Tuesday, June 12, 2018

21 ਜੂਨ ਦਾ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਲਈ ਤਿਆਰੀਆਂ ਜ਼ੋਰਾਂ 'ਤੇ

ਪੀ.ਏ.ਪੀ ਗਰਾਉਂਡ ਜਲੰਧਰ ਵਿਖੇ ਰੋਜ਼ਾਨਾ ਯੋਗ ਟਰੇਨਿੰਗ ਕੈਂਪ ਦਾ ਆਯੋਜਨ 
ਜਲੰਧਰ: 12 ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ):: 
ਡਾਇਰੈਕਟਰ ਆਯੁਰਵੇਦ ਡਾ.ਰਾਕੇਸ ਸ਼ਰਮਾ ਦੇ ਨਿਰਦੇਸ਼ਨੂਸਾਰ 21 ਜੂਨ ਨੂੰ ਹੋਣ ਵਾਲੇ ਅੰਤਰਾਸ਼ਟਰੀ ਯੋਗ ਦਿਹਾੜੇ ਨੂੰ ਮਨਾਉਣ ਲਈ ਜਿਲਾ ਆਯੁਰਵੈਦਿਕ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਅਤੇ ਕਮਾਂਡੈਂਟ ਟਰੇਨਿੰਗ ਆਈ.ਪੀ.ਐਸ ਸ਼੍ਰੀ ਪਵਨ ਕੁਮਾਰ ਉੱਪਲ ਦੀ ਯੋਗ ਅਗਵਾਈ ਹੇਠ ਪੀ.ਏ.ਪੀ ਗਰਾਉਂਡ ਜਲੰਧਰ ਵਿਖੇ ਰੋਜ਼ਾਨਾ ਯੋਗ ਟਰੇਨਿੰਗ ਕੈਂਪ ਆਯੋਜਿਤ  ਕੀਤਾ ਜਾ ਰਿਹਾ ਹੈ।  ਜਿਲਾ ਆਯੁਰਵੈਦਿਕ ਦਫ਼ਤਰ ਦੀ ਟੀਮ ਡਾ.ਅਵਿਨਾਸ਼, ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ, ਡਾ.ਸੁਖਦੇਵ, ਡਾ.ਰਿਤਿਕਾ ਬਾਲੀ, ਡਾ.ਨੀਰਜ ਬਾਲਾ ਅਤੇ ਡਾ.ਮਨੁ ਹੱਲਣ ਵਲੋਂ ਡੀ.ਐਸ.ਪੀ ਸੁਖਵਿੰਦਰ ਸਿੰਘ ਅਤੇ ਸੀ.ਡੀ.ਆਈ ਆਰਟੀਸੀ ਇੰਸਪੈਕਟਰ ਬਾਜ ਸਿੰਘ ਦੀ ਹਾਜਰੀ ਵਿਚ ਪੀ.ਏ.ਪੀ ਦੇ ਲਗਭਗ 700 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਯੋਗ ਅਭਿਆਸ ਕਰਵਾਇਆ ਗਿਆ।  ਪੀ.ਐਚ.ਸੀ ਰੰਧਾਵਾ ਮਸੰਦਾਂ ਦੇ ਏ.ਐਮ.ਓ ਡਾ.ਹੇਮੰਤ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਆਯੁਰਵੈਦ ਡਾ.ਰਾਕੇਸ਼ ਸ਼ਰਮਾ ਦੇ ਪਰਿਆਸਾ ਸਦਕੇ ਪੰਜਾਬ ਆਯੁਰਵੈਦਿਕ ਵਿਭਾਗ ਵਲੋਂ ਰਾਜ ਵਿੱਚ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵਿੱਚ ਮੁਫ਼ਤ ਯੋਗ ਅਭਿਆਸ ਸ਼ਿਵਿਰ ਲਗਾਏ ਜਾ ਰਹੇ ਹਨ ਜਿਸ ਵਿਚ ਸਰਕਾਰੀ ਕਰਮਚਾਰੀਆਂ ਤੇ ਆਮ ਲੋਕਾਂ ਨੂੰ ਕਾਮਨ ਯੋਗਾ ਪਰੋਟੋਕੋਲ ਅਧੀਨ ਟਰੇਂਡ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਸੰਸਥਾ ਯੋਗ ਕੈਂਪ ਲਗਵਾਉਣ ਵਿਚ ਇੱਛੁਕ ਹੈ ਤੇ ਉਹ ਜਿਲਾ ਆਯੁਰਵੈਦਿਕ ਦਫਤਰ,ਆਪਣੇ ਨੇੜੇ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਯਾਂ ਨੇੜੇ ਦੀ ਪਰਾਇਮਰੀ ਹੈਲਥ ਸੈਂਟਰ ਵਿੱਚ ਸੰਪਰਕ ਕਰ ਸਕਦੇ ਹਨ । 

No comments: