Sunday, May 27, 2018

ਨਹੀਂ ਰਹੇ ਉੱਘੇ ਸ਼ਾਇਰ ਅਤੇ ਅਗਾਂਹਵਧੂ ਕਿਸਾਨ ਕਾਮਰੇਡ ਦਰਸ਼ਨ ਸਿੰਘ ਤਬੀਬਾ

Sun, May 27, 2018 at 4:49 PM
ਇੱਛਾ ਅਨੁਸਾਰ CMC ਲੁਧਿਆਣਾ ਨੂੰ ਖੋਜ ਲਈ ਦਾਨ ਕੀਤੀ ਗਈ ਦੇਹ
ਸੀ.ਐੱਮ.ਸੀ. ਲੁਧਿਆਣਾ ਨੂੰ ਖੋਜ ਲਈ ਦਾਨ ਦੇਹ ਦਾਨ ਕਰਨ ਸਮੇਂ ਪ੍ਰੀਵਾਰ ਅਤੇ ਨਗਰ ਨਿਵਾਸੀਆਂ ਦੇ ਨਾਲ਼ ਉੱਘੇ ਲੇਖਕ ਡਾ. ਪੰਧੇਰ, ਹਰਬੰਸ ਮਾਲਵਾ, ਗੋਰੀਆ ਰਤਨ ਅਤੇ ਹੋਰ ਸਾਥੀ 
ਮਾਛੀਵਾੜਾ: 27 ਮਈ 2018:(ਪੰਜਾਬ ਸਕਰੀਨ ਬਿਊਰੋ)::
ਮਾਛੀਵਾੜਾ ਨੇੜਲੇ ਪਿੰਡ ਹਿਯਾਤਪੁਰਾ ਦੇ ਉੱਘਾ ਸ਼ਾਇਰ ਅਤੇ ਅਗਾਂਹਵਧੂ ਕਿਸਾਨ ਕਾਮਰੇਡ ਦਰਸ਼ਨ ਸਿੰਘ ਤਬੀਬਾ ਦੀ ਅਚਾਨਕ ਬੇਵਕਤੀ ਮੌਤ ਤੇ ਵਿਸ਼ਵ ਪੰਜਾਬੀ ਵਿਚਾਰ ਮੰਚ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੰਚ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਦਲਬੀਰ ਲੁਧਿਆਣਵੀ ਨੇ ਦੱਸਿਆ ਕਿ ਪੰਜਾਬ ਖੇਤੀ ਯੂਨੀਵਰਸਿਟੀ ਤੋਂ ਅਗਵਾਈ ਲੈਂਦਾ ਤੇ ਦਿੰਦਾ ਹੋਇਆ ਉਹ ਪੰਜਾਬ ਕਿਸਾਨ ਕਲੱਬ ਦੇ ਪ੍ਰਧਾਨ ਰੁਤਬੇ ਤੀਕ ਪੁੱਜਾ। ਭਾਰਤੀ ਖੇਤੀ ਖੋਜ ਪਰਿਸ਼ਦ ਨੇ ਉਸਨੂੰ ਜਗਜੀਵਨ ਰਾਮ ਪੁਰਸਕਾਰ ਨਾਲ ਸਨਮਾਨਿਆ।ਉਸ ਬਾਰੇ ਕਿਤਾਬ ਲਿਖੀ ਤੇ ਛਾਪੀ ਗਈ । ਉਸ ਨੇ ਗੰਨੇ ਦੀ ਮੈਲ਼ ਤੋਂ ਮੱਛੀਆਂ ਵਾਸਤੇ ਖੁਰਾਕ ਤਿਆਰ ਕਰਨ ਦੀ ਵਿਧੀ ਖੋਜੀ। ਉਹ ਸੀ.ਪੀ.ਆਈ. ਦੇ ਤਾ-ਜ਼ਿੰਦਗੀ ਕਾਰਡ ਹੋਲਡਰ ਰਹੇ। ਅੱਜ ਉਸ ਦੇ ਮਰਨ ਉਪ੍ਰੰਤ ਉਸ ਦੀ ਇੱਛਾ ਅਨੁਸਾਰ ਉਸ ਦੀ ਦੇਹ ਸੀ.ਐੱਮ.ਸੀ. ਲੁਧਿਆਣਾ ਨੂੰ ਖੋਜ ਲਈ ਦਾਨ ਕੀਤੀ ਗਈ। ਇਸ ਦੁੱਖ ਦੀ ਘੜੀ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ਼, ਡਾ. ਸਰਬਜੀਤ ਸਿੰਘ, ਜਸਵੀਰ ਝੱਜ, ਸ਼ੁਸ਼ੀਲ ਦੁਸ਼ਾਂਝ, ਹਰਬੰਸ ਮਾਲਵਾ, ਭਗਵਾਨ ਢਿੱਲੋਂ, ਭੁਪਿੰਦਰ ਧਾਲ਼ੀਵਾਲ਼, ਚਰਨ ਸਰਾਭਾ, ਕੁਲਿਵੰਦਰ ਕਿਰਨ, ਪਰਮਜੀਤ ਮਹਿਕ, ਗੁਰਜ਼ਾਰ ਗੋਰੀਆ ਤੇ ਰਮੇਸ਼ ਰਤਨ ਆਦਿ ਨੇ ਪ੍ਰੀਵਾਰ ਨਾਲ਼ ਦੁੱਖ ਦਾ ਪ੍ਰਗਟਾਵਾ ਕੀਤਾ। 


No comments: