Sunday, March 25, 2018

ਸ਼ਹੀਦੀ ਦਿਨ ਨੂੰ ਸਮਰਪਿਤ ਅੱਖਾਂ ਦਾ ਫਰੀ ਚੈੱਕਅਪ ਕੈਂਪ

ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਵੱਲੋਂ ਵਿਸ਼ੇਸ਼ ਆਯੋਜਨ 
ਲੁਧਿਆਣਾ: 30 ਮਾਰਚ 2018: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਬਿਊਰੋ):: 
ਸ਼ਹੀਦਾਂ ਨੂੰ ਯਾਦ ਕਰਨ ਲਈ ਹਰ ਸੰਗਠਨ ਆਪੋ ਆਪਣੇ ਢੰਗ ਨਾਲ ਕੁਝ ਨ ਕੁਝ ਕਰਦਾ ਹੈ। ਕੁਝ ਲੋਕ ਸ਼ਹੀਦਾਂ ਦੀਆਂ ਤਸਵੀਰਾਂ 'ਤੇ ਫੁੱਲ ਅਰਪਿਤ ਕਰਦੇ ਹਨ।  ਕਈ ਮੋਮਬੱਤੀਆਂ ਅਤੇ ਅਤੇ ਜੋਤਾਂ ਜਗਾਉਂਦੇ ਹਨ।  ਕਈ ਆਰਤੀਆਂ ਵੀ ਕਰਦੇ ਹਨ। ਬਹੁਤ ਘੱਟ ਲੋਕ ਹੁੰਦੇ ਹਨ ਜਿਹੜੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰਕਰਨ ਲਈ ਉਹਨਾਂ ਵੱਲੋਂ ਦੱਸੇ ਰਸਤਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਸ਼ਹੀਦ ਭਗਤ ਸਿੰਘ ਅਕਸਰ ਇਸ ਗੱਲ 'ਤੇ ਜ਼ੋਰ ਦੇਂਦੇ ਸਨ ਕਿ ਬੱਚਿਆਂ ਨੂੰ ਪੂਰੀ ਤਰਾਂ ਚੰਗੀ ਸਿਹਤ ਦਾ ਮਾਲਕ ਹੋਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ ਦੇ ਭਾਣਜੇ ਅਕਸਰ ਇਸਦਾ ਜ਼ਿਕਰ ਵੀ ਕਰਦੇ ਹਨ ਅਤੇ ਚੰਗੀ ਸਿਹਤ ਦੇ ਦੇ ਗੁਰ ਵੀ ਦੱਸਦੇ ਹਨ। 
ਬੱਚਿਆਂ ਦੀ ਚੰਗੀ ਸਿਹਤ ਵਾਲੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਹੈਬੋਵਾਲ ਕਲਾਂ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਅਸਲ ਵਿੱਚ ਇਹ ਸਾਰਾ ਆਯੋਜਨ ਸ਼ਹੀਦ ਭਗਤ ਸਿੰਘ, ਰਾਜਗੁਰੂ  ਅਤੇ ਸੁਖਦੇਵ ਦੇ 88ਵੇਂ  ਸ਼ਹੀਦੀ ਦਿਨ ਨੂੰ ਮਨਾਉਣ ਲਈ ਕੀਤੇ ਜਾ ਰਹੇ ਸਮਾਗਮਾਂ ਦੀ ਲੜੀ ਅਧੀਨ ਹੀ ਕੀਤਾ ਗਿਆ। ਇਸ ਸ਼ਹੀਦੀ  ਨੂੰ ਸਮਰਪਿਤ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਅਜ  ਇਥੇ  ਲਗਾਇਆ ਗਿਆ। ਇਸ ਕੈਂਪ ਦਾ ਤਕਨੀਕੀ ਪਰਬੰਧ ਭੰਡਾਰੀ ਸਟਰਲਾਇਫ ਹਸਪਤਾਲ ਅਤੇ ਲੇਸਿਕ ਲੇਜ਼ਰ ਸੈਂਟਰ ਵਲੋਂ ਕੀਤਾ ਗਿਆ।  ਸਕੂਲ ਦੀ ਪਰਿੰਸੀਪਲ ਮੈਡਮ ਰਾਜਿੰਦਰ ਕੌਰ ਭਾਟੀਆ ਨੇ ਦਸਿਆ ਕੇ 100 ਦੇ ਕਰੀਬ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਗਈਆਂ।   ਸਕੂਲ ਦੇ ਪਰ੍ਧਾਨ ਮਨਿੰਦਰ ਸਿੰਘ ਭਾਟੀਆ ਨੇ ਦਸਿਆ ਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਕੂਲ ਵਲੋਂ ਇਹ ਛੋਟਾ ਜਿਹਾ ਉਪਰਾਲਾ ਹੈ। ਸ਼ਹੀਦਾਂ  ਦੇ ਸੁਪਨਿਆਂ ਦਾ ਭਾਰਤ ਬਨਾਉਣ ਲਈ ਜ਼ਰੂਰੀ ਹੈ ਕਿ ਹਰੇਕ ਨਾਗਰਿਕ ਨੂੰ ਸਿਹਤ ਸੇਵਾਵਾਂ ਅਤੇ ਗੁਣਵਾਤਕ  ਵਿਦਿਆ ਮੁਫ਼ਤ ਮੁਹਈਆ ਕਾਰਵਾਈ ਜਾਵੇ।  
ਇਸ ਕੈਂਪ ਦੇ ਨਾਲ ਹੀ ਸਕੂਲ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਹਰ ਹਾਲ ਵਿੱਚ ਵਧੀਆ ਰੱਖਣ ਅਤੇ ਮਨੋਬਲ ਨੂੰ  ਮਜ਼ਬੂਤ  ਬਣਾਉਣ ਲਈ ਵੀ ਕਈ ਤਰਾਂ ਦੀਆਂ ਖੇਡਾਂ ਅਤੇ ਹੋਰ ਉਪਰਾਲੇ ਕੀਤੇ ਗਏ। ਸ਼ਹੀਦਾਂ ਵੱਲੋਂ ਸਮੇਂ ਸਮੇਂ ਲਿਖੀਆਂ ਲਿਖਤਾਂ ਚੋਂ ਕੱਢੇ ਗਏ ਸੁਨੇਹੇ ਵੀ ਨਿੱਕੇ ਨਿੱਕੇ  ਲਾਏ ਗਏ ਸਨ। ਇਸ ਤਰਾਂ ਬੱਚਿਆਂ ਵਿੱਚ ਦੇਸ਼ ਪਰੇਮ ਦੀਆਂ ਲਹਿਰਾਂ ਨੂੰ ਵੀ ਹੁਲਾਰਾ ਦਿੱਤਾ ਗਿਆ।  

No comments: