦੱਸਿਆ ਅਤੇ ਹਰ ਰੋਜ ਘਟੋ ਘਟ 20 ਮਿੰਟ ਯੋਗ ਕਰਨ ਲਈ ਪਰੇਰਿਤ ਕੀਤਾ । ਜਿਲਾ ਆਯੁਰਵੈਦਿਕ ਦਫਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਯੋਗੇਸ਼, ਡਾ.ਸੁਖਦੇਵ, ਡਾ.ਮਨੂ ਹੱਲਣ, ਡਾ.ਰਿਤਿਕਾ, ਡਾ.ਨੀਰਜ ਬਾਲਾ ਅਤੇ ਉਪਵੈਧ ਮਦਨ ਲਾਲ ਦੀ ਟੀਮ ਨੇ 1200 ਦੇ ਲਗਭਗ ਪੀ.ਏ.ਪੀ ਅਤੇ ਜਿਲਾ ਆਯੁਰਵੈਦਿਕ ਦਫਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਪ੍ਰੋਟੋਕੋਲ ਮੁਤਾਬਿਕ ਯੋਗ ਅਭਿਆਸ ਕਰਵਾਇਆ । ਕਮਾਂਡੈਂਟ ਸ਼੍ਰੀ ਪਵਨ ਉੱਪਲ ਅਤੇ ਜਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਲੋਂ ਪੀ.ਏ.ਪੀ ਵਿਚ 4 ਜੂਨ ਤੋਂ ਲਗਾਤਾਰ ਯੋਗ ਅਭਿਆਸ ਕਰਵਾ ਰਹੀ ਜਿਲਾ ਆਯੁਰਵੈਦਿਕ ਦਫਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਯੋਗੇਸ਼, ਡਾ.ਸੁਖਦੇਵ, ਡਾ.ਮਨੂ ਹੱਲਣ, ਡਾ.ਰਿਤਿਕਾ ਅਤੇ ਡਾ.ਨੀਰਜ ਬਾਲਾ ਨੂੰ ਸ਼ਲਾਘਾਯੋਗ ਕੰਮ ਲਈ ਪ੍ਰਸ਼ਸਤੀ ਪੱਤਰ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਫਿਜਿਸ਼ੀਨ ਡਾ.ਸੁਰਿੰਦਰ ਕਲਿਆਣ, ਡਾ.ਚੇਤਨ ਮਹਿਤਾ, ਡਾ.ਅਮਿਤ ਸਿੱਧੂ, ਡੀ.ਐਸ.ਪੀ ਸੁਖਵਿੰਦਰ ਸਿੰਘ, ਇੰਸਪੈਕਟਰ ਬਾਜ ਸਿੰਘ, ਐਸ.ਆਈ ਰਾਜੇਸ਼, ਐਸ.ਆਈ ਰਸ਼ਪਾਲ, ਐਸ.ਆਈ ਗੁਰਪਾਲ, ਐਸ.ਆਈ ਵੇਦ ਪ੍ਰਕਾਸ਼, ਐਸ.ਆਈ ਕੁਲਵਿੰਦਰ ਸਿੰਘ, ਏ.ਐਸ.ਆਈ ਰਵਿੰਦਰ, ਏ.ਐਸ.ਆਈ ਕੰਵਲਜੀਤ ਸਿੰਘ ਹਾਜਿਰ ਸਨ।

No comments: