Thursday, May 10, 2018

ਲੁਧਿਆਣਾ ਵਿੱਚ ਹੋਮਿਓਪੈਥੀ ਬਾਰੇ ਚਾਰ ਦਿਨਾਂ ਸੈਮੀਨਾਰ ਸ਼ੁਰੂ

 ਕਈ ਪਰਮੁੱਖ  ਹੋਮਿਓ ਡਾਕਟਰ ਦੱਸ ਰਹੇ ਹਨ ਆਪੋ ਆਪਣੇ ਤਜਰਬੇ 
ਲੁਧਿਆਣਾ: 10 ਮਈ 2018: (ਪੰਜਾਬ ਸਕਰੀਨ ਬਿਊਰੋ):: Click here for More Pics on Facebook
ਲਗਾਤਾਰ ਮਹਿੰਗੇ ਹੋ ਰਹੇ ਅੰਗਰੇਜ਼ੀ ਸਿਸਟਮ ਵਾਲੇ ਇਲਾਜ, ਤਰਾਂ ਤਰਾਂ ਦੇ ਟੈਸਟ, ਫਿਰ ਇਹਨਾਂ ਅੰਗਰੇਜ਼ੀ ਦਵਾਈਆਂ ਦੇ ਨਾਲ ਨਾਲ ਹੋਣ ਵਾਲੇ ਸਾਈਡ ਇਫੈਕਟ ਵਰਗੇ ਕੌੜੇ ਤਜਰਬਿਆਂ ਤੋਂ ਬਾਅਦ ਬਹੁ ਗਿਣਤੀ ਲੋਕ ਗੈਰ ਅੰਗਰੇਜ਼ੀ ਪੈਥੀਆਂ ਵੱਲ ਆਕਰਸ਼ਿਤ ਹੋ ਰਹੇ ਹਨ। ਗਲੀ ਮੁਹੱਲੇ ਖੁਲ ਰਹੀਆਂ ਹੋਮਿਓ ਡਿਸਪੈਂਸਰੀਆਂ ਵੀ ਇਸਦਾ ਸਬੂਤ ਹਨ।
Click here for More Pics on Facebook
ਅੱਜ ਲੁਧਿਆਣਾ ਦੇ ਲਾਰਡ ਮਹਾਂਵੀਰ ਹੋਮਿਓ ਕਾਲਜ ਵਿੱਚ ਹੋਮਿਓ ਪੈਥੀ ਬਾਰੇ ਚਾਰ ਦਿਨਾਂ ਸੈਮੀਨਾਰ ਦੀ ਸ਼ੁਰੁਆਤ ਬੜੀ ਹੀ ਸਾਦਗੀ ਪਰ ਉਤਸ਼ਾਹ ਵਾਲੇ ਮਾਹੌਲ ਵਿੱਚ ਹੋਈ। ਕਾਲਜ ਦੇ ਬਾਹਰ ਇਸ ਬਾਰੇ ਕੋਈ फॉर ਨਾਮੋ ਨਿਸ਼ਾਨ ਨਜਰ ਨਹੀਂ ਸੀ ਆਉਂਦਾ ਪਰ ਕਾਲਜ ਦਾ ਆਡੀਟੋਰੀਅਮ ਹਾਲ ਪੂਰੀ ਤਰਾਂ ਭਰਿਆ ਹੋਇਆ ਸੀ। "ਪਰਡਿਕਟਿਵ ਹੋਮਿਓਪੈਥੀ ਕੰਡਕਟਸ" ਬਾਰੇ ਚਾਰ ਦਿਨਾਂ ਸੈਮੀਨਾਰ ਅੱਜ ਸਵੇਰੇ ਸਾਢੇ 9 ਵਜੇ ਸ਼ੁਰੂ ਹੋ ਗਿਆ। ਡਾਕਟਰ ਪ੍ਰਦੀਪ ਸਿੰਘ ਅਤੇ ਡਾਕਟਰ ਕੇਸ਼ਵ ਕਾਂਡਾ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਸੈਮੀਨਾਰ ਵਿੱਚ ਮੁੱਖ ਬੁਕਰੇ ਸਨ ਡਾਕਟਰ ਰਾਜੇਸ਼ ਸੋਫਤ, ਕਾਲਜ ਦੇ ਪਰਿੰਸੀਪਲ ਡਾਕਟਰ ਰਵਿੰਦਰ ਕੋਛੜ। ਡਾਕਟਰ ਬ੍ਰਿਜ ਬਹੋਸ਼ਨ ਅਤੇ ਡਾਕਟਰ ਪ੍ਰਮੋਦ ਸ਼ਰਮਾ ਨੇ ਵੀ ਆਪਣੇ ਵਿਚਾਰ ਪਰਗਟ ਕੀਤੇ। ਸੈਮੀਨਾਰ ਵਿੱਚ ਵੱਖ ਬੁਲਾਰਿਆਂ ਨੇ ਹੋਮਿਓਪੈਥੀ ਦੇ ਅਸੂਲਾਂ ਅਤੇ ਆਧੁਨਿਕ ਸਥਿਤੀ ਬਾਰੇ ਆਪੋ ਆਪਣੇ ਤਜਰਬੇ ਅਤੇ ਜਾਣਕਾਰੀ ਸਾਂਝੀ ਕੀਤੀ।
Click here for More Pics on Facebook

No comments: