Monday, February 19, 2018

ਸੀ.ਪੀ.ਆਈ. ਉਮੀਦਵਾਰਾਂ ਦੀ ਮੁਹਿੰਮ ਜੋਰਾਂ ਤੇ

Mon, Feb 19, 2018 at 3:24 PM
ਲੜੀਆਂ ਜਾ ਰਹੀਆਂ ਸਾਰੀਆਂ ਸੀਟਾਂ ਵਿੱਚ ਸਖਤ ਟੱਕਰ ਦੇ ਰਹੇ ਹਾਂ
ਲੁਧਿਆਣਾ: 19 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਵਾਰਡ ਨੰ .78 ਤੋਂ ਸੀ.ਪੀ.ਆਈ. ਉਮੀਦਵਾਰ  ਕਾਮਰੇਡ ਰਣਧੀਰ ਸਿੰਘ ਧੀਰਾ, ਵਾਰਡ ਨੰ. 95 ਤੋਂ ਕਾਮਰੇਡ ਜੀਤ ਚੌਰਾਸੀਆ ਅਤੇ ਵਾਰਡ ਨੰ. 94 ਤੋਂ ਕਾ: ਸੰਜੇ ਕੁਮਾਰ ਸਾਰੇ ਤਿੰਨ ਸੀਟਾਂ ਤੇ ਸਖਤ ਟੱਕਰ ਦੇ ਰਹੇ ਹਨ।  ਇਸ ਤੋਂ ਇਲਾਵਾ ਪਾਰਟੀ ਦੀ ਹਮਾਇਤ ਪ੍ਰਾਪਤ ਅਜਾਦ ਉੱਮੀਦਵਾਰ ਕੁਲਵੰਤ ਕੌਰ ਵਾਰਡ ਨੰ 7 ਤੋਂ ਮੂਹਰੇ ਹਨ ਅਤੇ ਵਾਰਡ ਨੰ 22 ਤੋਂ ਰਾਜਵਿੰਦਰ ਕੌਰ ਜਿਨ੍ਹਾਂ ਕੋਲ ਸੀ.ਪੀ.ਆਈ. ਦੀ ਹਮਾਇਤ ਹੈ  ਆਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਪੂਰੀ ਤਰਾਂ ਦੌੜ ਵਿੱਚ ਹਨ।  ਉਨ੍ਹਾਂ ਦੇੇ ਪ੍ਰਚਾਰ ਦੀ ਕਾਰਜ ਪ੍ਰਣਾਲੀ ਘਰ ਘਰ ਜਾਕੇ ਲੋਕਾਂ ਨੂੰ ਮਿਲਣਾ,  ਅਤੇ ਨੁੱਕੜ ਮੀਟਿੰਗਾਂ ਕਰਨਾ ਹੈ।  ਔਰਤਾਂ ਸਾਰੀਆਂ ਪੰਜ ਸੀਟਾਂ ‘ਤੇ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈ ਰਹੀਆਂ ਹਨ।  ਪਾਰਟੀ ਵਲੋਂ ਜਾਰੀ ਚੋਣ ਘੋਸਣਾ ਪੱਤਰ ਵਿੱਚ ਨਗਰ ਦੀਆਂ ਸਮਾਂ ਵਿਹਾ ਚੁੱਕੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਬਦਲਣਾ ਤੇ ਸਾਫ ਪਾਣੀ ਯਕੀਨੀ ਬਣਾਉਣਾ, ਹਰ ਵਾਰਡ ਵਿਚ ਸਰਕਾਰੀ ਡਿਸਪੈਂਸਰੀਆਂ, ਹਰੇਕ ਵਾਰਡ ਵਿਚ ਘੱਟ ਕੀਮਤ ਵਾਲੀਆਂ  ਦਵਾਈਆਂ ਦੀਆਂ ਦੁਕਾਨਾਂ, ਹਰੇਕ ਨਾਗਰਿਕ ਲਈ ਸਸਤੀ ਗੁਣਵੱਤਕ ਸਿੱਖਿਆ, ਕਿਫਾਇਤੀ ਰਿਹਾਇਸੀ ਸਹੂਲਤਾਂ, ਆਰਥਿਕ ਤੌਰ ਤੇ ਕਮਜੋਰ ਵਰਗਾਂ ਲਈ ਸਸਤੇ ਘਰ, ਹਰ ਇੱਕ ਵਾੱਚ ਵਿਚ ਖੇਡ ਸੁਵਿਧਾਵਾਂ ਅਤੇ ਖੇਡ ਦਾ ਮੈਦਾਨ, ਹਰ ਮੁਹੱਲੇ ਵਿਚ ਪਾਰਕ, ਯੋਜਨਾਬੱਧ ਰਿਹਾਇਸੀ ਕਾਲੋਨੀਆਂ, ਚੰਗੀਆਂ ਸੜਕਾਂ ਸਟ੍ਰੀਟ ਲਾਈਟਾਂ ਅਤੇ ਅਤੇ ਟਰੈਫਿਕ ਲਾਈਟਾਂ ਦੇ ਲਈ  ਸੋਲਰ ਪੈਨਲ ਅਤੇ ਇਹਨਾ ਦਾ ਸਹੀ ਰੱਖ ਰਖਾਓ, ਆਈ ਐੱਸ ਬੀ ਐੱ ਟੀ ਦੇ ਬਾਹਰ ਤੋਂ ਸੁਰੂ ਕਰਕੇ ਨਗਰ ਦੇ ਭੀੜ ਵਾਲੇ ਇਲਾਕਿਆਂ ਵਿੱਚ ਸੜਕ ਪਾਰ ਕਰਨ ਦੇ ਲਈ ਪੁਲ, ਸਾਰੇ ਰੇਲਵੇ ਫਾਟਕਾਂ ਊੱਤੇ ਫਲਾਈਓਵਰ, ਮੁੱਖ ਹਸਪਤਾਲਾਂ ਲਈ ਸੌਖੀ ਪਹੁੰਚ ਲਈ ਫਲਾਈ ਓਵਰ, ਸਤਲੁਜ ਐਕਸਨ ਪਲਾਨ ਤਹਿਤ ਬੁੱਢੇ ਨਾਲੇ ਦੀ ਸਫਾਈ, ਵਿਗੜ ਰਹੀ ਅਮਨ ਕਾਨੂੰਨ ਦੀ ਵਿਵਸਥਾ ਵਿੱਚ ਸੁਧਾਰ ਅਤੇ ਖਾਸ ਤੌਰ ‘ਤੇ ਲੜਕੀਆਂ ਅਤੇ ਮਹਿਲਾ ਕਰਮੀਆਂ ਦੇ ਲਈ ਸੁਰੱਖਿਅਤ ਵਾਤਾਵਰਨ, ਕੰਮਕਾਜੀ  ਔਰਤਾਂ ਦੇ ਲਈ ਹੋਸਟਲ, ਰੇਤ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਅਤੇ ਪਾਰਕਿੰਗ ਮਾਫੀਆ ਦਾ ਖਾਤਮਾ, ਛੋਟੇ ਉਦਯੋਗਾਂ ਲਈ ਅਲੱਗ ਫੋਕਲ ਪੁਆਇੰਟ, ਵਪਾਰੀਆਂ ਅਤੇ ਉੱਦਮੀਆਂ ਦੀ ਸੁਰੱਖਿਆ, ਆਟੋ ਰਿਕਸ਼ਾ ਨੂੰ ਸੁਚਾਰੂ ਕਰਨਾ, ਰੇਹੜੀ ਫੜੀਆਂ ਵਾਲਿਆਂ ਲਈ ਵੈਂਡਿੰਗ ਜ਼ੋਨ  ਬਣਾਉਣੇ, ਨਗਰ ਨਿਗਮ ਦੇ ਕੰਮਾਂ ਵਿੱਚ ਪਾਰਦਰਸ਼ਿਤਾ ਲਿਆਉਣੀ ਤੇ ਇਸ ਲਈ ਨਗਰ ਨਿਗਮ ਦੀਆਂ ਕਾਰਵਾਈਆਂ ਨੂੰ ਡਿਜਿਟਲ ਕਰਕੇ ਇਸਦੀ ਵੈਬਸਾਈਟ ਤੇ ਪਾਉਣਾ, ਅਵਾਰਾ ਪਸੂਆਂ ਦੀ ਸਾਂਭ ਸੰਭਾਲ ਆਦਿ।

No comments: