Friday, February 09, 2018

MCL ਚੋਣਾਂ: ਕਾਂਗਰਸ ਪਾਰਟੀ ਵੱਲੋਂ 51 ਉਮੀਦਵਾਰਾਂ ਦੀ ਲਿਸਟ ਜਾਰੀ

ਪਹਿਲੀ ਸੂਚੀ ਵਿੱਚ ਦਿਖਾਇਆ ਸਖਤੀ ਅਤੇ ਡਸਿਪਲਿਨ ਦਾ ਡੰਡਾ 
ਲੁਧਿਆਣਾ: 9 ਫਰਵਰੀ 2018: (ਪੰਜਾਬ ਸਕਰੀਨ ਬਿਊਰੋ):: 
ਕਾਂਗਰਸ ਹਾਈ ਕਮਾਨ ਨੇ ਇਸ ਵਾਰ ਫੇਰ ਆਪਣੀ ਸਖਤੀ ਵਾਲੀ ਚਿਰਾਂ ਪੁਰਾਣੀ ਸ਼ੈਲੀ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਪਾਰਟੀ ਨੇ ਬਹੁਤ ਸਾਰੇ ਚਰਚਿਤ ਚਿਹਰਿਆਂ ਨੂੰ ਨਜ਼ਰ ਅੰਦਾਜ਼ ਕਰਦਿਆਂ ਆਪਣੀ ਚੋਣ ਤਕਨੀਕ ਦਾ ਕਮਾਲ ਵੀ ਦਿਖਾਇਆ ਹੈ। ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਵਿੱਚ ਪਾਰਟੀ ਦੀ ਰਣਨੀਤੀ ਵੀ ਝਲਕਦੀ ਹੈ ਅਤੇ ਡਸਿਪਲਿਨ ਵਾਲਾ ਡੰਡਾ ਵੀ। ਕਾਂਗਰਸ ਪਾਰਟੀ ਨੇ ਆਪਣੀ ਇਹ ਸੂਚੀ ਲੋਕ ਇਨਸਾਫ ਪਾਰਟੀ, ਅਕਾਲੀ ਦਲ, ਬੀਜੇਪੀ, ਬਸਪਾ ਅਤੇ ਸੀਪੀਆਈ ਰਤੋਂ ਬਾਅਦ ਜਾਰੀ ਕੀਤੀ ਹੈ। ਮਤਲਬ ਹਰ ਹਲਕੇ ਵਿੱਚ ਮੁਕਾਬਲੇ ਦੀਆਂ ਚੁਣੌਤੀਆਂ ਨੂੰ ਬਹੁਤ ਚੰਗੀ ਤਰਾਂ ਵਿਚਾਰਿਆ ਗਿਆ ਹੈ। ਉਮੀਦਵਾਰੀ ਲਈ ਕੀਤੇ ਇੰਟਰਵਿਊ ਵੇਲੇ ਸਾਰੇ ਉਮੀਦਵਾਰਾਂ ਕੋਲੋਂ ਜਿਹੜੇ ਸੁਆਲ ਪੁਛੇ ਗਏ ਉਹਨਾਂ ਵਿੱਚ ਇੱਕ ਸੁਆਲ ਇਹ ਵੀ ਸੀ ਕਿ ਜੇ ਤੁਹਾਨੂੰ ਟਿਕਟਣਾ ਮਿਲੀ ਤਾਂ ਫਿਰ ਕਿ ਕਰੋਗੇ? ਸਭਨਾਂ ਕੋਲੋਂ ਇੱਕ ਤਰਾਂ ਨਾਲ ਵਾਅਦਾ ਲਾਇ ਲਿਆ ਗਿਆ ਸੀ ਕਿ ਜੇ ਟਿਕਟ ਨਾ ਮਿਲੀ ਤਾਂ ਉਹ ਬਗਾਵਤ ਵਾਲੇ ਰਾਹ ਨਹੀਂ ਤੁਰਨਗੇ। ਨਿਸਚੇ ਹੀ ਕਾਂਗਰਸ ਪਾਰਟੀ ਉਹਨਾਂ ਨੂੰ ਇਸ ਕੁਰਬਾਨੀ ਦਾ ਇਨਾਮ ਵੀ ਛੇਤੀ ਹੀ ਦੇਵੇਗੀ।  ਸਿਆਸਤ ਵਿੱਚ ਨਜ਼ਰਅੰਦਾਜ਼ ਕਰਨ ਦਾ ਦਿਖਾਵਾ ਭਾਵੇਂ ਅਕਸਰ ਕੀਤਾ ਜਾਂਦਾ ਹੈ ਪਰ ਛੇਤੀ ਕੀਤਿਆਂ ਨਾ ਤਾਂ ਕਿਸੇ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਅਤੇ ਨਾ ਹੀ ਨਾਰਾਜ਼ ਕੀਤਾ ਜਾਂਦਾ ਹੈ। ਕਾਂਗਰਸ ਪਾਰਟੀ ਨੇ ਇਸ ਵਾਰ ਵੀ ਇਸ ਨਿਯਮ ਨੂੰ  ਚੰਗੀ ਤਰਾਂ ਯਾਦ ਰੱਖਿਆ ਹੈ। 
ਪਾਰਟੀ ਨੇ ਮੁਸਲਿਮ ਭਾਈਚਾਰੇ ਦੇ ਰੋਸ ਅਤੇ ਰੋਹ ਨੂੰ ਇੱਕ ਤਰਾਂ ਨਾਲ "ਨਜ਼ਰ ਅੰਦਾਜ਼" ਕਰਦਿਆਂ ਵਾਰਡ ਨੰਬਰ 11 ਤੋਂ ਆਸ਼ਾ ਗਰਗ ਨੂੰ ਟਿਕਟ ਦਿੱਤੀ ਹੈ। ਇਸੇ ਤਰਾਂ ਵਾਰਡ ਨੰਬਰ 90 ਤੋਂ ਰਣਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਡਾਕਟਰ ਜੈ ਪ੍ਰਕਾਸ਼ ਨੂੰ ਟਿਕਟ ਦਿੱਤੀ ਹੈ। ਵਾਰਡ ਨੰਬਰ 83 ਤੋਂ ਅਨੀਤਾ ਸ਼ਰਮਾ (ਬੇਕਲਨ ਬ੍ਰਿਗੇਡ) ਅਤੇ ਰਜਨੀ ਸੋਨੀ ਬਖਸ਼ੀ ਦੋਹਾਂ ਨੂੰ ਛੱਡ ਕੇ ਰੇਣੁ ਥਾਪਰ ਨੂੰ ਟਿਕਟ ਦਿੱਤੀ ਹੈ। ਵਾਰਡ ਨੰਬਰ 52 ਤੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਏ ਗੁਰਦੀਪ ਨੀਟੂ ਨੂੰ ਟਿਕਟ ਦਿੱਤੀ ਗਈ ਹੈ।
ਹੁਣ ਦੇਖਣਾ ਹੈ ਕਿ ਇਸ ਸੂਚੀ ਤੋਂ ਨਿਰਾਸ਼ ਹੋਏ ਚੇਹਰੇ ਕੀ ਕਰਦੇ ਹਨ। ਜ਼ਿਕਰਯੋਗ ਹੈ ਕਿ ਟਿਕਟ ਦੀ ਆਸ ਅਤੇ ਲਾਰਿਆਂ ਵਿੱਚ ਬਹੁਤ ਸਾਰੇ ਸੰਭਾਵਤ ਉਮੀਦਵਾਰਾਂ ਨੇ ਪ੍ਰਚਾਰ ਮੁਹਿੰਮ ਵਿੱਚ ਹੀ ਬਹੁਤ ਖਰਚਾ ਕਰ ਲਿਆ ਹੈ। 

No comments: