Wednesday, February 21, 2018

ਕਲਾ ਭਵਨ ਵਿਖੇ ਵੀ ਨਜ਼ਰ ਆਇਆ ਪੰਜਾਬੀ ਮਾਤ ਭਾਸ਼ਾ ਲਈ ਜੋਸ਼ੋ ਖਰੋਸ਼

ਕਾਸ਼ ਅਜਿਹੀਆਂ ਮੁਹਿੰਮਾਂ ਨਿਰੰਤਰ ਜਾਰੀ ਰਹਿ ਸਕਣ 
ਚੰਡੀਗੜ੍ਹ: 21 ਫਰਵਰੀ 2018: (*ਸ਼ਬਦ ਯਾਤਰਾ//ਪੰਜਾਬ ਸਕਰੀਨ)::
ਪੰਜਾਬ ਕਲਾ ਪ੍ਰੀਸ਼ਦ ਵੱਲੋਂ ਚੰਡੀਗੜ੍ਹ ਦੇ ਸੈਕਟਰ-17 ਸਥਿਤ ਕਲਾ ਭਵਨ ਵਿਖੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦਾ ਉਦਘਾਟਨ ਕਰਦੇ ਹੋਏ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਜਿਹਨਾਂ ਦੀ ਮੌਜੂਦਗੀ ਸਮਾਗਮਾਂ ਨੂੰ ਗੰਭੀਰ ਅਤੇ ਯਾਦਗਾਰੀ ਬਣਾ ਦੇਂਦੀ ਹੈ। 
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ‘ਐ ਮੇਰੀ ਮਾਤ ਬੋਲੀ’ ਨਾਲ ਹੋਇਆ ਇਸ ਸਮਾਗਮ ਦਾ ਆਗਾਜ਼।  ਇਸ ਸੁਰੀਲਾ ਅੰਦਾਜ਼ ਨਾਲ ਹੋਈ ਸ਼ੁਰੂਆਤ ਵੀ ਯਾਦਗਾਰੀ ਬਣੀ। 
ਕਲਾ ਭਵਨ ਦੇ ਵਿਹੜੇ ਅੱਜ ਪੰਜਾਬ ਤੇ ਚੰਡੀਗੜ੍ਹ ਦੇ ਅੰਤਰ ਕਾਲਜ ਸੱਭਿਆਚਾਰਕ ਮੁਕਾਬਲੇ (ਕਾਵਿ ਉਚਾਰਣ, ਲੋਕ ਗੀਤ, ਲੋਕ ਗਾਥਾ, ਮੁਹਾਵਰੇਦਾਰ ਵਾਰਤਾਲਾਪ ਤੇ ਪੋਸਟਰ) ਵੀ ਕਰਵਾਏ ਜਾ ਰਹੇ ਹਨ। 
ਇਸ ਮੌਕੇ ਅੱਜ ਦੇ ਮੁਕਾਬਲਿਆਂ ਦੇ ਸੰਯੋਜਕ ਡਾ ਨਿਰਮਲ ਜੌੜਾ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮੰਨਾ, ਜਲੌਰ ਸਿੰਘ ਖੀਵਾ, ਤਾਰਾ ਸਿੰਘ ਆਲਮ ਤੇ ਸੁਖਵਿੰਦਰ ਅੰਮ੍ਰਿਤ ਵੀ ਹਾਜ਼ਰ ਸਨ।
ਕਾਸ਼ ਪੰਜਾਬੀ ਲਈ ਉਤਸ਼ਾਹ ਅਤੇ ਜੋਸ਼ੋ ਖਰੋਸ਼ ਦੀ ਇਹ ਮੁਹਿੰਮ ਨਿਰੰਤਰ ਜਾਰੀ ਰਹਿ ਸਕੇ। 
*ਸ਼ਬਦ ਯਾਤਰਾ ਵਾਟਸਅਪ 'ਤੇ ਇਕ ਸਰਗਰਮ ਗਰੁੱਪ ਹੈ। 

No comments: