Wednesday, May 02, 2018

ਕਾਮਰੇਡ ਤਾਰਾਕੇਵਰ-ਇੱਕ ਦੂਰਦਰਸ਼ੀ ਆਗੂ ਸਨ// ਐਮ ਐਸ ਭਾਟੀਆ*

ਅੱਜ 2 ਮਈ ਬੈੱਕ ਕਰਮਚਾਰੀ ਅੰਦੋਲਨ ਦੇ ਮਹਾਨ ਆਗੂ  ਕਾਮਰੇਡ  ਤਾਰਾਕੇਵਰ ਚੱਕਰਵਰਤੀ  ਦੀ 12ਵੀੱ  ਬਰਸੀ ਤੇ
ਕਾਮਰੇਡ ਤਾਰਾਕੇਵਰ ਚੱਕਰਵਰਤੀ, ਜਿਸ  ਸਾਰੇ ਪਿਆਰ ਨਾਲ ਕਾਮਰੇਡ ਤਾਰਕ ਜਾਂ ਕਾਮਰੇਡ ਤਾਰਕ ਦਾ ਕਹਿ ਕੇ ਬੁਲਾੳੱਦੇ ਸਨ। ਉਹ ਨਾਂ ਸਿਰਫ ਭਾਰਤ ਦੀ ਬੈੱਕ ਕਰਮਚਾਰੀਆਂ ਦੀ ਯੂਨੀਅਨ ਦੇ ਮਹਾਨ ਨੇਤਾ ਸਨ  ਸਗੋੱ ਦੁਨੀਆਂ ਭਰ ਦੇ ਬੈੱਕਾਂ ਦੇ ਨੇਤਾਵਾਂ ਵਿਚੋੱ ਇੱਕ ਸਨ। ਕਾਮਰੇਡ ਪਰਵਾਨਾ ਅਤੇ ਕਾਮਰੇਡ ਪਰਭਾਤਕਾਰ ਦੇ ਜਾਣ ਤੋੱ ਬਾਅਦ  ਉਹਨਾਂ ਨੇ  ਬੈੱਕ ਕਰਮਚਾਰੀ ਅੰਦੋਲਨ ਦੀ ਕਮਾਨ ਸੰਭਾਲੀ ਅਤੇ ਇਸ ਨੂੰ ਸਿਖਰਾਂ ਤੱਕ ਪੁਹੰਚਾਇਆ।
ਕਾਮਰੇਡ ਤਾਰਕ  ਦਾ ਜਨਮ 2 ਜੂਨ 1926  ਇੱਕ ਮੱਧ ਵਰਗੀ ਬੰਗਾਲੀ ਪਰਿਵਾਰ ਵਿੱਚ ਨੋਖਾਲੀ ਜ਼ਿਲੇ ਦੇ ਛੋਟੇ ਜਿਹੇ ਕਸਬੇ ਲਕਮੀਪੁਰ ਵਿੱਚ ਹੋਇਆ ਜੋ ਅੱਜ ਕੱਲ ਬੰਗਲਾ ਦੇ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਕਾਂਤ ਚੱਕਰਵਰਤੀ  ਖਜਾਨਾ ਵਿਭਾਗ  ਦੇ ਵਕੀਲ  ਦੇ ਕਲਰਕ  ਸਨ ਅਤੇ ਮਾਤਾ ਸ੍ਰੀਮਤੀ ਹਿਰਨਮੋਈ  ਦੇਵੀ  ਘਰੇਲੂ ਔਰਤ ਸਨ। ਵੰਡ ਤੋੱ ਬਾਅਦ ਉਹ ਪੱਛਮੀ ਬੰਗਾਲ ਆ ਗਏ ਤੇ ਅਗਰਪਾਰਾ ਵਿਖੇ ਰਹਿਣ ਲੱਗੇ ਜਿੱਥੇ  ਉਹ 1996 ਤੱਕ  ਰਹੇ ਅਤੇ ਬਾਅਦ ਵਿੱਚ  ਕਲੱਕਤੇ ਆ ਗਏ। ਕਾਮਰੇਡ ਤਾਰਕ  ਦਾ ਸਾਂਝਾ ਪ੍ਰੀਵਾਰ ਰੂੜੀਵਾਦੀ  ਵਿਚਾਰਧਾਰਾ ਦਾ ਧਾਰਨੀ  ਸੀ ਤੇ ਪੂਰੀ ਤਰ੍ਹਾਂ ਧਾਰਮਿਕ ਸੀ। ਉਨ੍ਹਾਂ ਦੇ ਪ੍ਰੀਵਾਰ ਵਿੱਚ ਮਾਸਾਹਾਰੀ ਦੀ ਤਾਂ ਗੱਲ ਛੱਡੋ ਪਿਆਜ ਤੱਕ ਨਹੀਂ ਵਰਤਿਆ ਜਾਂਦਾ ਸੀ। ਪੜਾਈ ਦੇ ਨਾਂ ਤੇ ਸੰਸਕਿ੍ਰਤ ਅਤੇ ਸ਼ਾਸਤਰਾਂ  ਦਾ ਗਿਆਨ ਦਿੱਤਾ ਜਾਂਦਾ ਸੀ। ਹਰ ਰੋਜ ਸਾਲਿਗਰਾਮ ਸ਼ਿਲਾ ਦੀ ਪੂਜਾ ਜਰੂੂਰੀ ਸੀ। ਅਜਿਹੇ ਮਾਹੋਲ ਵਿੱਚ ਵੀ ਕਾਮਰੇਡ ਤਾਰਕ ਦੇ ਪਿਤਾ ਨੇ ਫੈਸਲਾ ਕੀਤਾ ਤੇ ਬੈਟੇ  ਅੰਗਰੇਜ਼ੀ ਸਕੂਲ ਵਿੱਚ ਦਾਖਿਲ  ਕਰਵਾ ਦਿੱਤਾ ਗਿਆ। ਉਹਨਾਂ ਨੇ 1941 ਵਿੱਚ  ਦੂਜੇ ਦਰਜੇ ਵਿੱਚ ਦਸਵੀਂ  ਪਾਸ  ਕੀਤੀ। 
ਕਾਮਰੇਡ ਤਾਰਕ  ਉਸ ਵੇਲੇ ਕਲਕੱਤੇ ਵਿੱਚ ਸਨ ਜਦੋੱ ਦੂਸਰੀ ਵਿਸ਼ਵ ਜੰਗ ਵੇਲੇ 7 ਦਸੰਬਰ 1941 ਨੂੰ ਜਪਾਨ ਨੇ ਪਰਲ ਬੰਦਰਗਾਹ  ਤੇ ਹਮਲਾ ਕਰਕੇ ਅਮਰੀਕਾ ਦੇ ਤਿੰਨ ਜੰਗੀ ਬੇੜੇ ਤਬਾਹ ਕਰ ਦਿੱਤੇ ਤੇ ਉਦੋੱ ਕਲੱਕਤੇ ਦੇ ਲੋਕ ਬੰਬਾਰੀ ਤੋੱ ਡਰਦੇ ਸ਼ਹਿਰ ਛੱਡ ਕੇ ਚਲੇ ਗਏ। ਉਹ ਵੀ ਆਪਣੇ ਅੰਕਲ ਦੇ ਪਰਿਵਾਰ ਨਾਲ  ਛੱਡ ਕੇ ਬੈਲਡਾਂਗਾ (ਮੁਰਾਦਾਬਾਦ) ਚਲੇ ਗਏ ਤੇ 1942 ਵਿੱਚ  ਕਲੱਕਤੇ  ਵਾਪਿਸ ਆਏ। ਕਾਮਰੇਡ ਤਾਰਕ ਨੇ 28 ਦਸੰਬਰ 1945 ਵਿੱਚ ਸੈੱਟਰਲ ਬੈੱਕ ਆਫ ਇੰਡੀਆ ਦੀ ਭੋਵਾਨੀਪੋਰ ਵਿਖੇ ਨੋਕਰੀ ਸ਼ੁਰੂ ਕੀਤੀ  ਇਹ ਕਾਲਜ ਜਿਥੇ ਕਾਮਰੇਡ ਤਾਰਕ ਐਮ ਏ ਦੀ ਪੜਾਈ ਕਰ ਰਹੇ ਸਨ ਦੇ ਨੇੜੇ ਸੀ। ਇਹ ਉਹ ਸਮਾਂ ਸੀ ਜਦੋੱ ਬੈੰਕਾਂ  ਵਿੱਚ ਯੂਨੀਅਨਾਂ ਦਾ ਗਠਨ ਹੋਣ ਲੱਗਾ। ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਨਾਲ ਦੇ ਕਰਮਚਾਰੀਆਂ ਦਾ ਬੈਂਕ ਦੇ ਪਰਬੰਧਕਾਂ ਵਲੋੱ ਸ਼ੋਸ਼ਣ ਕੀਤਾ ਜਾ ਰਿਹਾ 
ਕਰਮਚਾਰੀਆਂ  ਨੂੰ ਬੇਲੋੜੀਆਂ ਸਜਾਵਾਂ ਦਿੱਤੀਆਂ ਜਾਂਦੀਆ ਸਨ। ਇਹਨਾਂ ਹਲਾਤਾਂ  ਨੇ ਨੌਜਵਾਨ ਤਾਰਕ  ਦੇ ਮਨ ਤੇ ਡੂੰਘਾ ਅਸਰ ਪਾਇਆ ਜਿਸ  ਉਹ ਆਪਣੇ ਆਖਰੀ ਦਿਨਾਂ ਤੱਕ ਵੀ ਨਹੀਂ ਭੁੱਲ ਪਾਏ। ਉਹ ਯੂਨੀਅਨ ਦਾ ਮੈੱਬਰ ਬਣ  ਗਏ। ਇਸੇ ਦੌਰਾਨ 20 ਅਪਰੈਲ 1946 ਨੂੰ ਕਲੱਕਤੇ ਵਿਖੇ  ਆਲ ਇੰਡੀਆ ਬੈੱਕ ਇੰਪਲਾਈਜ ਐਸੋਸੀਏਨ (AIBEA)  ਜੋ ਬੈੱਕ ਕਰਮਚਾਰੀਆ ਦੀ ਸਭ ਤੋੱ ਵੱਡੀ ਜਥੇਬੰਦੀ ਸੀ, ਦਾ ਗਠਨ ਹੋਇਆ। ਕਾਮਰੇਡ ਤਾਰਕ-ਇਨ ਹਿਜ ੳਨ ਵਰਡਜ  ਨਾਂ ਦੀ ਕਿਤਾਬ ਵਿੱਚ ਛਪੇ ਲੇਖ ਵਿੱਚ  ਉਹਨਾਂ  ਨੇ ਕਿਹਾ ਸੀ ਕਿ "ਮੈੱ ਹਨੇਰੇ ਵਿੱਚ ਰਸਤਾ ਲੱਭ ਰਿਹਾ ਨੌਜਵਾਨ  ਸੀ  ਅਤੇ 1949 ਦੇ ਅੰਤ ਤੱਕ ਮੈੱ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਸਾਰੀਆਂ ਬੁਰਾਈਆ ਦੀ ਜੜ ਆਰਥਿਕ ਢਾਂਚਾ ਤੇ ਸ਼ੋਸ਼ਣ ਹੈ। 
ਮੇਰੀ ਆਪਣੀ ਜਿੰਦਗੀ ਦੀਆਂ ਮਜਬੂਰੀਆਂ ਨੇ ਮੈਨੂੰ ਇੱਕ ਦਿਨ ਉਥੇ ਲਿਆ ਕੇ ਖੜਾ ਕਰ ਦਿਤਾ ਕਿ ਮੈੱ ਭਾਰਤੀ ਕਮਿਊਨਿਸਟ ਪਾਰਟੀ ਦਾ ਮੈੱਬਰ ਬਣ ਗਿਆ। ਠੀਕ ਉਸੇ ਸਮੇੱ  ਮੈਂ ਯੂਨੀਅਨ ਦੇ ਵਿੱਚ ਆਪਣੀਆਂ ਸਰਗਰਮੀਆਂ  ਹੋਰ ਵਧਾ ਦਿੱਤੀਆਂ ਕਿਓਂਕਿ  ਉਸ ਸਮੇੱ ਬੈਂਕ  ਕਰਮਚਾਰੀਆਂ ਦੇ ਆਗੂ ਕਾਮਰੇਡ ਨਰੇਪਾਲ ਗਿ੍ਰਫਤਾਰ ਕਰ ਲਏ ਗਏ  ਤੇ ਨੌਕਰੀ ਤੋੱ ਕੱਢੇ ਗਏ ਜੋ ਕਿ ਬੈੱਕ ਕਰਮਚਾਰੀ ਅੰਦੋਲਨ  ਨੂੰ ਸਹੀ ਦਿਸ਼ਾ ਵੱਲ ਲਿਜਾ ਰਹੇ ਨੇਤਾਵਾਂ ਵਿਚੋੱ ਸਿਰਮੌਰ ਸਨ। ਜੇਲ ਤੋੱ ਬਾਹਰ ਆਉਣ ਤੇ ਕਾਮਰੇਡ ਨਰੇ ਪਾਲ ਨੇ ਕਾਮਰੇਡ ਤਾਰਕ ਤੇ ਦਬਾਅ ਪਾਇਆ ਕਿ ਉਹ ਯੂਨੀਅਨ ਦੇ ਸਕੱਤਰ ਦਾ ਪੱਕੇ ਤੌਰ ਤੇ ਅਹੁਦਾ ਸੰਭਾਲਣ ਕਿਓਂਕਿ ਉਹਨਾਂ ਦੇ ਜੇਲ ਜਾਣ ਤੋੱ ਬਾਅਦ ਆਰਜੀ ਤੌਰ ਤੇ ਕਾਮਰੇਡ ਤਾਰਕ ਨੂੰ ਸਕੱਤਰ ਬਣਾਇਆ ਗਿਆ ਸੀ। ਇਸ ਤੋੱ ਪਹਿਲਾਂ ਸੈੱਟਰਲ ਬੈੱਕ ਦੇ ਕਰਮਚਾਰੀ ਜੋ 5 ਅਗਸਤ 1948 ਤੋੱ ਅਣਮਿੱਥੇ ਸਮੇੱ ਦੀ ਹੜਤਾਲ ਤੇ ਸਨ, ਬੰਗਾਲ ਪ੍ਰੋਵਿੰਸ਼ੀਅਲ 
ਬੈਂਕ ਇੰਪਲਾਈਜ ਐਸੋਸੀਏਸ਼ਨ (BPBEA) ਨੇ ਉਹਨਾਂ ਦੇ ਹੱਕ ਵਿੱਚ ਹੜਤਾਲ ਦਾ ਸੱਦਾ ਦਿੱਤਾ। ਹੜਤਾਲ  ਕਾਮਯਾਬ ਰਹੀ  ਪਰ ਇਸ ਹੜਤਾਲ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਅਤੇ 17 ਅਗਸਤ 1948  ਕਾਮਰੇਡ ਪਰਭਾਤਕਾਰ ਅਤੇ ਸਾਥੀਆਂ  ਦੇ ਖਿਲਾਫ ਲਾਇਡ  ਬੈਂਕ ਦੇ ਪਰਬੰਧਕਾਂ ਵਲੋ ਇਸ ਹੜਤਾਲ ਵਿੱਚ ਹਿਸਾ ਲੈਣ ਬਦਲੇ ਕਾਰਵਾਈ ਸ਼ੁਰੂ ਕੀਤੀ ਗਈ। ਕਾਮਰੇਡ ਤਾਰਕ  BPBEA  ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲੱਗੇ। ਇਹ ਉਹ ਦਿਨ ਸਨ ਜਦੋੱ ਕਾਮਰੇਡ ਪਰਭਾਤ ਕਾਰ, ਕਾਮਰੇਡ ਨਰੇ ਪਾਲ ਅਤੇ ਹੋਰ ਕਈ ਸਾਥੀ ਬੈੱਕ ਦੀ ਨੌਕਰੀ ਤੋੱ ਬਰਖਾਸਤ ਕਰ ਦਿੱਤੇ ਗਏ ਸਨ। ਸੇਨ ਐਵਾਰਡ  ਗੈਰ-ਕਾਨੂੰਨੀ ਐਲਾਨੀ ਗਈ ਅਤੇ ਇੱਕ ਟ੍ਰਿਬਿਊਨਲ ਨਿਯੁਕਤ ਕੀਤਾ ਗਿਆ। 1951 ਵਿੱਚ  AIBEA  ਦਾ ਸਪੈਸ਼ਲ ਸੈਸ਼ਨ ਕਾਨਪੁਰ ਵਿੱਚ ਸੱਦਿਆ ਗਿਆ। ਕਾਮਰੇਡ ਤਾਰਕ ਉਸ ਵਿੱਚ ਸ਼ਾਮਿਲ ਹੋਏ ਤੇ ਉਹਨਾਂ  ਨੇ ਆਪਣਾ ਪਹਿਲਾ ਭਾਸ਼ਣ ਉਥੇ ਦਿੱਤਾ ਅਤੇ ਉਹ ਉਥੇ ਕਾਮਰੇਡ ਪਰਵਾਨਾ ਤੇ ਹੋਰ ਬੈੱਕ ਕਰਮਚਾਰੀ ਅੰਦੋਲਨ ਦੇ ਨੇਤਾਵਾਂ  ਨੂੰ ਮਿਲੇ। ਸੰਨ 1956 ਵਿਚ ਕਾਮਰੇਡ ਤਾਰਕ  ਦੇ ਜੀਵਨ ਵਿੱਚ ਕਈ ਘਟਨਾਵਾਂ ਵਾਪਰੀਆਂ। ਫਰਵਰੀ ਵਿੱਚ ਜਦੋੱ ਕਾਮਰੇਡ ਤਾਰਕ AIBEA  ਦੀ ਦੋ ਦਿਨਾਂ ਹੜਤਾਲ ਵਿੱਚ ਰੁੱਝੇ ਹੋਏ  ਸਨ ਤਾਂ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਤਿੰਨ ਮਹੀਨੇ ਬਾਅਦ ਉਹਨਾਂ ਦੀ ਸ਼ਾਦੀ ਬਾਨੀ ਨਾਲ ਹੋ ਗਈ ਜੋ ਇਸ ਪਰਿਵਾਰ ਦੀ ਪਹਿਲੀ ਗਰੈਜੂਏਟ ਸਨ। ਉਹਨਾਂ ਦੀਆਂ ਤਿੰਨ ਬੇਟੀਆਂ ਸਨ ਜੋ ਕਿ ਪੜੀਆਂ ਲਿਖੀਆਂ ਸਨ।
 ਸੰਨ 1980 ਤੋੱ ਲੈਕੇ 2 ਮਈ 2003 ਤੱਕ ਦਾ ਸਮਾਂ ਉਹਨਾਂ ਦਾ  ਏ਼ਆਈ਼ਬੀ਼ਈ਼ਏ  ਦੇ ਜਨਰਲ ਸਕੱਤਰ ਦੇ ਤੌਰ  ਦੂਰਦਰੀ ਅਤੇ ਮਜਬੂਤ ਫੈਸਲੇ ਲੈਣ ਨਾਲ ਭਰਿਆ ਹੋਇਆ ਸੀ। ਪਬਲਿਕ ਸੈਕਟਰ ਬੈੱਕਾਂ  ਦਰਪੇ ਚੁਣੌਤੀਆਂ  ਦੇਖਦੇ ਹੋਏ 1985 ਵਿੱਚ ਬੰਗਲੋਰ ਵਿਖੇ ਹੋਈ  ਏ਼ਆਈ਼ਬੀ਼ਈ਼ਏ  ਦੀ ਕਾਨਫਰੰਸ ਵਿੱਚ ਲਏ ਫੈਸਲੇ ਅਨੁਸਾਰ ਕਾਮਰੇਡ ਤਾਰਕ  ਨੇ 40000 ਬੈੱਕ ਕਰਮਚਾਰੀ ਦੇ, ਜੋ ਦੇ ਦੇ ਵੱਖ-ਵੱਖ ਹਿੱਸਿਆਂ ਵਿਚੋੱ ਆਏ ਸਨ, ਦੇ ਪ੍ਰਭਾਵਾਲੀ ਪਾਰਲੀਮੈੱਟ ਮਾਰਚ ਦੀ ਅਗਵਾਈ ਕੀਤੀ। ਉਨ੍ਹਾਂ ਦੇ ਮਜਬੂਤ ਇਰਾਦੇ ਦਾ ਇਸ ਗੱਲ ਤੋੱ ਪਤਾ ਲੱਗਦਾ ੁ ਕਿ ਉਨ੍ਹਾਂ ਨੇ ਪਹਿਲੀ ਵਾਰ ਬੈੱਕ ਕਰਜਿਆਂ ਦੇ ਵੱਡੇ ਵੱਡੇ ਡਿਫਾਲਟਰਾਂ ਦੇ ਨਾਂ ਛਾਪੇੇ। ਉਹ ਇੰਨੇ ਮਜਬੂਤ ਸਨ ਕਿ  5ਵੇੱ ਤਨਖਾਹ ਸਮਝੋਤੇ  ਦਸਤਖਤ ਕਰਨ ਤੋੱ ਬਾਅਦ ਵੀ ਰਿਲੇਟੀਵਿਟੀ  ਤੇ ਮੁੱਦੇ ਤੇ ਦੁਬਾਰਾ ਖੋਲ ਕੇ ਵਿਚਾਰਨ ਲਈ  ਆਈ਼ਬੀ਼ਏ   ਮਜਬੂਰ ਕੀਤਾ। ਜਦੋੱ ਕਿ ਸਾਰੇ ਇਹ ਕਹਿ ਰਹੇ ਸਨ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਦਸਤਖਤ ਕਰ ਕੇ ਅੰਤਿਮ ਰੂਪ ਤੋੱ ਬਾਅਦ ਕੋਈ ਸਮਝੋਤਾ  ਦੁਬਾਰਾ ਕਿਵੇ  ਵਿਚਾਰਿਆ ਜਾ ਸਕਦਾ ਸੀ। ਪਰ ਇਹ ਹੋਇਆ ਤੇ ਬੈੱਕ ਕਰਮਚਾਰੀਆਂ ਨੂੰ ਆਪਣੇ ਤਨਖਾਹ-ਸਲੈਬ ਵਿੱਚ  ਬੜੌਤਰੀ ਮਿਲੀ।
ਸੰਨ 1990-91 ਵਿੱਚ ਆਪਣੀ ਅਮਰੀਕਾ ਫੇਰੀ ਦੌਰਾਨ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਵਿਆਜ ਦਰ ਬੜੀ ਘੱਟ ਹੈ ਅਤੇ ਵਾਪਸ ਆ ਕੇ ਉਹਨਾਂ ਨੇ ਬੈੱਕ ਕਰਮਚਾਰੀਆਂ ਲਈ ਪੈਨਲ ਦਾ ਮੁੱਦਾ ਚੁੱਕਿਆ। ਸੰਨ 1994 ਦੀ ਜੈਪੁਰ ਵਿੱਖੇ  ਹੋਈ  ਕਾਨਫਰੰਸ ਵਿੱਚ ਕਾਮਰੇਡ ਤਾਰਕ  ਨੇ ਪੈਨਲ ਸਮਝੌਤੇ ਦੀ ਪਰਾਪਤੀ ਲਈ, ਬਾਵਜੂਦ ਹੋਰ ਸਾਰੀਆਂ ਜਥੇਬੰਦੀਆਂ ਦੀ ਵਿਰੋਧਤਾ ਦੇ, ਮਜਬੂਤ ਇਰਾਦੇ ਦਾ ਪ੍ਰਗਟਾਵਾ ਕੀਤਾ। ਇਹ ਉਸ ਦੀ ਦੂਰਦਰਤਾ ਹੀ ਸੀ ਕਿ ਬਾਅਦ ਵਿੱਚ ਉਸ ਨੇ ਸਾਰੀਆਂ ਯੂਨੀਅਨਾਂ  1996 ਵਿੱਚ ਕਲੱਕਤੇ ਵਿੱਚ ਯੂਨਾਈਟਿਡ ਫੋਰਮ ਆਫ ਬੈੱਕ ਯੂਨੀਅਨਜ (UFBU) ਦੇ ਝੰਡੇ ਥੱਲੇ ਇਕੱਠਾ ਕੀਤਾ ਅਤੇ ਬੈੱਕ ਕਰਮਚਾਰੀਆਂ  ਨੂੰ ਦਰਪੇਸ਼  ਚੁਣੌਤੀਆਂ ਨਾਲ ਲੜਣ ਲਈ ਪਲੇਟਫਾਰਮ ਤਿਆਰ ਕੀਤਾ। ਸੰਨ 2000  ਵਿੱਚ ਮੁੰਬਈ ਵਿਖੇ  AIBEA   ਦੀ ਕਾਨਫਰੰਸ ਦੌਰਾਨ ਕਾਮਰੇਡ ਤਾਰਕ  ਨੇ ਨਾਅਰੇ ਦਿੱਤੇ-ਨੌਕਰੀਆਂ ਬਚਾਉ-ਨੌਕਰੀਆਂ  ਨੂੰ ਦਰਪੇਸ਼ ਖਤਰਿਆਂ  ਭਾਂਜ ਦਿੳ ਅਤੇ ਪਬਲਿਕ ਸੈਕਟਰ ਬੈਂਕਾਂ  ਬਚਾਓੁ-ਨਿੱਜੀਕਰਨ ਦੀ ਕੋਸ਼ਿਸ਼ਾਂ  ਨਾਕਾਮ ਕਰੋ।  ਅੱਜ ਅਸੀ ਸਮਝ ਸਕਦੇ ਹਾਂ ਕਿ ਕਿੰਨੇ ਦੂਰਦਰਸ਼ੀ  ਸਨ ਕਾਮਰੇਡ ਤਾਰਕ ਦਾ। ਕਾਮਰੇਡ ਤਾਰਕ ਇੱਕ ਅਜਿਹੇ ਅਦਭੁਤ ਨੇਤਾ ਸਨ ਜੋੱ ਸਮੇੱ ਦੀ ਨਜ਼ਾਕਤ  ਸਮਝਦੇ ਸਨ। ਆਉਣ ਵਾਲੀਆਂ ਚੁਣੌਤੀਆਂ  ਭਾਂਪਦੇ ਹੋਏ ਤਿਆਰੀ ਕਰਦੇ ਸਨ। ਬੈਂਕ ਕਰਮਚਾਰੀ ਉਹਨਾਂ ਨੂੰ ਦਾਦਾ ਕਹਿ ਕੇ ਵੀ ਸੰਬੋਧਨ ਕਰਦੇ ਸਨ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਬੈੱਕ ਕਰਮਚਾਰੀਆਂ ਅਤੇ  AIBEA  ਦੇ ਲੇਖੇ ਲਾਈ। ਉਹ ਵਿਸ਼ਵ ਪ੍ਰ੍ਸਿੱਧ ਨੇਤਾ ਸਨ। ਟਰੇਡ ਯੂਨੀਅਨ ਵਿੱਚ ਆਪਣੇ ਯੋਗਦਾਨ ਕਰਕੇ ਉਹਨਾਂ ਨੇ ਦੁਨੀਆ ਦੇ ਕਈ ਦੇਸ਼ਾਂ ਦਾ ਦੌਰਾ ਕੀਤਾ। ਕਾਮਰੇਡ ਤਾਰਕ ਪੱਛਮੀ ਬੰਗਾਲ ਕਮਿਊਨਿਸਟ ਪਾਰਟੀ ਦੀ ਸਟੇਟ ਕਮੇਟੀ ਦੇ ਦੋ ਦਹਾਕੇ ਤੱਕ ਮੈੱਬਰ ਰਹੇ। ਉਹ ਕਮਿਉਨਿਸਟ ਪਾਰਟੀ ਦੀ ਕੌਮੀ ਕੌੱਸਲ ਦੇ 18 ਸਾਲ ਤੋੱ ਵੀ ਜਿਆਦਾ ਮੈੱਬਰ ਰਹੇ। ਉਹ ਕਹਿੰਦੇ ਸਨ ਕਿ ਪਾਰਟੀ ਵਿੱਚ ਮੇਰੀ ਪੁਜੀਸ਼ਨ ਯੂਨੀਅਨ ਵਿੱਚ ਮੇਰੀ ਪੁਜੀਸ਼ਨ ਹੋਣ ਕਰਕੇ ਹੈ। 
2 ਮਈ 2003  ਦੇ ਦਿਨ ਕਾਮਰੇਡ ਤਾਰਕ ਦਾ  ਵਿਛੋੜਾ ਦੇ ਗਏ। ਆਪਣੇ ਪੱਕੇ ਇਰਾਦੇ ਅਤੇ ਦੂਰਦਰਤਾ ਕਰਕੇ ਕਾਮਰੇਡ ਤਾਰਕ  ਹਮੇਾਂ ਸਾ ਜਥੇਬੰਦੀ  ਹੋਰ ਉਚਾਈਆਂ ਵੱਲ ਲੇ ਕੇ ਜਾਣ ਲਈ ਅਤੇ ਹਰ ਕਿਸਮ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ  ਸੇਧ ਦਿੰਦੇ ਰਹਿਣਗੇ। ਅੱਜ ਦੇ ਦਿਨ ਅਸੀਂ ਉਹਨਾਂ ਨੂੰ  ਸਲਾਮ ਕਰਦੇ ਹਾਂ।
ਐਮ ਐਸ ਭਾਟੀਆ*                                                                                                                                        ਜੋਨਲ  ਸਕੱਤਰ                                                                                                                   
ਪੰਜਾਬ ਬੈੱਕ ਇੰਪਲਾਈਜ  ਫੈਡਰੇਸ਼ਨ
 ਮੋ਼-9988491002                                                                                                                                                      

No comments: