Saturday, February 03, 2018

ਪੀਏਯੂ ਇੰਪਲਾਈਜ ਫੋਰਮ ਫਿਰ ਜੇਤੂ--ਸਾਰੇ ਅਹੁਦਿਆਂ ਉੱਤੇ ਫੋਰਮ ਦਾ ਕਬਜਾ

ਪੀਏਯੂ ਚੋਣਾਂ ਵਿੱਚ ਬਾਕੀ ਦੋਹਾਂ ਧੜਿਆਂ ਨੂੰ ਕਰਾਰੀ ਹਾਰ 
ਲੁਧਿਆਣਾ: 3 ਫਰਵਰੀ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ 
ਇੱਕ ਫਿਲਮ ਆਈ ਸੀ ਨਮਕ ਹਰਾਮ। ਇੱਕ ਹੋਰ ਫਿਲਮ ਆਈ ਸੀ ਮਜ਼ਦੂਰ। ਕਈ ਹੋਰ ਵੀ ਜ਼ਰੂਰ ਆਈਆਂ ਹੋਣਗੀਆਂ। ਇਸ ਵੇਲੇ  ਇਹ ਦੋ ਨਾਮ ਹੀ ਯਾਦ ਹੀ ਆਏ। ਇਹਨਾਂ ਦੋਹਾਂ ਵਿੱਚ ਟਰੇਡ ਯੂਨੀਅਨ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਹਕੀਕਤਾਂ ਦਿਖਾਈਆਂ ਗਈਆਂ ਸਨ। ਉਹ ਹਕੀਕਤਾਂ ਜਿਹੜੀਆਂ ਆਮ ਵੋਟਰਾਂ ਅਰਥਾਤ ਜਨਤਾ ਨੂੰ ਅਸਲੀ ਦੁਸ਼ਮਣ ਦਾ ਥਹੁ ਪਤਾ ਨਹੀਂ ਲੱਗਣ ਦੇਂਦੀਆਂ। ਸਿਆਸਤ ਵਿੱਚ ਚੱਲੀਆਂ ਜਾਂਦੀਆਂ ਚਾਲਾਂ ਨੇ ਟਰੇਡ ਯੂਨੀਅਨਾਂ ਨੂੰ ਵੀ ਆਪਣੇ ਪ੍ਰਭਾਵ ਹੇਠ ਲੈ ਲਿਆ। ਸਿਆਸਤ ਦੀ ਇਹ ਸ਼ਤਰੰਜ ਸਿਰਫ ਸਰਕਾਰ ਵਾਲੀ ਕੁਰਸੀ ਤੱਕ ਹੀ ਸੀਮਿਤ ਨਹੀਂ ਰਹੀ। ਇਸਨੇ ਘਰ ਘਰ ਆਪਣੀ ਥਾਂ ਬਣਾ ਲਈ। ਜੰਗ ਕੌਂਸਲਰ ਦੀ ਚੋਣ ਵਾਲੀ ਹੋਵੇ ਤੇ ਭਾਵੇਂ ਟਰੇਡ ਯੂਨੀਅਨ ਉੱਤੇ ਕਬਜ਼ਾ ਜਮਾਉਣ ਵਾਲੀ ਇਸ ਵਿੱਚ ਵੀ ਹੱਥਕੰਡੇ ਸਾਰੇ ਵਰਤੇ ਜਾਂਦੇ ਹਨ। ਯੂਨੀਅਨ ਨੂੰ ਤੋੜਨਾ ਕਿਵੇਂ ਹੈ, ਕਮਜ਼ੋਰ ਕਿਵੇਂ ਬਣਾਉਣਾ ਹੈ, ਸੰਘਰਸ਼ਸ਼ੀਲ ਆਗੂ ਨੂੰ ਹਟਾਉਣਾ ਕਿਵੇਂ ਹੈ--ਅਜਿਹੇ ਸੁਆਲ ਅੱਜ ਵੀ ਬੜੀ ਗੰਭੀਰਤਾ ਨਾਲ ਸੋਚੇ ਜਾਂਦੇ ਹਨ। ਸਾਜ਼ਿਸ਼ਾਂ ਵਾਲੇ ਇਸ ਚੱਕਰਵਿਯੂਹ ਦੇ ਬਾਵਜੂਦ ਪੀਏਯੂ ਦੇ ਮੁਲਾਜ਼ਮ ਆਪਣੀ ਯੂਨੀਅਨ ਨੂੰ ਬਚਾਉਣ ਵਿੱਚ ਕਾਮਯਾਬ ਰਹੇ ਹਨ।
ਪੀਏਯੂ ਇੰਪਲਾਈਜ਼ ਯੂਨੀਅਨ ਦੀਆਂ ਚੋਣਾਂ ਵਿੱਚ ਚੋਣ ਨਿਸ਼ਾਨ ਅੰਬ ਵਾਲੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸਾਈਕਲ ਅਤੇ ਸੇਬ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਅੰਬ ਚੋਣ ਨਿਸ਼ਾਨ ਵਾਲੇ ਸੰਗਠਨ "ਪੀ ਏ ਯੂ ਇੰਪਲਾਈਜ਼ ਫੋਰਮ" ਨੇ ਪੰਦਰਾਂ ਦੇ ਪੰਦਰਾਂ ਅਹੁਦਿਆਂ ਉੱਤੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਇਸ ਜੱਥੇਬੰਦੀ ਵੱਲੋਂ ਪ੍ਰਧਾਨਗੀ ਲਈ ਉਮੀਦਵਾਰ ਬਲਦੇਵ ਸਿੰਘ ਵਾਲੀਆ ਨੇ ਇਹਨਾਂ ਚੋਣਾਂ ਵਿੱਚ ਪੋਲ ਹੋਈਆਂ ਕੁਲ 998 ਵੋਟਾਂ ਵਿੱਚੋਂ 524 ਵੋਟਾਂ ਲੈ ਕੇ ਆਪਣੇ ਵਿਰੋਧੀ ਡਾਕਟਰ ਕਸ਼ਮੀਰ ਸਿੰਘ (ਸੇਬ) ਅਤੇ ਲਖਵਿੰਦਰ ਸਿੰਘ ਸੰਧੂ (ਸਾਈਕਲ) ਨੂੰ  ਹਰਾਇਆ। ਸਾਈਕਲ ਦਾ ਚੋਣ ਨਿਸ਼ਾਨ ਪੀਏਯੂ ਇੰਪਲਾਈਜ ਫੈਡਰੇਸ਼ਨ ਕੋਲ ਸੀ ਅਤੇ ਸੇਬ ਦਾ  ਚੋਣ ਨਿਸ਼ਾਨ ਪੀਏਯੂ ਮੁਲਾਜਮ ਫਰੰਟ ਕੋਲ ਸੀ।  ਸ਼੍ਰੀ ਲਖਵਿੰਦਰ ਸੰਧੂ ਨੂੰ 296 ਵੋਟਾਂ ਪਈਆਂ। ਪੋਲ ਹੋਈਆਂ ਕੁਲ 998 ਵੋਟਾਂ ਵਿੱਚੋਂ 11 ਵੋਟਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਸ਼੍ਰੀ ਵਾਲੀਆ ਨੇ ਇਹ ਜਿੱਤ 228 ਵੋਟਾਂ ਦੇ ਫਰਕ ਨਾਲ ਹਾਸਲ ਕੀਤੀ। ਚੋਣ ਨਿਸ਼ਾਨ ਸੇਬ 'ਤੇ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਜੰਗ ਲੜਨ ਵਾਲੇ ਡਾਕਟਰ ਕਸ਼ਮੀਰ ਸਿੰਘ ਨੂੰ 167 ਵੋਟਾਂ ਹੀ ਮਿਲ ਸਕੀਆਂ।  ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ
ਜਨਰਲ ਸਕੱਤਰ ਦੇ ਅਹੁਦੇ ਲਈ ਵੀ ਅੰਬ ਚੋਣ ਨਿਸ਼ਾਨ ਵਾਲੀ ਟੀਮ ਨੂੰ ਸ਼ਾਨਦਾਰ ਜਿੱਤ ਹਾਸਲ ਹੋਈ। ਅੰਬ ਟੀਮ ਦੇ ਉਮੀਦਵਾਰ ਮਨਮੋਹਨ ਸਿੰਘ ਨੂੰ ਪੋਲ ਹੋਈਆਂ ਕੁਲ 998 ਵੋਟਾਂ ਵਿੱਚੋਂ 498 ਵੋਟਾਂ ਮਿਲੀਆਂ ਜਦਕਿ 20 ਵੋਟਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਸਾਈਕਲ ਚੋਣ ਨਿਸ਼ਾਨ ਵਾਲੀ ਟੀਮ ਦੇ ਪ੍ਰਵੀਨ ਬਾਂਡਾ ਨੂੰ 310 ਅਤੇ ਸੇਬ ਚੋਣ ਨਿਸ਼ਾਨ ਵਾਲੀ ਟੀਮ ਨੂੰ 170 ਵੋਟਾਂ ਮਿਲੀਆਂ। ਖਜ਼ਾਨਚੀ ਦੇ ਅਹੁਦੇ ਲਈ ਅੰਬ ਚੂੰ ਨਿਸ਼ਾਨ ਵਾਲੀ ਟੀਮ ਦੇ ਪ੍ਰਵੀਨ ਗਰਗ ਕੁਮਾਰ ਗਰਗ ਨੂੰ 500 ਵੋਟਾਂ ਪ੍ਰਾਪਤ ਹੋਈਆਂ ਜਦਕਿ ਸਾਈਕਲ ਚੋਣ ਨਿਸ਼ਾਨ ਵਾਲੀ ਟੀਮ ਦੇ ਗੁਰਪ੍ਰੀਤ ਸਿੰਘ ਨੂੰ 326 ਵੋਟਾਂ ਅਤੇ ਚੋਣ ਨਿਸ਼ਾਨ ਸੇਬ ਵਾਲੀ ਟੀਮ ਨੂੰ 152 ਵੋਟਾਂ ਮਿਲੀਆਂ। ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ
ਬਾਕੀ ਦੇ 12 ਅਹੁਦਿਆਂ ਉੱਤੇ ਵੀ ਚੋਣ ਨਿਸ਼ਾਨ ਅੰਬ ਵਾਲੀ ਟੀਮ ਦਾ ਕਬਜ਼ਾ ਰਿਹਾ। 
ਜਿੱਤ ਦੇ ਜਸ਼ਨਾਂ ਸਮੇਂ ਸ਼੍ਰੀ ਬਲਦੇਵ ਵਾਲੀਆ ਨੇ ਕਿਹਾ ਕਿ ਅਸੀਂ ਸਾਰਿਆਂ ਨਾਲ ਰਲ ਮਿਲ ਕੇ ਕੰਮ ਕਰਾਂਗੇ ਤਾਂ ਕਿ ਮੁਲਾਜ਼ਮ ਮੰਗਾਂ ਦੇ ਮਾਮਲੇ ਵਿੱਚ ਸਭਨਾਂ ਨੂੰ ਛੇਤੀ ਤੋਂ ਛੇਤੀ ਫਾਇਦਾ ਹੋ ਸਕੇ। ਉਹਨਾਂ ਕਿਹਾ ਕਿ ਹੁਣ ਜਿੱਤ ਕਿਸਦੀ ਹੋਈ ਇਹ ਕੋਈ ਵੱਡੀ ਗੱਲ ਨਹੀਂ। ਸਾਡੀ ਯੂਨੀਅਨ ਬਚ ਗਈ ਹੈ--ਸਾਡਾ ਏਕਾ ਬਚ ਗਿਆ ਹੈ-ਇਹ ਸਭ ਤੋਂ ਵੱਡੀ ਗੱਲ ਹੈ। 
ਇਸ ਮੌਕੇ ਤੇ ਸਾਈਕਲ ਚੋਣ ਨਿਸ਼ਾਨ 'ਤੇ ਚੋਣਾਂ ਲੜਨ ਵਾਲੀ ਟੀਮ ਵੱਲੋਂ ਪ੍ਰਧਾਨਗੀ ਲਈ ਉਮੀਦਵਾਰ ਲਖਵਿੰਦਰ ਸਿੰਘ ਸੰਧੂ ਨੇ ਵੀ ਸ਼੍ਰੀ ਵਾਲੀਆ ਨੂੰ ਜਿੱਤ ਦੀ ਵਧਾਈ ਦਿੱਤੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਵੇਂ ਮੇਰੀ ਹਾਰ ਹੋਈ ਹੈ ਪਰ ਯੂਨੀਅਨ ਲਈ ਸਮੁੱਚੇ ਤੌਰ ਤੇ ਇਹ ਸਾਡੀ ਸਭਨਾਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਅਸੀਂ ਮੁਲਾਜਮਾਂ ਦੀਆਂ ਮਨਵਾਉਣ ਲਈ ਜੇਤੂ ਟੀਮ ਨੂੰ ਹਰ ਸੰਘਰਸ਼ ਵਿੱਚ  ਦਿਆਂਗੇ। ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ
ਚੋਣ ਨਤੀਜੇ ਚੋਣ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਨੇ ਪੜ੍ਹ ਕੇ ਸੁਣਾਏ। ਸਭਨਾਂ ਨੇ ਤਾੜੀਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਇਹਨਾਂ ਨਤੀਜਿਆਂ ਦਾ ਸਵਾਗਤ ਕੀਤਾ। ਸੇਬ ਟੀਮ ਵੱਲੋ ਪ੍ਰਧਾਨਗੀ ਦੇ ਉਮੀਦਵਾਰ ਡਾ. ਕਸ਼ਮੀਰ ਸਿੰਘ ਨੂੰ ਵੀ ਮੰਚ ਉੱਤੇ ਆਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਹ ਉਸ ਵੇਲੇ ਉੱਥੇ ਮੌਜੂਦ ਨਹੀਂ ਸਨ। ਬਾਅਦ ਵਿੱਚ ਸਟੂਡੈਂਟਸ ਹੋਮ ਨੇੜਲੀ ਗਰਾਊਂਡ ਵਿਚਕ ਲੱਡੂ ਵੰਡੇ ਗਏ। ਮੰਗਾਂ ਅਤੇ ਅਗਲੀ ਰਣਨੀਤੀ ਬਾਰੇ ਭਾਸ਼ਣ ਹੋਏ। ਇਸਤੋਂ ਬਾਅਦ ਸਾਰੀ ਟੀਮ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਣ ਲਈ ਰਵਾਨਾ ਹੋ ਗਈ। ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ
ਜੇਤੂ ਟੀਮ ਅਤੇ ਇਸ ਟੀਮ ਦੇ ਸਮਰਥਕਾਂ ਵੱਲੋਂ ਟ੍ਰੇਡ ਯੂਨੀਅਨ ਆਗੂ ਡੀ ਪੀ ਮੋੜ ਦਾ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਜੋ ਇੱਕ ਦਹਾਕੇ ਤੋਂ ਵੀ ਵਧ ਸਮੇਂ ਤੱਕ ਯੂਨੀਅਨ ਦੇ ਪ੍ਰਧਾਨ ਰਹੇ। ਜਿਕਰਯੋਗ ਹੈ ਕਿ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਹਾਲਾਤ ਨਾਜ਼ੁਕ ਸਨ ਅਤੇ ਪੰਜਾਬ ਵਿੱਚ ਗੋਲੀਆਂ ਅਤੇ ਬੰਬ ਧ੍ਮਾਕ੍ਲੇ ਆਮ ਹੋ ਗਏ ਸਨ।  ਉਸ ਵੇਲੇ ਵੀ ਯੂਨੀਅਨ ਨੇ ਮੁਲਾਜਮ ਮੰਗਾਂ ਦਾ ਸੰਘਰਸ਼ ਜਾਰੀ ਰੱਖਿਆ ਸੀ।  ਪੀਏਯੂ ਦੇ ਹੀ ਇੱਕ ਸਰਗਰਮ ਮੁਲਾਜਮ ਆਗੂ ਸਾਥੀ ਰੂਪ ਸਿੰਘ ਰੂਪਾ ਉੱਤੇ ਵੀ ਗੋਲੀ ਚਲਾਈ ਗਈ ਸੀ। ਸ਼ਾਨਾਂਮੱਤੇ ਇਤਿਹਾਸ ਵਾਲੀ ਇਸ ਯੂਨੀਅਨ ਦੀ ਲੀਡਰਸ਼ਿਪ ਨੇ ਇੱਕ ਵਾਰ ਫੇਰ ਆਪਣਾ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ ਹੈ। 

No comments: