Tuesday, April 24, 2018

ਭਾਰਤ ਜਨ ਗਿਆਨ ਵਿਗਿਆਨ ਜੱਥਾ ਨੇ ਮਨਾਇਆ ਧਰਤ ਦਿਵਸ

Tue, Apr 24, 2018 at 6:18 PM
ਵੱਖ ਵੱਖ ਸਕੂਲਾਂ ਦੇ ਮੁਕਾਬਲੇ ਕਰਾਏ ਗਏ-7 ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ 
ਲੁਧਿਆਣਾ: 24 ਅਪਰੈਲ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਵਿਸ਼ਵ ‘ਤੇ ਧਰਤ ਦਿਵਸ ਦੇ ਸਬੰਧ ਵਿੱਚ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ ਗੁਰੂ ਨਾਨਕ ਖਾਲਸਾ ਪਬਲਿਕ ਸਕੂਲ (ਗੁੱਜਰਖਾਨ) ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।  ਇਸ ਵਿੱਚ ਅੰਤਰ ਸਕੂਲੀ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਮੁਕਾਬਲਿਆਂ ਦੌਰਾਨ ਬੱਚਿਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ। ਭਾਸ਼ਣ ਮੁਕਾਬਲਿਆਂ ਵਿੱਚ ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੰਦਿਨੀ ਭਾਟੀਆ-ਪਹਿਲੇ ਸਥਾਨ ‘ਤੇ,ਰਾਮਗੜੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਰਕਿਰਤੀ-ਦੂਜੇ ਸਥਾਨ ‘ਤੇ ਅਤੇ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ (ਮਾਡਲ ਟਾਊਨ) ਦਾ ਵਿਦਿਆਰਥਣ ਅਨੂ ਕੁਮਾਰੀ-ਤੀਜੇ ਸਥਾਨ ‘ਤੇ ਰਹੀ/ ਆਰ ਐਸ ਮਾਡਲ ਸੀਨੀਅਰ ਸਕੂਲ ਦੀ ਵਿਦਿਆਰਥਣ ਭਾਵਨਾ ਨੂੰ ਹੋਂਸਲਾ ਅਫ਼ਜ਼ਾਈ ਇਨਾਮ ਦਿੱਤਾ ਗਿਆ। 
ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਆਰ ਐਸ  ਸੀਨੀਅਰ ਮਾਡਲ ਸਕੂਲ ਦੇ ਵਿਦਿਆਰਥੀ ਅਦਿੱਤਿਆ ਕੁਮਾਰ-ਪਹਿਲੇ ਸਥਾਨ ‘ਤੇ, ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁੱਖਰਾਜ ਕੌਰ-ਦੂਜੇ ਸਥਾਨ ‘ਤੇ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਪ੍ਰੀਤ-ਤੀਜੇ ਸਥਾਨ ‘ਤੇ ਰਹੀ। ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ-ਸਾਹਿਲ ਨੂੰ ਹੋਂਸਲਾ ਅਫ਼ਜ਼ਾਈ  ਇਨਾਮ ਦਿੱਤਾ ਗਿਆ। 
ਭਾਰਤ ਜਨ ਗਿਆਨ ਵਿਗਿਆਨ ਜੱਥੇ ਵੱਲੋਂ ਪਰਧਾਨ ਸਰਦਾਰ ਰਣਜੀਤ ਸਿੰਘ, ਜੱਥੇਬੰਦਕ ਸਕੱਤਰ-ਐਮ ਐਸ ਭਾਟੀਆ ਅਤੇ ਸਕੱਤਰ ਰਾਜਿੰਦਰ ਪਾਲ ਸਿੰਘ ਔਲਖ ਨੇ ਇਸ ਮੌਕੇ ਤੇ ਆਪਣੇ ਵਿਚਾਰ ਰੱਖੇ। 
ਸਕੂਲ ਦੇ ਪਰਿੰਸੀਪਲ ਸਰਦਾਰ ਹਰਮਿੰਦਰ ਪਾਲ ਸਿੰਘ ਨੇ ਸਾਰਿਆਂ ਨੂੰ ਜੀਅ ਆਇਆਂ ਆਖਿਆ ਅਤੇ ਇਸ ਦਿਹਾੜੇ ਦੀ ਮਹੱਤਤਾ ਬਾਰੇ ਦੱਸਦਿਆਂ ਜੱਥੇ ਦਾ ਧੰਨਵਾਦ ਕੀਤਾ। 
ਇਸ ਆਯੋਜਨ ਲਈ ਸਰਗਰਮ ਸਹਿਯੋਗ ਦੇਣ ਵਾਲਿਆਂ ਵਿੱਚ ਅਮਨ ਪਰੀਤ ਸਿੰਘ, ਸਤਵਿੰਦਰ ਸਿੰਘ ਅਤੇ ਮੈਡਮ ਸੋਨੂੰ ਗੁਪਤਾ ਨੇ ਸਮਾਗਮ ਨ ਉਣ ਸੁਚੱਜੇ ਢੰਗ ਨਾਲ ਚਲਾਉਣ ਲਈ ਸਹਿਯੋਗ ਦਿੱਤਾ।  ਇਹਨਾਂ ਮੁਕਾਬਲਿਆਂ ਦੌਰਾਨ ਜੱਜ ਦੀ  ਜ਼ਿੰਮੇਦਾਰੀ ਸਰਦਾਰ ਪਵਨਦੀਪ ਸਿੰਘ ਅਤੇ ਮੈਡਮ ਅਨੀਤਾ ਰਾਣੀ ਨੇ ਨਿਭਾਈ। ਮੰਚ ਸੰਚਾਲਨ ਮੈਡਮ ਰਾਧਿਕਾ ਅਤਰੇ ਨੇ  ਬਹੁਤ ਹੀ ਖੂਬਸੂਰਤੀ ਨਾਲ ਕੀਤਾ।   ਇਹਨਾਂ ਮੁਕਾਬਲਿਆਂ ਵਿੱਚ ਸੱਤ ਸਕੂਲਾਂ ਨੇ ਭਾਗ ਲਿਆ। 

No comments: