Monday, March 26, 2018

ਲੁਧਿਆਣਾ ਦੇ ਮੇਅਰ ਬਣੇ ਬਲਕਾਰ ਸਿੰਘ ਸੰਧੂ

ਸੀਨੀਅਰ ਡਿਪਟੀ ਮੇਅਰ ਬਣੇ ਸ਼ਿਆਮ ਸੁੰਦਰ ਮਲਹੋਤਰਾ 
ਲੁਧਿਆਣਾ: 26 ਮਾਰਚ 2018: (ਪੰਜਾਬ ਸਕਰੀਨ ਟੀਮ)::
ਭਾਵੇਂ ਸਮਾਂ ਬਦਲ ਗਿਆ ਹੈ ਅਤੇ ਅੱਜਕਲ ਸਿਖਰਾਂ ਛੂਹਣ ਲਈ ਬੜੇ ਮਹਿੰਗੇ ਜੁਗਾੜ ਲਾਉਣੇ ਪੈਦੇਂ  ਹਨ ਫਿਰ ਵੀ ਲੋਕਾਂ ਨਾਲ ਜੁੜੇ ਲੋਕ ਵੀ ਲੋਕਾਂ ਦੇ ਨਾਇਕ ਬਣ ਕੇ ਸਾਹਮਣੇ ਆਉਂਦੇ ਹਨ। ਇਸ ਵਾਰ ਨਗਰਨਿਗਮ ਲੁਧਿਆਣਾ ਦੀ ਨਵੀਂ ਟੀਮ ਦੀ ਅਗਵਾਈ ਕੁਝ ਅਜਿਹੇ ਹੱਥਾਂ ਵਿੱਚ ਹੀ ਆਈ ਹੈ। ਟੀਮ ਉਹਨਾਂ ਹੱਥਾਂ ਵਿੱਚ ਹੀ ਆਈ ਹੈ ਜਿਹਨਾਂ ਦੀਆਂ ਕਿਆਸ ਰਾਈਆਂ ਹੋ ਰਹੀਆਂ ਸਨ।
ਬਲਕਾਰ ਸਿੰਘ ਸੰਧੂ ਇਸ ਵਾਰ ਮੇਅਰ ਬਣੇ ਹਨ, ਸ਼ਿਆਮ ਸੁੰਦਰ ਮਲਹੋਤਰਾ ਸੀਨੀਅਰ ਡਿਪਟੀ ਮੇਅਰ ਅਤੇ ਸਰਬਜੀਤ ਕੌਰ ਸ਼ਿਮਲਾਪੁਰੀ ਡਿਪਟੀ ਮੇਅਰ ਬਣੀ ਹੈ। ਇਹਨਾਂ ਦਾ ਰਿਕਾਰਡ ਹਮੇਸ਼ਾਂ ਲੋਕਾਂ ਦੇ ਜਨਮ ਆਉਣ ਵਾਲਾ ਰਿਹਾ ਹੈ।  
ਕੌਂਸਲਰ ਹੁੰਦਿਆਂ ਬਲਕਾਰ ਸਿੰਘ ਸੰਧੂ ਕਈ ਵਾਰ ਉਹਨਾਂ ਸਮਾਗਮਾਂ ਵਿੱਚ ਵੀ ਲੁੱਜਦੇ ਰਹੇ ਜਿਹੜੇ ਉਹਨਾਂ ਦੇ ਵਿਰੋਧੀਆਂ ਵੱਜੋਂ ਗਿਣੇ ਜਾਂਦੇ ਸਨ। ਆਮ ਤੌਰ 'ਤੇ ਸਰਗਰਮ ਐਮ ਐਲ ਏ ਭਾਰਤ ਭੂਸ਼ਨ ਆਸ਼ੂ ਵੀ ਉਹਨਾਂ ਦੇ ਨਾਲ ਹੁੰਦੇ ਸਨ। ਹਾਲ ਹੀ ਵਿੱਚ ਬਲਕਾਰ ਸਿੰਘ ਨੇ ਆਪਣੇ ਨੇੜਲੇ ਸਿਆਸੀ ਵਿਰੋਧੀ ਕਾਮਰੇਡ ਰਣਧੀਰ ਸਿੰਘ ਧੀਰਾ ਨੂੰ ਹਰਾ ਕੇ ਚੋਣ ਜਿੱਤੀ ਸੀ। 
ਇਸੇ ਤਰਾਂ ਸੀਨੀਅਰ ਡਿਪਟੀ ਮੇਅਰ ਬਣੇ ਸ਼ਿਆਮ ਸੁੰਦਰ ਮਲਹੋਤਰਾ ਵੀ ਲੋਕਾਂ ਨਾਲ ਜੁੜੇ ਹੋਏ ਆਗੂ ਰਹੇ। ਉਹਨਾਂ ਦੇ ਭਰਾ ਸ਼ਹੀਦ ਰਾਧੇ ਸ਼ਿਆਮ ਮਲਹੋਤਰਾ ਦੀ ਸ਼ਹਾਦਤ ਮਗਰੋਂ ਉਹਨਾਂ ਨੇ ਡਰ ਕੇ ਆਪਣੀਆਂ ਸਰਗਰਮੀਆਂ ਬੰਦ ਨਹੀਂ ਕੀਤੀਆਂ ਬਲਕਿ ਹੋਰ ਤੇਜ਼ ਕੀਤੀਆਂ। ਕੋਈ ਅੱਧੀ ਰਾਤ ਵੀ ਆ ਜਾਈ ਤਾਂ ਸ਼ਿਆਮ ਸੁੰਦਰ ਮਲਹੋਤਰਾ ਉਸਦਾ ਕੰਮ ਕਰਨ ਜਾਂ ਕਰਵਾਉਣ ਦੀ ਕੋਸ਼ਿਸ਼ ਕਰਦੇ। ਇਸਦੇ ਨਾਲ ਹੀ ਉਹਨਾਂ ਦੀਆਂ ਧਾਰਮਿਕ ਸਰਗਰਮੀਆਂ ਵੀ ਉਹਨਾਂ ਨੂੰ ਲੋਕਾਂ ਦੇ ਨੇੜੇ ਰੱਖਦੀਆਂ। 
ਡਿਪਟੀ ਮੇਅਰ ਬਣੀ ਸਰਬਜੀਤ ਕੌਰ ਸ਼ਿਮਲਾਪੁਰੀ ਦਾ ਪਰਿਵਾਰ ਵੀ ਲੋਕਾਂ ਦੇ ਕੰਮਾਂਤੋਂ ਪਿਛੇ ਨਾ ਹਟਦਾ। ਇਸ ਕੰਮਕਾਜ ਕਾਰਨ ਬਣੇ ਅਧਾਰ ਨੇ ਹੀ ਉਹਨਾਂ ਨੂੰ ਜਿਤਾਇਆ। ਹੁਣ ਦੇਖਣਾ ਹੈ ਕਿ ਆਪਣੇ ਲੰਮੇ ਤਜਰਬਿਆਂ ਅਤੇ ਲੋਕਾਂ ਨਾਲ ਡੂੰਘੇ ਪਿਆਰ ਨੂੰ ਦੇਖਦਿਆਂ ਇਹ ਟੀਮ ਸ਼ਹਿਰ ਦੀ ਨੁਹਾਰ ਬਦਲਣ ਵਿੱਚ ਕਿੰਨੀ ਜਲਦੀ ਕਿ ਕਿ ਕਦਮ ਚੁੱਕਦੀ ਹੈ। 

No comments: