Tuesday, March 06, 2018

PSA meet: ਸੰਸਥਾਵਾਂ ਉਸਾਰਨੀਆਂ ਬਹੁਤ ਔਖੀਆਂ ਹੁੰਦੀਆਂ ਹਨ-ਡਾਕਟਰ ਸਿਰਸਾ

Mon, Mar 5, 2018 at 3:22 PM
ਰੌਲੇ ਗੌਲੇ ਦੇ ਬਾਵਜੂਦ ਸ਼ਾਂਤੀ ਨਾਲ ਸੰਪੰਨ ਹੋਇਆ ਜਨਰਲ ਅਜਲਾਸ 
ਲੁਧਿਆਣਾ: 5 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਵਿਵਾਦਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਪੰਜਾਬੀ ਸਾਹਿਤ ਅਕਾਦਮੀ ਦਾ ਜਨਰਲ ਅਜਲਾਸ ਬਹੁਤ ਹੀ ਸ਼ਾਂਤੀ ਅਤੇ ਸਫਲਤਾ ਨਾਲ  ਸਿਰੇ ਚੜਿਆ। ਵਿਵਾਦਾਂ ਅਤੇ ਇਤਰਾਜ਼ਾਂ ਦੇ ਬਾਵਜੂਦ ਪੰਜਾਬੀ ਸਾਹਿਤ ਅਕਾਦਮੀ ਦਾ ਜਨਰਲ ਅਜਲਾਸ ਬਹੁਤ ਹੀ ਸ਼ਾਂਤੀ ਅਤੇ ਸਫਲਤਾ ਨਾਲ  ਸਿਰੇ ਚੜਿਆ। ਮੂਲ ਸਾਬਿਤ ਹੋਏ। ਮੀਟਿੰਗ ਵਿੱਚ ਕੌਰਮ ਨਾਲੋਂ ਜ਼ਿਆਦਾ ਮੈਂਬਰਾਂ ਦੀ ਹਾਜ਼ਰੀ ਦਾ ਦਾਅਵਾ ਕੀਤਾ ਗਿਆ।  ਹਾਜ਼ਰ ਮੈਂਬਰਾਂ ਦੀ ਗਿਣਤੀ ਜਨਰਲ ਸੱਤ ਡਾਕਟਰ ਸੁਰਜੀਤ ਸਿੰਘ ਹੁਰਾਂ ਨੇ ਕਈ ਵੱਲ ਸਟੇਜ ਤੋਂ ਆਇਆਲਨ ਕੀਤੀ ਅਤੇ ਇਸਦੀ ਪੁਸ਼ਟੀ ਵੀ ਕਰਵਾਈ। ਇਸੇ ਦੌਰਾਨ ਅਕਾਦਮੀ ਦੇ ਪਰ੍ਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ "ਪੰਜਾਬ ਸਕਰੀਨ" ਨਾਲ ਗੱਲਬਾਤ ਕਰਦਿਆਂ  ਉਹਨਾਂ ਲੋਕਾਂ ਦੀ ਆਲੋਚਨਾ ਕੀਤੀ ਜਿਹੜੇ ਲੇਖਕ ਹੋਣ ਦੇ ਬਾਵਜੂਦ ਲੇਖਕਾਂ ਦੀ ਇਸ ਸਿਰਮੌਰ ਸੰਸਥਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਉਹਨਾਂ ਕਿਹਾ ਅਸੀਂ ਸਾਰਿਆਂ ਐਡ ਸੁਝਾਅ ਅਤੇ ਸਲਾਹਾਂ ਨੂੰ ਸੁਣਦੇ ਵੀ ਹਾਂ ਅਤੇ ਅਮਲ ਵੀ ਕਰਦੇ ਹਾਂ। ਸੰਸਥਾਵਾਂ ਨੂੰ ਤੋੜਨ ਵਾਲੇ ਇਹ ਗੱਲ ਯਾਦ ਰੱਖਣ ਕਿ ਸੰਸਥਾਵਾਂ ਉਸਾਰਨੀਆਂ ਸੌਖੀਆਂ ਨਹੀਂ ਹੁੰਦੀਆਂ। ਸਾਨੂੰ ਗੁੰਡੇ ਦੱਸਣ ਵਾਲੇ ਲੋਕ ਲੇਖਕ ਹੋ ਕੇ ਘਟੋਘੱਟ ਗਲਤ ਬਿਆਨੀਆਂ ਨਾ ਕਰਨ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜਨਰਲ ਇਜਲਾਸ ਅਤੇ ਸਨਮਾਨ ਸਮਾਗਮ ਹੋਇਆ ਜਿਸ ਦੀ ਪਰਧਾਨਗੀ  ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਪਿ੍ਰੰ. ਸਰਵਣ ਸਿੰਘ, ਡਾ. ਸੁਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ. ਤੇਜਵੰਤ ਸਿੰਘ ਮਾਨ ਨੇ ਕੀਤੀ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਬਕਾਇਦਾ ਛਪੀ ਹੋਈ ਦੋ ਸਾਲਾਂ ਦੀਆਂ ਸਰਗਰਮੀਆਂ ਦੀ ਰਿਪੋਰਟ ਅਤੇ ਬਜਟ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪਰਵਾਨ ਕੀਤਾ ਗਿਆ। ਜਨਰਲ ਇਜਲਾਸ ਵਿਚ ਵੱਡੀ ਗਿਣਤੀ ਵਿਚ ਲੇਖਕਾਂ ਨੇ ਭਾਗ ਲਿਆ। ਇਹ ਪਹਿਲੀ ਵਾਰੀ ਸੀ ਕਿ ਲੇਖਕ ਵੱਡੀ ਗਿਣਤੀ ਵਿਚ ਆਏ ਅਤੇ ਰਿਪੋਰਟ ’ਤੇ ਬਹਿਸ ਸਮੇਤ ਸੁਝਾਅ ਦੇਣ ਵਾਲੀ ਸਰਗਰਮੀ ਵਿਚ ਭਾਗ ਲਿਆ। ਹੋਰਨਾਂ ਤੋਂ ਇਲਾਵਾ ਇੰਜ. ਕਰਮਜੀਤ ਸਿੰਘ ਔਜਲਾ, ਸੁਰਿੰਦਰ ਗਿੱਲ, ਹਰਭਜਨ ਸਿੰਘ ਸੂਚ, ਜਸਵੰਤ ਸਿੰਘ ਕੋਮਲ ਸੰਧੂ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਹਰਮੀਤ ਵਿਦਿਆਰਥੀ, ਸੁਖਮਿੰਦਰ ਰਾਮਪੁਰੀ, ਹਰਬੰਸ ਮਾਲਵਾ ਆਦਿ ਨੇ ਬਹਿਸ ਵਿਚ ਭਾਗ ਲਿਆ। ਪ੍ਰਧਾਨਗੀ ਮੰਡਲ ਵਿਚੋਂ ਡਾ. ਸੁਰਬਜੀਤ ਸਿੰਘ ਅਤੇ ਤੇਜਵੰਤ ਸਿੰਘ ਮਾਨ ਨੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਵਲੋਂ ਸੁਝਾਅ ਸਾਂਝੇ ਕੀਤੇ। 
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੀ ਬਹਿਸ ’ਤੇ ਪ੍ਰਧਾਨਗੀ ਟਿੱਪਣੀ ਕਰਦਿਆਂ ਕਿਹਾ ਕਿ ਲੇਖਕਾਂ ਦੀ ਵੱਡੀ ਸ਼ਮੂਲੀਅਤ ਨਾਲ ਅਕਾਡਮੀ ਦੀਆਂ ਵਧੇਰੇ ਸਰਗਰਮੀਆਂ ਦੀ ਸੰਭਾਵਨਾ ਵਧੀ ਹੈ। ਇਹ ਲੇਖਕਾਂ ਲਈ ਵੀ ਤੇ ਸਮਾਜ ਲਈ ਸ਼ੁਭ ਸ਼ਗਨ ਹੈ। ਉਨ੍ਹਾਂ ਬਾਹਰ ਬੈਠ ਕੇ ਊਜਾਂ ਲਾਉਣ ਨਾਲੋਂ ਲੇਖਕਾਂ ਵਿਚ ਸ਼ਾਮਲ ਹੋ ਕੇ ਸਭ ਨੂੰ ਆਪਦੀ ਗਲ ਕਹਿਣ ਦਾ ਅਤੇ ਦੂਸਰਿਆਂ ਦੀ ਸੁਣਨ ਦਾ ਸੱਦਾ ਦਿੱਤਾ ਹੈ।
ਦੂਜੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਸ. ਰੂਪ ਸਿੰਘ ਰੂਪਾ, ਸ. ਨਵਜੋਤ ਸਿੰਘ ਅਤੇ ਸ੍ਰੀ ਸੁਕੀਰਤ ਆਨੰਦ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਬੜੀ ਖ਼ੂਬਸੂਰਤੀ ਨਾਲ ਵਿਉਤੇ ਹੋਏ ਸਮਾਗਮ ਵਿਚ ਛੇ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ। ਕਾਮਰੇਡ ਜਗਜੀਤ ਸਿੰਘ ਆਨੰਦ ਵਾਰਤਕ ਪੁਰਸਕਾਰ ਡਾ. ਸ. ਤਰਸੇਮ ਜੀ ਨੂੰ ਉਨ੍ਹਾਂ ਦੀਆਂ ਸਾਹਿਤਕ ਘਾਲਣਾਵਾਂ ਕਰਕੇ ਦਿੱਤਾ ਗਿਆ। ਕਾਮਰੇਡ ਜਗਜੀਤ ਸਿੰਘ ਆਨੰਦ ਬਾਰੇ ਆਦਾਰਾ ਨਵਾਂ ਜ਼ਮਾਨਾ ਜਲੰਧਰ ਤੋਂ ਕਾਮਰੇਡ ਗੁਰਮੀਤ ਸ਼ੁਗਲੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਨੰਦ ਸਾਹਿਬ ਸਹੀ ਸ਼ਬਦਾਂ ਵਿਚ ਲਫ਼ਜ਼ਾਂ ਦੇ ਜਾਦੂਗਰ ਸਨ। ਇਹ ਉਨ੍ਹਾਂ ਦੀ ਕੀਰਤੀ ਕਰਕੇ ਹੀ ਹੈ ਕਿ ਪੰਜਾਬੀ ਸਾਹਿਤ ਵਿਚ ਉਨ੍ਹਾਂ ਬੜੇ ਸ਼ਬਦ ਪ੍ਰਚਲਿਤ ਕੀਤੇ। ਡਾ. ਸ. ਤਰਸੇਮ ਜੀ ਦਾ ਸ਼ੋਭਾ ਪੱਤਰ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇੇਰ ਨੇ ਪੇਸ਼ ਕੀਤਾ। ਡਾ. ਸ. ਤਰਸੇਮ ਜੀ ਨੇ ਸਨਮਾਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਨੰਦ ਸਾਹਿਬ ਦੇ ਨਾਮ ਤੇ ਸਨਮਾਨ ਮਿਲਣਾ ਮੈਨੂੰ ਵਿਸ਼ੇਸ਼ ਖ਼ੁਸ਼ੀ ਦਿੰਦਾ ਹੈ ਤੇ ਜ਼ਿੰਮੇਂਵਾਰੀ ਵਧਾਉਦਾ ਹੈ। ਸ. ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਡਾ. ਜਗਵਿੰਦਰ ਜੋਧਾ ਨੂੰ ਦਿੱਤਾ ਗਿਆ। ਲਾਇਲਪੁਰੀ ਜੀ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਬੋਲਦਿਆਂ ਕਿਹਾ ਕਿ  ਲਾਇਲਪੁਰੀ ਉਸ ਦੌਰ ਦੇ ਉਹ ਚਿੰਤਕ ਸਨ ਜਿਨ੍ਹਾਂ ਨੇ ਆਪਣੇ ਆਜ਼ਾਦ ਵੱਖਰੇ ਵਿਚਾਰ ਵੀ ਰੱਖੇ ਤੇ ਮਿਹਨਕਸ਼ ਲੋਕਾਂ ਦੇ ਸੰਘਰਸ਼ ਵਿਚ ਬਣਦਾ ਯੋਗਦਾਨ ਵੀ ਪਾਇਆ। ਡਾ. ਜਗਵਿੰਦਰ ਜੋਧਾ ਬਾਰੇ ਸ਼ੋਭਾ ਪੱਤਰ ਡਾ. ਅਨੂਪ ਸਿੰਘ ਨੇ ਪੇਸ਼ ਕੀਤਾ। ਡਾ. ਜਗਵਿੰਦਰ ਜੋਧਾ ਨੇ ਸਨਮਾਨ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸਨਮਾਨ ਮੈਨੂੰ ਸਾਹਿਤ ਲਈ ਵਧੇਰੇ ਨਿੱਠ ਕੇ ਕਾਰਜਸ਼ੀਲ ਹੋਣ ਲਈ ਪ੍ਰੇਰਨਾ ਦਿੰਦਾ ਰਹੇਗਾ। ਪਿਛਲੇ ਚਾਰ ਸਾਲਾਂ ਦੇ ਬਕਾਇਆ ਪ੍ਰੋ. ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ ਕ੍ਰਮਵਾਰ ਸ੍ਰੀ ਪਰਦੀਪ ਦੀ ਪੁਸਤਕ ‘ਤਿ੍ਰਕੁਟੀ’ ਤੇ, ਅਮਰਜੀਤ ਕੌਰ ਅਮਰ ਦੇ ਪੁਸਤਕ ‘ਟੁੱਟੇ ਤਾਰੇ ਦੀ ਬਗ਼ਾਵਤ’, ਸ੍ਰੀ ਵਾਹਿਦ ਦੀ ਪੁਸਤਕ ‘ਪ੍ਰਜ਼ਮ ’ਚੋਂ ਲੰਘਦਾ ਸ਼ਹਿਰ’, ਤਨਵੀਰ ਦੀ ਪੁਸਤਕ ‘ਕੋਈ ਸੁਣਦਾ ਹੈ’ ਨੂੰ ਦਿੱਤਾ ਗਿਆ। ਸ੍ਰੀ ਭਗਵੰਤ ਰਸੂਲਪੁਰੀ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਸੁਰਿੰਦਰ ਕੈਲੇ ਤੇ ਸ਼ਾਇਰ ਗੁਰਪ੍ਰੀਤ ਨੇ ਸਨਮਾਨਤ ਲੇਖਕਾਂ ਦੇ ਸ਼ੋਭਾ ਪੱਤਰ ਪੇਸ਼ ਕੀਤੇ। ਇਹ ਸਨਮਾਨ ਲੇਖਕਾਂ ਦੀ ਪਲੇਠੀ ਪੁਸਤਕ ਨੂੰ ਦਿੱਤਾ ਜਾਂਦਾ ਹੈ। ਪ੍ਰੋ. ਕੁਲਵੰਤ ਜਗਰਾਉ ਬਾਰੇ ਪ੍ਰੋ. ਮਹਿੰਦਰਦੀਪ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਜਿਥੇ ਅਸੀਂ ਦੋਨੋਂ ਜਗਰਾਉ ਤੋਂ ਆ ਕੇ ਲੁਧਿਆਣੇ ਵਿਚ ਸਾਹਿਤਕ ਸਰਗਰਮੀਆਂ ਕਰਦੇ ਰਹੇ ਉਥੇ ਸਾਡੀਆਂ ਲਿਖਤਾਂ ਤੇ ਵਿਚਾਰਾਂ ਵਿਚ ਵੀ ਸਾਂਝ ਮਿਲਦੀ ਹੈ। ਉਨ੍ਹਾਂ ਪ੍ਰੋ. ਜਗਰਾਉ ਦੇ ਪਰਿਵਾਰ ਦਾ ਧੰਨਵਾਦ ਕੀਤਾ। ਸ੍ਰੀ ਸੁਕੀਰਤ ਆਨੰਦ ਹੋਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਐਲਾਨ ਕੀਤਾ ਕਿ ਉਹ ਆਪਣੇ ਪਿਤਾ ਆਨੰਦ ਸਾਹਿਬ ਅਤੇ ਮਾਤਾ ਓਰਮਿਲਾ ਆਨੰਦ ਜੀ ਦੇ ਨਾਮ ਤੇ ਦੋ ਬਿਹਤਰੀਨ ਪੱਤਰਕਾਰ ਅਤੇ ਕਹਾਣੀਕਾਰ ਪੁਰਸਕਾਰ ਸ਼ੁਰੂ ਕੀਤੇ ਜਾਣਗੇ ਜੋ ਆਨੰਦ ਜੀ ਦੇ ਵਿਆਹ ਦੀ ਵਰ੍ਹੇਗੰਢ 21 ਮਾਰਚ ਨੂੰ ਦਿੱਤੇ ਜਾਇਆ ਕਰਨਗੇ। ਜਗਜੀਤ ਸਿੰਘ ਆਨੰਦ ਪੁਰਸਕਾਰ ਸਥਾਪਿਤ ਕਰਨ ਵਾਲੇ ਸ. ਰੂਪ ਸਿੰਘ ਰੂਪਾ ਨੇ ਪਿਛਲੇ ਪੰਜਾਂ ਸਾਲਾਂ ਤੋਂ ਅਕਾਡਮੀ ਵਲੋਂ ਕੀਤੀ ਗਈ ਚੋਣ ਤੇ ਤਸੱਲੀ ਪ੍ਰਗਟ ਕੀਤੀ ਅਤੇ ਇਸੇ ਤਰ੍ਹਾਂ ਪ੍ਰੋ. ਕੁਲਵੰਤ ਜਗਰਾਉ ਦੇ ਸਪੁੱਤਰ ਸ. ਨਵਜੋਤ ਸਿੰਘ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਪੁਰਸਕਾਰ ਲਈ ਢੁੱਕਵੇਂ ਲੇਖਕਾਂ ਦੀ ਚੋਣ ਕੀਤੀ।
ਮੁੱਖ ਮਹਿਮਾਨ ਵਜੋਂ ਪਹੁੰਚੇ ਸ. ਸਰਵਣ ਸਿੰਘ ਢੁੱਡੀਕੇ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਕਾਡਮੀ ਦੀ ਰਹਿਨੁਮਾਈ ਹੇਠ ਇਹ ਬੜਾ ਸਿਹਤਮੰਦ ਕਾਰਜ ਹੋ ਰਿਹਾ ਹੈ ਜਿਸ ਲਈ ਅਕਾਡਮੀ ਵਧਾਈ ਦੀ ਪਾਤਰ ਹੈ। ਇਸ ਨਾਲ ਲੋਕਾਂ ਵਿਚ ਅਕਾਡਮੀ ਦੀ ਸ਼ਾਖ ਵਧੇਰੇ ਪੱਕੀ ਹੁੰਦੀ ਹੈ। ਅੰਤ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੇ ਸਨਮਾਨਤ ਲੇਖਕਾਂ ਨੂੰ ਵਧਾਈ ਦਿੱਤੀ ਅਤੇ ਸਨਮਾਨ ਸਥਾਪਿਤ ਕਰਨ ਵਾਲੇ ਪਰਿਵਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਅਕਾਡਮੀ ਇਨ੍ਹਾਂ ਹੀ ਲੀਹਾਂ ਤੇ ਅੱਗੇ ਵਧਦੀ ਰਹੇਗੀ। ਉਨ੍ਹਾਂ ਇਕੱਤਰਿਤ ਹੋਏ ਸਮੁੱਚੇ ਲੇਖਕਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੋ. ਰਵਿੰਦਰ ਭੱਠਲ, ਪਿ੍ਰੰ. ਪ੍ਰੇਮ ਸਿੰਘ ਬਜਾਜ, ਤ੍ਰੈਲੋਚਨ ਲੋਚੀ, ਡਾ. ਜੋਗਿੰਦਰ ਸਿੰਘ ਨਿਰਾਲਾ, ਮਨਜਿੰਦਰ ਧਨੋਆ, ਡਾ. ਗੁਰਇਕਬਾਲ ਸਿੰਘ, ਖੁਸ਼ਵੰਤ ਬਰਗਾੜੀ, ਡਾ. ਹਰਪ੍ਰੀਤ ਸਿੰਘ ਹੁੰਦਲ, ਜਨਮੇਜਾ ਸਿੰਘ ਜੌਹਲ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਗੁਲਜ਼ਾਰ ਸਿੰਘ ਸ਼ੌਕੀ, ਸੁਖਦਰਸ਼ਨ ਗਰਗ, ਡਾ. ਹਰਵਿੰਦਰ ਸਿੰਘ ਸਿਰਸਾ, ਭਗਵਾਨ ਢਿੱਲੋਂ, ਡਾ. ਕੁਲਵਿੰਦਰ ਕੌਰ ਮਿਨਹਾਸ, ਡਾ. ਮਨੂੰ ਸ਼ਰਮਾ, ਇੰਦਰਜੀਤ ਪਾਲ ਕੌਰ, ਸਤੀਸ਼ ਗੁਲਾਟੀ, ਸਤਨਾਮ ਸਿੰਘ ਕੋਮਲ, ਸੰਤੋਖ ਸਿੰਘ ਔਜਲਾ, ਪ੍ਰੋ. ਪ੍ਰੋ. ਕ੍ਰਿਸ਼ਨ ਸਿੰਘ, ਵਰਗਿਸ ਸਲਾਮਤ, ਡਾ. ਗੁਰਮੀਤ ਸਿੰਘ ਹੁੰਦਲ, ਸ਼ਿਵਇੰਦਰ ਸਿੰਘ, ਅਰਵਿੰਦਰ ਕੌਰ ਕਾਕੜਾ, ਸੁਖਚਰਨਜੀਤ ਕੌਰ ਗਿੱਲ, ਡਾ. ਹਰੀ ਸਿੰਘ ਜਾਚਕ, ਰਾਮ ਸਿੰਘ, ਅਮਰੀਕ ਸਿੰਘ ਤਲਵੰਡੀ, ਹਰਭਜਨ ਬਾਜਵਾ, ਹਰਮੀਤ ਵਿਦਿਆਰਥੀ, ਗੁਰਦਿਆਲ ਦਲਾਲ, ਦਰਸ਼ਨ ਬੁੱਟਰ, ਹਰਬੀਰ ਸਿੰਘ ਭੰਵਰ, ਜਗੀਰ ਕਾਹਲੋਂ, ਜਸਪਾਲ ਘਈ, ਤੇਲੂ ਰਾਮ ਕੁਹਾੜਾ, ਸੁਰਜੀਤ ਸਿੰਘ ਅਲਬੇਲਾ, ਬੀਬਾ ਬਲਵੰਤ, ਬਲਵਿੰਦਰ ਸਿੰਘ ਗਲੈਕਸੀ, ਭੁਪਿੰਦਰ ਸਿੰਘ ਚੌਕੀਂਮਾਨ ਸਮੇਤ ਵੱਖ ਵੱਖ ਸ਼ਹਿਰਾਂ ਤੋਂ ਕਾਫ਼ੀ ਗਿਣਤੀ ਵਿਚ ਲੇਖਕ ਸ਼ਾਮਲ ਹੋਏ। 
ਪੰਜਾਬੀ ਸਾਹਿਤ ਅਕਾਦਮੀ ਦੇ ਇਸ ਮਹੱਤਵਪੂਰਨ ਜਨਰਲ ਹਾਊਸ ਅਜਲਾਸ ਦੀ ਮੀਟਿੰਗ ਵਿੱਚ ਮੀਡੀਆ ਉੱਤੇ ਰੋਕਟੋਕ ਦੀ "ਪੀਪਲਜ਼ ਮੀਡੀਆ ਲਿੰਕ" ਨੇ ਨਿਖੇਧੀ ਕੀਤੀ ਹੈ। 

No comments: