Friday, February 02, 2018

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਚੋਣ ਲਈ ਅੱਜ ਵੋਟਾਂ ਪਾਉਣ ਦਾ ਕੰਮ ਪੂਰਾ

ਨਤੀਜੇ ਕੱਲ੍ਹ ਬਾਅਦ ਦੁਪਹਿਰ ਤੱਕ ਆ ਜਾਣਗੇ 
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਅੱਜ 2 ਫਰਵਰੀ ਨੂੰ ਹੋਈਆਂ ਚੋਣਾਂ ਦਾ ਵੋਟਿੰਗ ਵਾਲਾ ਦਿਨ ਵੀ ਅੱਜ ਅਮਨ ਅਮਾਨ ਨਾਲ ਲੰਘ ਗਿਆ। ਤਿੰਨਾਂ ਗਰੁੱਪਾਂ ਦੇ ਪੋਲਿੰਗ ਬੂਥ ਆਪੋ ਆਪਣੇ ਚੋਣ ਨਿਸ਼ਾਨਾਂ ਨਾਲ ਪੂਰੀ ਤਰਾਂ ਸਜੇ ਹੋਏ ਸਨ। ਚੋਣ ਜਿੱਤਣ ਦੇ ਸੰਕਲਪ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਰਗਰਮੀਆਂ ਜਾਰੀ ਰਹੀਆਂ। ਅੱਜ ਵੀ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ ਇਹਨਾਂ ਤਿੰਨਾਂ ਧੜਿਆਂ ਦੇ ਆਗੂਆਂ ਨੇ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਪੂਰੇ ਕਰਨ ਦਾ ਸੰਕਲਪ ਦੁਹਰਾਇਆ। ਕੱਲ੍ਹ  ਲਖਵਿੰਦਰ ਸਿੰਘ ਸੰਧੂ ਤੇ ਪ੍ਰਵੀਨ ਬਾਂਡਾ ਦੀ ਅਗਵਾਈ ਵਾਲੀ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੀ ਟੀਮ ਨੇ ਵੀ ਚੋਣਾਂ ਸਬੰਧੀ ਮੀਟਿੰਗ ਕੀਤੀ।  ਇਸ ਮੌਕੇ 'ਤੇ ਸ. ਸੰਧੂ ਨੇ ਪਿਛਲੇ ਦੋ ਸਾਲ ਤੋਂ ਕਾਬਜ਼ ਅੰਬ ਟੀਮ ਦੀਆਂ ਨਕਾਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਹਨਾਂ ਨਾਕਾਮੀਆਂ ਨੂੰ ਗਿਣਾਉਂਦੇ ਹੋਏ ਉਹਨਾਂ ਦੱਸਿਆ ਕਿ ਵਾਲੀਆ ਗਰੁੱਪ ਪਿਛਲੇ ਦੋ ਸਾਲਾਂ ਦੌਰਾਨ ਕਿਸੇ ਵੀ ਕੈਟਾਗਿਰੀ ਦਾ ਕੋਈ ਵੀ ਕੰਮ ਨਹੀਂ ਕਰਾ ਸਕਿਆ। ਇਸ ਲਈ ਇਹ ਟੀਮ ਬੁਰੀ ਤਰ੍ਹਾਂ ਫੇਲ ਰਹੀ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਆਸਾਮੀਆਂ ਖਾਲੀ ਹੋਣ ਦੇ ਬਾਅਦ ਵੀ ਬਸ ਨਾ-ਮਾਤਰ  ਹੀ ਤਰੱਕੀਆਂ ਹੋਈਆਂ ਅਤੇ ਕੋਈ ਨਵੀਂ ਭਰਤੀ ਨਹੀਂ ਹੋਈ। ਇਸ ਦੌਰਾਨ ਸਾਈਕਲ ਗਰੁੱਪ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਮੁਚੇ ਲੈਬ ਸਟਾਫ ਨੇ ਇਕਜੁਟਤਾ ਦਿਖਾਉਂਦੇ ਹੋਏ ਸ. ਸੰਧੂ ਨੂੰ ਸਮਰਥਨ ਦੇ ਕੇ ਵੱਡੇ ਫਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਇਸ ਨਾਲ ਚੋਣ ਜੰਗ ਦੀ ਕਤਾਰਬੰਦੀ 'ਤੇ ਕਾਫੀ ਅਸਰ ਪਿਆ।
ਸ. ਸੰਧੂ ਨੇ ਜਿੱਤ ਤੋਂ ਬਾਅਦ ਮੁਲਾਜਮਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦਾ ਵਚਨ ਦੁਹਰਾਇਆ। ਇਸ ਦੇ ਨਾਲ-ਨਾਲ ਇਹ ਵੀ ਵਾਅਦਾ ਕੀਤਾ ਕਿ ਟੀ.ਏ., ਏ.ਐਸ.ਆਈ, ਹਾਰਟੀ. ਸੁਪਰਵਾਈਜ਼ਰ, ਡੈਮੋਸਟੇਟਰ, ਇੰਨਵੈਸਟਰੀਗੇਟਰ ਨੂੰ ਏ.ਈ.ਓ, ਏ.ਡੀ.ਓ ਬਣਵਾਇਆ ਜਾਵੇਗਾ। 
ਇਸ ਮੌਕੇ 'ਤੇ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਬਾਂਡਾ, ਸਰਬਜੀਤ ਸਿੰਘ ਸਹੋਤਾ, ਕੇਵਲ ਕ੍ਰਿਸ਼ਨ ਸੱਚਦੇਵਾ, ਚੇਅਰਮੈਨ, ਗੁਰਜੀਤ ਸਿੰਘ ਸੰਧੂ, ਬਿਕਰ ਸਿੰਘ ਕਲਸੀ, ਨਰਿੰਦਰ ਸਿੰਘ ਸੇਖੋਂ, ਹਰਜੀਤ ਸਿੰਘ ਖੰਟ, ਅਨੁਰਿੰਦਰ ਸਿੰਘ ਗੋਲੀ, ਮੋਹਣਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗੁਰਮ, ਦਲਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਚਰਨਜੀਵ ਸ਼ਰਮਾ, ਰਣਜੀਤ ਸਿੰਘ ਖੋਸਾ, ਗੁਰਵੀਰ ਸਿੰਘ ਗਰੇਵਾਲ ਅਤੇ ਹਰਿੰਦਰ ਮੋਹਣ ਕਪਿਲ ਨੇ ਸੰਬੋਧਨ ਕੀਤਾ | ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਪੁਰਾਣਾ ਬਾਗ, ਰਣਜੀਤ ਸਿੰਘ ਚੇਅਰਮੈਨ, ਮਨਜੀਤ ਸਿੰਘ, ਏ.ਓ. ਐਸ.ਪੀ.ਓ., ਮਹਿਲ ਸਿੰਘ ਸਿੱਧੂ, ਰਮੇਸ਼ ਕੁਮਾਰ, ਉਂਕਾਰ ਸਿੰਘ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਬਲਵਿੰਦਰ ਸਿੰਘ ਲਾਇਬਰੇਰੀ, ਸੁਖਦੇਵ ਸਿੰਘ ਰੰਧਾਵਾ, ਚਰਨਜੀਤ ਸਿੰਘ, ਜਸਵਿੰਦਰ ਚੰਦ, ਹਰਪ੍ਰੀਤ ਸਿੰਘ ਨਾਮਧਾਰੀ, ਮਨਜੀਤ ਸਿੰਘ ਪਲਾਂਟ ਬਰੀਡਿੰਗ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਹੋਮ ਸਾਇੰਸ ਕਾਲਜ, ਸ਼ਿੰਗਾਰਾ ਸਿੰਘ, ਵਿਜੇ ਕੁਮਾਰ, ਗਣੇਸ਼ ਬਹਾਦਰ, ਰਣਜੀਤ ਸਿੰਘ ਕੋਟ ਗੰਗੂ ਰਾਏ, ਬਲਬੀਰ ਸਿੰਘ ਮਾਨ, ਗੁਰਨਾਮ ਸਿੰਘ ਸਿੱਧੂ, ਬਲਵੀਰ ਸਿੰਘ ਢਿੱਲੋਂ, ਕੁਲਦੀਪ ਸਿੰਘ ਢੱਟ, ਗੁਰਮੇਲ ਸਿੰਘ ਏ.ਐਸ.ਆਈ., ਇੰਦਰਜੀਤ ਸਿੰਘ, ਬਲਵੀਰ ਸਿੰਘ, ਬਾਜ਼ ਸਿੰਘ, ਅਮਰਬੀਰ ਸਿੰਘ, ਨਿਰੰਜਨ ਸਿੰਘ, ਮੇਵਾ ਸਿੰਘ ਡਾਗੋਂ, ਸੁਖਦੇਵ ਸਿੰਘ ਭਨੋਹੜ, ਗੁਰਮੀਤ ਸਿੰਘ, ਆਦਿ ਸਾਥੀਆਂ ਸਮੇਤ ਇਸ ਮੀਟਿੰਗ 'ਚ ਸ਼ਾਮਿਲ ਸਨ। 

No comments: