Saturday, April 07, 2018

PSA: ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ’ਚ

ਚੋਣਾਂ 15 ਅਪ੍ਰੈਲ 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ
ਲੁਧਿਆਣਾ:  07 ਅਪਰੈਲ 2018:: (ਪੰਜਾਬ ਸਕਰੀਨ ਬਿਊਰੋ)::
 ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪਰੈਲ 2018 ਨੂੰ ਹੋਣ ਵਾਲੀਆਂ ਚੋਣਾਂ ਦਾ ਦੂਜਾ ਪੜਾਅ ਮੁਕੰਮਲ। ਵੱਖ ਵੱਖ ਅਹੁਦਿਆਂ ਲਈ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿਚ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਦੇ ਅਹੁਦੇ ਲਈ ਪ੍ਰੋ. ਰਵਿੰਦਰ ਭੱਠਲ ਅਤੇ ਡਾ. ਤੇਜਵੰਤ ਸਿੰਘ ਗਿੱਲ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਸੁਰਿੰਦਰ ਕੈਲੇ ਅਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ ਅਤੇ ਭੁਪਿੰਦਰ ਕੌਰ ਪਰੀਤ ਮੈਦਾਨ ਵਿਚ ਹਨ। ਪੰਜ ਮੀਤ ਪ੍ਰਧਾਨਾਂ ਦੇ ਅਹੁਦੇ ਲਈ ਡਾ. ਸਰੂਪ ਸਿੰਘ ਅਲੱਗ, ਡਾ. ਹਰਵਿੰਦਰ ਸਿੰਘ  (ਪੰਜਾਬ ਤੇ ਚੰਡੀਗੜੋਂ  ਬਾਹਰ), ਸ. ਸਹਿਜਪਰੀਤ ਸਿੰਘ ਮਾਂਗਟ, ਡਾ. ਭਗਵੰਤ ਸਿੰਘ,  ਭੁਪਿੰਦਰ,  ਖੁਸ਼ਵੰਤ ਬਰਗਾੜੀ, ਸ. ਭੁਪਿੰਦਰ ਸਿੰਘ ਸੰਧੂ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜੀਤ ਕੌਰ ਅੰਬਾਲਵੀ  (ਪੰਜਾਬ ਤੇ ਚੰਡੀਗੜ ਤੋਂ ਬਾਹਰ) ਮੈਦਾਨ ਵਿਚ ਹਨ।
ਪਰਬੰਧਕੀ ਬੋਰਡ ਦੇ ਚੌਧਾਂ ਮੈਂਬਰ ਲਈ ਮੈਡਮ ਦਵਿੰਦਰ ਪਰੀਤ ਕੌਰ, ਡਾ. ਕੰਵਰ ਜਸਮਿੰਦਰ ਪਾਲ  ਸਿੰਘ,  ਸੁਖਦਰਸ਼ਨ ਗਰਗ, ਸ. ਮਨਜਿੰਦਰ ਸਿੰਘ ਧਨੋਆ, ਸ. ਗੁਲਜ਼ਾਰ ਸਿੰਘ ਸ਼ੌਂਕੀ, ਤਰੈਲੋਚਨ ਲੋਚੀ, ਸ. ਦਰਸ਼ਨ ਸਿੰਘ ਗੁਰੂ,  ਸਿਰੀ ਰਾਮ ਅਰਸ਼, ਜਸਵੀਰ ਝੱਜ,  ਅਮਰਜੀਤ ਕੌਰ ਹਿਰਦੇ, ਡਾ. ਸ਼ਰਨਜੀਤ ਕੌਰ, ਮੈਡਮ ਹਰਲੀਨ ਕੌਰ, ਭਗਵੰਤ ਰਸੂਲਪੁਰੀ, ਡਾ. ਹਰਪਰੀਤ ਸਿੰਘ ਹੁੰਦਲ, ਤਰਸੇਮ, ਰਜਿੰਦਰ ਸ਼ੌਂਕੀ, ਕਮਲਜੀਤ ਨੀਲੋਂ, ਡਾ. ਸੁਦਰਸ਼ਨ ਗਾਸੋ (ਹਰਿਆਣਾ), ਡਾ. ਗੁਰਮੇਲ ਸਿੰਘ,  ਮੈਡਮ ਸੁਰਿੰਦਰ ਨੀਰ (ਜੰਮੂ) ਅਤੇ ਡਾ. ਜਗਵਿੰਦਰ ਜੋਧਾ ਚੋਣ ਮੈਦਾਨ ਵਿਚ ਹਨ।  ਪਰੇਮ ਸਾਹਿਲ (ਬਾਕੀ ਭਾਰਤ) ਵਿਚੋਂ ਇਕੋ ਇਕ ਉਮੀਦਵਾਰ ਹਨ। ਸੰਵਿਧਾਨ ਅਨੁਸਾਰ ਉਹਨਾਂ  ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ ਨੇ ਦਸਿਆਂ ਕਿ ਇਹਨਾਂ ਅਹੁਦਿਆਂ ’ਤੇ ਚੋਣਾਂ 15 ਅਪਰੈਲ 2018 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਣਗੀਆਂ। ਵੋਟਾਂ ਸਵੇਰੇ 9 ਵਜੇ ਤੋਂ ਸ਼ਾਮ 03 ਵਜੇ ਤੱਕ ਪੈਣਗੀਆਂ। । ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ, ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਸ. ਬਲਵੰਤ ਸਿੰਘ, ਪ੍ਰੋ. ਕੁਲਵੰਤ ਸਿੰਘ, ਸ੍ਰੀ ਅਸ਼ੋਕ ਕੁਮਾਰ ਦਿਵੇਦੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਮੈਂਬਰਾਂ ਨੂੰ ਚੋਣਾਂ ਵਿਚ ਵੱਧ ਤੋਂ ਵੱਧ ਸ਼ਿਰਕਤ ਕਰਨ ਅਤੇ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

No comments: