Friday, June 08, 2018

ਸਾਥੀ ਜਗਜੀਤ ਸਿੰਘ ਲਾਇਲਪੁਰੀ ਦੀ ਪੰਜਵੀਂ ਬਰਸੀ 9 ਜੂਨ ਨੂੰ

ਪੰਜਾਬੀ ਭਵਨ ਲੁਧਿਆਣਾ 'ਚ ਦੁਪਹਿਰ 2 ਤੋਂ 5 ਵਜੇ ਤੱਕ ਵਿਸ਼ੇਸ਼ ਆਯੋਜਨ 
ਦੋਰਾਹਾ: 8 ਜੂਨ 2018: (ਪੰਜਾਬ ਸਕਰੀਨ ਬਿਊਰੋ)::
ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ) ਨੇ ਹਰਦੇਵ ਸਿੰਘ ਖੇੜੀ ਦੀ ਪਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਉੱਘੇ ਕਮਿਊਨਿਸਟ ਆਗੂ ਅਤੇ ਮਾਰਕਸਵਾਦੀ  ਸਾਥੀ ਜਗਜੀਤ ਸਿੰਘ ਲਾਇਲਪੁਰੀ ਦੀ ਪੰਜਵੀਂ ਬਰਸੀ 9 ਜੂਨ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਦੁਪਹਿਰ 2 ਤੋਂ 5 ਵਜੇ ਤੱਕ ਮਨਾਉਣ ਦਾ ਫੈਸਲਾ ਕੀਤਾ ਹੈ। ਇਸ ਮੀਟਿੰਗ ਵਿੱਚ ਕੁੱਝ ਕਿਸਾਨ ਜਥੇਬੰਦੀਆਂ ਵਲੋਂ 1 ਜੂਨ ਤੋਂ 10 ਜੂਨ ਤੱਕ ਦਿੱਤੇ ਦੁੱਧ ਅਤੇ ਸਬਜ਼ੀਆਂ ਦੇ ਬੰਦ ਨੂੰ ਮੁੱਖ ਰੱਖਦਿਆਂ ਸਮੂਹ ਕਿਸਾਨਾਂ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਹੈ ਅਤੇ ਸਰਕਾਰ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਕੋਈ ਹੱਲ ਲੱਭੇ ਨਾਂ ਕਿ ਟਕਰਾਅ ਨੂੰ ਵਧਾਵੇ। ਇਸ ਗੱਲ ਦੀ ਜਾਣਕਾਰੀ ਐਮ ਸੀ ਪੀ ਆਈ (ਯੂਨਾਈਟਡ), ਪੰਜਾਬ ਦੇ ਕਾਰਜਕਾਰੀ ਸਕੱਤਰ ਨੇ ਸਾਥੀ ਜ਼ੋਰਾ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ।
ਸਾਥੀ ਕੁਲਦੀਪ ਸਿੰਘ ਪੋਲਿਟ ਬਿਉਰੋ ਮੈਂਬਰ ਨੇ ਮੀਟਿੰਗ ਵਿੱਚ ਅੰਤਰ-ਰਾਸ਼ਟਰੀ, ਰਾਸ਼ਟਰੀ ਅਤੇ ਸੂਬਾਈ ਹਾਲਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਕੇਂਦਰੀ ਅਤੇ ਸੁਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਮਜਦੂਰਾਂ, ਕਿਸਾਨਾਂ ਅਤੇ ਆਮ ਜੰਤਾ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕੋਈ ਸਾਰਥਕ ਉਪਰਾਲੇ ਨਾਂ ਕਰਨ ਦੀ ਸਖਤ ਨਿਖੇਧੀ ਕਰਦਿਆਂ ਇਨ੍ਹਾਂ ਨੀਤੀਆਂ ਵਿਰੁੱਧ ਲੋਕ ਲਹਿਰ ਉਸਾਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਅੱਜ ਖੱਬੀਆਂ, ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਦੇ ਸਾਝੇਂ ਮੰਚ ਦੀ ਅਹਿਮ ਲੋੜ ਹੈ। 
ਮੀਟਿੰਗ ਵਿੱਚ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਨਿੱਤ ਵੱਧਦੀਆਂ ਕੀਮਤਾਂ ਉਪਰ ਸਰਕਾਰ ਦਾ ਕੋਈ ਕੰਟਰੋਲ ਨਾ ਹੋਣ  ਦੀ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਤੁਰੰਤ ਜੀ ਐਸ ਟੀ ਦੇ ਘੇਰੇ ਅੰਦਰ ਲਿਆਉਣ ਅਤੇ ਹੋਰ ਟੈਕਸ ਘੱਟ ਕਰਨ ਦੀ ਮੰਗ ਕੀਤੀ।ਕਿਸਾਨੀ ਉਪਜਾ ਦੀਆਂ ਕੀਮਤਾਂ ਸਵਾਮੀ ਕਮਿਸ਼ਨ ਦੀ ਰਿਪੋਰਟ ਦੇ ਅਧਾਰ ਨੀਯਤ ਕਰਨ, ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਮੰਨਣਪੰਜਾਬ ਸਰਕਾਰ ਵਲੋਂ ਇਸ ਸਾਲ ਦੌਰਾਨ ਦੂਜੀ ਵਾਰ ਬਸਾਂ ਦੇ ਕਰਾਏ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ, ਅਵਾਰਾ ਪਸ਼ੂਆਂ ਅਤੇ ਕੁਤਿਆਂ ਦੀ ਸਮਸਿਆ ਹੱਲ ਕਰਨ, ਨਿੱਜੀ ਸਕੂਲਾਂ ਦੁਆਰਾ ਫੀਸਾਂ ਦੇ ਨਾਂ ਤੇ ਕੀਤੀ ਜਾਂਦੀ ਅਨ੍ਹੀ  ਲੁੱਟ ਉਪੱਰ ਨੱਥ ਪਾਉਣ ਦੀ ਵੀ ਮੰਗ ਕੀਤੀ ਗਈ।
ਮੀਟਿੰਗ ਵਿੱਚ ਪ੍ਰੇਮ ਸਿੰਘ ਭੰਗੂ, ਪ੍ਰੇਮ ਸਿੰਘ ਨਨਵਾ, ਸੁਖਦੇਵ ਸਿੰਘ, ਪਵਨ ਕੁਮਾਰ ਸੋਗਲਪੁਰ,ਮਲਕੀਤ ਸਿੰਘ ਅਤੇ ਹਰਦੇਵ ਸਿੰਘ ਖੇੜੀ ਨੇ ਵੀ ਅਪਣੇ ਵਿਚਾਰ ਰਖੇ।
  

No comments: